ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ
ਉਹ ਸੂਰਜ ਸੀ, ਉਹ ਲਾਵਾ ਸੀ, ਜੋ ਜਾਬਰਾਂ ਦੇ ਜਬਰ ਮਿਟਾ ਗਿਆ ਸੀ !
ਉਹ ਯੋਧਾ ਸੀ, ਉਹ ਸੰਤ ਵੀ ਸੀ, ਜੋ ਚੁੱਕ ਆਮ ਨੂੰ ਖ਼ਾਸ ਬਣਾ ਗਿਆ ਸੀ !
ਉਹ ਤੂਫਾਨ ਜਿਹਾ, ਕੋਈ ਕ੍ਰਿਸ਼ਮਾ ਸੀ, ਜੋ ਲੋਕਾਂ ਦੇ ਕਲੰਗੀ ਲਾ ਗਿਆ ਸੀ |
ਤਵਾਰੀਖ ਨਵੀਂ ਸਿਰਜਣ ਲਈ, ਉਹ ਖੁਦ ਟੱਬਰ ਸ਼ਹੀਦ ਕਰਵਾ ਗਿਆ ਸੀ !
ਅਭੈ ਦੇ ਸੋਹਲੇ, ਗਾ ਗਾ ਕੇ, ਉਹ ਤਾਂ ਚਿੜੀਆਂ ਕੋਲੋਂ ਬਾਜ ਮਰਾ ਗਿਆ ਸੀ |
ਵਿਖਾ ਤੀਰ ਅੰਦਾਜੀ, ਸਿਖਰਾਂ ਦੀ, ਵਿੱਚ ਯੋਧਿਆ ਦਹਿਲ ਮਚਾ ਗਿਆ ਸੀ |
ਦੇਹ ਹਲੂਣਾ,ਉਹ ਹਿੰਦ ਸਾਰੇ ਨੂੰ, ਆਜ਼ਾਦੀ ਲਈ ਮਰਨ ਸਿੱਖਾ ਗਿਆ ਸੀ |
ਵਿੱਚ ਖਾਲਸੇ ਹਿੰਮਤ, ਭਰ ਭਰਕੇ, ਉਹਨੂੰ ਰਾਜ ਦੇ ਯੋਗ ਬਣਾ ਗਿਆ ਸੀ |
ਗੁਰੂ ਗੋਬਿੰਦ ਸਿੰਘ, ਹਿੰਦ ਦਾ ਚਾਨਣ, ਬੁਜ਼ਦਿਲਾਂ ਨੂੰ ਰਾਹ ਵਿਖਾ ਗਿਆ ਸੀ |
ਜੋ ਚਾਪਲੂਸੀ, ਕਰ ਕਰ ਜਿਉਂਦੇ ਸੀ, ਜਮੀਰ ਉਨ੍ਹਾਂ ਦੀ ਉਹ ਜਗਾ ਗਿਆ ਸੀ !
ਗੁਰੂ ਸਾਹਿਬੇ ਕਮਾਲ, ਗੋਬਿੰਦ ਸਿੰਘ, ਜਾਬਰਾਂ ਦਾ ਤਖਤ ਹਿਲਾ ਗਿਆ ਸੀ |
ਆਪੇ ਗੁਰ ਚੇਲਾ ਨਕਸ਼ਦੀਪ, ਇੰਝ ਹਿੰਦ ਦਾ ਇਤਿਹਾਸ ਬਦਲਾ ਗਿਆ ਸੀ !
ਗ. ਸ ਨਕਸ਼ਦੀਪ ਪੰਜਕੋਹਾ