ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Sahibe Kmaal Guru Gobind Singh – Punjabi Poem || G.S.Nakshdeep Panjkoha

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ

ਉਹ ਸੂਰਜ ਸੀ, ਉਹ ਲਾਵਾ ਸੀ, ਜੋ ਜਾਬਰਾਂ ਦੇ ਜਬਰ ਮਿਟਾ ਗਿਆ ਸੀ !

ਉਹ ਯੋਧਾ ਸੀ, ਉਹ ਸੰਤ ਵੀ ਸੀ, ਜੋ ਚੁੱਕ ਆਮ ਨੂੰ ਖ਼ਾਸ ਬਣਾ ਗਿਆ ਸੀ !

ਉਹ ਤੂਫਾਨ ਜਿਹਾ, ਕੋਈ ਕ੍ਰਿਸ਼ਮਾ ਸੀ, ਜੋ ਲੋਕਾਂ ਦੇ ਕਲੰਗੀ ਲਾ ਗਿਆ ਸੀ |

ਤਵਾਰੀਖ ਨਵੀਂ ਸਿਰਜਣ ਲਈ, ਉਹ ਖੁਦ ਟੱਬਰ ਸ਼ਹੀਦ ਕਰਵਾ ਗਿਆ ਸੀ !

ਅਭੈ ਦੇ ਸੋਹਲੇ, ਗਾ ਗਾ ਕੇ, ਉਹ ਤਾਂ ਚਿੜੀਆਂ ਕੋਲੋਂ ਬਾਜ ਮਰਾ ਗਿਆ ਸੀ |

ਵਿਖਾ ਤੀਰ ਅੰਦਾਜੀ, ਸਿਖਰਾਂ ਦੀ, ਵਿੱਚ ਯੋਧਿਆ ਦਹਿਲ ਮਚਾ ਗਿਆ ਸੀ |

ਦੇਹ ਹਲੂਣਾ,ਉਹ ਹਿੰਦ ਸਾਰੇ ਨੂੰ, ਆਜ਼ਾਦੀ ਲਈ ਮਰਨ ਸਿੱਖਾ ਗਿਆ ਸੀ |

ਵਿੱਚ ਖਾਲਸੇ ਹਿੰਮਤ, ਭਰ ਭਰਕੇ, ਉਹਨੂੰ ਰਾਜ ਦੇ ਯੋਗ ਬਣਾ ਗਿਆ ਸੀ |

ਗੁਰੂ ਗੋਬਿੰਦ ਸਿੰਘ, ਹਿੰਦ ਦਾ ਚਾਨਣ, ਬੁਜ਼ਦਿਲਾਂ ਨੂੰ ਰਾਹ ਵਿਖਾ ਗਿਆ ਸੀ |

ਜੋ ਚਾਪਲੂਸੀ, ਕਰ ਕਰ ਜਿਉਂਦੇ ਸੀ, ਜਮੀਰ ਉਨ੍ਹਾਂ ਦੀ ਉਹ ਜਗਾ ਗਿਆ ਸੀ !

ਗੁਰੂ ਸਾਹਿਬੇ ਕਮਾਲ, ਗੋਬਿੰਦ ਸਿੰਘ, ਜਾਬਰਾਂ ਦਾ ਤਖਤ ਹਿਲਾ ਗਿਆ ਸੀ |

ਆਪੇ ਗੁਰ ਚੇਲਾ ਨਕਸ਼ਦੀਪ, ਇੰਝ ਹਿੰਦ ਦਾ ਇਤਿਹਾਸ ਬਦਲਾ ਗਿਆ ਸੀ !

ਗ. ਸ ਨਕਸ਼ਦੀਪ ਪੰਜਕੋਹਾ

Scroll to Top