Gurbir BrarĀ 

ਪਰਵਾਸੀ ąØŖą©°ąØœąØ¾ąØ¬ą©€ ਨਾਵਲ ਸਿਰਜਣਧਾਰਾ ਵਿੱਚ ਗ.ਸ ਨਕਸਦੀਪ ąØŖą©°ąØœąØ•ą©‹ąØ¹ąØ¾ ਇੱਕ ąØŖą©ąØ°ą©€ąØšąØæąØ¤ ਨਾਮ ਹੈ ą„¤ ਇਸ ਨਾਵਲਕਾਰ ਨੇ ਹੁਣ ਤੱਕ ਅੱਠ ਨਾਵਲ ਲਿਖੇ ą„¤ ਉਸ ਦਾ ਅੱਠਵਾ ਨਾਵਲ ਤਲਵਾਰ ਦੀ ਧਾਰ ā€˜ąØ¤ą©‡ 2023 ਵਿੱਚ ąØŖą©ąØ°ąØ•ąØ¾ąØøąØæąØ¤ ਹੋਇਆ ą„¤ ਇਸ ਨਾਵਲ ਦੀ ਕਹਾਣੀ ਪਿਆਰ, ਪਰਿਵਾਰ ਅਤੇ ਸਮਾਜ ਦੀ ਸੰਰਚਨਾ ਵਿੱਚ ਕੰਮ ਕਰਦੀਆਂ ਅੰਤਰ-ąØ¦ą©ąØ°ąØæąØøąØ¼ąØŸą©€ąØ† ਤੇ ਨਿੱਜ ਤੋਂ ਪਰ ਨਾਲ ąØœą©ą©œą©‡ ਸਰੋਕਾਰਾਂ ਦੇ ਅਨੇਕਾਂ ਵਿਸਤਾਰ ਵੀ ąØ¦ą©ąØ°ąØæąØøąØ¼ąØŸą©€ąØ—ą©‹ąØšąØ° ਹੁੰਦੇ ਹਨ ą„¤ ਦਲਿਤ ਪਰਿਵਾਰ ਦੇ ąØŖąØæąØ›ą©‹ąØ•ą©œ ਦੀ ਪਿੱਠ ਭੂਮੀ ąØµąØæą©±ąØšą©‹ąØ‚ ਵਿਸ਄ਾਰ ąØ—ą©ąØ°ąØ¹ąØæąØ£ ਕਰਦਾ ਹੋਇਆ ਇਹ ਨਾਵਲ ਪਿੰਔ ਤੋਂ ਸ਼ਹਿਰ, ਸ਼ਹਿਰ ਤੋਂ ਪਰਵਾਸ ਤੱਕ ਯਾਤਰਾ ਕਰਦਾ ਹੈ ą„¤ ਇਹ ਨਾਵਲ ਦਾ ਮੁੱਖ ਪਾਤਰ ਕੁਲਦੀਪ ਸਿੰਘ ਪਹਿਲਾ ਆਪਣੇ ਪਿਆਰ ਅੰਬਰ ( ąØœą©‹ ਇੱਕ ਮੁਸਲਮਾਨ ਧਰਮ ਨੂੰ ਮੰਨਣ ਵਾਲੀ ) ਨੂੰ ਹਾਸਿਲ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਹੈ ਅਤੇ ਪਿਆਰ ਵਿਆਹ ਕਰਵਾਉਣ ਵਿੱਚ ਸਫਲ ਹੁੰਦਾ ਹੈ, ਜਿਸ ਦੀ ਕੀਮਤ ਅੰਬਰ ਨੂੰ ąØ•ąØˆ ਪੱਧਰਾ ā€˜ąØ¤ą©‡ ਤਾਰਨੀ ąØŖą©ˆąØ‚ąØ¦ą©€ ਹੈ ( ਉਸ ਨੂੰ ਘਰ ਪਰਿਵਾਰ ਹੀ ਛੱਔਣਾ ਨਹੀਂ ਪੈਦਾ ਸਗੋਂ ਭਰਾ ਵੇਲੋ ਮਾਰੀਆ ਗੋਲੀਆਂ ਨਾਲ ąØ²ą©°ąØ—ą©œą©€ ਵੀ ਹੋਣਾ ਪੈਦਾ ਹੈ )! ਅੰਬਰ ਦਾ ਪਿਤਾ ਤੇ ਭਰਾ ਉਸ ਦੇ ਵਿਆਹ ਤੋਂ ਖੁਸ ਨਹੀਂ ਸਨ ਤੇ ਉਹ ਉਸ ਦਾ ਅਣਖ ਖਾਤਰ ਕਤਲ ਕਰਨਾ ąØšąØ¾ąØ¹ą©ą©°ąØ¦ą©‡ ਸਨ ਪਰ ਸਫਲ ਨਹੀਂ ਹੁੰਦੇ ਤੇ ਇੱਕ ਦਿਨ ਮਾਂ ਦੀ ਮਮਤਾ ਵੱਸ ąØœąØ¦ą©‹ąØ‚ ਅੰਬਰ ਮਾਂ ਨੂੰ ਮਿਲਣ ਆਉਂਦੀ ਹੈ ਤਾਂ ąØ…ąØšąØ¾ąØØąØ• ਉਸ ਦਾ ਭਰਾ ਘਰ ਆ ąØœąØ¾ąØ‚ąØ¦ąØ¾ ਹੈ. ਭਾਵੇ ਅੰਬਰ ਉਸ ਸਮੇਂ ਲੁਕ ąØœąØ¾ąØ‚ąØ¦ą©€ ਹੈ ਪਰ ਉਸ ਦੇ ਆਉਣ ਦੀ ਕਨਸੋਅ ਭਰਾ ਨੂੰ ਲੱਗ ąØœąØ¾ąØ‚ąØ¦ą©€ ਹੈ!ਉਹ ąØ˜ąØ°ą©‹ąØ‚ ਬਾਹਰ ਆ ਕੇ ਉਸ ਦਾ ąØ‡ą©°ąØ¤ąØœąØ¼ąØ¾ąØ° ਕਰਦਾ ਹੈ ą„¤ ąØœąØ¦ą©‹ąØ‚ ਅੰਬਰ ąØ˜ąØ°ą©‹ąØ‚ ਬਾਹਰ ąØœąØ¾ąØ‚ąØ¦ą©€ ਹੈ ਤਾਂ ਉਹ ਗੋਲੀਆਂ ਦੇ ਤਿੰਨ ਫ਼ਾਇਰ ਕਰਕੇ ਆਪਣੇ ਵੱਲੋਂ ਅੰਬਰ ਦਾ ਕੰਮ ąØØąØæąØ¬ą©‡ą©œ ąØšą©ą©±ąØ•ą©€ ਹੁੰਦਾ ਹੈ ਪਰ ਅੰਬਰ ਬਚ ąØœąØ¾ąØ‚ąØ¦ą©€ ਹੈ ą„¤ ਅੰਬਰ ਦੇ ਨਾ ਮਰਨ ਦਾ ąØą©‹ąØ°ąØ¾ ਉਸ ਦੇ ਪਿਤਾ ਤੇ ਭਰਾ ਨੂੰ ਨਿਰੰਤਰ ਰਹਿੰਦਾ ਹੈ ą„¤ ਅਣਖ ਖਾਤਰ ਕਿਸੇ ਵੀ ਇਨਸਾਨ ਦਾ ਕਤਲ ਅਣਮਨੁੱਖੀ ਹੀ ਨਹੀਂ ਸਗੋਂ ਜਾਨਵਰ ਬਿਰਤੀ ਦਾ ਲਖਾਇਕ ਹੈ ਜਿਸ ਨੂੰ ਸੱਭਿਅਕ ਸਮਾਜ ਵਿੱਚ ਨਿੰਦਾ ਦਾ ਪਾਤਰ ਬਣਾਉਣਾ ąØšąØ¾ąØ¹ą©€ąØ¦ąØ¾ ąØ¹ą©ˆą„¤ ąØ¦ą©‚ąØœą©‡ ਪਾਸੇ ਅੰਬਰ ਆਪਣੇ ਪਿਆਰ ਨੂੰ ਨਾਵਲ ਦੇ ਅੰਤ ਤੱਕ ąØ†ąØ‚ąØš ਨਹੀਂ ਆਉਣ ਦਿੰਦੀ ą„¤ ąØ¦ą©‚ąØœą©‡ ਪਾਸੇ ąØœąØ¦ą©‹ąØ‚ ਕੁਲਦੀਪ ਸਿੰਘ ਦੀ ਧੀ ਆਪਣੀ ąØ®ąØ°ąØœąØ¼ą©€ ਦਾ ( ਰਿਚਰਔ) ਵਰ ਚੁਣ ąØ²ą©ˆą©°ąØ¦ą©€ ਹੈ ਤਾਂ ਕੁਲਦੀਪ ਉਸ ਵੱਲ ਪਿੱਠ ਕਰਕੇ ਆਪਣੇ ਕਿਰਦਾਰ ਦੀ ਬਲੀ ਲੈ ਲੈੰਦਾ ਹੈ, ਕਿਉਂਕਿ ਉਹ ਆਪਣੀ ਧੀ ਨੂੰ (ਆਪਣੇ ąØøą©±ąØ­ąØæąØ†ąØšąØ¾ąØ° ) ਪੰਜਾਬ ਵਿਆਹੁਣਾ ਚਾਹੁੰਦਾ ਹੈ ਪਰ ਧੀ ਆਪਣੇ ąØŖą©ąØ°ą©‡ąØ®ą©€ ਨਾਲ ਵਿਆਹ ਕਰ ąØ²ą©ˆą©°ąØ¦ą©€ ąØ¹ą©ˆą„¤ ਇੱਕਵੀ ਸਦੀ ਦੇ ąØ¤ą©€ąØœą©‡ ਦਹਾਕੇ ਵਿੱਚ ਲਿਖਿਆ ਗਿਆ ਇਹ ਨਾਵਲ ਪਰਵਾਸੀ ਦੀਆ ਮੰਨੋ-ąØ—ą©ą©°ąØąØ²ąØ¼ąØ¾ ਨੂੰ ąØ¬ą©œą©‡ ਮਾਰਮਿਕ ਰੂਪ ਵਿੱਚ ਪੇਸ਼ ਕਰਕੇ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਅੰਦਰ ਘਰ ਕਰ ąØšą©ą©±ąØ•ą©‡ ਜਾਤ-ਪਾਤ ਅਤੇ ਧਰਮਾ ਦੇ ਵੱਖਰੇਵਿਆ਼ਂ ਨੇ ਰਿਸ਼ਤਿਆਂ ਦੀਆਂ ਪਵਿੱਤਰ ਸਮੀਕਰਣਾ ਨੂੰ ąØ¤ą©‹ą©œąØæąØ† ਹੀ ਨਹੀਂ ਸਗੋਂ ਭੈ-ਭੀਤ ਵੀ ਕੀਤਾ ਹੈ ą„¤ ਕਦੀ ਅਸੀਂ ਰਿਸ਼ਤਿਆਂ ਨੂੰ ਜਾਤ-ਪਾਤ ਨਾਲ ąØœą©‹ą©œąØ¦ą©‡ ਹਾਂ, ਕਦੀ ਧਰਮ ਨਾਲ ąØœą©‹ą©œąØ¦ą©‡ ਹਾਂ, ਕਦੇ ਆਤਮ ਗਿਲਾਨੀ ਨਾਲ ąØœą©‹ą©œ ਕੇ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੇ ਆਹਰ ਵਿੱਚ ਸਭ ąØ•ą©ąØ ਭਸਮ ਕਰ ਦਿੰਦੇ ਹਾਂ ą„¤ ਅਸਲ ਵਿੱਚ ਮਨੁੱਖੀ ਮਨ ਆਪਣੀ ਘੁੰਮਣ-ąØ˜ą©‡ąØ°ą©€ ਵਿੱਚ ąØ…ąØœąØæąØ¹ąØ¾ ਫਸਦਾ ਹੈ ਕਿ ąØšą©ŒąØ°ąØ¾ąØ¹ą©‡ ā€˜ąØ¤ą©‡ ਖਲੋਤਾ ਫੈਸਲਾ ਹੀ ਨਹੀਂ ਪਾਉਂਦਾ ਕਿ ਕੀ ਠੀਕ ਤੇ ਕੀ ਗਲਤ! ąØøąØæą©±ąØŸą©‡ ąØµąØœą©‹ąØ‚ ਘਰ-ਪਰਿਵਾਰ ਤੇ ਰਿਸ਼ਤੇਦਾਰ ਵੀ ਇਸ ਵਿਔੰਬਨਾ ਦਾ ਦੁੱਖ ਭੋਗਦੇ ਹਨ ą„¤ ਇਹ ਨਾਵਲ ਰਿਸ਼ਤਿਆਂ ਦੇ ਕਿਰ ਜਾਣ ਦੀ , ਭੁਰ ਜਾਣ ਦੀ, ਵਿਛੁੰਨੇ ਜਾਣ ਦੀ ਤਸਵੀਰਕਸੀ ਕਰਨ ਦੇ ਨਾਲ ਨਾਲ ਪਿਆਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ą„¤ąØŖąØ°ąØµąØ¾ąØøą©€ ąØŖą©°ąØœąØ¾ąØ¬ą©€ ਨਾਵਲ ਸਿਰਜਣਧਾਰਾ ਵਿੱਚ ਗ.ਸ ਨਕਸਦੀਪ ąØŖą©°ąØœąØ•ą©‹ąØ¹ąØ¾ ਇੱਕ ąØŖą©ąØ°ą©€ąØšąØæąØ¤ ਨਾਮ ਹੈ ą„¤ ਇਸ ਨਾਵਲਕਾਰ ਨੇ ਹੁਣ ਤੱਕ ਅੱਠ ਨਾਵਲ ਲਿਖੇ ą„¤ ਉਸ ਦਾ ਅੱਠਵਾ ਨਾਵਲ ਤਲਵਾਰ ਦੀ ਧਾਰ ā€˜ąØ¤ą©‡ 2023 ਵਿੱਚ ąØŖą©ąØ°ąØ•ąØ¾ąØøąØæąØ¤ ਹੋਇਆ ą„¤ ਇਸ ਨਾਵਲ ਦੀ ਕਹਾਣੀ ਪਿਆਰ, ਪਰਿਵਾਰ ਅਤੇ ਸਮਾਜ ਦੀ ਸੰਰਚਨਾ ਵਿੱਚ ਕੰਮ ਕਰਦੀਆਂ ਅੰਤਰ-ąØ¦ą©ąØ°ąØæąØøąØ¼ąØŸą©€ąØ† ਤੇ ਨਿੱਜ ਤੋਂ ਪਰ ਨਾਲ ąØœą©ą©œą©‡ ਸਰੋਕਾਰਾਂ ਦੇ ਅਨੇਕਾਂ ਵਿਸਤਾਰ ਵੀ ąØ¦ą©ąØ°ąØæąØøąØ¼ąØŸą©€ąØ—ą©‹ąØšąØ° ਹੁੰਦੇ ਹਨ ą„¤ ਦਲਿਤ ਪਰਿਵਾਰ ਦੇ ąØŖąØæąØ›ą©‹ąØ•ą©œ ਦੀ ਪਿੱਠ ਭੂਮੀ ąØµąØæą©±ąØšą©‹ąØ‚ ਵਿਸ਄ਾਰ ąØ—ą©ąØ°ąØ¹ąØæąØ£ ਕਰਦਾ ਹੋਇਆ ਇਹ ਨਾਵਲ ਪਿੰਔ ਤੋਂ ਸ਼ਹਿਰ, ਸ਼ਹਿਰ ਤੋਂ ਪਰਵਾਸ ਤੱਕ ਯਾਤਰਾ ਕਰਦਾ ਹੈ ą„¤ ਇਹ ਨਾਵਲ ਦਾ ਮੁੱਖ ਪਾਤਰ ਕੁਲਦੀਪ ਸਿੰਘ ਪਹਿਲਾ ਆਪਣੇ ਪਿਆਰ ਅੰਬਰ ( ąØœą©‹ ਇੱਕ ਮੁਸਲਮਾਨ ਧਰਮ ਨੂੰ ਮੰਨਣ ਵਾਲੀ ) ਨੂੰ ਹਾਸਿਲ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਹੈ ਅਤੇ ਪਿਆਰ ਵਿਆਹ ਕਰਵਾਉਣ ਵਿੱਚ ਸਫਲ ਹੁੰਦਾ ਹੈ, ਜਿਸ ਦੀ ਕੀਮਤ ਅੰਬਰ ਨੂੰ ąØ•ąØˆ ਪੱਧਰਾ ā€˜ąØ¤ą©‡ ਤਾਰਨੀ ąØŖą©ˆąØ‚ąØ¦ą©€ ਹੈ ( ਉਸ ਨੂੰ ਘਰ ਪਰਿਵਾਰ ਹੀ ਛੱਔਣਾ ਨਹੀਂ ਪੈਦਾ ਸਗੋਂ ਭਰਾ ਵੇਲੋ ਮਾਰੀਆ ਗੋਲੀਆਂ ਨਾਲ ąØ²ą©°ąØ—ą©œą©€ ਵੀ ਹੋਣਾ ਪੈਦਾ ਹੈ )! ਅੰਬਰ ਦਾ ਪਿਤਾ ਤੇ ਭਰਾ ਉਸ ਦੇ ਵਿਆਹ ਤੋਂ ਖੁਸ ਨਹੀਂ ਸਨ ਤੇ ਉਹ ਉਸ ਦਾ ਅਣਖ ਖਾਤਰ ਕਤਲ ਕਰਨਾ ąØšąØ¾ąØ¹ą©ą©°ąØ¦ą©‡ ਸਨ ਪਰ ਸਫਲ ਨਹੀਂ ਹੁੰਦੇ ਤੇ ਇੱਕ ਦਿਨ ਮਾਂ ਦੀ ਮਮਤਾ ਵੱਸ ąØœąØ¦ą©‹ąØ‚ ਅੰਬਰ ਮਾਂ ਨੂੰ ਮਿਲਣ ਆਉਂਦੀ ਹੈ ਤਾਂ ąØ…ąØšąØ¾ąØØąØ• ਉਸ ਦਾ ਭਰਾ ਘਰ ਆ ąØœąØ¾ąØ‚ąØ¦ąØ¾ ਹੈ. ਭਾਵੇ ਅੰਬਰ ਉਸ ਸਮੇਂ ਲੁਕ ąØœąØ¾ąØ‚ąØ¦ą©€ ਹੈ ਪਰ ਉਸ ਦੇ ਆਉਣ ਦੀ ਕਨਸੋਅ ਭਰਾ ਨੂੰ ਲੱਗ ąØœąØ¾ąØ‚ąØ¦ą©€ ਹੈ!ਉਹ ąØ˜ąØ°ą©‹ąØ‚ ਬਾਹਰ ਆ ਕੇ ਉਸ ਦਾ ąØ‡ą©°ąØ¤ąØœąØ¼ąØ¾ąØ° ਕਰਦਾ ਹੈ ą„¤ ąØœąØ¦ą©‹ąØ‚ ਅੰਬਰ ąØ˜ąØ°ą©‹ąØ‚ ਬਾਹਰ ąØœąØ¾ąØ‚ąØ¦ą©€ ਹੈ ਤਾਂ ਉਹ ਗੋਲੀਆਂ ਦੇ ਤਿੰਨ ਫ਼ਾਇਰ ਕਰਕੇ ਆਪਣੇ ਵੱਲੋਂ ਅੰਬਰ ਦਾ ਕੰਮ ąØØąØæąØ¬ą©‡ą©œ ąØšą©ą©±ąØ•ą©€ ਹੁੰਦਾ ਹੈ ਪਰ ਅੰਬਰ ਬਚ ąØœąØ¾ąØ‚ąØ¦ą©€ ਹੈ ą„¤ ਅੰਬਰ ਦੇ ਨਾ ਮਰਨ ਦਾ ąØą©‹ąØ°ąØ¾ ਉਸ ਦੇ ਪਿਤਾ ਤੇ ਭਰਾ ਨੂੰ ਨਿਰੰਤਰ ਰਹਿੰਦਾ ਹੈ ą„¤ ਅਣਖ ਖਾਤਰ ਕਿਸੇ ਵੀ ਇਨਸਾਨ ਦਾ ਕਤਲ ਅਣਮਨੁੱਖੀ ਹੀ ਨਹੀਂ ਸਗੋਂ ਜਾਨਵਰ ਬਿਰਤੀ ਦਾ ਲਖਾਇਕ ਹੈ ਜਿਸ ਨੂੰ ਸੱਭਿਅਕ ਸਮਾਜ ਵਿੱਚ ਨਿੰਦਾ ਦਾ ਪਾਤਰ ਬਣਾਉਣਾ ąØšąØ¾ąØ¹ą©€ąØ¦ąØ¾ ąØ¹ą©ˆą„¤ ąØ¦ą©‚ąØœą©‡ ਪਾਸੇ ਅੰਬਰ ਆਪਣੇ ਪਿਆਰ ਨੂੰ ਨਾਵਲ ਦੇ ਅੰਤ ਤੱਕ ąØ†ąØ‚ąØš ਨਹੀਂ ਆਉਣ ਦਿੰਦੀ ą„¤ ąØ¦ą©‚ąØœą©‡ ਪਾਸੇ ąØœąØ¦ą©‹ąØ‚ ਕੁਲਦੀਪ ਸਿੰਘ ਦੀ ਧੀ ਆਪਣੀ ąØ®ąØ°ąØœąØ¼ą©€ ਦਾ ( ਰਿਚਰਔ) ਵਰ ਚੁਣ ąØ²ą©ˆą©°ąØ¦ą©€ ਹੈ ਤਾਂ ਕੁਲਦੀਪ ਉਸ ਵੱਲ ਪਿੱਠ ਕਰਕੇ ਆਪਣੇ ਕਿਰਦਾਰ ਦੀ ਬਲੀ ਲੈ ਲੈੰਦਾ ਹੈ, ਕਿਉਂਕਿ ਉਹ ਆਪਣੀ ਧੀ ਨੂੰ (ਆਪਣੇ ąØøą©±ąØ­ąØæąØ†ąØšąØ¾ąØ° ) ਪੰਜਾਬ ਵਿਆਹੁਣਾ ਚਾਹੁੰਦਾ ਹੈ ਪਰ ਧੀ ਆਪਣੇ ąØŖą©ąØ°ą©‡ąØ®ą©€ ਨਾਲ ਵਿਆਹ ਕਰ ąØ²ą©ˆą©°ąØ¦ą©€ ąØ¹ą©ˆą„¤ ਇੱਕਵੀ ਸਦੀ ਦੇ ąØ¤ą©€ąØœą©‡ ਦਹਾਕੇ ਵਿੱਚ ਲਿਖਿਆ ਗਿਆ ਇਹ ਨਾਵਲ ਪਰਵਾਸੀ ਦੀਆ ਮੰਨੋ-ąØ—ą©ą©°ąØąØ²ąØ¼ąØ¾ ਨੂੰ ąØ¬ą©œą©‡ ਮਾਰਮਿਕ ਰੂਪ ਵਿੱਚ ਪੇਸ਼ ਕਰਕੇ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਅੰਦਰ ਘਰ ਕਰ ąØšą©ą©±ąØ•ą©‡ ਜਾਤ-ਪਾਤ ਅਤੇ ਧਰਮਾ ਦੇ ਵੱਖਰੇਵਿਆ਼ਂ ਨੇ ਰਿਸ਼ਤਿਆਂ ਦੀਆਂ ਪਵਿੱਤਰ ਸਮੀਕਰਣਾ ਨੂੰ ąØ¤ą©‹ą©œąØæąØ† ਹੀ ਨਹੀਂ ਸਗੋਂ ਭੈ-ਭੀਤ ਵੀ ਕੀਤਾ ਹੈ ą„¤ ਕਦੀ ਅਸੀਂ ਰਿਸ਼ਤਿਆਂ ਨੂੰ ਜਾਤ-ਪਾਤ ਨਾਲ ąØœą©‹ą©œąØ¦ą©‡ ਹਾਂ, ਕਦੀ ਧਰਮ ਨਾਲ ąØœą©‹ą©œąØ¦ą©‡ ਹਾਂ, ਕਦੇ ਆਤਮ ਗਿਲਾਨੀ ਨਾਲ ąØœą©‹ą©œ ਕੇ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੇ ਆਹਰ ਵਿੱਚ ਸਭ ąØ•ą©ąØ ਭਸਮ ਕਰ ਦਿੰਦੇ ਹਾਂ ą„¤ ਅਸਲ ਵਿੱਚ ਮਨੁੱਖੀ ਮਨ ਆਪਣੀ ਘੁੰਮਣ-ąØ˜ą©‡ąØ°ą©€ ਵਿੱਚ ąØ…ąØœąØæąØ¹ąØ¾ ਫਸਦਾ ਹੈ ਕਿ ąØšą©ŒąØ°ąØ¾ąØ¹ą©‡ ā€˜ąØ¤ą©‡ ਖਲੋਤਾ ਫੈਸਲਾ ਹੀ ਨਹੀਂ ਪਾਉਂਦਾ ਕਿ ਕੀ ਠੀਕ ਤੇ ਕੀ ਗਲਤ! ąØøąØæą©±ąØŸą©‡ ąØµąØœą©‹ąØ‚ ਘਰ-ਪਰਿਵਾਰ ਤੇ ਰਿਸ਼ਤੇਦਾਰ ਵੀ ਇਸ ਵਿਔੰਬਨਾ ਦਾ ਦੁੱਖ ਭੋਗਦੇ ਹਨ ą„¤ ਇਹ ਨਾਵਲ ਰਿਸ਼ਤਿਆਂ ਦੇ ਕਿਰ ਜਾਣ ਦੀ , ਭੁਰ ਜਾਣ ਦੀ, ਵਿਛੁੰਨੇ ਜਾਣ ਦੀ ਤਸਵੀਰਕਸੀ ਕਰਨ ਦੇ ਨਾਲ ਨਾਲ ਪਿਆਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ą„¤

Scroll to Top