ਕੌਣ ਨਹੀਂ ਬਦਲਦਾ?

ਵਕਤ ਕੀ ਬੀਤਿਆ

ਸਭ ਹੀ ਬਦਲ ਗਏ !

ਰਿਸ਼ਤੇ ਬਦਲ ਗਏ,

ਦੋਸਤੀਆਂ ਬਦਲ ਗਈਆਂ

ਕੰਮ ਬਦਲ ਗਏ

ਪੰਛੀਆਂ ਦੇ ਟਿਕਾਣੇ ਬਦਲ ਗਏ !

ਮੇਰੀ ਮਾਤ ਭੂਮੀ ਬਦਲ ਗਈ

ਇਸ ਦੇ ਵੱਸਿੰਦੇ ਬਦਲ ਗਏ

ਪਰ ਪੰਛੀ ਨਹੀਂ ਬਦਲੇ

ਤੇ ਨਾ ਜਾਨਵਰ

ਨਾ ਜੰਗਲ ਦੀ ਹਵਾ

ਤੇ ਨਾ ਕੁਦਰਤ ਦਾ ਮਜਸਮ !

ਹਾਉਂ ਤੋਂ ਖਾਲੀ

ਕੁਝ ਨਹੀਂ ਬਦਲਿਆ ਕਰਦਾ !

ਗ ਸ ਨਕਸ਼ਦੀਪ ਪੰਜਕੋਹਾ

Scroll to Top