ਮਰਜੀਵੜਿਆਂ ਦੀ ਰੁੱਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mrjivrhiyan Di Rut – Punjabi Poem || G.S.Nakshdeep Panjkoha

ਮਰਜੀਵੜਿਆਂ ਦੀ ਰੁੱਤ
ਸਮਰਪਤ : ਸ਼ਹੀਦਾਂ ਤੇ ਕਿਸਾਨ ਕਾਮਿਆਂ ਨੂੰ !
ਸਾਡੀਆਂ ਤਕਦੀਰਾਂ ਦੇ ਫੈਸਲੇ, ਿਕਉਂ ਕਰੇ ਭਲਾਂ ਕੋਈ ਤਾਕਤਵਰ ?
ਤਕਦੀਰਾਂ ਤਾਂ ਅਸੀਂ ਖੁਦ ਿਸਰਜੀਆਂ, ਕਦੇ ਜੀਕੇ ਕਦੇ ਮਰ – ਮਰਕੇ !
ਕਦੇ ਸਾਡੇ ਬੱਚੇ ਗਏ ਨੀਹਾਂ ਿਵੱਚ ਿਚਣੇ, ਕਦੇ ਲੜ ਮੁੱਕੇ ਜੰਗੇ ਮੈਦਾਨ ਿਵੱਚ,
ਟੋਟੇ ਟੋਟੇ ਕਰਵਾ ਬੱਚੇੇ ਗਲੀਂ ਪਵਾਏ, ਸੀਿਨਆਂ ਤੇ ਿਸਤਮ ਜ਼ਰ – ਜ਼ਰਕੇ !
ਕੀ ਕੋਈ ਤਾਕਤ ਕਰਲੇਗੀ ਤਲਵਾਰ ‘ਤੇ, ਤੁਰਦੇ ਮਰਜੀਵਿੜਆਂ ਨੂੰ,
ਕਾਿਤਲ ਵੀ ਉਹਨਾਂਂਂ ਕੋਲੇ ਆਇਆ, ਹਮੇਸ਼ਾਂ ਹੀ ਬਹੁਤ ਡਰ – ਡਰਕੇ !
ਠੰਡੇ ਬੁਰਜ ਿਵੱਚ ਿਸਰਜੇ ਕੋਈ, ਨਵੇਂ ਇਤਿਹਾਸ ਨੂੰ ਪੋਹ ਦੇ ਮਹੀਨੇ,
ਜਾਲਮ ਜ਼ੁਲਮ ਸੋਚਦੇ ਰਹੇ, ਰਜਾਈਆਂ ਦੇ ਿਨਘ ਿਵੱਚ ਠਰ – ਠਰਕੇ !
ਚਾਰ ਪੁੱਤਰਾਂ ਨੂੰ ਵਾਰ ਕੇ ਗੁਰੂ ਨੇ, ਜਨਿਮਆ ਲੱਖਾਂ ਿਨਡਰ ਰੂਹਾਂ ਨੂੰ,
ਲੱਖਾਂ ਨਾਲ ਲੜਾਏ ਚਾਲੀ, ਿਕਤੇ ਤੋਰੇ ਯੋਧੇ ਸੀਸ ਤਲੀ ਧਰ – ਧਰਕੇ !
ਰੁੱਤ ਸ਼ਾਇਦ ਆ ਗਈ ਏ ਹੁਣ, ਫੇਰ ਕੁਰਬਾਨੀਆਂ ਦੀ ਨਕਸ਼ਦੀਪ,
ਸ਼ਹੀਦੀਆਂ ਪੈਣਗੀਆਂ ਫੇਰ, ਪਰ ਮੁੜਨਗੇ ਯੋਧੇ ਮੈਦਾਨ ਨੂੰ ਸਰ ਕਰਕੇ !

Scroll to Top