In Newspapers – Nakshdeep Panjkoha https://nakshdeeppanjkoha.gursoch.com GSNakshdeep Panjkoha writer Sat, 27 Jul 2024 04:34:05 +0000 en-US hourly 1 https://wordpress.org/?v=7.0 https://i0.wp.com/nakshdeeppanjkoha.gursoch.com/wp-content/uploads/2023/09/cropped-gs-6.png?fit=32%2C32&ssl=1 In Newspapers – Nakshdeep Panjkoha https://nakshdeeppanjkoha.gursoch.com 32 32 252410058 ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗ.ਸ. ਨਕਸ਼ਦੀਪ ਪੰਜਕੋਹਾ ਜੀ ਦੇ ਨਵੇਂ ਨਾਵਲ “ਸੂਰਜ ਦੀ ਧੀ” ਨੂੰ ਰਿਲੀਜ਼ ਕਰਦੇ ਹੋਏ https://nakshdeeppanjkoha.gursoch.com/%e0%a8%96%e0%a8%be%e0%a8%b2%e0%a8%b8%e0%a8%be-%e0%a8%95%e0%a8%be%e0%a8%b2%e0%a8%9c-%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%b5%e0%a8%bf%e0%a8%96/ Sat, 27 Jul 2024 04:29:36 +0000 https://nakshdeeppanjkoha.gursoch.com/?p=2606

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗ.ਸ. ਨਕਸ਼ਦੀਪ ਪੰਜਕੋਹਾ ਜੀ ਦੇ ਨਵੇਂ ਨਾਵਲ “ਸੂਰਜ ਦੀ ਧੀ” ਨੂੰ ਰਿਲੀਜ਼ ਕਰਦੇ ਹੋਏ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ ਅਤੇ ਡਾ. ਦਯਾ ਸਿੰਘ…

https://sachdipattari.com/sach%20news/Page14.jpg

ਰੋਜ਼ਾਨਾ ਸੱਚ ਦੀ ਪਿਟਾਰੀ, 27.07.2024, ਪੇਜ਼ 14 ਤੋਂ

]]>
2606
ਹਰਜਿੰਦਰ ਸਿੰਘ ਅਟਵਾਲ (ਡਾ.) ਜੀ ਦੁਆਰਾ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਤਿਲਕਣ” ਦੀ ਚਰਚਾ https://nakshdeeppanjkoha.gursoch.com/%e0%a8%b9%e0%a8%b0%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%85%e0%a8%9f%e0%a8%b5%e0%a8%be%e0%a8%b2-%e0%a8%a1%e0%a8%be-%e0%a8%9c%e0%a9%80-%e0%a8%a6/ Thu, 25 Jul 2024 09:43:32 +0000 https://nakshdeeppanjkoha.gursoch.com/?p=2595

“ਆਲਮੀ ਪੱਧਰ ‘ਤੇ ਟੁੱਟਦੇ-ਜੁੜਦੇ ਮਾਨਵੀ ਰਿਸ਼ਤੇ” “ਹਰਜਿੰਦਰ ਸਿੰਘ ਅਟਵਾਲ (ਡਾ.)” ਜੀ ਦੁਆਰਾ ਗ.ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਤਿਲਕਣ” ਦੀ ਚਰਚਾ “ਨਵਾਂ ਜ਼ਮਾਨਾ, ਜਲੰਧਰ” 21. 07. 2024 ਦੇ ਪੁਸਤਕ ਸੱਭਿਆਚਾਰ ਪੇਜ਼ 3 ਤੇ

Nawan Zamana – Page 13 – Nawan Zamana Epaper

]]>
2595
ਕਿਤਾਬ ਦੀ ਗੱਲ – “ਸਾਥ ਸਾਬ” (ਬਾਲ ਨਾਵਲ ) https://nakshdeeppanjkoha.gursoch.com/%e0%a8%95%e0%a8%bf%e0%a8%a4%e0%a8%be%e0%a8%ac-%e0%a8%a6%e0%a9%80-%e0%a8%97%e0%a9%b1%e0%a8%b2-%e0%a8%b8%e0%a8%be%e0%a8%a5-%e0%a8%b8%e0%a8%be%e0%a8%ac-%e0%a8%ac%e0%a8%be%e0%a8%b2-%e0%a8%a8/ Tue, 16 Jul 2024 02:12:30 +0000 https://nakshdeeppanjkoha.gursoch.com/?p=2584

ਕਿਤਾਬ :– “ਸਾਥ ਸਾਬ” (ਬਾਲ ਨਾਵਲ )

ਲੇਖਕ :– ਗ.ਸ.ਨਕਸ਼ਦੀਪ ਪੰਜਕੋਹਾ।

ਪ੍ਰਕਾਸ਼ਕ :–Autumn Arts,Patiala.

ਨਾਵਲ “ਸਾਥ ਸਾਥ ” ਗ.ਸ.ਪੰਜਕੋਹਾ ਜੀ ਦਾ ਦਸਵਾਂ ਨਾਵਲ ਹੈ।ਮੈਂ ਉਹਨਾਂ ਦੇ ਵੱਖੋ-ਵੱਖ ਵਿਸ਼ਿਆਂ ਤੇ ਨਾਵਲ ਪੜੇ ਹਨ ਪਰ ਇਸ ਨਾਵਲ ਨੂੰ ਉਨ੍ਹਾਂ ਨੇ ਬੱਚਿਆਂ ਦਾ ਵਿਸ਼ੈ ਲੈ ਕੇ ਸਿਰਜਿਆ ਹੈ।ਬਾਲ ਨਾਵਲ ਲਿਖਣਾ ਕਾਫੀ ਕਠਿਨ ਹੁੰਦਾ ਹੈ ਕਿਉਂਕਿ ਲੇਖਕ ਨੂੰ ਆਪ ਬਚਿਆਂ ਦੀ ਉਮਰ ਦਾ ਥਣ ਕੇ,ਉਹਨਾਂ ਦੀ ਸੋਚ, ਉਹਨਾਂ ਦੀਆਂ ਸ਼ਰਾਰਤਾਂ ਤੇ ਭਵਿੱਖ ਦੇ ਸੁਫਣਿਆ ਦੀ ਅਕਾਸੀ ਕਰਨੀ ਹੁੰਦੀ ਹੈ।ਹਰ ਬੱਚੇ ਦਾ ਵਖਰਾ ਸੁਭਾਅ, ਵਖਰਾ

ਖਾਣ-ਪੀਣ, ਵਖਰੀ ਰੁਚੀ ਤੇ ਵਖਰੇ

ਸ਼ੌਕ ਹੁੰਦੇ ਹਨ। ਇਸ ਲਈ ਲੇਖਕ ਨੂੰ ਉਸੇ ਢਾਂਚੇ ਵਿਚ ਢਲਣਾ ਪੈਂਦਾ ਹੈ।

ਹਥਲਾ ਨਾਵਲ “ਸਾਥ ਸਾਥ ” ਜੰਗਲ ਦੇ ਜੀਵਨ ਨੂੰ ਮੁਖ ਰਖ ਕੇ ਲਿਖਿਆ ਗਿਆ ਹੈ।ਜੰਗਲੀ ਜਾਨਵਰ ਜਾਂ ਪੰਛੀ ਕਾਇਦੇ ਵਿੱਚ ਜੀਵਨ ਬਸਰ ਕਰਦੇ ਹਨ,ਲੇਖਕ ਨੇ ਉਨ੍ਹਾਂ ਵਿਚਕਾਰ ਅਰਥਪੂਰਨ ਸੰਵਾਦ ਰਚਿਆ ਹੈ।ਵਖ ਵਖ ਨਸਲ ਦੇ ਹੋ ਕੇ ਵੀ ਇਕ ਦੂਜੇ ਨਾਲ ਸੁਹਿਰਦ ਹੁੰਦੇ ਹਨ।ਮਾਸ ਖਾਣੇ ਖਤਰਨਾਕ ਜਾਨਵਰਾਂ ਤੋਂ ਕਿਵੇਂ ਸਭ ਨੂੰ ਸੁਚੇਤ ਕਰਦੇ ਹਨ ਤਾਕਿ ਉਹਨਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਜੰਗਲ ਦੇ ਜਾਨਵਰ ਵਾਤਾਵਰਣ ਨੂੰ ਸਵੱਛ ਰਖਣ ਵਿਚ ਵੀ ਸਹਾਇਕ ਹਨ।

ਮਨੁੱਖ ਅੰਨੇ ਵਾਹ ਜੰਗਲਾਂ ਦੀ ਕਟਾਈ ਕਰ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ,ਜੰਗਲ ਕਟਣ ਨਾਲ ਮੌਸਮ ਬਦਲ ਰਿਹਾ ਹੈ,ਬੀਮਾਰੀਆਂ ਵਧ ਰਹੀਆਂ ਹਨ।

ਇਹਨਾਂ ਹਾਲਾਤ ਨੂੰ ਮਹਿਸੂਸ ਕਰਕੇ ਬੱਚੇ ਪ੍ਰਣ ਕਰਦੇ ਹਨ ਕਿ ਵੱਡੇ ਹੋ ਕੇ ,ਪੜ ਲਿਖ ਕੇ ਜੰਗਲਾਤ ਦੇ ਮਹਿਕਮੇ ਵਿੱਚ ਨੌਕਰੀ ਕਰਨ ਗੇ,ਜੰਗਲ ਦੇ ਦਰੱਖਤਾਂ ਦਾ ਤੇ ਜੰਗਲੀ ਜਾਨਵਰਾਂ ਦਾ ਸਰੰਖਸ਼ਣ ਕਰਨਗੇ। ਨਾਵਲ ਦੇ ਬਾਲ ਪਾਤਰਾਂ ਦਾ ਜ਼ਿਕਰ ਨਾ ਕਰਕੇ ਨਾਵਲ ਦਾ ਸਾਰਾਂਸ਼ ਪੇਸ਼ ਕਰਨ ਦਾ ਯਤਨ ਕੀਤਾ ਹੈ।ਮੈਂ ਨਕਸ਼ਦੀਪ ਪੰਜਕੋਹਾ ਜੀ ਨੂੰ ਬਹੁਤ ਵਧਾਈ ਦਿੰਦਾ ਹਾਂ ਕਿ ਬਾਲ ਨਾਵਲ ਦੇ ਰੂਪ ਵਿੱਚ ਉਹਨਾਂ ਨੇ ਜੰਗਲ ਤੇ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਸਾਰਥਕ ਸੰਦੇਸ਼ ਦਿਤਾ ਹੈ।ਸਮਾਜ ਨੂੰ ਖਾਸਕਰ ਕੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਬੇਹਤਰੀਨ ਪੇਸ਼ਕਸ਼ ਹੈ।

ਭੂਪਿੰਦਰ ਸਿੰਘ ਰੈਨਾ

ਜੰਮੂ।

]]>
2584
“ਡਾ. ਦਰਸ਼ਨ ਸਿੰਘ ਆਸ਼ਟ” ਜੀ ਦੁਆਰਾ ਗ. ਸ. ਨਕਸ਼ਦੀਪ ਪੰਜਕੋਹਾ ਦੇ ਬਾਲ ਨਾਵਲ “ਸਾਥ ਸਾਥ” ਦਾ ਰੀਵਿਊ ਅੱਜ “ਅਜੀਤ” 06 .07 .2024 https://nakshdeeppanjkoha.gursoch.com/%e0%a8%a1%e0%a8%be-%e0%a8%a6%e0%a8%b0%e0%a8%b8%e0%a8%bc%e0%a8%a8-%e0%a8%b8%e0%a8%bf%e0%a9%b0%e0%a8%98-%e0%a8%86%e0%a8%b8%e0%a8%bc%e0%a8%9f-%e0%a8%9c%e0%a9%80-%e0%a8%a6%e0%a9%81%e0%a8%86%e0%a8%b0/ Sat, 06 Jul 2024 04:31:22 +0000 https://nakshdeeppanjkoha.gursoch.com/?p=2568
]]>
2568
ਹਰਦੀਪ ਬਾਵਾ ਦੀ “ਮਨ ਦੇ ਸਫ਼ੇ ਤੋਂ” https://nakshdeeppanjkoha.gursoch.com/%e0%a8%b9%e0%a8%b0%e0%a8%a6%e0%a9%80%e0%a8%aa-%e0%a8%ac%e0%a8%be%e0%a8%b5%e0%a8%be-%e0%a8%a6%e0%a9%80-%e0%a8%ae%e0%a8%a8-%e0%a8%a6%e0%a9%87-%e0%a8%b8%e0%a8%ab%e0%a8%bc%e0%a9%87-%e0%a8%a4/ Fri, 05 Jul 2024 06:27:47 +0000 https://nakshdeeppanjkoha.gursoch.com/?p=2487

ਹਰਦੀਪ ਬਾਵਾ ਦੀ “ਮਨ ਦੇ ਸਫ਼ੇ ਤੋਂ” – 19 ਦਸੰਬਰ 2021 ਨਵਾਂ ਜ਼ਮਾਨਾ ਅਖ਼ਬਾਰ ਵਿੱਚ ਪ੍ਰਕਾਸ਼ਿਤ

ਕਵਿਤਾ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਬਲਬਲੇ ਤਰਕ ਨਾਲ ਜੁੜਕੇ ਮਨੁੱਖੀ ਬੌਧਿਕ ਚਿੰਤਨ ਨੂੰ ਕੁਝ ਸੋਚਣ ਲਈ ਉਕਸਾਉਂਦੇ ਹਨ | ਕਵਿਤਾ ਮਿਆਰੀ ਉਦੋਂ ਬਣਦੀ ਹੈ ਜਦੋਂ ਇਸ ਵਿੱਚ ਕਲਾ, ਸਦੀਵੀ ਸੱਚ ਅਤੇ ਬੌਧਿਕ ਪ੍ਰੇਰਣਾ ਵਾਲੇ ਖਿਆਲ ਕਲਮਬੰਦ ਹੁੰਦੇ ਹਨ | ਕਵੀ ਕਵਿਤਾ ਲਿਖਣ ਲੱਗੇ ਜੇ ਵਾਰਤਕ ਵਿੱਚ ਨਾ ਸੋਚਣ ਤਦ ਉਹ ਕਵਿਤਾ ਨਾਲ ਕਦੇ ਬੇਇਨਸਾਫ਼ੀ ਨਹੀਂ ਕਰਦੇ | ਸ਼੍ਰੇਸ਼ਠ ਕਵਿਤਾ ਬਾਰੇ ਸੰਸਾਰ ਪ੍ਰਸਿੱਧ ਕਾਵਿ ਆਲੋਚਨਾ ਵਿੱਚ ਮੰਨੀ ਸ਼ਖਸ਼ੀਅਤ ਮੈਥਿਊ ਆਰਨੋਲਡ (Matthew Arnold) ਇਹ ਮੰਨਕੇ ਚੱਲਦੇ ਹਨ ਕਿ ਕਵਿਤਾ ਵਿਚਲਾ ਸੱਚ ਉੱਤਮ ਹੋਵੇ ਅਤੇ ਉਹ ਕਵੀ ਦੀ ਸ਼ੈਲੀ ਵਿੱਚ ਘੁਲਿਆ ਮਿਲਿਆ ਹੋਵੇ | ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੱਚ ਦੋ ਤਰ੍ਹਾਂ ਦਾ ਕਿਵੇਂ ਹੋਇਆ ? ਸੱਚ ਤਾਂ ਸੱਚ ਹੈ | ਆਓ ਪਹਿਲਾਂ ਇਸ ਤੱਥ ਨੂੰ ਸਮਝੀਏ | ਇੱਕ ਸੱਚ ਹੈ ਕਿ ਮਰਦ ਨੇ ਔਰਤ ਨੂੰ ਸਦੀਆਂ ਤੋਂ ਦਬਾਕੇ ਰੱਖਿਆ ਹੈ | ਇਹ ਬਿਆਨ ਉੱਤਮ ਸੱਚ ਨਾਲ ਸੰਬੰਧ ਰੱਖਦਾ ਹੈ ਪਰ ਜੇ ਇੰਝ ਲਿਖਿਆ ਜਾਵੇ ਕਿ ਹਰ ਮਰਦ ਔਰਤ ਨੂੰ ਦਬਾ ਕਿ ਰੱਖਦਾ ਹੈ, ਤਦ ਏਥੇ ਇੱਕ ਸੱਚ ਨੂੰ ਨਿੱਜੀ ਵਿਚਾਰ ਨੇ ਗੰਧਲਾ ਦਿੱਤਾ ਹੈ; ਨਿੱਜੀ ਵਿਚਾਰ ਬਹੁਤ ਵਾਰ ਸੱਚ ਦੇ ਮੇਚਦਾ ਨਹੀਂ ਹੁੰਦਾ | ਕਿਸੇ ਵੀ ਕਾਵਿ ਪੁਸਤਕ ਦਾ ਰੀਵਿਊ ਕਰਨ ਲੱਗਿਆਂ ਉਸ ਦੇ ਮਿਆਰ ਨੂੰ ਪਰਖਦਿਆਂ ਇਹ ਵੇਖਣ ਜ਼ਰੂਰੀ ਹੈ ਕਿ ਕੀ ਉਸ ਵਿੱਚ ਉੱਤਮ ਸੱਚ ਹੈ ? ਕੀ ਉਸ ਵਿੱਚ ਕਲਾ ਚਮਕਦੀ ਹੈ ? ਕੀ ਉਸ ਦੀ ਸ਼ੈਲੀ ਗੁਪਤ ਇਸ਼ਾਰਿਆਂ ਨੂੰ ਉਜਾਗਰ ਕਰਦੀ ਹੈ ? ਕੀ ਉਸ ਵਿਚਲੇ ਖਿਆਲ ਸਰਵ ਵਿਆਪਕ ਹਨ ਜਾਂ ਸਦੀਵੀ ਹਨ ਜਾਂ ਸਿਰਫ਼ ਸਥਾਨਿਕ ਹਨ ਪਰ ਅਹਿਮ ਹਨ ? ਜਾਂ ਇੰਝ ਆਖ ਲਵੋ ਕਿ ਸਥਾਨਿਕ ਹੋਕੇ ਵੀ, ਕੀ ਉਹ ਹਦੋਂ ਪਾਰ ਬਲਬਲਿਆਂ ਨੂੰ ਝੰਜੋੜਨ ਦਾ ਦਮ ਰੱਖਦੇ ਹਨ ? ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਜਬੇ ਜੇ ਕਵਿਤਾ ਦਾ ਹਿੱਸਾ ਹਨ ਤਦ ਇਹ ਵੇਖਣਾ ਹੁੰਦਾ ਕਿ ਉਨ੍ਹਾਂ ਜਜਬਿਆਂ ਦੀ ਕੀ ਅਹਿਮੀਅਤ ਹੈ? ਉਨ੍ਹਾਂ ਦੀ ਉੱਤਮਤਾ ਕੀ ਹੈ ? ਅਜਿਹੇ ਨੁਕਤਿਆਂ ‘ਤੇ ਵਿਚਾਰਦਿਆਂ ਸਾਨੂੰ ਮਿਆਰੀ ਕਵਿਤਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਭਾਵੇਂ ਉਹ ਕਿਸੇ ਬਿਲਕੁਲ ਨਵੇ ਕਵੀ ਨੇ ਲਿਖੀਆਂ ਹੋਣ | ਇਸੇ ਪ੍ਰਸੰਗ ਵਿੱਚ, ਅੱਜ ਮੈਂ ਤੁਹਾਡੇ ਅੱਗੇ ਪੰਜਾਬੀ ਕਾਵਿ ਖੇਤਰ ਵਿੱਚ ਆਈ ਨਵੀਂ ਕਵਿਤਰੀ ਹਰਦੀਪ ਬਾਵਾ ਦੇ ਕਾਵਿ ਸੰਗ੍ਰਹਿ “ਮਨ ਦੇ ਸਫ਼ੇ ਤੋਂ “ ਬਾਰੇ ਵਿਚਾਰ ਕਰਾਂਗਾ | ਮੈਂ ਨਹੀਂ ਚਾਹਾਂਗਾ ਕਿ ਹਰਦੀਪ ਬਾਵਾ ਦੀ ਓਪਰੀ ਅਤੇ ਫ਼ਜ਼ੂਲ ਬੱਲੇ ਬੱਲੇ ਨਾਲ ਮੈਂ ਉਸ ਦੀ ਕਲਾ ਦਾ ਮੈਂ ਨੁਕਸਾਨ ਕਰਾਂ | ਸਾਰੇ ਕਵੀ ਆਪਣੀ ਰਚਨਾ ਨੂੰ ਪਿਆਰ ਨਾਲ ਲਿਖਦੇ ਹਨ; ਉਨ੍ਹਾਂ ਨੂੰ ਸ਼ਾਬਾਸ਼ ਚੰਗੀ ਤਾਂ ਲੱਗਣੀ ਹੀ ਹੋਈ , ਪਰ ਮੇਰਾ ਇਹ ਵਿਸ਼ਵਾਸ਼ ਹੈ ਕਿ ਸਚਾ ਕਲਾਕਾਰ ਝੂਠੀ ਸ਼ਲਾਘਾ ਨੂੰ ਨਹੀਂ ਪਸੰਦ ਕਰਦਾ | ਇਹੋ ਆਸ ਮੈਂ ਹਰਦੀਪ ਬਾਵਾ ਤੋਂ ਕਰਦਾ ਹਾਂ | ਕਦੇ ਵੀ ਕਿਸੇ ਵੀ ਸਥਾਪਥ ਕਵੀ ਦੀਆਂ ਸਾਰੀਆਂ ਕਵਿਤਾਵਾਂ ਬਹੁਤ ਉੱਚੇ ਮਿਆਰ ਦੀਆਂ ਨਹੀਂ ਹੁੰਦੀਆਂ ਭਾਵੇਂ ਜ਼ਿਆਦਾਤਰ ਉਮਦਾ ਕਵੀ ਖਿਆਲਾਂ ਨੂੰ ਚੁਣਦੇ ਅਤੇ ਵਿਚਾਰਕੇ ਲਿਖਣ ਦੇ ਆਦੀ ਹੋ ਜਾਂਦੇ ਹਨ | ਨਵੇਂ ਕਵੀ ਕੋਲ ਕਿਹੋ ਜਿਹੇ ਖਿਆਲ ਹਨ, ਇਹ ਵੇਖਣਾ ਜ਼ਰੂਰੀ ਹੁੰਦਾ ਹੈ | ਮੁਹੱਬਤ, ਬੇਵਫ਼ਾਈ ਜਾਂ ਵਿਛੋੜਾ ਅਕਸਰ ਰੋਮਾਂਚਿਕ ਵਿਸ਼ੇ ਵਿੱਚ ਆ ਜਾਂਦੇ ਹਨ ਅਤੇ ਇਹ ਸਰਵਵਿਆਪਕਤਾ ਦੀ ਕਸੌਟੀ ਉੱਤੇ ਠੀਕ ਤੁਲ ਜਾਂਦੇ ਹਨ | ਉਂਝ ਕਿਸੇ ਵੀ ਵਿਸ਼ੇ ਨੂੰ ਲੈਕੇ, ਕਵੀ ਆਪਣੇ ਵਧੀਆ ਖਿਆਲ ਨੂੰ ਕਲਾ ਵਿੱਚ ਲਪੇਟ ਕੇ ਪਾਠਕਾਂ ਅੱਗੇ ਰੱਖ ਦਿਆ ਕਰਦੇ ਹਨ | ਆਓ ਇਹ ਵੇਖੀਏ ਕਿ ਕਵਿਤਰੀ ਹਰਦੀਪ ਬਾਵਾ ਪਾਠਕਾਂ ਨੂੰ ਆਪਣੇ ਕਿਹੜੇ ਖਿਆਲ ਦੇਣਾ ਚਾਹੁੰਦੀ ਹੈ | ਉਸ ਦੇ ਪਹਿਲੇ ਕਾਵਿ ਸੰਗ੍ਰਹਿ ‘ਮਨ ਦੇ ਸਫ਼ੇ ਤੋਂ ‘ ਦੀ ਪਹਿਲੀ ਕਵਿਤਾ “ਸੂਹੇ ਲਾਲ ਗੁਲਾਬ” ਹੈ | ਇਸ ਵਿਚਲਾ ਸੁਨੇਹਾ ਕੁਦਰਤ ਨਾਲ ਸੰਬੰਧਿਤ ਹੈ; ਕੁਦਰਤ ਦੇਣ ਵਿੱਚ ਮਸਤ ਹੈ ਪਰ ਮਨੁੱਖ ਲੈਣ ਵਿੱਚ ਮਸਤ ਹੈ | ਕਵਿਤਰੀ ਕੁਦਰਤ ਰਾਹੀਂ ਬੋਲਦੀ ਹੈ ਅਤੇ ਉਹ ਟਾਹਣੀ ਤੇ ਫੁੱਲ ਅਤੇ ਇਨਸਾਨੀ ਸਾਥ ਦੀ ਇਕਮੁਕਤਾ ਬਾਰੇ ਗੱਲ ਕਰਦੀ ਹੋਈ ਕੁਦਰਤ ਦੇ ਹੱਕ ਵਿੱਚ ਭੁਗਤਦੀ ਹੈ ਅਤੇ ਇਹ ਨੁਕਤਾ ਬਹੁਤ ਸ਼ਿਲਾਘਾ ਯੋਗ ਹੈ :

ਸੂਹੇ ਲਾਲ

ਗੁਲਾਬ ਨੂੰ

ਤੋੜਨ ਲਈ

ਆਪਣਾ ਹੱਥ ਵਧਾਇਆ

ਉਸ ਨੇ ਝੱਟ ਕਿਹਾ ..

ਨਾ ਕਮਲੀਏ ਫੁੱਲ ਨਾ ਤੋੜ

ਫੁੱਲ ਤਾਂ ਟਾਹਣੀ ਨਾਲ ਹੀ ਸੋਹਣਾ ਲਗਦੈ

ਜਿਦਾਂ ਮੈਂ ਤੇਰੇ ਨਾਲ |

ਕੁਦਰਤ ਦੀ ਖੂਬਸੂਰਤੀ ਸਭ ਲਈ ਹੈ, ਜਿਵੇਂ ਅਸੀਂ ਆਪਣਿਆਂ ਨਾਲ ਜੁੜੇ ਰਹਿਣ ਦੀ ਇੱਛਾ ਰੱਖਦੇ ਹਾਂ, ਉਵੇਂ ਕੁਦਰਤ ਦੇ ਸਰਵ ਸਾਂਝੇ ਪਿਆਰ ਦੀ ਇੰਜਤ ਕਰਨੀ ਸਾਡੀ ਇੱਛਾ ਹੋਣੀ ਚਾਹੀਦੀ ਹੈ | ਫੁੱਲ ਨੂੰ ਫੁੱਲ ਦੀ ਟਾਹਣੀ ਨਾਲ ਜੋੜਕੇ ਕਵਿਤਰੀ ਉਹਨੂੰ ਇੱਕ ਮਨੁੱਖੀ ਸਾਥ ਦੀ ਇੱਛਾ ਨਾਲ ਜੋੜ ਦੇਂਦੀ ਹੈ | ਇਹ ਸੰਦੇਸ਼ ਸਰਵਿਆਪਕ ਇੱਛਾ ਦਾ ਲਿਖਾਇਕ ਬਣ ਜਾਂਦਾ ਹੈ ਅਤੇ ਕਵਿਤਾ ਮਿਆਰੀ ਬਣ ਜਾਂਦੀ ਹੈ |

ਇਸ ਕਿਤਾਬ ਵਿੱਚ ਵਿੱਚ 93 ਕਵਿਤਾਵਾਂ ਹਨ ਛੋਟੀਆਂ ਤੇ ਵੱਡੀਆਂ ਜਿਨ੍ਹਾਂ ਵਿੱਚ ਮਿਥਿਹਾਸ ਅਤੇ ਹੁਣ ਦੇ ਵਿਸ਼ੇ ਸ਼ਾਮਿਲ ਹਨ | ਮਿਥਿਆਸ ਦੇ ਦਰਸਾਏ ਗਏ ਖਿਆਲਾਂ ਦੇ ਧਾਰਨੀ ਬਣੇ ਲੋਕਾਂ ਨਾਲੋਂ ਟੁੱਟਣਾ ਕ੍ਰਾਂਤੀਕਾਰੀ ਹੋਣਾ ਹੁੰਦਾ ਹੈ ਜਾਂ ਆਖ ਲਵੋ ਪ੍ਰਗਤੀ ਵੱਲ ਵੱਧਣਾ ਹੁੰਦਾ; ਇਸ ਵਿੱਚ ਕੁਝ ਕਵਿਤਾਵਾਂ ਨਾਲ ਹਰਦੀਪ ਬਾਵਾ ਵੀ ਹਿੱਸਾ ਪਾਉਂਦੀ ਹੈ ਜਿਵੇਂ ਕਿਤਾਬ ਦੇ ਪਿੱਛੇ ਉਸ ਦੀ ਦਿੱਤੀ ਗਈ ਕਵਿਤਾ | ਪਤੀ ਨੂੰ ਪਰਮੇਸ਼ਰ ਸਮਝਣ ਦਾ ਖਿਆਲ ਨਿੰਦਨਯੋਗ ਹੈ | ਪਿਆਰ ਵਿੱਚ ਔਰਤ ਮਰਦ ਨੂੰ ਕਿਸੇ ਵੀ ਵਿਸ਼ੇਸ਼ਣ ਨਾਲ ਨਿਵਾਜ ਦੇਵੇ, ਕੋਈ ਹਰਜ਼ ਨਹੀਂ, ਪਰ ਉਸ ਉੱਤੇ ਕੋਈ ਆਪਣਾ ਹੋਰ ਖਿਆਲ ਸਿੱਖਿਆ ਦੇ ਰੂਪ ਵਿੱਚ ਕਿਉ ਠੋਸੇ ? ਔਰਤ ਨੂੰ ਉਸ ਬਾਰੇ ਆਪ ਫੈਸਲਾ ਲੈਣ ਦਾ ਹੱਕ ਹੈ :

ਹੇ ਰਾਮ !

ਤੂੰ ਪਤੀ ਨਾ ਹੋਕੇ

ਮਰਦ ਹੀ ਰਿਹਾ !

ਕਿਹੜਾ ਮਰਦ ਰਿਹਾ ? ਉਹ ਮਰਦ ਜੋ ਔਰਤ ਦੇ ਤਿਆਗ ਨੂੰ ਸਮਝ ਹੀ ਨਹੀਂ ਪਾਉਂਦਾ; ਕਿਸੇ ਦੇ ਮੇਹਣੇ ਨੂੰ ਆਪਣੀ ਪਤਨੀ ਦੇ ਆਚਾਰ ਤੋਂ ਵੱਡਾ ਮੰਨਣ ਵਾਲਾ ਮਰਦ | ਇਸ ਅਹਿਸਾਸ ਨੂੰ ਹੁਣ ਵੀ ਬਹੁਤ ਵਾਰ ਔਰਤ ਹੰਢਾਉਂਦੀ ਹੈ |

ਸਾਡੇ ਸਮਾਜ ਦੀ ਕੋਹਝੀ ਫ਼ਿਜ਼ਾ ਵਿੱਚ ਧੀਆਂ ਦੇ ਜੰਮਣ ‘ਤੇ ਵਿਖਾਇਆ ਜਾ ਰਿਹਾ ਮਾਤਮ ਬਾਰੇ ਕਵਿਤਰੀ ਸਭ ਨੂੰ ਝੰਜੋੜਦੀ ਹੈ :

ਤੇ ਵੇਖਣ ਵਾਲੇ

ਸਮਝ ਹੀ ਨਾ ਪਾ ਸਕਣ

ਕਿ ਇਹ ਮਾਤਮ

ਜਨਮ ਦਾ ਹੈ ਜਾਂ ਮੌਤ ਦਾ |

ਹਰਦੀਪ ਬਾਵਾ ਆਪਣੀ ਇੱਕ ਕਵਿਤਾ “ਇਨਸਾਫ” ਵਿੱਚ ਮਾਰੀ ਗਈ ਧੀ ਲਈ ਇਨਸਾਫ ਦੇ ਨਾ ਮਿਲਣ ਕਰਕੇ ਸਮਾਜ ਦੇ ਨਿਪੁੰਸਕ ਸਿਸਟਮ ਨੂੰ ਨਿੰਦਦੀ ਹੈ | ਜਿਵੇਂ ਜੇ ਕੋਈ ਖਿਆਲ ਪਿਛਾਂਹ ਨੂੰ ਖਿੱਚੇ, ਉਸ ਦੇ ਵਿਰੁੱਧ ਸਾਨੂੰ ਸਭ ਨੂੰ ਖੜਨਾ ਚਾਹੀਦਾ ਹੈ | ਮੈਂ ਇਹ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਵਿਤਰੀ ਹਰਦੀਪ ਬਾਵਾ ਸਾਨੂੰ ਹੋਰ ਕਿਹੜੇ ਨਵੇਂ ਖਿਆਲ ਦੇਂਦੀ ਹੈ | ਇਸ ਪ੍ਰਸੰਗ ਵਿੱਚ ਇਹ ਖਿਆਲ ਵਿਚਾਰਨਯੋਗ ਹੈ, ਖੂਬਸੂਰਤੀ ਜਿਸ ਦੇ ਹੱਕ ਵਿੱਚ ਮੁੱਢ ਤੋਂ ਢੋਲ ਕੁੱਟੇ ਜਾਂਦੇ ਰਹੇ ਹਨ, ਉਸ ਤੋਂ ਇਨਕਾਰੀ ਹੋਕੇ, ਕਵਿਤਰੀ ਲਿਖਦੀ ਹੈ :

ਅਸੀਂ ਤਾਂ

ਸੀਰਤਾਂ ਦੇ

ਮੁਰੀਦ ਹਾਂ

ਜਨਾਬ !

ਉਸ ਦੀ ਅਗਲੀ ਕਵਿਤਾ “ਵੇਸਵਾ”, ਜਿਸ ਨੂੰ ਪੜ੍ਹਕੇ ਇਹ ਲੱਗਦਾ ਹੈ ਕਿ ਦਰਅਸਲ “ਵੇਸਵਾ” ਦੇ ਸ਼ੁਰੂ ਵਿੱਚ ਉਸ ਨੂੰ ਔਰਤ ਹੋਣ ਦਾ ਅਹਿਸਾਸ ਦਵਾਉਂਦੀ ਦਵਾਉਂਦੀ ਕਵਿਤਰੀ ਸ਼ਾਇਦ ਸਮਾਜ ਦੇ ਬਣਾਏ ਟਾਬੂ ਉੱਤੇ ਹੀ ਟਿਕ ਗਈ; ਸ਼ਾਇਦ ਇਸ ਸਮਾਜ ਦਾ ਇਹੋ ਜ਼ੋਰ ਮੰਨ ਲਿਆ ਉਹਨੇ | ਜ਼ਰਾ ਧਿਆਨ ਦੇਣਾ :

ਮੈਂ ਵੇਸਵਾ ਬਣਾਈ ਗਈ

ਸਮਾਜ ਨੇ ਮਨਚਲੇ ਮਰਦਾਂ ਨੇ

ਗਰੀਬੀ

ਲਾਚਾਰੀ

ਤੇ ਮੇਰੀਆਂ ਇੱਛਾਵਾਂ ਨੇ” ਏਥੇ ਤੀਕ ਔਰਤ ਨੂੰ ਜਿਸਮ ਵੇਚਣ ਵੱਲ ਧੱਕਣ ਵਾਲੇ ਮਰਦਾਂ ਉੱਤੇ ਕਿੰਤੂ ਕਰਦੀ ਕਰਦੀ ਕਵਿਤਰੀ ਉਸ ਔਰਤ ਤੋਂ ਅੰਤ ਵਿੱਚ ਇਹ ਅਖਵਾਉਂਦੀ ਹੈ:

“ ਮੇਰੇ ਕੋਲ ਸਿਰਫ਼ ਜਿਸਮ ਏ, ਰੂਹ ਨਹੀਂ”

ਮੈਂ ਏਥੇ ਹਰਦੀਪ ਨਾਲ ਅਸਹਿਮਤ ਹਾਂ ਕਿਉਂਕਿ ਵੇਸਵਾ ਦੀ ਰੂਹ ਵੀ ਹੁੰਦੀ ਹੈ ਅਤੇ ਜਮੀਰ ਵੀ | ਹੋ ਸਕਦਾ ਹੈ ਕਿ ਬਹੁਤ ਲੋਕ ਮੇਰੇ ਨਾਲ ਨਾ ਵੀ ਸਹਿਮਤ ਹੋਣ, ਕਿਉਂਕਿ ਸ਼ਾਇਦ ਇਹ ਟਾਬੂ ਸਾਡੇ ਸਮਾਜ ਵਿੱਚ ਅਜੇ ਵੀ ਬਹੁਤ ਵੱਡੇ ਹਨ; ਸੱਚਾਈ ਹੋਰ ਵੀ ਹੈ, ਬਹੁਤ ਤਰੀਕਿਆਂ ਨਾਲ ਸਰੀਰ ਤੋਂ ਕੰਮ ਲਿਆ ਜਾਂਦਾ ਹੈ ਸਾਡੇ ਸਮਾਜ ਵਿੱਚ ਵੀ; ਅਜੇ ਪਿੱਛੇ ਜਿਹੀ ਦੀ ਤਾਂ ਗੱਲ ਹੈ ਕਿ ਇੱਕ ਪਰਿਵਾਰ ਵਿੱਚ ਇੱਕ ਬੰਦਾ ਹੀ ਤਾਂ ਵਿਆਹਿਆ ਜਾਂਦਾ ਰਿਹਾ ਸੀ ਤਾਂਕਿ ਜਾਇਦਾਦ ਵੰਡੀ ਨਾ ਜਾਵੇ; ਉਸ ਪ੍ਰਸੰਗ ਵਿੱਚ ਇੱਕ ਔਰਤ ਦਾ ਕਈ ਮਰਦਾਂ ਵਿੱਚ ਇੰਝ ਵੰਡਿਆ ਜਾਣਾ ਇਹ ਸਮਾਜ ਕਬੂਲ ਕਰੀਂ ਬੈਠਾ ਸੀ | ਅੱਜ ਵੀ ਉਹਲੇ ਵਿੱਚ ਕਾਫੀ ਕੁਝ ਵਾਪਰਦਾ ਹੈ ਪਰ ਉਸ ਬਾਰੇ ਇਹ ਸਮਾਜ ਚੁੱਪ ਹੈ | ਇੱਕ ਕਮਜ਼ੋਰ ਇਨਸਾਨ ਦੇ ਹਾਲਾਤ ਕਈ ਵਾਰ ਉਸ ਨੂੰ ਜਿਸਮ ਵੇਚਣ ਤੀਕ ਲੈ ਜਾਂਦੇ ਹਨ; ਮੈਂ ਇੱਕ ਕਵਿਤਾ ਜੋ ਇੱਕ ਇੱਜ਼ਰਾਈਲੀ ਔਰਤ, ਜੋ ਕਦੇ ਵੇਸਵਾ ਰਹੀ ਸੀ, ਦੀ ਲਿਖੀ ਹੋਈ ਹੈ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਵੇਖੋ ਉਸ ਦੀ ਜ਼ਮੀਰ ਅਤੇ ਰੂਹ; ਜੇ ਸਰੀਰ ਰਾਹੀਂ ਪੈਸੇ ਕਮਾਉਣੇ ਐਨਾ ਘਟੀਆ ਹੋ ਗਿਆ ਤਦ ਬਹੁਤ ਹਨ ਜੋ ਇਸੇ ਸਰੀਰ ਨੂੰ ਬੜੇ ਤਰੀਕਿਆਂ ਨਾਲ ਵੇਚਦੇ ਹਨ ਪਰ ਉਹ ਵੇਸਵਾ ਆਖਕੇ ਨਹੀਂ ਦਰਕਾਰੇ ਜਾਂਦੇ; ਵੇਸਵਾ ਕਹੀ ਜਾਣ ਵਾਲੀ ਔਰਤ ਵੀ ਆਪਣੀ ਰੂਹ ਕਦੇ ਨਹੀਂ ਵੇਚਦੀ; ਇੱਕ ਸਮਝੌਤਾ ਕਰਦੀ ਹੈ | ਵੇਖੋ ਵੀਕਾ ਦੀ ਇਹ ਨਜ਼ਮ :

By Vika

“Where am I –

Naked? At the corner?

Visible?

You thought you’d bought me

But what you bought wasn’t it.

I traded only in my pain

Now there’s no difference between us

Except the light

I see the colorful spectrum in blue

As black on grey

Can anyone condemn me

To live my fate?

Have you cast all your stones at others?

Or is there one left for me? (Translated from Hebrew by Vivian Eden)

ਹਰਦੀਪ ਬਾਵਾ ਦੀ ਅਗਲੀ ਕਵਿਤਾ ਜੋ ਧਿਆਨ ਮੰਗਦੀ ਹੈ, ਉਹ ਹੈ “ਗੱਡੀਆਂ ਵਾਲੇ”; ਇਸ ਕਵਿਤਾ ਵਿੱਚ ਸਾਡੇ ਸਮਾਜ ਦੇ ਇੱਕ ਉਸ ਵਰਗ ਦੀ ਕਥਾ ਹੈ ਜੋ ਸਾਡੇ ਸਮਾਜ ਵਾਂਗ ਐਨੇ ਮਿਆਰ ਤੋਂ ਨਹੀਂ ਡਿੱਗੇ ਕਿ ਉਹ ਭ੍ਰਿਸ਼ਟ ਹੋ ਜਾਣ ਅਤੇ ਉਹਨਾਂ ਨੂੰ ਇਹ ਵੀ ਨਾ ਅਹਿਸਾਸ ਨਾ ਹੋਵੇ ਕਿ ਉਹ ਭਰਿਸ਼ਟੇ ਗਏ; ਤਦੇ ਗੱਡੀਆਂ ਵਾਲੇ ਗਰੀਬ ਹਨ | ਲਗਾਤਾਰ ਹੰਢਾਇਆ ਜਾਣ ਵਾਲਾ ਇੱਕ ਦੁੱਖ, ਭ੍ਰਿਸ਼ਟਾਚਾਰ ਵਿੱਚ ਸਿਰ ਨੀਵਾਂ ਕਰਕੇ ਰਹਿਣ ਨਾਲੋਂ ਤਾਂ ਵਧੀਆ ਹੈ, ਕਿ ਨਹੀਂ ?

ਨਾ ਛੱਤ, ਨਾ ਦਿਵਾਰ , ਨਾ ਕੋਈ ਸਵਾਲ

ਬਸ ਗੱਡੀਆਂ ਵਾਲਿਆਂ ਦੀ ਇਹੀ ਪਹਿਚਾਣ

ਕਦੇ ਇੱਥੇ ਤੇ ਕਦੇ ਉੱਥੇ

ਨਾ ਸ਼ੌਕ, ਬਸ ਮਜ਼ਬੂਰੀ

ਕਾਨਿਆਂ ‘ਤੇ ਖੜੀ ਕੁੱਲੀ

ਜਿੱਥੇ ਪੱਕੇ ਮਸਾਂ ਹੀ ਗੁੱਲੀ

……….

ਦੀਪ ਦੀਆਂ ਸੀਖਾਂ ‘ਚ ਬਲਦੇ

ਇਹ ਗੱਡੀਆਂ ਵਾਲੇ

ਇਸੇ ਪ੍ਰਸੰਗ ਨਾਲ ਥੋੜਾ ਮਿਲਦੀ ਜੁਲਦੀ ਉਸ ਦੀ ਕਵਿਤਾ ਵੇਖਣ ਵਾਲੀ ਹੈ “ਭਵਿੱਖ” ਜਿਸ ਵਿੱਚ ਦੋ ਵਰਗਾਂ ਦੇ ਭਾਵਿਕ ਕਿਆਸ ਨੂੰ ਦੱਸਦੀ ਦੱਸਦੀ ਕਵਿਤਰੀ ਸਮਾਜ ਨੂੰ ਆਖਦੀ ਹੈ ਕਿ ਭਵਿੱਖ ਤਾਂ ਉਨ੍ਹਾਂ ਦਾ ਵੀ ਹੋਣਾ ਚਾਹੀਦਾ ਹੈ ਜੋ ਚੰਗੇ ਸਕੂਲਾਂ ਦਾ ਕਦੇ ਮੂੰਹ ਵੇਖਣ ਦੀ ਥਾਂ ਦੂਰ ਤੋਂ ਹੀ ਉਨ੍ਹਾਂ ਸਕੂਲਾਂ ਦੀਆਂ ਬੱਸਾਂ ਵੱਲ ਵੇਖਦੇ ਰਹਿੰਦੇ ਹਨ | ਕਵੀ ਬਹੁਤ ਵਾਰ ਦਰਪਣ ਬਣਕੇ ਸਮਾਜ ਅੱਗੇ ਆਉਂਦਾ ਹੈ ਅਤੇ ਆਪਣੀ ਕਵਿਤਾ ਰਾਹੀਂ ਸਮਾਜ ਨੂੰ ਉਸ ਦੀਆਂ ਊਣਾ ਤੋਂ ਜਾਣੂੰ ਕਰਵਾਉਂਦਾ ਹੈ, ਪਰ ਉਹ ਸਿੱਧਾ ਕੁਝ ਨਹੀਂ ਆਖਦਾ | ਇਸ ਕਵਿਤਾ ਵਿੱਚ ਇਹੋ ਤਰੀਕਾ ਹਰਦੀਪ ਬਾਵਾ ਵਰਤਦੀ ਹੈ | ਉਹ ਇੱਕ ਟਕਰਾਓ ਵਿਖਾਉਂਦੀ ਹੈ ਅਤੇ ਟਕਰਾਓ ਵਿੱਚੋਂ ਸਵਾਲ ਉਠਦੇ ਹਨ, ਦੋਸ਼ ਨਿਕਲਦੇ ਹਨ ਅਤੇ ਲੋਕਾਂ ਦੇ ਮੱਥੇ ਉੱਤੇ ਇਨਸਾਨੀਅਤ ਪ੍ਰਤੀ ਪਾਲੀ ਹੋਈ ਜਿੰਮੇਵਾਰੀ ਉੱਤੇ ਕਿੰਤੂ ਉਠਦੇ ਹਨ:

ਤੇ ਉਧਰ

ਮਹਿੰਗੀਆਂ ਏ ਸੀ ਬੱਸਾਂ ਤੋਂ

ਨਿਕਲ ਰਹੇ ਬੱਚੇ

ਸੂੰਹਰੀ ਭਵਿੱਖ ਵੱਲ

ਵਧ ਰਹੇ

ਗਰੀਬ ਬੱਚਿਆਂ

ਦੀ ਟੋਲੀ

ਬਿਨਾਂ ਪਲਕਾਂ ਛਪਕਾਏ

ਉਹਨਾਂ ਵੱਲ

ਟਕਦੇ ਹੀ ਜਾ ਰਹੇ ਸਨ

ਟਕਦੇ ਹੀ ਜਾ ਰਹੇ ਸਨ

ਇਸ ਕਿਤਾਬ ਵਿੱਚ ਹੈ ਇੱਕ ਕਵਿਤਾ “ ਮੇਰਾ ਸੋਹਣਾ ਪੰਜਾਬ” ਹੈ ਜਿਸ ਵਿੱਚ ਕਵਿਤਰੀ ਬੜੇ ਜ਼ੋਰਦਾਰ ਸ਼ਬਦਾਂ ਦਾ ਸਹਾਰਾ ਲੈਕੇ, ਪੰਜਾਬ, ਜਿਸ ਕੋਲੇ ਸੋਹਣੇ ਹੋਣ ਦਾ ਤਾਜ ਹੈ, ਨੂੰ ਨਿਘਾਰ ਵੱਲ ਗਿਆ ਹੋਇਆ ਵਿਖਾਉਂਦੀ ਹੈ; ਕਟਾਕਸ਼ ਬੜਾ ਜ਼ਬਰਦਸਤ ਹੈ | ਇਸ ਕਵਿਤਾ ਵਿੱਚ ਉਸ ਦਾ ਇੱਕ ਇੱਕ ਸ਼ਬਦ ਕਈ ਊਣਤਾਈਆਂ ਦਾ ਲਿਖਾਇਕ ਹੋ ਨਿਬੜਦਾ ਹੈ | ਇਸ ਵਿੱਚ ਨਸ਼ੇ ਦਾ ਕੋਹੜ, ਮਹਿੰਗਾਈ ਦੇ ਭਾਰ, ਧੀਆਂ ਦੇ ਸੌਦਿਆਂ ਦਾ ਰੁਝਾਨ, ਬੇਰੁਜਗਾਰੀ, ਧੀਆਂ ਦੇ ਹੁੰਦੇ ਬਲਾਤਕਾਰ, ਮਰਦ ਦੀ ਹਵਸ ਕਾਰਨ ਟੁੱਟਦੇ ਰਿਸ਼ਤੇ, ਨੰਨੀਆਂ ਦੇ ਜਿਸਮ ਦਾ ਸ਼ੋਸ਼ਣ, ਰਿਸ਼ਵਤਖੋਰੀ ਅਤੇ ਭ੍ਰਿਸ਼ਟ ਰਾਜਨੀਤੀ ਵਰਗੇ ਤ੍ਰਾਸਦੀ ਭਰੇ ਹਾਲਾਤ ਪੰਜਾਬ ਦੇ ਸੁਹੱਪਣ ਨੂੰ ਕੋਹੀ ਜਾ ਰਹੇ ਹਨ ਸਭ ਦੇ ਸਾਹਮਣੇ; ਹਰਦੀਪ ਬਾਵਾ ਲੋਕਾਂ ਨੂੰ ਜਗਾਉਂਦੀ ਹੈ; ਉਹ ਇਸ ਕਵਿਤਾ ਵਿੱਚ ਪੰਜਾਬ ਵਿੱਚ ਹਰ ਪੱਖੋਂ ਵਾਪਰ ਰਹੀ ਤ੍ਰਾਸਦੀ ਨੂੰ ਬਿਆਨਦੀ ਹੈ; ਇੱਕ ਇੱਕ ਪਹਿਰੇ ਵਿੱਚ ਸੋਹਣੇ ਪੰਜਾਬ ਉੱਤੇ ਪਾਏ ਜਾ ਰਹੇ ਦਾਗਾਂ ਬਾਰੇ ਕਵਿਤਰੀ ਦੀ ਪਹੁੰਚ ਸ਼ਿਲਾਘਾ ਯੋਗ ਹੈ; ਮਿਸਾਲ ਲਈ ਇਹ ਸਤਰਾਂ ਕਾਫੀ ਹਨ :

ਰਾਜਨੀਤੀ ਦਾ ਪਾਠ ਆਵੇ ਨਾ ਰਾਸ

ਰਿਸ਼ਵਤਖੋਰੀ ਦਾ ਚੱਲਦਾ ਖੁੱਲ੍ਹਾ ਵਪਾਰ

ਕਿਸ਼ਤਾਂ ਵਿੱਚ ਮਿਲਣ ਗਰੀਬਾਂ ਨੂੰ ਦੁੱਖ ਹਜ਼ਾਰ |

ਹਰਦੀਪ ਬਾਵਾ ਆਪਣੀ ਕਵਿਤਾ “ਮਾਂ” ਵਿੱਚ ਪਹਿਲਾਂ ਮਾਂ ਦੇ ਪਿਆਰ ਦੀ ਬੇਹਤਰੀਨ ਖੁਸ਼ਬੂ ਨੂੰ ਬਿਆਨਦੀ ਹੈ ਅਤੇ ਫੇਰ ਉਹ ਅਜੋਕੇ ਟੁੱਟੇ ਪਰਿਵਾਰਾਂ ਦੇ ਪ੍ਰਸੰਗ ਵਿੱਚ ਉਸ ਪ੍ਰਤੀ ਵਿਖਾਈ ਜਾ ਰਹੀ ਅਣਗਹਿਲੀ ਅਤੇ ਬੇਸ਼ਰਮੀ ਨੂੰ ਇੰਝ ਉਲੀਕਦੀ ਹੈ:

ਅੱਜ ਕੱਲ੍ਹ ਰੁਲਦੀ ਫਿਰਦੀ

ਕਦੇ ਵਿੱਚ ਪਰਿਵਾਰ

ਕਦੇ ਬਿਰਧ ਆਸ਼ਰਮਾਂ ‘ਚ

ਬਣ ਗਏ ਬਿਗਾਨੇ ਹੁਣ

ਆਪਣੇ ਹੀ ਜਾਏ …

ਇਹ ਦਰਦ ਟੁੱਟ ਰਹੇ ਰਿਸ਼ਤਿਆਂ ਦੀ ਦੇਣ ਹੈ ਜਿਸ ਬਾਰੇ ਹਰ ਚੇਤੰਨ ਇਨਸਾਨ ਨਿਰਾਸ਼ ਹੋ ਜਾਂਦਾ ਹੈ | ਹਰਦੀਪ ਬਾਵਾ ਦੀਆਂ ਕਈ ਕਵਿਤਾਵਾਂ ਉਸ ਦੇ ਮਨ ਅੰਦਰਲੇ ਖਿਆਲਾਂ ਤੀਕ ਹੀ ਸੀਮਤ ਹਨ; ਉਨ੍ਹਾਂ ਵਿੱਚ ਕੋਈ ਯਥਾਰਥ ਜਾਂ ਉੱਤਮ ਸੱਚ ਨਹੀਂ ਹੈ | ਉਨ੍ਹਾਂ ਵਿੱਚ ਬਸ ਉਸਦੇ ਆਪਣੇ ਵਿਚਾਰ ਹਨ, ਪਰ ਇਸੇ ਪ੍ਰਸੰਗ ਵਿੱਚ ਉਸ ਦੀ ਕਵਿਤਾ “ਸ਼ੀਸ਼ਾ” ਧਿਆਨ ਮੰਗਦੀ ਹੈ

ਖੁਆਬਾਂ ਦੇ ਬਣੇ ਸ਼ੀਸ਼ੇ

ਵਿੱਚ ਤਾਂ ਮੈਂ

ਪਹਿਲਾਂ ਹੀ ਤਿੜਕ ਗਈ ਸਾਂ

ਪਰ ਹਕੀਕਤ ਦਾ ਸ਼ੀਸ਼ਾ ਤਾਂ

ਮੇਰੇ ਅਕਸ ਨੂੰ ਹੀ

ਚਕਨਾਚੂਰ ਕਰ ਗਿਆ |

ਕਵਿਤਾ ਸੁਪਨੇ ਅਤੇ ਵਾਸਤਵਿਕਤਾ ਦੇ ਬੇਦਰਦ ਰਵਈਏ ਨੂੰ ਦੱਸਦੀ ਹੈ; ਇਸ ਵਿੱਚ ਕੋਈ ਨਿਰਾਸ਼ਾ ਦੀ ਝਲਕ ਨਹੀਂ ਬਲਕਿ ਖਾਬਾਂ ਦੇ ਸਾਹਮਣੇ ਇਹ ਹਕੀਕਤ ਦੀ ਤਾਕਤ ਦੀ ਇੱਕ ਖਬਰ ਹੀ ਹੈ | ਖਾਬ ਲੈਣੇ ਤਾਂ ਚੰਗੇ ਹੁੰਦੇ ਹਨ; ਅਸੀਂ ਖਾਬ ਲੈ ਲੈ ਕੇ ਤਾਂ ਏਥੇ ਤੀਕ ਪੁੱਜੇ ਹਾਂ, ਪਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਜਦੋਂ ਖਾਬਾਂ ਨੂੰ ਸਾਕਾਰ ਕਰਨ ਲਗੀਦਾ ਹੈ ਤਦ ਜਦੋਂ ਹਕੀਕਤ ਨਾਲ ਵਾਹ ਪੈਂਦਾ ਹੈ, ਤਾਂ ਬਹੁਤ ਵਾਰ ਖਾਬ ਟੁੱਟਣ ਦੀ ਗੱਲ ਇੱਕ ਪਾਸੇ ਰਹੀ, ਬੰਦਾ ਆਪ ਹੀ ਟੁੱਟ ਜਾਂਦਾ ਹੈ | ਹਰਦੀਪ ਬਾਵਾ ਦਾ ਇਹ ਖਿਆਲ ਬਹੁਤ ਵਾਰ ਵਾਪਰੇ ਸੱਚ ਨਾਲ ਜੁੜ ਜਾਂਦਾ ਹੈ |

ਇਸ ਕਿਤਾਬ ਵਿਚਲੀਆਂ ਕਵਿਤਾਵਾਂ ਵਿੱਚੋਂ ਮਿਆਰ ਵਾਲੀਆਂ ਕਵਿਤਾਵਾਂ ਦਾ ਜ਼ਿਕਰ ਮੈਂ ਏਥੇ ਕੀਤਾ ਹੈ; ਨਵੇਂ ਕਵੀ ਤੋਂ ਐਨਾ ਕੁਝ ਮਿਲਣਾ ਹੀ ਇਹ ਸਿੱਧ ਕਰਦਾ ਹੈ ਕਿ ਕਵੀ ਦੀ ਸੋਚ ਪ੍ਰਗਤੀ ਵਿੱਚ ਹੈ, ਉਸ ਕੋਲ ਮੌਲਿਕਤਾ ਹੈ ਅਤੇ ਉਸ ਕੋਲ ਸ਼ਬਦਾਂ ਦੀ ਸੰਭਾਲਕੇ ਵਰਤੋਂ ਕਰਨ ਦੀ ਕਲਾ ਵੀ ਹੈ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੇ ਸ਼ਬਦ ਯੋਗਤਾ ਅਤੇ ਪ੍ਰਤੀਕਤਮਿਕ ਗੁਣ ਕਵਿਤਾ ਦੇ ਸੌਂਦਰਯ ਬੋਧ ਨੂੰ ਨਿਖਾਰਦੇ ਹਨ | ਅਜੇ ਹਰਦੀਪ ਬਾਵਾ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ; ਉਸ ਨੂੰ ਆਪਣੇ ਖਿਆਲਾਂ ਨੂੰ ਬੌਧਿਕਤਾ ਅਤੇ ਉੱਤਮ ਸੱਚ ਦੀ ਕਸਵੱਟੀ ਉੱਤੇ ਹੋਰ ਧਰਨਾ ਚਾਹੀਦਾ ਹੈ | ਉਸ ਨੂੰ ਕਾਵਿ ਸੱਚ ਨੂੰ ਨਿਖਾਰਨ ਦੀ ਵੀ ਲੋੜ ਹੈ | ਇਹ ਮੰਨਣਾ ਹੋਏਗਾ ਕਿ ਉਸ ਦਾ ਆਗਾਜ਼ ਬਹੁਤ ਵਧਿਆ ਹੈ ਅਤੇ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬੀ ਕਾਵਿ ਖੇਤਰ ਵਿੱਚ ਬਹੁਤ ਵਡਮੁੱਲਾ ਹਿੱਸਾ ਪਏਗੀ | ਮੈਂ ਉਸ ਨੂੰ ਪੰਜਾਬੀ ਕਾਵਿ ਖੇਤਰ ਵਿੱਚ ਜੀ ਆਇਆਂ ਆਖਦਾ ਹਾਂ|

ਗ. ਸ .ਨਕਸ਼ਦੀਪ ਪੰਜਕੋਹਾ

]]>
2487