ਇੱਕ ਹੰਝੂ ਸੰਗ ਕਰੋੜਾਂ ਹੰਝੂ – ( ਗ.ਸ.ਨਕਸ਼ਦੀਪ ਪੰਜਕੋਹਾ)
ਇੱਕ ਹੰਝੂ ਬਣ ਗਿਆ ਕਰੋੜਾਂ ਦੇ ਹੰਝੂ,
ਸੀਸ ਤਲੀ ਤੇ ਧਰਕੇ ਕੋਈ ਬੋਲਿਆ ਹੈ !
ਸੱਚ ਕਦੇ ਮਰਦਾ ਨਹੀਂ ਜਾਣੂੰ ਇਹ ਤੱਥ ਨੂੰ,
ਕੁਝ ਪਲਾਂ ਲਈ ਕੋਈ ਰੋਲਿਆ ਹੈ !
ਅੰਨ ਉਗਾਉਣ ਵਾਲਾ ਯੋਧਾ ਅੱਜ ਗੁਲਾਮਾਂ ਨੇ,
ਫਿਰ ਕਉਡੀ ਦੇ ਬਦਲੇ ਤੋਲਿਆ ਹੈ !
ਇਹ ਤਾਂ ਬਸ ਬੀਆਬਾਨ ਬਣਿਆ ਸੀ ਪਰ,
ਬਾਗ ਅੱਜ ਵੀ ਇੱਥੇ ਮਉਲਿਆ ਹੈ !
ਵਰ੍ਹੇ 70 ਬੀਤਗੇ ਨਕਸ਼ਦੀਪ ਅਜ਼ਾਦੀ ਨੂੰ,
ਕਿਸਾਨ ਤਾਂ ਅੱਜ ਵੀ ਅਨਗੌਲਿਆ ਹੈ !

