Buy Books

ਸੂਰਜ ਦੀ ਧੀ – Suraj Di Dhi

ਇਸ ਨਾਵਲ ਵਿੱਚ ਇੱਕ ਉਸ ਔਰਤ ਦੀ ਕਥਾ ਪਾਈ ਗਈ ਹੈ ਜੋ ਉੱਚੇ ਚਾਲ-ਚਲਣ ਨੂੰ ਮੁੱਖ ਰੱਖਦਿਆਂ, ਆਪਣੀ ਇੱਜ਼ਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨ ਕੇ ਜਿਉਣਾ ਲੋਚਦੀ ਹੈ, ਭਾਵੇਂ ਉਸ ਦੀ ਬਣਾਈ ਬੁਲੰਦੀ ਤੋਂ ਲਾਹੁਣ ਵਾਲੇ ਬਹੁਤ ਸਾਰੇ ਗਲਤ ਹਾਲਾਤਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ।

ਔਰਤ ਦੇ ਉਸ ਪੱਖ ਬਾਰੇ ਇਹ ਨਾਵਲ ਦੱਸਦਾ ਹੈ ਜੋ ਬਹੁਤੇ ਪੰਜਾਬੀ ਸਭਿਆਚਾਰ ਨਾਲ ਸੰਬੰਧ ਰੱਖਣ ਵਾਲੇ ਲੇਖਕਾਂ ਨੇ ਅਣਗੌਲਿਆ ਕੀਤਾ ਹੈ ।

ਸੂਰਜ ਦੀ ਧੀ – Suraj Di Dhi Read More »

ਸਾਥ ਸਾਥ (ਬਾਲ ਨਾਵਲ) Saath Saath

ਇਹ ਨਾਵਲ ਬਾਲਾਂ ਲਈ ਹੈ ਅਤੇ ਅੱਜ ਦੇ ਬਾਲ ਕੱਲ੍ਹ ਦੀ ਸਭਿਅਤਾ ਦੇ ਨੁਮਾਇੰਦੇ ਹੁੰਦੇ ਹਨ। ਅਸੀਂ ਕੁਦਰਤ ਦਾ ਹੀ ਇੱਕ ਹਿੱਸਾ ਹਾਂ। ਕੁਦਰਤ ਸਾਡਾ ਘਰ ਹੈ, ਜਿਵੇਂ ਅਸੀਂ ਘਰ ਨੂੰ ਸੰਭਾਲਦੇ ਹਾਂ, ਕੁਦਰਤ ਨੂੰ ਸੰਭਾਲਣਾ ਵੀ ਸਾਡਾ ਫਰਜ ਹੈ। ਇਸ ਨਾਵਲ ਦੇ ਪਾਤਰ ਸੋਨਾ, ਟਿਲਕੂ ਅਤੇ ਜੀਤੀ ਕੁਦਰਤ ਦੇ ਦੂਸਰੇ ਜੀਵਾਂ ਨਾਲ ਵਿਚਰਦੇ ਹਨ ਤੇ ਉਨ੍ਹਾਂ ਨਾਲ ਮਨ ਦੇ ਸੰਵਾਦ ਕਰਦੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਸਮਝਦੇ ਹਨ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੇ ਇਰਾਦੇ ਪੱਕੇ ਕਰਦੇ ਹਨ। ਆਪਣੇ ਇਰਾਦਿਆਂ ਨੂੰ ਅਮਲ ਵਿੱਚ ਢਾਲਣ ਲਈ ਉਹ ਮਿਹਨਤ ਕਰਦੇ ਹਨ ਅਤੇ ਇਹ ਵਿਚਾਰਦੇ ਹਨ ਕਿ ਕੁਦਰਤ ਤੇ ਉਸ ਦੇ ਹੋਰ ਜੀਵ ਮਨੁੱਖ ਦੀ ਸੰਗਤ ਵਿੱਚ ਕਿਵੇਂ ਸੁਰੱਖਿਆ ਅਧੀਨ ਜੀ ਸਕਦੇ ਹਨ; ਇਹ ਉਨ੍ਹਾਂ ਦੇ ਇਰਾਦਿਆਂ ਦਾ ਆਧਾਰ ਹੈ। ਮਨੁੱਖ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਵਿਰੁੱਧ ਉਨ੍ਹਾਂ ਦੇ ਇਰਾਦੇ ਬੁਲੰਦ ਹਨ, ਕਿਉਂਕਿ ਅੱਜ ਦੇ ਮਨੁੱਖ ਵੱਲੋਂ ਪੈਦਾ ਕੀਤੇ ਜਾਂਦੇ ਦੁੱਖਾਂ ਨੂੰ ਖਤਮ ਕਰਨ ਲਈ ਉਹ ਤਿਆਰ ਹਨ। ਕੁਦਰਤ ਦੇ ਨਾਲ ਰਹਿਣਾ ਦੁੱਧ ਨਾਲ ਭਰੇ ਕਟੋਰੇ ਉੱਤੇ ਤਰ ਰਹੇ ਫੁੱਲ ਵਾਂਗ ਹੁੰਦਾ ਹੈ; ਫੁੱਲ ਨਾਲ ਦੁੱਧ ਛਲਕਦਾ ਨਹੀਂ, ਡੁੱਲ੍ਹਦਾ ਨਹੀਂ, ਇੰਝ ਹੀ ਕੁਦਰਤ ਬਾਰੇ ਅਤੇ ਉਸ ਦੀ ਸਫਾਈ ਅਤੇ ਉਸ ਦੇ ਹੋਰਾਂ ਜੀਵਾਂ ਪ੍ਰਤੀ ਪਿਆਰ ਤੇ ਫਿਕਰ ਕਰਿਆਂ, ਅਸੀਂ ਵੀ ਉਸ ਕੁਦਰਤ ਦੇ ਸਹਾਇਕ ਹੋ ਕੇ ਜੀਉ ਸਕਦੇ ਹਾਂ। ਇੰਝ ਹੀ ਉਸ ਦੇ ਜੀਅ ਸੁਰਖਿੱਅਤ ਰਹਿ ਸਕਦੇ ਹਨ ਤੇ ਵਾਤਾਵਰਣ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ ਜਿਸ ਵਿੱਚ ਮਨੁੱਖ ਤੇ ਦੂਸਰੇ ਜੀਵਾਂ ਨੇ ਰਹਿਣਾ ਹੈ। ਇਸ ਨਾਵਲ ਦੀ ਇਹ ਕਹਾਣੀ ਉਪਰੋਕਤ ਦੱਸੇ ਪਾਤਰਾਂ ਤੋਂ ਬਿਨਾਂ, ਕੁਝ ਜਾਨਵਰਾਂ, ਪੰਛੀਆਂ ਤੇ ਮਨੁੱਖਾਂ ਦੁਆਲੇ ਵੀ ਘੁੰਮਦੀ ਹੈ। ਮੈਨੂੰ ਬਹੁਤ ਆਸ ਹੈ ਕਿ ਇਸ ਨਾਵਲ ਨੂੰ ਬਾਲ ਜ਼ਰੂਰ ਸਮਝਣਗੇ, ਪਰ ਜੇ ਕੋਈ ਵਡੇਰਾ ਉਨ੍ਹਾਂ ਨੂੰ ਇਸ ਨਾਵਲ ਬਾਰੇ ਹੋਰ ਵਿਸਥਾਰ ਵਿੱਚ ਸਮਝਾਵੇਗਾ, ਤਦ ਉਹ ਵੀ ਸਾਰੇ ਇੱਕ ਦਿਨ ਇਸ ਨਾਵਲ ਦੇ ਪਾਤਰ ਸੋਨਾ, ਟਿਲਕੂ ਅਤੇ ਜੀਤੀ ਵਰਗੇ ਹੋ ਜਾਵਣਗੇ।ਸਾਰੇ ਬੱਚੇ ਅਤੇ ਕੁਦਰਤ ਸਾਡਾ ਸੰਸਾਰ ਹਨ ਅਤੇ ਇਹ ਨਾਵਲ ਇਸੇ ਖਿਆਲ ’ਤੇ ਲਿਖਿਆ ਗਿਆ ਹੈ।

Buy Sath Sath | ਸਾਥ ਸਾਥ Book Online at Low Prices in India | Sath Sath | ਸਾਥ ਸਾਥ Reviews & Ratings – Amazon.in

ਪੁਸਤਕ : ਸਾਥ ਸਾਥ (ਬਾਲ ਨਾਵਲ) ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ

ਪ੍ਰਕਾਸ਼ਕ : ਆੱਟਮ ਆਰਟ ਕੀਮਤ : 150/-

“ਸਾਥ ਸਾਥ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :

Autumn Art, 31, Virk Bagh Colony, Saifdipur, Near Punjabi University, Patiala – 147002

Whatsapp : +91- 91158-72450

Punjabi Novel : Sath Sath Writer : G.S. Nakshdeep Panjkoha

Publisher : Autumn Art Price : 150/-

ਸਾਥ ਸਾਥ (ਬਾਲ ਨਾਵਲ) Saath Saath Read More »

“Tilkan / ਤਿਲਕਣ” Punjabi Novel available to buy

ਬੁਢਾਪਾ ਸਭ ਉੱਤੇ ਆਉਂਦਾ ਹੈ, ਪਰ ਹਾਲਾਤ ਬਦਲਣ ਦੇ ਨਾਲ ਨਾਲ ਬੁਢਾਪੇ ਵਿੱਚ ਦਰਪੇਸ਼ ਸਮੱਸਿਆਵਾਂ ਗੁੰਝਲਾਂ ਹੁੰਦੀਆਂ ਚਲੀਆਂ ਜਾਂਦੀਆਂ ਹਨ। ਗੁਰਬਾਣੀ ਵਿੱਚ ਮੌਤ ਵਾਂਗ ਮਨੁੱਖ ਨੂੰ ਬੁਢਾਪੇ ਬਾਰੇ ਵੀ ਚੇਤੇ ਕਰਵਾਇਆ ਜਾਂਦਾ ਹੈ ਤਾਂਕਿ ਮਨੁੱਖ ਸਮਝ ਸਕੇ ਕਿ ਸਭ ਕੁੱਝ ਬਦਲਣ ਦੀ ਧਾਰਾ ਅਧੀਨ ਹੈ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਮਗਰ ਲੱਗ ਕੇ ਕੁਰਾਹੇ ਪੈ ਕੇ ਜੁਰਮ ਕਰਦਾ ਹੈ, ਉਹ ਜੇ ਥੋੜ੍ਹੀ ਬਹੁਤੀ ਚੇਤਨਤਾ ਰੱਖਦਾ ਹੋਵੇ, ਉਸ ਲਈ ਉਹ ਜੁਰਮ ਇੱਕ ਅਜਿਹਾ ਭਾਰ ਬਣ ਜਾਂਦੇ ਹਨ ਕਿ ਉਹ ਉਨ੍ਹਾਂ ਨੂੰ ਲਾਹਕੇ ਜਿਉਣ ਦਾ ਇੱਛਕ ਹੋ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਜੁਰਮ ਦਾ ਇਕਬਾਲ ਮਨੁੱਖ ਨੂੰ ਮਾਨਸਿਕ ਤਣਾਓ ਤੋਂ ਖਲਾਸੀ ਦਿਵਾ ਸਕੇ। ਇਹ ਵੀ ਇੱਕ ਤੱਥ ਹੈ ਕਿ ਜੁਰਮ ਸਿਰਫ਼ ਅਨਪੜ੍ਹ ਗਵਾਰ ਜਾਂ ਘੱਟ ਵਿੱਦਿਆ ਵਾਲੇ ਹੀ ਨਹੀਂ ਕਰਦੇ, ਬਲਕਿ ਭਲੇ ਚੰਗੇ ਪੜ੍ਹੇ ਲਿਖੇ ਉਹ ਲੋਕ, ਜੋ ਚੰਗੇ ਅਹੁਦਿਆਂ ਉੱਤੇ ਰਹਿੰਦੇ ਹਨ, ਵੀ ਜੁਰਮ ਕਰਦੇ ਚਲੇ ਜਾਂਦੇ ਹਨ। ਜੁਰਮ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ ਰਿਸ਼ਵਤਖੋਰੀ, ਧੱਕਾ, ਮੌਕਾ-ਪ੍ਰਸਤੀ, ਲਾਲਚ, ਕ੍ਰੋਧ, ਅਤੇ ਕਿਸੇ ਵੀ ਕਿਸਮ ਦਾ ਸ਼ੋਸ਼ਣ। ਕਤਲ ਨੂੰ ਹੀ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ, ਪਰ ਮੇਰੀ ਜਾਚੇ ਕਿਸੇ ਔਰਤ ਦਾ ਕਿਸੇ ਵੀ ਹਾਲਤ ਵਿੱਚ ਬਲਾਤਕਾਰ ਓਡਾ ਵੱਡਾ ਹੀ ਜੁਰਮ ਹੈ ਭਾਵੇਂ ਕਈ ਲੋਕ ਮੇਰੇ ਨਾਲ ਨਾ ਵੀ ਸਹਿਮਤ ਹੋਣ, ਕਿਉਂਕਿ ਜਿਸ ਮਾਨਸਿਕ ਅਵਸਥਾ ਵਿੱਚੋਂ ਬਲਾਤਕਾਰ ਤੋਂ ਬਾਅਦ ਔਰਤ ਨਿਕਲਦੀ ਹੈ, ਉਹ ਬੜੀ ਅਸਹਿ ਹੁੰਦੀ ਹੈ। ਇਸ ਨਾਵਲ ਦਾ ਪਾਤਰ ਰੌਨ ਬਲਾਤਕਾਰ ਨੂੰ ਬਹੁਤ ਬੁਰਾ ਮੰਨਦਾ ਹੈ, ਪਰ ਕਿਸੇ ਦੀ ਗਰੀਬੀ ਤੋਂ ਲਾਭ ਉਠਾਉਂਦਿਆਂ ਘਿਨਾਉਣੇ ਜੁਰਮ ਕਰਨ ਬਾਰੇ ਉਹ ਚੁੱਪ ਹੀ ਨਹੀਂ ਬਲਕਿ ਆਪਣੇ ਕੀਤੇ ਜੁਰਮ ਨੂੰ ਉਹ ਜਾਇਜ਼ ਠਹਿਰਾਉਂਦਾ ਹੈ। ਦਰਅਸਲ ਗੁਨਾਹ ਗੁਨਾਹ ਹੁੰਦਾ ਹੈ। ਇਸ ਨਾਵਲ ਦਾ ਦੂਸਰਾ ਪਾਤਰ ਬਲਰਾਜ ਵੀ ਗੁਨਾਹ ਕਰਦਾ ਹੈ, ਉਹ ਦਾ ਕਿਸੇ ਜੁਰਮ ਦਾ ਇਕਬਾਲ ਸੁਣਕੇ ਵੀ ਚੁੱਪ ਰਹਿਣਾ ਇਹ ਸੋਚ ਕੇ ਕਿ ‘ਚਲੋ ਜੋ ਹੋ ਗਿਆ ਸੋ ਹੋ ਗਿਆ’ ਵੀ ਇੱਕ ਗੁਨਾਹ ਹੀ ਹੈ। ਗੁਨਾਹ ਕਦੇ ਵੀ ਹੋਵੇ, ਇਤਿਹਾਸ ਵਿੱਚ, ਹੁਣ ਵਿੱਚ ਜਾਂ ਭਵਿੱਖ ਵਿੱਚ, ਇਸ ਨੂੰ ਨੰਗਾ ਕਰਨਾ ਬਹੁਤ ਜ਼ਰੂਰੀ ਹੈ।

ਪੁਸਤਕ : ਤਿਲਕਣ (ਨਾਵਲ) ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ

ਪ੍ਰਕਾਸ਼ਕ : ਆੱਟਮ ਆਰਟ ਕੀਮਤ : 175/-

“ਤਿਲਕਣ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :

Autumn Art, 31, Virk Bagh Colony, Saifdipur, Near Punjabi University, Patiala – 147002 Whatsapp : +91- 91158-72450

Punjabi Novel : Tilkan Writer : G.S.Nakshdeep Panjkoha

Publisher : Autumn Art Price : 175/-

Buy Tilkan from:

Autumn Art, 31, Virk Bagh Colony, Saifdipur, Near Punjabi University, Patiala – 147002 Whatsapp : +91- 91158-72450

“ਤਲਵਾਰ ਦੀ ਧਾਰ ‘ਤੇ / Talwar Di Dhar Te” Punjabi Novel available to buy

ਹੱਥਲਾ ਨਾਵਲ ‘ਤਲਵਾਰ ਦੀ ਧਾਰ ‘ਤੇ’ ਤਿੰਨ ਨੁਕਤਿਆਂ ਨਾਲ ਸੰਬੰਧਿਤ ਹੈ। ਇਸ ਦਾ ਮੁੱਖ ਪਾਤਰ ਕੁਲਦੀਪ ਦਾ ਪਿਛੋਕਾ ਦਲਿਤ ਪਰਿਵਾਰ ਨਾਲ ਹੈ, ਪਰ ਉਸ ਦੇ ਪਿਤਾ ਅਮਰ ਸਿੰਘ ਆਪਣੇ ਖਾਨਦਾਨ ਦੇ ਨਾਂ ਗਲਤ ਲੋਕਾਂ ਵੱਲੋਂ ਲਾਏ ਦਲਿਤ ਸ਼ਬਦ ਤੋਂ ਮੁਕਤੀ ਪਵਾਉਣ ਖਾਤਰ ਪਿੰਡ ਛੱਡਕੇ ਸ਼ਹਿਰ ਵਿੱਚ ਆ ਵੱਸਦਾ ਹੈ ਅਤੇ ਕੁਝ ਹੱਦ ਤੀਕ ਉਸ ਦੀ ਔਲਾਦ ਇਸ ਦੇ ਗਲਤ ਪ੍ਰਭਾਵ ਤੋਂ ਬਚੀ ਰਹਿੰਦੀ ਹੈ । ਦੂਸਰਾ ਨੁਕਤਾ ਇਹ ਹੈ ਕਿ ਪਰਦੇਸ ਵਿੱਚ ਕੁਲਦੀਪ ਦਾ ਅਤੇ ਇੱਕ ਮੁਲਮਾਨ ਕੁੜੀ ਅੰਬਰ ਦਾ ਆਪੋ ਵਿੱਚ ਪਿਆਰ ਹੋ ਜਾਂਦਾ ਹੈ, ਪਰ ਅੰਬਰ ਦੇ ਪਿਓ ਤੇ ਭਰਾ ਇਸ ਨੂੰ ਇੱਜਤ ਦਾ ਸਵਾਲ ਬਣਾਕੇ ਅੰਬਰ ਨੂੰ ਮਾਰਨ ਉੱਤੇ ਤੁਲੇ ਹੋਏ ਹਨ | ਭਾਵੇਂ ਅਮਰੀਕਾ ਦੇਸ਼ ਦਾ ਸਭਿਆਚਾਰ ਬਹੁਤ ਖੁੱਲ੍ਹਾ ਹੈ, ਪਰ ਉਹ ਆਪਣੀ ਕੱਟੜ ਸੋਚ ਤੋਂ ਛੁਟਕਾਰਾ ਪਾਉਣ ਤੋਂ ਬੇਵਸ ਹਨ। ਤੀਸਰਾ ਨੁਕਤਾ ਇਹ ਹੈ ਕਿ ਜਦੋਂ ਮਰਦ ਜਵਾਨੀ ਵਿੱਚ ਪਿਆਰ ਕਰਦਾ ਹੈ ਤਦ ਉਹ ਸਭ ਪਹਾੜੀਆਂ ਟਪਕੇ ਅਤੇ ਸਮਾਜਿਕ ਬੰਧਨ ਤੋੜਕੇ ਪਿਆਰ ਨੂੰ ਸਫਲਤਾ ਬਖਸ਼ਦਾ ਹੈ, ਪਰ ਜਦੋਂ ਉਸ ਦੀ ਧੀ ਆਪਣੀ ਨਸਲ ਜਾਂ ਧਰਮ ਤੋਂ ਬਾਹਰ ਨਿਕਲ ਕੇ ਵਿਆਹ ਕਰਵਾਉਂਦੀ ਹੈ ਤਦ ਉਹ ਤੜਫ ਉੱਠਦਾ ਹੈ। ਇਹੋ ਹਾਲ ਕੁਲਦੀਪ ਦਾ ਹੁੰਦਾ ਹੈ ਭਾਵੇਂ ਅੰਬਰ ਆਪਣੀ ਕੁੜੀ ਨਾਲ ਖੜਦੀ ਹੈ | ਇਸ ਦਾ ਮਤਲਬ ਇਹੋ ਹੈ ਕਿ ਕੁਲਦੀਪ ਦੇ ਵਿਚਾਰ ਪ੍ਰਗਤੀ ਕਰ ਗਏ, ਪਰ ਉਸ ਦਾ ਮਨ ਉਨ੍ਹਾਂ ਨੂੰ ਅਜੇ ਮੰਨਣ ਤੋਂ ਅਸਮਰੱਥ ਹੈ; ਇਹ ਕਿਰੀਆ ਦੋਗਲੇਪਣ ਤੇ ਤੰਗ ਸੋਚ ਦੀ ਲਖਾਇਕ ਹੈ। ਇਹ ਸੱਚ ਸਮਝਕੇ ਕਿ ਕੋਈ ਜਾਤ ਜਾਂ ਨਸਲ ਅਸਲੀਅਤ ਨਹੀਂ ਹੁੰਦੀ ਬਲਕਿ ਕਿਸੇ ਗੰਦੇ ਦਿਮਾਗ ਦੀ ਕਾਢ ਹਨ, ਬਹੁਤੇ ਲੋਕ ਪੁਰਾਣੀ ਸੋਚ ਨਾਲ ਜੁੜੇ ਰਹਿਣ ਦੀ ਬਿਮਾਰੀ ਤੋਂ ਅਜੇ ਮੁਕਤ ਨਹੀਂ ਹੋ ਸਕੇ, ਪਰ ਪਿਓ ਧੀ ਦੇ ਮੋਹ ਦੀ ਤਾਕਤ ਵੀ ਇਸ ਨਾਵਲ ਵਿੱਚ ਵਿਖਾਈ ਗਈ ਹੈ, ਜੋ ਅਕਸਰ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੁੰਦੀ ਹੈ। ਆਸ ਹੈ ਇਸ ਨੂੰ ਸਿਰਫ਼ ਇੱਕ ਪਿਆਰ ਕਹਾਣੀ ਕਰਕੇ ਹੀ ਨਾ ਸਮਝਿਆ ਜਾਵੇ ਬਲਕਿ ਇਸ ਪਿਆਰ ਕਹਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਣ ਨੂੰ ਸਮਝਕੇ, ਚੰਗੇ ਭਵਿੱਖ ਲਈ ਪ੍ਰਗਤੀਸ਼ੀਲਤਾ ਵੱਲ ਵਧਣ ਵੱਲ ਕੀਤੇ ਇਸ਼ਾਰਿਆਂ ਨੂੰ ਵੀ ਸਮਝਣਾ ਚਾਹੀਦਾ ਹੈ।

ਪੁਸਤਕ : ਤਲਵਾਰ ਦੀ ਧਾਰ ‘ਤੇ (ਨਾਵਲ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆੱਟਮ ਆਰਟ
ਕੀਮਤ : 175/-
“ਤਲਵਾਰ ਦੀ ਧਾਰ ‘ਤੇ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
#3, Virk Bagh Colony, Saifdipur, Backside Punjabi University, Patiala – 147002
Mobile : 91158-72450

Punjabi Novel : Talwar Di Dhar ‘Te
Writer : G.S.Nakshdeep Panjkoha
Publisher : Autumn Art
Price : 175/-
Buy Talwar Di Dhar ‘Te from:
Autumn Art
#3, Virk Bagh Colony,

Saifdipur, Backside Punjabi University, Patiala – 147002 (Punjab-India)
Mobile : 91158-72450

“Tilkan / ਤਿਲਕਣ” Punjabi Novel available to buy Read More »

Punjabi Novel available to buy : Girvi Hoye Mann

👉 “ਗਿਰਵੀ ਹੋਏ ਮਨ” ਪੰਜਾਬੀ ਨਾਵਲ ਖਰੀਦਣ ਲਈ ਏਮਜ਼ੋਨ (amazon) ਦੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ : https://www.amazon.in/…/B0C3346WL5/ref=cx_skuctr_share…

👉 Buy Girvi Hoye Mann (Punjabi Novel) online from Amazon by clicking on the following link:

“ਗਿਰਵੀ ਹੋਏ ਮਨ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ | Buy “Girvi Hoye Mann” Punjabi Novel from: :

Autumn Art
#3, Virk Bagh Colony, Saifdipur,

Backside Punjabi University, Patiala – 147002 (Punjab-India)

Whatsapp /call: 91158-72450

Punjabi Novel available to buy : Girvi Hoye Mann Read More »

Punjabi Novel available to buy : Lal Lakeeron Paar

“ਲਾਲ ਲਕੀਰੋਂ ਪਾਰ” ਪੰਜਾਬੀ ਨਾਵਲ ਖਰੀਦਣ ਲਈ ਏਮਜ਼ੋਨ (amazon) ਦੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ :

https://amzn.eu/d/g0IPJkt

👉 Buy Lal Lakeeron Paar (Punjabi Novel) online from Amazon by clicking on the following link:

ਪੁਸਤਕ : ਲਾਲ ਲਕੀਰੋਂ ਪਾਰ (ਨਾਵਲ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆੱਟਮ ਆਰਟ
ਕੀਮਤ : 199/-
“ਲਾਲ ਲਕੀਰੋਂ ਪਾਰ (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
#3, Virk Bagh Colony, Saifdipur,

Backside Punjabi University, Patiala – 147002 (Punjab-India)
Mobile : 91158-72450

Punjabi Novel : Lal Lakeeron Paar
Writer : G.S.Nakshdeep Panjkoha
Publisher : Autumn Art
Price : 199/-
Buy Lal Lakeeron Paar from:
Autumn Art
#3, Virk Bagh Colony, Saifdipur,

Backside Punjabi University, Patiala – 147002 (Punjab-India)
Mobile : 91158-72450

Punjabi Novel available to buy : Lal Lakeeron Paar Read More »

Scroll to Top