from Kulwinder KaurĀ 

ਲੇਖਕ ਗ.ਸ. ਨਕਸ਼ਦੀਪ ąØŖą©°ąØœąØ•ą©‹ąØ¹ąØ¾ ąØœą©€ ਹੁਣ ਤੱਕ ਸੱਤ ਨਾਵਲ ਲਿਖ ąØšą©ą©±ąØ•ą©‡ ąØ¹ąØØą„¤ ąØ‡ąØØą©ąØ¹ąØ¾ąØ‚ ਦਾ ਹਰ ਨਾਵਲ ਇੱਕ ਵਖ ਦਿਸ਼ਾ ਵੱਲ ਜਾਣ ਨੂੰ ąØ®ąØœąØ¬ą©‚ąØ° ਕਰ ਦਿੰਦਾ ąØ¹ą©ˆą„¤ ਵੱਖਰੀ ąØøą©‹ąØš, ਵੱਖਰੇ ਵਿਸ਼ੇ, ਵੱਖਰੀ ਪਛਾਣ ਵਾਲੇ ਨਕਸ਼ਦੀਪ ąØœą©€ ਦਾ ਨਾਵਲ ā€ ਸੁਲਗਦੀ ਅੱਗ ā€ ਮੇਰੇ ਦਿਲ ਦੇ ਬਹੁਤ ਕਰੀਬ ਰਿਹਾ ąØœą©‹ ੨੦੨੦ ਵਿੱਚ ਆਇਆ ąØøą©€ą„¤ ਹੁਣ ਪਾਠਕਾਂ ਦੀ ąØą©‹ąØ²ą©€ ਪਿਆ ਹੈ ਨਵਾਂ ਨਾਵਲ ā€ ਲਾਲ ਲਕੀਰੋਂ ਪਾਰ ā€œ(੨੦੨੧) ਇਹ ਨਾਵਲ ąØ®ą©ˆąØØą©‚ą©° ąØ…ą©±ąØœ ਹੀ ਮਿਲਿਆ ਤੇ ąØ®ą©ˆąØ‚ ਨਕਸ਼ਦੀਪ ąØœą©€ ਨੂੰ ਇਸ ਨਵੇਂ ਨਾਵਲ ਲਈ ਵਧਾਈ ਦੇਂਦੀ ąØ¹ąØ¾ąØ‚ą„¤

ਨਾਵਲ ਵਿੱਚ ąØøąØ®ąØ¾ąØœąØæąØ• ਵਾਹੀਆਂ ਹੋਇਆ ਲਾਲ ਲਕੀਰਾਂ ਦੀ ਪਾਬੰਦੀ ਨਿਭਦੀ ąØšąØ²ą©€ ąØœąØ¾ąØ‚ąØ¦ą©€ ਹੈ ਤੇ ąØœąØ¼ąØæą©°ąØ¦ąØ—ą©€ ਵਿੱਚ ąØ•ą©ą©±ąØ ąØ…ąØœąØæąØ¹ą©‡ ąØŖą©œąØ¾ąØ… ਵੀ ਆਉਂਦੇ ਹਨ ąØœąØ¦ą©‹ąØ‚ ਇਹ ਵਾਹੀਆਂ ਲਾਲ ਲਕੀਰਾਂ ąØŸą©±ąØŖąØ£ą©€ąØ†ąØ‚ ąØŖą©ˆąØ‚ąØ¦ą©€ąØ†ąØ‚ ਹਨ, ਨਹੀਂ ਤਾਂ ąØœąØ¼ąØæą©°ąØ¦ąØ—ą©€ ਮਾਨਸਿਕ ਰੋਗਾਂ ਦੀ ąØ­ą©‡ąØŸ ąØšą©œą©ąØ¹ ąØœąØ¾ąØąØ—ą©€ą„¤

ਇਹ ਲਕੀਰ ąØØąØæą©±ąØœą©€ ਹਿੱਤਾਂ,ਮਿੱ਄ੇ ਨਿਸ਼ਾਨੇ ਦੀ ąØŖą©ąØ°ąØ¾ąØŖąØ¤ą©€ ਲਈ ąØ¬ą©ąØ°ąØæąØ†ąØˆ ਦੀ ąØ‰ąØŖąØœ ਵੀ ąØ¹ą©ˆą„¤ ਬੇਬਸੀ, ąØ²ąØ¾ąØšąØ¾ąØ°ą©€ ਅਤੇ ąØ®ąØœąØ¼ąØ¬ą©‚ąØ°ą©€ ਵਿੱਚ ąØŸą©±ąØŖą©€ ਲਾਲ ਲਕੀਰ ąØœąØ¼ąØæąØ¦ą©°ąØ—ą©€ ਦਾ ਅਹਿਲ ਕੰਮ ਹੋ ąØØąØæąØ¬ą©œąØ¦ą©€ ąØ¹ą©ˆą„¤ ąØœą©‹ąØ‚ ਕਦਮ ਇਹ ਲਕੀਰ ਟੱਪ ਕੇ ąØ²ąØ ąØœąØ¾ąØ‚ąØ¦ą©‡ ਹਨ, ਵੱਖੋ ਵੱਖਰੇ ąØøąØ®ąØ¾ąØœąØ¾ąØ‚ ਵਿੱਚ ਸਹੀ ਗ਼ਲਤ ਕਰਾਰ ਦਿੱਤੇ ąØœąØ¾ąØ‚ąØ¦ą©‡ ąØ¹ąØØą„¤ ਇਸ ਗੱਲ ਨੂੰ ਸਪੱਸ਼ਟਤਾ ਨਾਲ ਇਸ ਲਕੀਰ ਨੂੰ ਪਾਰ ਕਰਨ ਵਾਲਾ ਵਿਅਕਤੀ ਹੀ ਦੱਸ ਸਕਦਾ ਹੈ ਕਿ ਉਹ ਲਾਲ ਲਕੀਰ ਦੇ ਪਾਰ ਕਿਉਂ ਗਿਆ ਤੇ ਹੋਰ ਦੂਸਰੇ ਰਾਸਤੇ ਕਿਉਂ ਨਹੀਂ ਚੁਣ ąØøąØ•ąØæąØ†ą„¤

ਤੁਸੀਂ ਇਸ ਵੱਖਰੇ ਨਾਵਲ ਨੂੰ ąØœąØ¼ąØ°ą©‚ąØ° ąØŖą©œą©ąØ¹ą©‹ ਤੇ ਦਸਣਾਂ ਤੁਸੀਂ ਕਦੇ ਕਿਸੇ ਲਾਲ ਲਕੀਰ ਪਾਰ ąØ—ąØ ਹੋ?

ਕੁਲਵਿੰਦਰ ąØ•ą©ŒąØ° ąØøą©ˆąØ£ą©€ āœļø

Scroll to Top