ਪੰਜਾਬ ਦੇ ਹਿਤਕਾਰੀ


ਮੇਰੇ ਮੁਤਾਬਿਕ ਰੂਸ,ਚੀਨ, ਅਮਰੀਕਾ, ਅਰਬੀਆ, ਯੂ ਕੇ ਅਤੇ ਫਰਾਂਸ ਦੀਆਂ ਸਰਕਾਰਾਂ ਜੰਗਬਾਜ ਹਨ; ਉਹ ਬਹਾਨੇ ਨਾਲ ਜੰਗ ਛੇੜਕੇ ਹਥਿਆਰਾਂ ਦੀ ਮੰਡੀ ਬਣਾਉਣਦੀਆਂ ਹਨ ਅਤੇ ਸ਼ਾਂਤੀ ਪਸੰਦ ਦੇਸ਼ਾਂ ਨੂੰ ਹੁਣ ਇਨ੍ਹਾਂ ਦੇ ਰਵੀਏ ਊਤ ਕਿੰਤੂ ਕਰਨਾ ਬਣਦਾ ਹੈ, ਇਸ ਪ੍ਰਸੰਗ ਵਿੱਚ ਇਹ ਕਵਿਤਾ ਹੈ

ਹਰਦੇਵ ਦਿਲਗੀਰ ਥਰੀਕੇ ਵਾਲੇ ਤੁਰ ਗਏ, ਉਹ ਨੰਦ ਲਾਲ ਨੂਰਪੁਰੀ ਅਤੇ ਗੁਰਦੇਵ ਸਿੰਘ ਮਾਨ ਵਾਂਗ ਮਿਆਰੀ ਗਾਣੇ ਲਿਖਦੇ ਸੀ ! ਮੈਂ 1982 ਵਿੱਚ ਬਾਹਰ ਚਲਾ ਗਿਆ 1 ਮੇਰੇ ਪਿੱਛੋਂ ਪੰਜਾਬੀ ਜਗਤ ਦੇ ਕਿੰਨੇ ਹੀ ਚੰਗੇ ਲੇਖਕ /ਕਵੀ, ਇਹ ਫ਼ਾਨੀ ਦੁਨੀਆਂ ਛੱਡਕੇ ਚਲੇ ਗਏ 1ਇਹ ਸਿਲਸਲਾ ਨਵਾਂ ਨਹੀਂ, ਜੋ ਜੰਮਿਆ ਉਹਨੇ ਏਥੋਂ ਜਾਣਾ ਵੀ ਹੈ1 ਜੋ ਲੋਕ ਕੁਝ ਵੱਖਰਾ ਕਰਦੇ ਹਨ, ਉਨ੍ਹਾਂ ਨੂੰ ਲੋਕ ਯਾਦ ਕਰ ਲੈਂਦੇ ਹਨ 1ਇਸੇ ਪਰਸੰਗ ਵਿੱਚ ਇੱਕ ਕਵਿਤਾ ਮਨ ਵਿੱਚ ਉੱਤਰੀ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਇਸ ਦਾ ਨਾਮ ਹੈ ਵਿਦਾਇਗੀ