
ਅਮਰੀਕਾ ਵੱਸਦੇ ਪਰਵਾਸੀ ਪੰਜਾਬੀ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਤਲਵਾਰ ਦੀ ਧਾਰ ‘ਤੇ ਪ੍ਰਾਪਤ ਹੋਇਆ ਜਿਸ ਨੂੰ ਰਿਲੀਜ਼ ਕਰਦੇ ਹੋਏ ਪ੍ਰਿੰਸੀਪਲ ਡਾ. ਮਹਿਲ ਸਿੰਘ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਅਤੇ ਹੋਰ ਸਟਾਫ 111 ਸਫਿਆਂ ਦੇ ਇਸ ਨਾਵਲ ਨੂੰ ਆਟਮ ਆਰਟ ਪਟਿਆਲਾ ਨੇ ਮਈ 2023 ਵਿੱਚ ਪ੍ਰਕਾਸ਼ਿਤ ਕੀਤਾ ਹੈ ਇਹ ਨਾਵਲ ਸਾਡੇ ਅਜੋਕੇ ਸਮੇਂ ਦੇ ਕਈ ਸਮਾਜਕ ਮਸਲਿਆਂ ਦੀ ਪੇਸ਼ਕਾਰੀ ਕਰਦਾ ਹੈ ਜਿਸ ਵਿੱਚ ਜਾਤ ਪਾਤ ਅਤੇ ਵਿਦੇਸ਼ ਨਿਵਾਸ ਦੇ ਪ੍ਰਭਾਵ ਮੁੱਖ ਹਨ ਨਾਵਲਕਾਰ ਪੜਿਆਂ ਪਤਾ ਲਗਦਾ ਹੈ ਕਿ ਇਕ ਵਿਕਾਸ ਕਰਦਾ ਪਰਿਵਾਰ ਕਿਸ ਕਿਸਮ ਦੀਆਂ ਮਾਨਸਿਕ ਗੁੰਝਲਾਂ ਵਿਚੋਂ ਗੁਜਰਦਾ ਹੈ ਨਾਵਲ ਸਿੱਧ ਕਰਦਾ ਹੈ ਕਿ ਜਮਾਤੀ ਸਮਾਜ ਬਿਨਾ ਜਾਤ ਪਾਤ ਨਹੀਂ ਮੁੱਕਣ ਅਤੇ ਜਮਾਤੀ ਸਮਾਜ ਵਿਚ ਬੰਦਾ ਆਰਥਿਕ ਤਰੱਕੀ ਕਰਕੇ ਵੀ ਜਾਤ ਪਾਤ ਤੋਂ ਮੁਕਤ ਨਹੀਂ ਹੋ ਸਕਦਾ
