punjabi author

“Tilkan / ਤਿਲਕਣ” Punjabi Novel available to buy

ਬੁਢਾਪਾ ਸਭ ਉੱਤੇ ਆਉਂਦਾ ਹੈ, ਪਰ ਹਾਲਾਤ ਬਦਲਣ ਦੇ ਨਾਲ ਨਾਲ ਬੁਢਾਪੇ ਵਿੱਚ ਦਰਪੇਸ਼ ਸਮੱਸਿਆਵਾਂ ਗੁੰਝਲਾਂ ਹੁੰਦੀਆਂ ਚਲੀਆਂ ਜਾਂਦੀਆਂ ਹਨ। ਗੁਰਬਾਣੀ ਵਿੱਚ ਮੌਤ ਵਾਂਗ ਮਨੁੱਖ ਨੂੰ ਬੁਢਾਪੇ ਬਾਰੇ ਵੀ ਚੇਤੇ ਕਰਵਾਇਆ ਜਾਂਦਾ ਹੈ ਤਾਂਕਿ ਮਨੁੱਖ ਸਮਝ ਸਕੇ ਕਿ ਸਭ ਕੁੱਝ ਬਦਲਣ ਦੀ ਧਾਰਾ ਅਧੀਨ ਹੈ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਮਗਰ ਲੱਗ ਕੇ ਕੁਰਾਹੇ ਪੈ ਕੇ ਜੁਰਮ ਕਰਦਾ ਹੈ, ਉਹ ਜੇ ਥੋੜ੍ਹੀ ਬਹੁਤੀ ਚੇਤਨਤਾ ਰੱਖਦਾ ਹੋਵੇ, ਉਸ ਲਈ ਉਹ ਜੁਰਮ ਇੱਕ ਅਜਿਹਾ ਭਾਰ ਬਣ ਜਾਂਦੇ ਹਨ ਕਿ ਉਹ ਉਨ੍ਹਾਂ ਨੂੰ ਲਾਹਕੇ ਜਿਉਣ ਦਾ ਇੱਛਕ ਹੋ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਜੁਰਮ ਦਾ ਇਕਬਾਲ ਮਨੁੱਖ ਨੂੰ ਮਾਨਸਿਕ ਤਣਾਓ ਤੋਂ ਖਲਾਸੀ ਦਿਵਾ ਸਕੇ। ਇਹ ਵੀ ਇੱਕ ਤੱਥ ਹੈ ਕਿ ਜੁਰਮ ਸਿਰਫ਼ ਅਨਪੜ੍ਹ ਗਵਾਰ ਜਾਂ ਘੱਟ ਵਿੱਦਿਆ ਵਾਲੇ ਹੀ ਨਹੀਂ ਕਰਦੇ, ਬਲਕਿ ਭਲੇ ਚੰਗੇ ਪੜ੍ਹੇ ਲਿਖੇ ਉਹ ਲੋਕ, ਜੋ ਚੰਗੇ ਅਹੁਦਿਆਂ ਉੱਤੇ ਰਹਿੰਦੇ ਹਨ, ਵੀ ਜੁਰਮ ਕਰਦੇ ਚਲੇ ਜਾਂਦੇ ਹਨ। ਜੁਰਮ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ ਰਿਸ਼ਵਤਖੋਰੀ, ਧੱਕਾ, ਮੌਕਾ-ਪ੍ਰਸਤੀ, ਲਾਲਚ, ਕ੍ਰੋਧ, ਅਤੇ ਕਿਸੇ ਵੀ ਕਿਸਮ ਦਾ ਸ਼ੋਸ਼ਣ। ਕਤਲ ਨੂੰ ਹੀ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ, ਪਰ ਮੇਰੀ ਜਾਚੇ ਕਿਸੇ ਔਰਤ ਦਾ ਕਿਸੇ ਵੀ ਹਾਲਤ ਵਿੱਚ ਬਲਾਤਕਾਰ ਓਡਾ ਵੱਡਾ ਹੀ ਜੁਰਮ ਹੈ ਭਾਵੇਂ ਕਈ ਲੋਕ ਮੇਰੇ ਨਾਲ ਨਾ ਵੀ ਸਹਿਮਤ ਹੋਣ, ਕਿਉਂਕਿ ਜਿਸ ਮਾਨਸਿਕ ਅਵਸਥਾ ਵਿੱਚੋਂ ਬਲਾਤਕਾਰ ਤੋਂ ਬਾਅਦ ਔਰਤ ਨਿਕਲਦੀ ਹੈ, ਉਹ ਬੜੀ ਅਸਹਿ ਹੁੰਦੀ ਹੈ। ਇਸ ਨਾਵਲ ਦਾ ਪਾਤਰ ਰੌਨ ਬਲਾਤਕਾਰ ਨੂੰ ਬਹੁਤ ਬੁਰਾ ਮੰਨਦਾ ਹੈ, ਪਰ ਕਿਸੇ ਦੀ ਗਰੀਬੀ ਤੋਂ ਲਾਭ ਉਠਾਉਂਦਿਆਂ ਘਿਨਾਉਣੇ ਜੁਰਮ ਕਰਨ ਬਾਰੇ ਉਹ ਚੁੱਪ ਹੀ ਨਹੀਂ ਬਲਕਿ ਆਪਣੇ ਕੀਤੇ ਜੁਰਮ ਨੂੰ ਉਹ ਜਾਇਜ਼ ਠਹਿਰਾਉਂਦਾ ਹੈ। ਦਰਅਸਲ ਗੁਨਾਹ ਗੁਨਾਹ ਹੁੰਦਾ ਹੈ। ਇਸ ਨਾਵਲ ਦਾ ਦੂਸਰਾ ਪਾਤਰ ਬਲਰਾਜ ਵੀ ਗੁਨਾਹ ਕਰਦਾ ਹੈ, ਉਹ ਦਾ ਕਿਸੇ ਜੁਰਮ ਦਾ ਇਕਬਾਲ ਸੁਣਕੇ ਵੀ ਚੁੱਪ ਰਹਿਣਾ ਇਹ ਸੋਚ ਕੇ ਕਿ ‘ਚਲੋ ਜੋ ਹੋ ਗਿਆ ਸੋ ਹੋ ਗਿਆ’ ਵੀ ਇੱਕ ਗੁਨਾਹ ਹੀ ਹੈ। ਗੁਨਾਹ ਕਦੇ ਵੀ ਹੋਵੇ, ਇਤਿਹਾਸ ਵਿੱਚ, ਹੁਣ ਵਿੱਚ ਜਾਂ ਭਵਿੱਖ ਵਿੱਚ, ਇਸ ਨੂੰ ਨੰਗਾ ਕਰਨਾ ਬਹੁਤ ਜ਼ਰੂਰੀ ਹੈ।

ਪੁਸਤਕ : ਤਿਲਕਣ (ਨਾਵਲ) ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ

ਪ੍ਰਕਾਸ਼ਕ : ਆੱਟਮ ਆਰਟ ਕੀਮਤ : 175/-

“ਤਿਲਕਣ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :

Autumn Art, 31, Virk Bagh Colony, Saifdipur, Near Punjabi University, Patiala – 147002 Whatsapp : +91- 91158-72450

Punjabi Novel : Tilkan Writer : G.S.Nakshdeep Panjkoha

Publisher : Autumn Art Price : 175/-

Buy Tilkan from:

Autumn Art, 31, Virk Bagh Colony, Saifdipur, Near Punjabi University, Patiala – 147002 Whatsapp : +91- 91158-72450

“ਤਲਵਾਰ ਦੀ ਧਾਰ ‘ਤੇ / Talwar Di Dhar Te” Punjabi Novel available to buy

ਹੱਥਲਾ ਨਾਵਲ ‘ਤਲਵਾਰ ਦੀ ਧਾਰ ‘ਤੇ’ ਤਿੰਨ ਨੁਕਤਿਆਂ ਨਾਲ ਸੰਬੰਧਿਤ ਹੈ। ਇਸ ਦਾ ਮੁੱਖ ਪਾਤਰ ਕੁਲਦੀਪ ਦਾ ਪਿਛੋਕਾ ਦਲਿਤ ਪਰਿਵਾਰ ਨਾਲ ਹੈ, ਪਰ ਉਸ ਦੇ ਪਿਤਾ ਅਮਰ ਸਿੰਘ ਆਪਣੇ ਖਾਨਦਾਨ ਦੇ ਨਾਂ ਗਲਤ ਲੋਕਾਂ ਵੱਲੋਂ ਲਾਏ ਦਲਿਤ ਸ਼ਬਦ ਤੋਂ ਮੁਕਤੀ ਪਵਾਉਣ ਖਾਤਰ ਪਿੰਡ ਛੱਡਕੇ ਸ਼ਹਿਰ ਵਿੱਚ ਆ ਵੱਸਦਾ ਹੈ ਅਤੇ ਕੁਝ ਹੱਦ ਤੀਕ ਉਸ ਦੀ ਔਲਾਦ ਇਸ ਦੇ ਗਲਤ ਪ੍ਰਭਾਵ ਤੋਂ ਬਚੀ ਰਹਿੰਦੀ ਹੈ । ਦੂਸਰਾ ਨੁਕਤਾ ਇਹ ਹੈ ਕਿ ਪਰਦੇਸ ਵਿੱਚ ਕੁਲਦੀਪ ਦਾ ਅਤੇ ਇੱਕ ਮੁਲਮਾਨ ਕੁੜੀ ਅੰਬਰ ਦਾ ਆਪੋ ਵਿੱਚ ਪਿਆਰ ਹੋ ਜਾਂਦਾ ਹੈ, ਪਰ ਅੰਬਰ ਦੇ ਪਿਓ ਤੇ ਭਰਾ ਇਸ ਨੂੰ ਇੱਜਤ ਦਾ ਸਵਾਲ ਬਣਾਕੇ ਅੰਬਰ ਨੂੰ ਮਾਰਨ ਉੱਤੇ ਤੁਲੇ ਹੋਏ ਹਨ | ਭਾਵੇਂ ਅਮਰੀਕਾ ਦੇਸ਼ ਦਾ ਸਭਿਆਚਾਰ ਬਹੁਤ ਖੁੱਲ੍ਹਾ ਹੈ, ਪਰ ਉਹ ਆਪਣੀ ਕੱਟੜ ਸੋਚ ਤੋਂ ਛੁਟਕਾਰਾ ਪਾਉਣ ਤੋਂ ਬੇਵਸ ਹਨ। ਤੀਸਰਾ ਨੁਕਤਾ ਇਹ ਹੈ ਕਿ ਜਦੋਂ ਮਰਦ ਜਵਾਨੀ ਵਿੱਚ ਪਿਆਰ ਕਰਦਾ ਹੈ ਤਦ ਉਹ ਸਭ ਪਹਾੜੀਆਂ ਟਪਕੇ ਅਤੇ ਸਮਾਜਿਕ ਬੰਧਨ ਤੋੜਕੇ ਪਿਆਰ ਨੂੰ ਸਫਲਤਾ ਬਖਸ਼ਦਾ ਹੈ, ਪਰ ਜਦੋਂ ਉਸ ਦੀ ਧੀ ਆਪਣੀ ਨਸਲ ਜਾਂ ਧਰਮ ਤੋਂ ਬਾਹਰ ਨਿਕਲ ਕੇ ਵਿਆਹ ਕਰਵਾਉਂਦੀ ਹੈ ਤਦ ਉਹ ਤੜਫ ਉੱਠਦਾ ਹੈ। ਇਹੋ ਹਾਲ ਕੁਲਦੀਪ ਦਾ ਹੁੰਦਾ ਹੈ ਭਾਵੇਂ ਅੰਬਰ ਆਪਣੀ ਕੁੜੀ ਨਾਲ ਖੜਦੀ ਹੈ | ਇਸ ਦਾ ਮਤਲਬ ਇਹੋ ਹੈ ਕਿ ਕੁਲਦੀਪ ਦੇ ਵਿਚਾਰ ਪ੍ਰਗਤੀ ਕਰ ਗਏ, ਪਰ ਉਸ ਦਾ ਮਨ ਉਨ੍ਹਾਂ ਨੂੰ ਅਜੇ ਮੰਨਣ ਤੋਂ ਅਸਮਰੱਥ ਹੈ; ਇਹ ਕਿਰੀਆ ਦੋਗਲੇਪਣ ਤੇ ਤੰਗ ਸੋਚ ਦੀ ਲਖਾਇਕ ਹੈ। ਇਹ ਸੱਚ ਸਮਝਕੇ ਕਿ ਕੋਈ ਜਾਤ ਜਾਂ ਨਸਲ ਅਸਲੀਅਤ ਨਹੀਂ ਹੁੰਦੀ ਬਲਕਿ ਕਿਸੇ ਗੰਦੇ ਦਿਮਾਗ ਦੀ ਕਾਢ ਹਨ, ਬਹੁਤੇ ਲੋਕ ਪੁਰਾਣੀ ਸੋਚ ਨਾਲ ਜੁੜੇ ਰਹਿਣ ਦੀ ਬਿਮਾਰੀ ਤੋਂ ਅਜੇ ਮੁਕਤ ਨਹੀਂ ਹੋ ਸਕੇ, ਪਰ ਪਿਓ ਧੀ ਦੇ ਮੋਹ ਦੀ ਤਾਕਤ ਵੀ ਇਸ ਨਾਵਲ ਵਿੱਚ ਵਿਖਾਈ ਗਈ ਹੈ, ਜੋ ਅਕਸਰ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੁੰਦੀ ਹੈ। ਆਸ ਹੈ ਇਸ ਨੂੰ ਸਿਰਫ਼ ਇੱਕ ਪਿਆਰ ਕਹਾਣੀ ਕਰਕੇ ਹੀ ਨਾ ਸਮਝਿਆ ਜਾਵੇ ਬਲਕਿ ਇਸ ਪਿਆਰ ਕਹਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਣ ਨੂੰ ਸਮਝਕੇ, ਚੰਗੇ ਭਵਿੱਖ ਲਈ ਪ੍ਰਗਤੀਸ਼ੀਲਤਾ ਵੱਲ ਵਧਣ ਵੱਲ ਕੀਤੇ ਇਸ਼ਾਰਿਆਂ ਨੂੰ ਵੀ ਸਮਝਣਾ ਚਾਹੀਦਾ ਹੈ।

ਪੁਸਤਕ : ਤਲਵਾਰ ਦੀ ਧਾਰ ‘ਤੇ (ਨਾਵਲ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆੱਟਮ ਆਰਟ
ਕੀਮਤ : 175/-
“ਤਲਵਾਰ ਦੀ ਧਾਰ ‘ਤੇ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
#3, Virk Bagh Colony, Saifdipur, Backside Punjabi University, Patiala – 147002
Mobile : 91158-72450

Punjabi Novel : Talwar Di Dhar ‘Te
Writer : G.S.Nakshdeep Panjkoha
Publisher : Autumn Art
Price : 175/-
Buy Talwar Di Dhar ‘Te from:
Autumn Art
#3, Virk Bagh Colony,

Saifdipur, Backside Punjabi University, Patiala – 147002 (Punjab-India)
Mobile : 91158-72450

“Tilkan / ਤਿਲਕਣ” Punjabi Novel available to buy Read More »

Punjabi Novel available to buy : Lal Lakeeron Paar

“ਲਾਲ ਲਕੀਰੋਂ ਪਾਰ” ਪੰਜਾਬੀ ਨਾਵਲ ਖਰੀਦਣ ਲਈ ਏਮਜ਼ੋਨ (amazon) ਦੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ :

https://amzn.eu/d/g0IPJkt

👉 Buy Lal Lakeeron Paar (Punjabi Novel) online from Amazon by clicking on the following link:

ਪੁਸਤਕ : ਲਾਲ ਲਕੀਰੋਂ ਪਾਰ (ਨਾਵਲ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆੱਟਮ ਆਰਟ
ਕੀਮਤ : 199/-
“ਲਾਲ ਲਕੀਰੋਂ ਪਾਰ (ਨਾਵਲ) ਮੰਗਵਾਉਣ ਲਈ ਸੰਪਰਕ ਕਰੋ :
Autumn Art
#3, Virk Bagh Colony, Saifdipur,

Backside Punjabi University, Patiala – 147002 (Punjab-India)
Mobile : 91158-72450

Punjabi Novel : Lal Lakeeron Paar
Writer : G.S.Nakshdeep Panjkoha
Publisher : Autumn Art
Price : 199/-
Buy Lal Lakeeron Paar from:
Autumn Art
#3, Virk Bagh Colony, Saifdipur,

Backside Punjabi University, Patiala – 147002 (Punjab-India)
Mobile : 91158-72450

Punjabi Novel available to buy : Lal Lakeeron Paar Read More »

ਅਦਬ-ਸੁਨੇਹੇ ਕਾਵਿ ਵਿਸ਼ਲੇਸ਼ਣ ਮੰਗਵਾਉਣ ਲਈ

ਪੁਸਤਕ : ਅਦਬ-ਸੁਨੇਹੇ (ਕਾਵਿ ਵਿਸ਼ਲੇਸ਼ਣ)

ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ

ਪੰਜਾਬੀ ਕਵੀਆਂ ਦੀਆਂ ਸ੍ਰੇਸ਼ਠ ਤੇ ਮਿਆਰੀ ਕਵਿਤਾਵਾਂ

ਕਵੀਆਂ ਦੇ ਨਾਂ ਵਰਣਮਾਲਾ ਅਨੁਸਾਰ ਹਨ : ਅਰਤਿੰਦਰ ਸੰਧੂ, ਬੀਬੀ ਸੁਰਜੀਤ ਕੌਰ ਸੈਕਰਾਮੇਂਟੋ, ਸੁਰਜੀਤ ਪਾਤਰ, ਸਵਾਮੀ ਅੰਤਰ ਨੀਰਵ, ਸਾਫ਼ੀਆ ਹਿਯਾਤ, ਸੁਖਵਿੰਦਰ ਕੰਬੋਜ, ਸੁਰਿੰਦਰ ਗੀਤ, ਸਿਮਰਨ ਅਕਸ, ਹਰਵਿੰਦਰ ਸਿੰਘ ਚੰਡੀਗੜ੍ਹ, ਕੁਲਵਿੰਦਰ ਕੌਰ ਸੈਣੀ, ਕੋਮਲਦੀਪ ਕੌਰ, ਗੁਰਭਜਨ ਸਿੰਘ ਗਿੱਲ, ਗੁਰਦਿਆਲ ਰੌਸ਼ਨ, ਜਗਦੀਪ ਸਿੱਧੂ, ਜਸਵੰਤ ਸਿੰਘ ਜਫ਼ਰ, ਜਸਪ੍ਰੀਤ, ਤਿਰਲੋਕ ਬੀਰ, ਪਾਲ ਕੌਰ , ਬਲਦੀਪ ਸੰਧੂ, ਮਨਜੀਤ ਇੰਦਰਾ, ਰਵਿੰਦਰ ਸੰਧੂ, ਰਾਜਿੰਦਰ ਕੌਰ ਮਾਵੀ, ਰਾਣਾ ਰਣਬੀਰ, ਲਖਵਿੰਦਰ ਸਿੰਘ ਜੋਹਲ, ਲੋਚੀ ਤਰਲੋਚਨ, ਡਾਕਟਰ ਵਨੀਤਾ, ਗ. ਸ. ਨਕਸ਼ਦੀਪ ਪੰਜਕੋਹਾ

ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ

ਅਦਬ-ਸੁਨੇਹੇ ਕਾਵਿ ਵਿਸ਼ਲੇਸ਼ਣ ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :

+91- 96467 12743 – ਲਵਦੀਪ ਸਿੰਘ

+91- 86488-93000 ਗੁਰਪ੍ਰੀਤ ਸਿੰਘ ਥਿੰਦ

ADB-SUNEHE (Literary Messages)

The top class poems of the Punjabi Poets with an explanatory commentary by G.S.Nakshdeep Panjkoha

Book name : Adb Sunehe

Writer : G.S.Nakshdeep Panjkoha

Publisher : Surjan De Varis Publication

ADB SUNEHE book available at :

+91-96467-12743 (Lovedeep Singh)

+91-86488-93000 (Gurpreet Singh Thind)

ਅਦਬ-ਸੁਨੇਹੇ ਕਾਵਿ ਵਿਸ਼ਲੇਸ਼ਣ ਮੰਗਵਾਉਣ ਲਈ Read More »

ਅਦਬ-ਸੁਨੇਹੇ (ਕਾਵਿ ਵਿਸ਼ਲੇਸ਼ਣ) ਤੇ “ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ

ਅਦਬ-ਸੁਨੇਹੇ (ਕਾਵਿ ਵਿਸ਼ਲੇਸ਼ਣ) ਤੇ “ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :

+91- 96467 12743 – ਲਵਦੀਪ ਸਿੰਘ

+91- 86488-93000 ਗੁਰਪ੍ਰੀਤ ਸਿੰਘ ਥਿੰਦ

ADB-SUNEHE (Literary Messages) and KHAMOSHI (Punjabi book of poems) available at :

+91-96467-12743 (Lovedeep Singh)

+91-86488-93000 (Gurpreet Singh Thind)

ਅਦਬ-ਸੁਨੇਹੇ (ਕਾਵਿ ਵਿਸ਼ਲੇਸ਼ਣ) ਤੇ “ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ Read More »

Scroll to Top