Misc.

ਨਾ ਮਨ ਟਿਕਣਾ ਸਿੱਖਿਆ, ਨਾ ਵਕਤ ਚਲਣੋਂ ਰੁਕਿਆ | ਜ਼ਿੰਦਗੀ ਨੂੰ ਦੁੱਖਾਂ ਤੇ ਸੁੱਖਾਂ ਦੀ ਚੰਗੇਰ ਸਮਝ ਵੀ ਮਨ ਗਿਲੇ ਸ਼ਿਕਵਿਆਂ ਵਿੱਚ ਤਲਦਾ ਰਿਹਾ |ਕਿਉਂ ?

G.S. Nakshdeep Panjkoha 

ਲੋਕ ਨਹੀਂ, ਮੇਰਾ ਅੰਦਰਲਾ ਮੇਰੇ ਤੋਂ ਵੱਖ ਹੋ ਗਿਆ ਇਹ ਆਖ ਕੇ ਤੂੰ ਉਹ ਨਹੀਂ ਜੋ ਲੋਕਾਂ ਨੂੰ ਵਿਖਾਉਂਦਾ ਫਿਰਦਾ ਏਂ? ਦੇਰ ਨਾਲ ਆਏ, ਪਰ ਦਰੁਸਤ ਆਏ ! G.S. Nakshdeep Panjkoha 

ਜੇ ਇੱਕ ਲੇਖਕ ਆਪਣੀਆਂ ਰਚਨਾਵਾਂ ਵਿੱਚ ਦਰਸਾਏ ਸੱਚ ਨੂੰ ਆਪ ਨਹੀਂ ਸੰਭਾਲਦਾ, ਤਦ ਉਸ ਨੂੰ ਪਾਖੰਡੀ ਪੁਜਾਰੀਆਂ ਤੋਂ ਕਿਤੇ ਵਧ ਡਿੱਗਿਆ ਸਮਝੋ ! G.S. Nakshdeep Panjkoha 

Read More »

ਕਿਸੇ ਦੇ ਜਨਮ ਦਿਨ ‘ਤੇ ਗਿਆ | ਇੱਕ ਕਮਰੇ ਵਿੱਚ ਇੱਕ ਬੀਬੀ ਗਾ ਰਹੀ ਸੀ, ਮੈਂ ਵੀ ਸੁਣਨ ਬੈਠ ਗਿਆ | ਫੇਰ ਗੱਲਾਂ ਪੰਜਾਬੀ ਲੇਖਕਾਂ ਦੀਆਂ ਚੱਲ ਪਈਆਂ | ਉਹ ਬੀਬੀ ਕਹਿੰਦੀ ਪੰਜਾਬੀ ਲੇਖਕ ਬੜੇ ਲੁੱਚੇ ਹੁੰਦੇ ਹਨ | ਮੈਂ ਕਿਹਾ ਸਾਰੇ ਨਹੀਂ, ਕਹਿੰਦੀ ਜਿਆਦਾਤਰ ਹੁੰਦੇ ਹਨ | ਮੈਂ ਕਿਹਾ ਅੰਗਰੇਜ਼ੀ ਦਾ ਮਾਸਟਰ ਅਰਨਿਸਟ ਹੇਮਿਂਗਵੇ ਆਪਣੇ ਹਰ ਵਿਆਹ ਤੋਂ ਕੁਝ ਸਾਲ ਬਾਅਦ ਹੀ ਹੋਰਨਾਂ ਕੁੜੀਆਂ ਨੂੰ ਪਿਆਰ ਕਰਨ ਲੱਗ ਪੈਦਾ ਸੀ ਤੇ ਅੰਤ ਤੀਕ ਇੰਝ ਹੀ ਕਰਦਾ ਰਿਹਾ | ਕਹਿੰਦੀ ਇਨ੍ਹਾਂ ਲੋਕਾਂ ਦਾ ਖੁੱਲ੍ਹਾ ਸਭਿਆਚਾਰ ਹੈ, ਪਰ ਆਪਣਾ ਨਹੀਂ | ਸਾਡੇ ਪੰਜਾਬੀ ਦੇ ਪ੍ਰੋਫੈਸਰ ਵੀ ਲੁੱਚੇ ਹੁੰਦੇ ਹਨ | ਮੈਂ ਕਿਹਾ ਸਾਰਿਆਂ ਬਾਰੇ ਇੰਝ ਆਖਣਾ ਬਹੁਤ ਗਲਤ ਗੱਲ ਹੈ | ਫੇਰ ਕਹਿੰਦੀ ਕੁਝ ਚੰਗੇ ਹੋਣਗੇ ਮੇਰਾ ਮਤਲਬ ਜਿਆਦਾ ਅਜਿਹੇ ਹੀ ਹੁੰਦੇ ਹਨ | ਮੈਂ ਸੁਜਾਨ ਸਿੰਘ, ਰਾਮ ਸਿੰਘ ਤੇ ਰਾਜ ਕੁਮਾਰ ਆਦਿ ਕੁਝ ਨਾਂ ਲੈ ਕੇ, ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਲੜਕੀਆਂ ਉਨ੍ਹਾਂ ਦੀਆਂ ਬਹੁਤ ਸਤਿਕਾਰ ਕਰਿਆ ਕਰਦੀਆਂ ਸਨ | ਕਹਿੰਦੀ ਮੈਂ ਆਖਿਆ ਤਾਂ ਹੈ ਜੀ ਕਿ ਅਜਿਹੇ ਬਹੁਤ ਥੋੜੇ ਹੁੰਦੇ ਹਨ | ਮੈਂ ਔਰਤ ਦਾ ਬਹੁਤ ਸਤਿਕਾਰ ਕਰਦਾ ਹਾਂ, ਇਸ ਲਈ ਮੈਂ ਗੱਲ ਅੱਗੇ ਵਧਾਉਣ ਤੋਂ ਝਿਜਕ ਗਿਆ | ਘਰ ਆ ਕੇ ਮੈਂ ਇਹੋ ਸੋਚੀ ਗਿਆ ਕਿ ਉਸ ਬੀਬੀ ਨਾਲ ਕੀ ਬੀਤ ਗਿਆ ਕਿ ਉਹ ਪੰਜਾਬੀ ਪ੍ਰੋਫ਼ੈਸਰਾਂ ਤੇ ਲੇਖਕਾਂ ਬਾਰੇ ਅਜਿਹਾ ਪ੍ਰਭਾਵ ਬਣਾ ਬੈਠੀ | ਉਸ ਨਾਲ ਬੈਠੀਆਂ ਸਾਰੀਆਂ ਔਰਤਾਂ ਨੇ ਵੀ ਚੁੱਪ ਰਹਿ ਕੇ ਉਸ ਦੀ ਹਾਂ ਵਿੱਚ ਹਾਂ ਮਿਲਾਈ | ਮੇਰੇ ਨਾਲ ਬੈਠੇ ਬੰਦਿਆਂ ਨੇ ਸਿਰਫ ਮੁਸਕਰਾ ਕੇ ਛੱਡ ਦਿੱਤਾ | G.S. Nakshdeep Panjkoha 

Read More »

ਹਰਮੀਤ ਕੌਰ – ਸਾਥ ਸਾਥ

ਸਾਥ ਸਾਥ

ਉਸਾਰੂ ਬਾਲ ਸਾਹਿਤ ਦੀ ਅਜੋਕੇ ਦੌਰ ਵਿੱਚ ਡਾਢੀ ਲੋੜ ਹੈ। ਆਉਣ ਵਾਲੀ ਪੀੜੵੀ ਸਮਾਜ ਦਾ ਭਵਿੱਖ ਹੁੰਦੀ ਹੈ। ਸਮੇਂ ਦੇ ਬਦਲਾਵ ਦੇ ਨਾਲ ਨਾਲ ਸਾਹਿਤ ਸਿਰਜਣਾ ਦੇ ਵਿਸ਼ਿਆਂ ਵਿੱਚ ਮੋੜ ਆਉਣੇ ਸੁਭਾਵਿਕ ਹਨ। ਅਜੋਕੇ ਸਮੇਂ ਜੋ ਸਮਸਿਆਵਾਂ ਦਰਪੇਸ਼ ਹਨ, ਉਨ੍ਹਾਂ ਵਿੱਚੋਂ ਮੁੱਖ ਜੀਵਨ ਦੀ ਹੋਂਦ ਹੈ। ਬਾਲ ਸਾਹਿਤ ਅਕਸਰ ਪਰਿਕਲਪਨਾ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਹੈ ਤਾਂ ਜੋ ਬਾਲ ਉਸ ਨਵੇਕਲੀ ਦੁਨੀਆਂ ਵਿੱਚ ਗੁੰਮ ਹੋ ਜਾਣ ਤੇ ਉਸ ਦੁਨੀਆ ਦੇ ਸੁਪਨਿਆਂ ਨੂੰ ਜੀਵਨ ਭਰ ਤੁਲਨਾਉਂਦੇ ਰਹਿਣ। ਧਰਾਤਲ ਨਾਲ ਵਾਹ ਪੈਣ ਤੇ ਉਨ੍ਹਾਂ ਦੀ ਪਰਿਕਲਪਨਾ ਦੀ ਦੁਨੀਆ ਢਹਿ ਢੇਰੀ ਹੋ ਜਾਂਦੀ ਹੈ। ਪਹਿਲੀਆਂ ਪੀੜੵੀਆਂ ਦੇ ਵਾਤਾਵਰਣ ਨੂੰ ਨਸ਼ਟ ਕਰਨ ਤੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਦੇ ਵਤੀਰੇ ਨੇ ਜੀਵਾਂ ਦੀ ਨਸਲਕੁਸ਼ੀ ਤੱਕ ਦੀ ਨੌਬਤ ਲੈ ਆਂਦੀ ਹੈ। ਤਰੱਕੀਆਂ ਦੇ ਸੋਹਲੇ ਰੱਜ ਰੱਜ ਕੇ ਗਾਏ ਜਾਂਦੇ ਹਨ ਪਰ ਇਹ ਕਿਸੇ ਕੰਮ ਨਹੀਂ ਜੇਕਰ ਜੀਵਨ ਦੀ ਹੋਂਦ ਹੀ ਨਾ ਰਹੀ।

ਇਸ ਸਮੇਂ ਲੋੜ ਹੈ ਹਰ ਤਰ੍ਹਾਂ ਨਾਲ ਵਾਤਾਵਰਣ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਦੀ। ਜਿਸ ਤਰ੍ਹਾਂ ਵੀ ਪਾਇਆ ਜਾਵੇ, ਜੋ ਵੀ ਮਾਧਿਅਮ ਅਸਰਦਾਰ ਹੋਵੇ, ਯੋਗਦਾਨ ਪਾਉਣਾ ਚਾਹੀਦਾ। ਆਉਣ ਵਾਲੀ ਪੀੜੵੀ ਤੋਂ ਆਸ ਲਾਉਣੀ ਬੇਸ਼ਕ ਬਹੁਤ ਵਾਜਿਬ ਗੱਲ ਨਹੀਂ ਕਿਉਂਕਿ ਜੇਕਰ ਅਸੀਂ ਸਭ ਖਰਾਬ ਕਰਾਂਗੇ ਤਾਂ ਸਾਨੂੰ ਦੂਜੇ ਤੋਂ ਆਸ ਲਗਾਉਣ ਦਾ ਅਧਿਕਾਰ ਵੀ ਨਹੀਂ ਹੋਣਾ ਚਾਹੀਦਾ, ਪਰ ਇਕ ਆਸ ਦੀ ਕਿਰਨ ਇਹ ਵੀ ਹੈ ਕਿ ਸਾਡੇ ਤੱਕ ਦੀਆਂ ਪੀੜੵੀਆਂ ਨੇ ਆਉਣ ਵਾਲੀ ਪੀੜੵੀ ਲਈ ਕੋਈ ਹੋਰ ਵਿਕਲਪ ਛੱਡਿਆ ਵੀ ਨਹੀਂ। ਜੀਊਣ ਲਈ ਉਹਨਾਂ ਕੋਲ ਇੱਕੋ ਇੱਕ ਵਿਕਲਪ ‘ਵਾਤਾਵਰਣ ਬਚਾਉਣਾ’ ਹੀ ਰਹਿ ਗਿਆ ਹੈ।

ਮਨੁੱਖ ਦੀ ਹੋਰ ਪਾਉਣ ਦੀ ਇੱਛਾ ਨੇ ਉਸ ਅੰਦਰ ਕਬਜ਼ੇ ਦੀ ਭਾਵਨਾ ਪੈਦਾ ਕਰ ਦਿੱਤੀ। ਇਸ ਕਾਰਨ ਉਸ ਨੇ ਸਾਰੀ ਧਰਤੀ ਨੂੰ ਆਪਣੀ ਮਲਕੀਅਤ ਸਮਝਣਾ ਸ਼ੁਰੂ ਕਰ ਦਿੱਤਾ। ਜੰਗਲੀ ਜੀਵ, ਕੀੜੇ ਮਕੌੜੇ, ਪਸ਼ੂ, ਪੰਛੀ ਸਭ ਆਪਣੀ ਜਰੂਰਤ ਮੁਤਾਬਿਕ ਰਹਿਣ ਦਿੰਦਾ ਹੈ ਅਤੇ ਜੋ ਨਾ ਪੱਖੀ ਵਤੀਰੇ ਵਾਲੇ ਜਾਪਦੇ ਹਨ ਉਨ੍ਹਾਂ ਦੀ ਜਾਨ ਲੈਣਾ ਜਾਂ ਉਨ੍ਹਾਂ ਦਾ ਨੁਕਸਾਨ ਕਰਨਾ ਉਸ ਲਈ ਕੋਈ ਮਾਅਨੇ ਨਹੀਂ ਰੱਖਦਾ।

ਨਕਸ਼ਦੀਪ ਪੰਜਕੋਹਾ ਹੁਰਾਂ ਦਾ ਨਵਾਂ ਨਾਵਲ “ਸਾਥ ਸਾਥ” ਇਸੇ ਵਿਸ਼ੇ ਤੇ ਆਧਾਰਿਤ ਹੈ। ਬਾਲ ਸਾਹਿਤ ਵਿੱਚ ਇਹ ਇੱਕ ਮਹੱਤਵਪੂਰਣ ਉਪਰਾਲਾ ਹੈ। ਬਾਲ ਮਨ ਨੂੰ ਜਿੱਥੇ ਸਾਹਿਤ ਪੜੵਨ ਦੀ ਚੇਟਕ ਲੱਗਦੀ ਹੈ ਉੱਥੇ ਆਲੇ ਦੁਆਲੇ ਵਾਪਰਦੇ ਵਰਤਾਰਿਆਂ ਤੋਂ ਆਗਾਹ ਕਰਦਾ ਇਹ ਨਾਵਲ ਆਪਣੇ ਮਕਸਦ ਵਿੱਚ ਸਫਲ ਹੁੰਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਬੱਚੇ ਆਪ ਮੁਹਤਬਰ ਹਨ। ਉਹ ਆਪਣੀ ਸੋਚ ਵੀ ਆਪ ਵਿਕਸਿਤ ਕਰਦੇ ਹਨ ਤੇ ਆਪਣੇ ਤੋਂ ਪਹਿਲੀਆਂ ਪੀੜੵੀਆਂ ਨੂੰ ਜਾਗਰੂਕ ਕਰਦੇ ਹਨ। ਜੰਗਲ ਤੇ ਜੰਗਲ ਵਾਸੀਆਂ ਨਾ ਉਨ੍ਹਾਂ ਦਾ ਮੋਹ, ਜਾਨਵਰਾਂ ਨਾਲ ਵਾਰਤਾਲਾਪ, ਜੰਗਲੀ ਜੀਵਾਂ ਨੂੰ ਦਰਸਾਉਣ ਲਈ ਵਰਤੇ ਦਿ੍ਸ਼ ਚਿੱਤਰਣ, ਪੁਸਤਕ ਵਿੱਚ ਤਸਵੀਰਾਂ ਦੀ ਵਰਤੋਂ ਵਰਗੀਆਂ ਜੁਗਤਾਂ ਬਾਲ ਮਨ ਅੰਦਰ ਰੌਚਕਤਾ ਬਣਾਈ ਰੱਖਦੇ ਹਨ। ਇਸ ਦਾ ਨਾਮਕਰਨ ‘ਸਾਥ ਸਾਥ ‘ ਪ੍ਕਿਰਤੀ ਨਾਲੋਂ ਟੁੱਟ ਚੁੱਕੇ ਮਨੁੱਖ ਨੂੰ ਕੁਦਰਤ ਦੇ ਬਣਾਏ ਹਰ ਵਰਤਾਰੇ ਨਾਲ ਕਦਮ ਦਰ ਕਦਮ ਚੱਲਣ ਦੀ ਤਾਕੀਦ ਹੈ।

ਇਹ ਪੁਸਤਕ ਪੜੋ ਤੇ ਹੋਰਾਂ ਨੂੰ ਪੜਾਓ। ਨਕਸ਼ਦੀਪ ਪੰਜਕੋਹਾ ਦੇ ਇਸ ਉਪਰਾਲੇ ਨੂੰ ਸਿਜਦਾ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਦੇ ਰਹੀਏ ਤਾਂ ਜੋ ਜੀਵਨ ਦੀ ਹੋਂਦ ਆਪਣੀ ਮੂਰਖਤਾ ਕਰਕੇ ਖਤਰੇ ਵਿੱਚ ਨਾ ਪਵੇ।

ਹਰਮੀਤ ਕੌਰ

ਹਰਮੀਤ ਕੌਰ – ਸਾਥ ਸਾਥ Read More »

ਸਦੀਵੀ ਖੁਸ਼ੀ ਲੋਭ, ਹੰਕਾਰ, ਮਤਲਬ ਪ੍ਰਤੀ, ਖਾਰ ਤੇ ਬੇਰਹਿਮੀ ਦੀਆਂ ਕੰਧਾਂ ਤੋਂ ਪਾਰ, ਫੁੱਲ ਵਾਂਗ ਖਿੜੀ ਪਈ ਹੈ, ਜੁਰਅਤ ਹੈ ਤਾਂ ਲੈ ਲਵੋ !

G.S. Nakshdeep Panjkoha 

ਘਰ ਦੀਆਂ ਭੈਣਾਂ, ਬਾਹਰ ਦੀਆਂ ਪਟੋਲਾ |
ਬੜਾ ਭੈੜਾ ਹੁੰਦੈ, ਦੋਗਲੇ ਮਰਦ ਦਾ ਟੋਲਾ | G.S. Nakshdeep Panjkoha 

ਤੀਜੀ ਜੰਗ ਦੇ ਆਸਾਰ | ਇੱਕ ਪਾਸੇ ਇਰਾਨ ਉੱਤਰੀ ਕੋਰੀਆ, ਚੀਨ, ਰੂਸ ਤੇ ਦੂਜੇ ਪਾਸੇ ਅਮਰੀਕਾ, ਨਾਟੋ ਤੇ ਇਜ਼ਰਾਈਲ| ਇਰਾਨ ਨੇ ਡ੍ਰੋਨਜ਼ ਨਾਲ ਹਮਲਾ ਕਰ ਦਿੱਤਾ !

Read More »

ਸਭ ਨਾਲੋਂ ਵੱਧ ਤੁਹਾਡਾ ਜਿਸਮ ਨਹੀਂ ਬਲਕਿ ਤੁਹਾਡਾ ਦਿਲ ਸਜਾਉਣ ਵਾਲਾ ਹੁੰਦਾ ਹੈ, ਇਸ ਲਈ ਇਸ ਨੂੰ ਸਜਾਉਣ ਵਿੱਚ ਲੱਗੇ ਰਹੋ | ਉਸ ਹਰ ਚੀਜ਼ ਨੂੰ ਛੱਡ ਦੇਵੋ ਜੋ ਤੁਹਾਡੇ ਦਿਲ ਦੀ ਖ਼ੂਬਸੂਰਤੀ ਵਿੱਚ ਕੋਈ ਕਮੀ ਲਿਆਵੇ, ਕਿਉਂਕਿ ਇਹ ਇੱਕੋ ਤੁਹਾਡਾ ਅੰਤ ਤੀਕ ਦਾ ਸਾਥੀ ਹੈ | ਥੋੜੀ ਦੇਰ ਬਾਅਦ, ਤੁਸੀਂ ਵੇਖੋਂਗੇ ਕਿ ਸੰਸਾਰ ਐਨਾ ਬੁਰਾ ਨਹੀਂ ਜਿੰਨਾਂ ਲੱਗਦਾ ਹੈ, ਕਿਉਂਕਿ ਹਰ ਕੋਈ ਦਿਲ ਨੂੰ ਸਜਾ ਕੇ ਨਾ ਰੱਖਣ ਕਰਕੇ, ਤੁਹਾਡੇ ਨਾਲੋਂ ਜਰਾ ਪਿੱਛੇ ਹੈ, ਪਰ ਤੁਹਾਡੇ ਅੰਦਰਲੀ ਖ਼ੂਬਸੂਰਤੀ ਸੰਸਾਰ ਦੇ ਦਾਗ਼ ਧੋਂਦੀ ਚਲੇ ਜਾਵੇਗੀ |

G.S. Nakshdeep Panjkoha 

Read More »

Scroll to Top