19.09.2021 ਨੂੰ ਕਾਵਿਲੋਕ ਵਿਚ ਛਪੀ ਮੇਰੀ ਕਵਿਤਾ

ਸਫ਼ਰ ਦਾ ਸਰਾਪ

ਏਥੇ ਅਸੀਂ ਨਹੀਂ ਐਵੇਂ ਆ ਗਏ,

ਮੁਦਿਤ ਤੋਂ ਮਦਹੋਸ਼ੀ ਨੂੰ ਅਸੀਂ ਹੰਢਾਉਂਦੇ ਰਹੇ !

ਬੱਚੇ ਵਾਂਗ ਖੁਸ਼ ਰਹੇ ਖਿਡੌਣਿਆਂ ਸੰਗ,

ਜੜ੍ਹੀਂ ਤੇਲ ਅਸੀਂ ਆਪਣੇ ਪਾਉਂਦੇ ਰਹੇ !

ਜੋ ਵੀ ਉੱਠਿਆ ਸਹਾਰਾ ਬਣ ਸਾਡੇ ਅੱਗੇ,

ਉਸਨੂੰ ਖੁਦ ਅਸੀਂ ਗਿਰਾਉਂਦੇ ਰਹੇ !

ਹੁਣ ਆਖੀਏ ਬੇਈਮਾਨ ਹੈ ਮਾਲਿਕ,

ਜਿਸ ਦੀਆਂ ਘੋੜੀਆਂ ਅਸੀਂ ਗਾਉਂਦੇ ਰਹੇ !

ਰੋਜ ਚੜ੍ਹਦਾ ਰਿਹਾ ਸੂਰਜ ਸਾਡੇ ਵੇਹੜ੍ਹੇ,

ਅਸੀਂ ਨੈਰਿਆਂ ਨੂੰ ਗੱਲ ਲਾਉਂਦੇ ਰਹੇ !

ਕਿਸ ਦਾ ਜਨੂੰਨ ਸੀ ਚੜ੍ਹਿਆ ਸਾਨੂੰ,

ਅਸੀਂ ਸੱਪਾਂ ਨੂੰ ਐਵੇਂ ਦੁੱਧ ਪਿਲਾਉਂਦੇ ਰਹੇ !

ਮਨਾਉਣਾ ਸੀ ਅਸੀਂ ਸੱਚ ਨੂੰ ਕਿ ਘਰ ਰਹੇ,

ਵਿਸਮਾਦ ਕਿ ਝੂਠ ਨੂੰ ਮਨਾਉਂਦੇ ਰਹੇ !

ਛੱਡਕੇ ਅੰਬਰ ਦੀਆਂ ਉਡਾਰੀਆਂ ਨੂੰ,

ਅਸੀਂ ਦਿਲ ਪਿੰਜਰਿਆਂ ਨਾਲ ਲਾਉਂਦੇ ਰਹੇ !

ਬੇਖੁੱਦੀ ਵਿੱਚ ਰਹਿ ਰਹਿ ਨਕਸ਼ਦੀਪ,

ਅਸੀਂ ਆਪਣੀ ਹੀ ਹੋਂਦ ਨੂੰ ਮਿਟਾਉਂਦੇ ਰਹੇ !

Scroll to Top