ਜਸਵੰਤ ਸਿੰਘ ਜਫਰ

ਹੱਥਲੀ ਕਵਿਤਾ ਜਸਵੰਤ ਸਿੰਘ ਜਫਰ ਹੋਰਾਂ ਦੀ ਹੈ ; ਮੈਨੂੰ ਮਿਲਣ ਦਾ ਸੁਭਾਗ ਕਦੇ ਉਨਾਂ ਨੁੰ ਵੀ ਨਹੀਂ ਹੋਇਆ ਜਿਵੇਂ ਮਨਜੀਤ ਇੰਦਰਾ, ਹਰਵਿੰਦਰ , ਜਗਦੀਪ ਸਿੱਧੂ, ਸਿਮਰਨ ਅਕਸ ਤੇ ਰਵਿੰਦਰ ਸੰਧੂ ਹੋਰਾਂ ਨੁੰ ; ਅਮਰੀਕਾ ਦੇ ਦੇਸ਼ ਵਿੱਚ ਰੁਝੇਵਿਆਂ ਦੇ ਜੰਗਲ ਨੇ ਆਪਣੇ ਪੰਜਾਬ ਵਿੱਚ ਲਿਖੀ ਜਾ ਰਹੀ ਖੂਬਸੂਰਤ ਕਵਿਤਾ ਨੁੰ ਪੜਨ ਤੋਂ ਰੋਕੀ ਰੱਖਿਆ ਮੈਨੂੰ; ਸੁਰਤ ਜਾਗੀ ਤੇ ਖੂਬਸੂਰਤ ਕਵਿਤਾਵਾਂ ਨਜਰੀ ਪਈਆਂ | ਖੂਬਸੂਰਤ ਖਿਆਲ ਸੋਨੇ ਵਾਂਗ ਹੁੰਦੇ ਹਨ ; ਜਿਵੇਂ ਜਿੰਨੀ ਸੋਨੇ ਵਿੱਚ ਮਿਲਾਵਟ ਓਨਾ ਸੋਨਾ ਸਸਤਾ ਪਰ ਜਿੰਨਾ ਸ਼ੁੱਧ ਓਨਾ ਕੀਮਤੀ; ਉਵੇਂ ਹੀ ਜਿੰਨਾ ਖਿਆਲ ਸ਼ੁੱਧ ਓਨਾ ਹੀ ਉਹ ਵਧੀਆ ਤੇ ਜਿੰਨਾ ਖਿਆਲ ਰਲਾਵਟ ਵਿੱਚ ਰੰਗਿਆ ਗਿਆ, ਓਨਾ ਹੀ ਉਹ ਅਸ਼ੁੱਧ ਯਾ ਆਖ ਲਵੋ ਆਮ ਜਿਹਾ ਹੁੰਦਾ ਹੈ | ਇਸ ਕਵਿਤਾ ਵਿਚਲਾ ਖਿਆਲ ਜੰਗਲ ਦੀ ਸਭਿਅਤਾ ਤੋ ਆਧੁਨਿਕ ਸਭਿਅਤਾ ਦੇ ਸਫ਼ਰ ਦੀ ਕਹਾਣੀ ਹੀ ਨਹੀਂ ਪਾਉਂਦਾ ਬਲਕਿ ਪਾਠਕ ਨੂੰ ਜਗਾਉਂਦਾ ਵੀ ਹੈ ਕਿ ਕਿਸ ਟਿਕਾਣੇ ਤੇ ਟਿਕਣਾ ਹੈ ! ਆਖਰੀ ਸਤਰ ਵਿੱਚ ਅਸਮਾਨ ਵਿਚਲੇ ਸਭ ਕੁਝ ਸਮੋ ਲੈਣ ਵਾਲੇ ਵਿਸ਼ਾਲ ਗੁਣ ਬਾਰੇ ਦੱਸਿਆ ਗਿਆ ਹੈ ਤੇ ਪਿੰਜਰ ਦੀ ਸੌੜੀ ਔਕਾਤ ਬਾਰੇ ਦੁਖ ਦੀ ਗੱਲ ਯਾਦ ਕਰਵਾਈ ਗਈ ਹੈ | ਕਵੀ ਬਿੰਬਾਂ ਨਾਲ ਖਿਆਲ ਨੂੰ ਸ਼ਿੰਗਾਰਦੇ ਹੁੰਦੇ ਹਨ; ਜੇ ਪਾਠਕ ਬਿੰਬਾਂ ਦੀ ਤਹਿ ਤੀਕ ਨਾ ਜਾਵੇ ਤਦ ਕਵਿਤਾ ਮੇਰੇ ਮੁਤਾਬਿਕ ਅਣਪੜੀ ਰਹਿ ਗਈ ਸਮਝੋ ! ਇਹ ਕਵਿਤਾ ਮੈਂ ਉਨਾਂ ਦੇ ਫੇਸਬੁੱਕ ਪੇਜ ਤੋਂ ਲਈ ਹੈ, ਕਿਉਂਕਿ ਕਵੀ ਮੇਰੇ ਕੋਲ ਨਹੀਂ ਆਉਂਦੇ ਮੈਂ ਉਨਾਂ ਕੋਲ ਜਾਣ ਵਿੱਚ ਆਪਣਾ ਮਾਣ ਸਮਝਦਾ ਹਾਂ | ਬਹੁਤ ਥੋੜੇ ਸ਼ਬਦ ਹਨ ਕਵਿਤਾ ਵਿੱਚ ਪਰ ਕਹਾਣੀ ਬਹੁਤ ਲੰਮੀ ਹੈ | ਇਸ ਕਵਿਤਾ ਦਾ ਟਿਕਾਣਾ ਸਰਬ ਵਿਆਪਕ ਖਿਆਲ ਨਾਲ ਬੰਨ੍ਹਿਆ ਹੋਇਆ ਹੈ | ਬਹੁਤੇ ਲੋਕ ਪਿੰਜਰ ਦੇ ਨਿਵਾਸੀ ਹੋ ਗੁਜਰਦੇ ਹਨ, ਪਰ ਟਾਵਾਂ ਟਾਵਾਂ ਅਸਮਾਨ ਦੇ ਬਿੰਬ ਵਿੱਚ ਰਲਗਡ ਹੁੰਦਾ ਹੈ | ਜਿੰਦਗੀ ਸਥਿਰ ਨਹੀਂ ਤੇ ਪਿੰਜਰੇ ਇਸ ਲਈ ਘਾਤਕ ਹਨ; ਹਾਜਰ ਹੈ ਇਹ ਖੂਬਸੂਰਤ ਕਵਿਤਾ !

Scroll to Top