“ਪ੍ਰਾਇਮ ਉਦੈ” (17.06.2023) ਦੇ ਪੇਜ਼ 4 ਤੇ ਛਪਿਆ “ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਵਲ ਤਲਵਾਰ ਦੀ ਧਾਰ ‘ਤੇ ਇੱਕ ਝਾਤ” ਇਹ ਲੇਖ “ਡਾਕਟਰ ਗੁਰਬੀਰ ਸਿੰਘ ਬਰਾੜ, ਬਟਾਲਾ” ਨੇ ਲਿਖਿਆ ਹੈ ਡਾਕਟਰ ਗੁਰਵਿੰਦਰ ਸਿੰਘ ਬਰਾੜ ਬਟਾਲਾ ਗਲਤ ਛਪ ਗਿਆ ਹੈ

“ਪ੍ਰਾਇਮ ਉਦੈ” (17.06.2023) ਦੇ ਪੇਜ਼ 4 ਤੇ ਛਪਿਆ “ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਵਲ ਤਲਵਾਰ ਦੀ ਧਾਰ ‘ਤੇ ਇੱਕ ਝਾਤ” ਇਹ ਲੇਖ “ਡਾਕਟਰ ਗੁਰਬੀਰ ਸਿੰਘ ਬਰਾੜ, ਬਟਾਲਾ” ਨੇ ਲਿਖਿਆ ਹੈ ਡਾਕਟਰ ਗੁਰਵਿੰਦਰ ਸਿੰਘ ਬਰਾੜ ਬਟਾਲਾ ਗਲਤ ਛਪ ਗਿਆ ਹੈ Read More »

ਸਿੱਖ ਲੈ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Sikh Lai || G.S.Nakshdeep Panjkoha || Punjabi Poem

ਗ.ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਸਿੱਖ ਲੈ”, ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਦੀ ਦਿਲਕਸ਼ ਆਵਾਜ਼ ਚ ਆਡੀਓ ਰੂਪ ਵਿੱਚ

Punjabi poem “Sikh Lai” written by G.S.Nakshdeep Panjkoha in voice of S. Avtar Singh Dhillon

ਸਿੱਖ ਲੈ (ਗ.ਸ. ਨਕਸ਼ਦੀਪ ਪੰਜਕੋਹਾ)

ਜੇ ਸੱਜਣਾ ਸੱਚ ਦੇ ਨਾਲ ਤੂੰ ਖੜਨਾ,
ਫਿਰ ਤੂੰ ਇਕੱਲੇ ਰਹਿਣਾ ਸਿੱਖ ਲੈ।
ਦਿਲ ਖੋਹਲਕੇ ਸੱਚ ਦੀਆਂ ਗੱਲਾਂ,
ਫਿਰ ਸਭ ਲੋਕਾਂ ਨੂੰ ਕਹਿਣਾ ਸਿੱਖ ਲੈ।
ਜੰਗਲ ਵਰਗੀ ਫ਼ਿਜ਼ਾ ਹੋ ਗਈ ਹੈ,
ਆਪੋ ਧਾਪੀ ਵਿੱਚ ਨੇ ਲੋਕ ਵਿਚਰਦੇ,
ਬਰਫ਼ ਦੀ ਸਿਲ੍ਹ ‘ਤੇ ਹੈ ਆਸਣ ਤੇਰਾ,
ਇਸ ਉੱਤੇ ਤੂੰ ਬਹਿਣਾ ਸਿੱਖ ਲੈ।
ਰਸਤੇ ਚੁਣਕੇ ਮਾਰੂਥਲ ਦੇ ਤੂੰ,
ਕਿਉਂ ਕਰੇਂ ਸ਼ਿਕਾਇਤਾਂ ਗਰਮੀ ਦੀਆਂ,
ਜੇ ਮੰਜਿਲ ਤੈਨੂੰ ਹੈ ਪਿਆਰੀ,
ਸੂਰਜ ਦੀ ਤਪਸ਼ ਵੀ ਸਹਿਣਾ ਸਿੱਖ ਲੈ।
ਸਭ ਕੁਝ ਖੋਹ ਲੈਣ ਜੇ ਦੁਸ਼ਮਣ,
ਦਿਲ ਫਿਰ ਵੀ ਕਦੇ ਨਹੀਂ ਹਾਰੀਦਾ,
ਆਪਣੀ ਮੰਜਿਲ ‘ਤੇ ਅੱਖਾਂ ਰੱਖ ਤੂੰ,
ਗੈਰਾਂ ਦੇ ਵਿੱਚ ਰਹਿਣਾ ਸਿੱਖ ਲੈ।
ਫੂਕ ਦੇਂਦੀ ਇੱਕ ਚਿਣਗ ਜੰਗਲ ਨੂੰ,
ਅੱਗ ਦੇ ਰਾਓਂ ਨੂੰ ਤੂੰ ਸਮਝ ਜਰਾ,
ਮੂਰਖਾਂ ਸੰਗ ਛੱਡ ਝਗੜੇ ਕਰਨੇ,
ਬਣਾਉਣਾ ਧੀਰਜ ਨੂੰ ਗਹਿਣਾ ਸਿੱਖ ਲੈ।
ਖਿੜੇ ਫੁੱਲਾਂ ਨੂੰ ਹਰ ਵੇਲੇ ਤੱਕ ਤੂੰ,
ਉੱਡਦੇ ਪਰਿੰਦਿਆਂ ਨੂੰ ਵੇਖਦਾ ਰਹਿ ਤੂੰ,
ਧਰਤੀ ਆਪੇ ਨਕਸ਼ਦੀਪ ਝੁਕ ਜਾਂਦੀ,
ਤੂੰ ਦਰਿਆਵਾਂ ਵਾਂਗਰ ਵਹਿਣਾ ਸਿੱਖ ਲੈ।

15.02.2023 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ਼ ਦੇਸ ਪਰਦੇਸ਼ ਵਸਦਾ ਪੰਜਾਬ “ਪੰਜਾਬੀ ਪੈੜਾਂ” ਦੇ ਪਰਵਾਸੀ ਕਾਵਿ ਤੇ ਛਪੀ ਹੈ ਵੇਖੋ ਲਿੰਕ:

https://epaper.punjabitribuneonline.com/3661403/Punjabi-Tribune/PT-15-February-2023?fbclid=IwAR2U80celjK-_4y8EwAG1bgWTNA5T0067u6ZBWdr_5aJLwHa2RkRnR8sgzo#page/16/2

ਸਿੱਖ ਲੈ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Sikh Lai || G.S.Nakshdeep Panjkoha || Punjabi Poem Read More »

ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ

ਰੀਜਨਲ ਸੈਂਟਰ ਬਠਿੰਡਾ ਵਿਖੇ ਪੰਜਾਬੀ ਦੇ ਨਾਵਲਕਾਰ ਤੇ ਕਵੀ ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ.. ਪ੍ਰੋ. ਰਵਿੰਦਰ ਸੰਧੂ, ਪ੍ਰੋ. ਰਜਿੰਦਰ ਸਿੰਘ, ਪ੍ਰੋ. ਸ਼ਵੇਤਾ ਗਰਗ, ਪ੍ਰੋ. ਸੁਮਨ ਸ਼ਰਮਾ, ਅਤੇ ਪ੍ਰੋ. ਨਵਦੀਪ ਦਿਕਸ਼ਿਤ

ਗ.ਸ.ਨਕਸ਼ਦੀਪ ਪੰਜਕੋਹਾ ਦਾ ਕਾਵਿ ਸੰਗ੍ਰਹਿ “ਖਾਮੋਸ਼ੀ” ਅਤੇ ਕਾਵਿ ਵਿਸ਼ਲੇਸ਼ਣ “ਅਦਬ ਸੁਨੇਹੇ” ਰਿਲੀਜ਼ ਕਰਦੇ ਹੋਏ Read More »

ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਵਲ “ਗਿਰਵੀ ਹੋਏ ਮਨ ਕਿਓਂ ਤੇ ਕਿਵੇਂ ਹੋਂਦ ਵਿਚ ਆਇਆ” ਬਾਰੇ “ਸ਼ਬਦ ” ਦੇ ਤ੍ਰੈਮਾਸਿਕ ਅੰਕ -੧੦੦ (ਅਕਤੂਬਰ – ਦਸੰਬਰ 2022) ਦੇ ਪੇਜ 187 ਤੋਂ

ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਵਲ “ਗਿਰਵੀ ਹੋਏ ਮਨ ਕਿਓਂ ਤੇ ਕਿਵੇਂ ਹੋਂਦ ਵਿਚ ਆਇਆ” ਬਾਰੇ “ਸ਼ਬਦ ” ਦੇ ਤ੍ਰੈਮਾਸਿਕ ਅੰਕ -੧੦੦ (ਅਕਤੂਬਰ – ਦਸੰਬਰ 2022) ਦੇ ਪੇਜ 187 ਤੋਂ Read More »

Scroll to Top