from Komaldeep KaurĀ 

ąØœą©€ąØµąØØ ਖੁਸ਼ੀ ਗਮੀ ਦੇ ਪਲਾਂ ਦੀ ਯਾਤਰਾ ਹੀ ਤੇ ਹੈ ਪਰ ਤੁਸੀਂ ਸ਼ਾਮ ਨੂੰ ਘਰ ਆਓ ਤੇ ਸੋਹਣੀ ąØœąØæąØ¹ą©€ ਕਵਿਤਾ ਦੀ ਕਿਤਾਬ ਤੁਹਾਔੇ ąØ‡ą©°ąØ¤ąØœąØ¼ąØ¾ąØ° ਚ ਹੋਵੇ ਜਿਸ ਵਿੱਚ ਤੁਹਾਔੀ ąØ…ąØœąØæąØ¹ą©€ ਕਵਿਤਾ ąØœą©‹ ਤੁਸੀਂ ਕਿਸੇ ਮੰਚ ਤੇ ਨਾ ąØŖą©œą©ąØ¹ą©€ ਹੋਵੇ , ąØøą©ąØ°ąØœą©€ąØ¤ ਪਾਤਰ , ąØ—ą©ąØ­ąØœąØØ ਗਿੱਲ ਅਤੇ ਜਸਵੰਤ ਜ਼ਫ਼ਰ ąØœąØæąØ¹ą©‡ ਮਹਾਂਰ਄ੀਆਂ ਦੀਆਂ ਕਵਿਤਾਵਾਂ ਦੇ ਨਾਲ ਸੰਕਲਿਤ ਹੋਵੇ ąØ…ąØœąØæąØ¹ą©‡ ਖੁਸ਼ੀ ਦੇ ਪਲ ਤਾਂ ਅਨਮੋਲ ਹੀ ਹੁੰਦੇ ਨੇ ą„¤ ąØ…ąØœąØæąØ¹ą©‡ ਸਮੇਂ ਵਿੱਚ ਜਦ ਹਰ ąØ•ą©‹ąØˆ ਆਪਣੇ ਹੀ ąØŖą©ąØ°ąØšąØ¾ąØ° ਅਤੇ ąØŖą©ąØ°ąØøąØ¾ąØ° ਲਈ ਲੱਗਾ ਹੋਇਆ , ąØ®ą©ˆąØØą©‚ą©° ąØ¬ą©œą©€ ਖੁਸ਼ੀ ਭਰੀ ąØ¹ą©ˆąØ°ąØ¾ąØØą©€ ąØ¹ą©‹ąØˆ ਕਿ ąØ•ą©‹ąØˆ ąØ…ąØœąØæąØ¹ąØ¾ ਲੇਖਕ ਵੀ ਹੈ ąØœą©‹ ąØ¦ą©‚ąØœąØæąØ†ąØ‚ ਨੂੰ ąØŖą©œą©ąØ¹ ਕੇ ,ਉਸਦੀ ąØŖą©œąØšą©‹ąØ² ਕਰ ਕੇ ਉਸ ਬਾਰੇ ਸਿਰਫ਼ ਫੇਸਬੁੱਕ ਤੇ ਹੀ ਲਿਖਦਾ ਨਹੀਂ ਬਲਕਿ ਉਸ ਸਾਰੇ ਨੂੰ ਇਕ ਕਿਤਾਬ ਰੂਪ ਚ ā€œąØ…ąØ¦ąØ¬ ਸੁਨੇਹੇ ā€œąØØąØ¾ąØ‚ ਤੇ ਸਾਮਣੇ ਵੀ ਲੈ ਕੇ ਆਉਣ ਦਾ ਵੱਔਾ ਉਪਰਾਲਾ ਕਰਦਾ ਹੈ ą„¤ ąØ®ą©ˆąØØą©‚ą©° ਬਹੁਤ ਵਾਰੀ ąØ•ąØˆ ąØœąØ—ą©ąØ¹ąØ¾ ਤੋਂ ąØąØø ਤਰਾਂ ਦੇ ąØŖą©ąØ°ąØøąØ¤ąØ¾ąØµ ਤਾਂ ąØ†ąØ ਕਿ ਚਾਰ ਕਵਿਤਾ ਤੇ ਦੋ ਹਜ਼ਾਰ ąØ­ą©‡ąØœą©‹ ąØøąØ¾ąØ‚ąØą©€ ਕਿਤਾਬ ਛਾਪੀ ąØœąØ¾ąØąØ—ą©€ ą„¤ąØŖąØ° G.S. Nakshdeep Panjkoha ਜਿਹਾ ąØšą©°ąØ—ą©€ąØ†ąØ‚ ਕਲਮਾਂ ਦਾ ąØŖą©ąØ°ąØøąØ¼ą©°ąØøąØ¼ąØ• ਨਹੀਂ ਵੇਖਿਆ ਕਿ ąØšą©°ąØ—ą©€ąØ†ąØ‚ ਲਿਖਤਾਂ ਦੀ ਨਾ ਸਿਰਫ਼ ਸਰਾਹਨਾ ਕਰੇ ਸਗੋਂ ਪੱਲਿਓਂ ąØ–ąØ°ąØšąØ¾ ਕਰ ਕੇ ā€˜ąØ…ąØ¦ąØ¬- ਸੁਨੇਹੇ’ ਵਰਗੀ ਖੂਬਸੂਰਤ ਕਿਤਾਬ ਪਾਠਕਾਂ ਦੀ ąØą©‹ąØ²ą©€ ਪਾਵੇ ą„¤ ਬਹੁਤ ਧੰਨਵਾਦ GS Nakshdeep ąØœą©€ ਇਸ ਖੂਬਸੂਰਤ ਤੋਹਫੇ ਲਈ ą„¤ąØøąØ¼ąØ¾ąØ²ąØ¾ ਤੁਸੀਂ ąØ…ąØœąØæąØ¹ą©‡ ਉਪਰਾਲੇ ਕਰਦੇ ਰਹੋ ą„¤ —Komaldeep KaurĀ 

Scroll to Top