Audio Poetry
ਮੁਸ਼ਕਿਲ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Mushkil – Punjabi Poem ||G.S.Nakshdeep Panjkoha
ਮੁਸ਼ਕਿਲ
ਮਿਲਿਆ ਜੇ ਕੋਈ ਹਮਰਾਹੀ, ਰਾਹੇ ਜ਼ਿੰਦਗੀ ਵਿੱਚ,
ਆਖ ਦਿਆਂਗਾ ਹੁਣ, ਤੈਨੂੰ ਅਸੀਂ ਪਾਸੇ ਹਟਾ ਦਿੱਤਾ |
ਜੋ ਵੀ ਦੁੱਖ ਤੂੰ ਦਿੱਤੇ, ਉਹ ਮੈਂ ਸੀਨੇ ਚ ਉਗਾ ਲਏ,
ਕਿਸੇ ਨੇ ਜੇ ਪੁੱਛਿਆ, ਬਸ ਹਾਲੇ ਦਿਲ ਸੁਣਾ ਦਿੱਤਾ |
ਅਜੇ ਤਾਂ ਇਹ ਜ਼ਿੰਦਗੀ, ਲੋਕੋ ਮੁੱਕ ਗਈ ਨਹੀਂ ਹੈ,
ਅਸੀਂ ਤਨਹਾ ਹਾਂ, ਇਹ ਹਰ ਥਾਂ ਲਿਖਕੇ ਲਾ ਦਿੱਤਾ |
ਮਰ ਗਏ ਤੇ ਬੇਵਫਾ ਵਿੱਚ, ਫਰਕ ਕੋਈ ਨਹੀਂ ਹੁੰਦਾ,
ਤਾਂਹੀ ਮੜ੍ਹੀ ਇਸ਼ਕ ‘ਤੇ, ਅਸੀਂ ਦੀਵਾ ਜਗਾ ਦਿੱਤਾ |
ਤੂੰ ਇੱਕ ਘਟਨਾ ਸੀ, ਘਟਨਾ ਸੀ ਤੇਰੀ ਬੇਵਫਾਈ,
ਵਕਤ ਨੇ ਮੈਨੂੰ ਨਕਸ਼ਦੀਪ, ਹੁਣ ਇਹੋ ਸਿੱਖਾ ਦਿੱਤਾ |
ਗ ਸ ਨਕਸ਼ਦੀਪ ਪੰਜਕੋਹਾ
👉 ਇਹ ਕਵਿਤਾ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪ ਚੁੱਕੀ ਹੈ
Published in Punjabi Tribune:
https://www.punjabitribuneonline.com/…
ਇਕੱਲਾ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Ikalla – Punjabi Poem || G.S.Nakshdeep Panjkoha
ਗ. ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਇਕੱਲਾ”, ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਦੀ ਦਿਲਕਸ਼ ਆਵਾਜ਼ ਚ ਆਡੀਓ ਰੂਪ ਵਿੱਚ
Punjabi poem “Ikalla” written by G.S.Nakshdeep Panjkoha in voice of S. Avtar Singh Dhillon
ਇਕੱਲਾ (ਗ. ਸ. ਨਕਸ਼ਦੀਪ ਪੰਜਕੋਹਾ)
ਹੋਰਾਂ ਨੂੰ ਮਾਰ ਮਾਰ ਧੱਕੇ, ਉਚਾਈਆਂ ਆਪ ਉਹ ਚੜ੍ਹਦੇ ਗਏ |
ਕੁਕਰਮ ਜੋ ਉਨ੍ਹਾਂ ਆਪ ਕੀਤੇ, ਨਾਂ ਹੋਰਾਂ ਦੇ ਉਹ ਮੜ੍ਹਦੇ ਗਏ |
ਇਸ ਦੌਰ ਨੂੰ ਵੀ ਵੇਖੋ, ਮਤਲਬਪ੍ਰਸਤੀ ਵਿੱਚ ਸਭੇ ਹੜ੍ਹਦੇ ਗਏ |
ਗਿਰਵੀ ਧਰਕੇ ਸੁਰਤਿ ਨੂੰ, ਐਵੇਂ ਸੱਚ ਨਾਲ ਹੀ ਲੜਦੇ ਗਏ ?
ਹੈਰਾਨੀ ਨਹੀਂ ਲੋਕ ਇਹ, ਠੱਗਾਂ ਨਾਲ ਹੀ ਕਿਉਂ ਖੜਦੇ ਗਏ ?
ਜ਼ਿੰਦਗੀ ਤਾਂ ਹੈ ਜਿੱਤ ਹਾਰ, ਕਿਉਂ ਲੋਕੀ ਹੋਰਾਂ ‘ਤੇ ਸੜਦੇ ਗਏ ?
ਕਾਹਦੇ ਇਹ ਰਿਸ਼ਤੇ ਜਿਹੜੇ, ਗਰਜਾਂ ਖਾਤਰ ਹੀ ਅੜਦੇ ਗਏ |
ਇਸ਼ਕ ਕਮਾਉਂਦੇ ਲੋਕ, ਕਿਉਂ ਉੱਚੀ ਹੱਕੇ ਹਕੂਕ ਪੜ੍ਹਦੇ ਗਏ |
ਚੰਗਾ ਨਕਸ਼ਦੀਪ ਇਕੱਲਾ, ਪੱਲਾ ਝੂਠਾ ਹੀ ਯਾਰ ਫੜਦੇ ਗਏ |
👉 ਇਹ ਕਵਿਤਾ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪ ਚੁੱਕੀ ਹੈ
Published in Punjabi Tribune:
https://www.punjabitribuneonline.com/news/diaspora/immigrant-poetry-127137?fbclid=IwAR06nq-3cC5cHcyauuJAPaQ1lz5RedcWC2_n1K442B0iBWnNsWz0s6cl9lw
ਜਿੰਨਾ ਚਿਰ ਚੜ੍ਹਤ ਰਹੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jinna Chir Charht Rhi – Punjabi Poem || G.S.Nakshdeep Panjkoha
ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਜਿੰਨਾ ਚਿਰ ਚੜ੍ਹਤ ਰਹੀ”
