Punjabi Novel available to buy : Girvi Hoye Mann
“ਗਿਰਵੀ ਹੋਏ ਮਨ” ਪੰਜਾਬੀ ਨਾਵਲ ਖਰੀਦਣ ਲਈ ਏਮਜ਼ੋਨ (amazon) ਦੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ : https://www.amazon.in/…/B0C3346WL5/ref=cx_skuctr_share…
–
Buy Girvi Hoye Mann (Punjabi Novel) online from Amazon by clicking on the following link:
“ਗਿਰਵੀ ਹੋਏ ਮਨ” (ਨਾਵਲ) ਮੰਗਵਾਉਣ ਲਈ ਸੰਪਰਕ ਕਰੋ | Buy “Girvi Hoye Mann” Punjabi Novel from: :
Autumn Art
#3, Virk Bagh Colony, Saifdipur,
Backside Punjabi University, Patiala – 147002 (Punjab-India)
Whatsapp /call: 91158-72450
Punjabi Novel available to buy : Girvi Hoye Mann Read More »
ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ “ਤਲਵਾਰ ਦੀ ਧਾਰ ਤੇ” ਰਿਲੀਜ਼ ਕਰਦੇ ਹੋਏ

ਅਮਰੀਕਾ ਵੱਸਦੇ ਪਰਵਾਸੀ ਪੰਜਾਬੀ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਤਲਵਾਰ ਦੀ ਧਾਰ ‘ਤੇ ਪ੍ਰਾਪਤ ਹੋਇਆ ਜਿਸ ਨੂੰ ਰਿਲੀਜ਼ ਕਰਦੇ ਹੋਏ ਪ੍ਰਿੰਸੀਪਲ ਡਾ. ਮਹਿਲ ਸਿੰਘ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਅਤੇ ਹੋਰ ਸਟਾਫ 111 ਸਫਿਆਂ ਦੇ ਇਸ ਨਾਵਲ ਨੂੰ ਆਟਮ ਆਰਟ ਪਟਿਆਲਾ ਨੇ ਮਈ 2023 ਵਿੱਚ ਪ੍ਰਕਾਸ਼ਿਤ ਕੀਤਾ ਹੈ ਇਹ ਨਾਵਲ ਸਾਡੇ ਅਜੋਕੇ ਸਮੇਂ ਦੇ ਕਈ ਸਮਾਜਕ ਮਸਲਿਆਂ ਦੀ ਪੇਸ਼ਕਾਰੀ ਕਰਦਾ ਹੈ ਜਿਸ ਵਿੱਚ ਜਾਤ ਪਾਤ ਅਤੇ ਵਿਦੇਸ਼ ਨਿਵਾਸ ਦੇ ਪ੍ਰਭਾਵ ਮੁੱਖ ਹਨ ਨਾਵਲਕਾਰ ਪੜਿਆਂ ਪਤਾ ਲਗਦਾ ਹੈ ਕਿ ਇਕ ਵਿਕਾਸ ਕਰਦਾ ਪਰਿਵਾਰ ਕਿਸ ਕਿਸਮ ਦੀਆਂ ਮਾਨਸਿਕ ਗੁੰਝਲਾਂ ਵਿਚੋਂ ਗੁਜਰਦਾ ਹੈ ਨਾਵਲ ਸਿੱਧ ਕਰਦਾ ਹੈ ਕਿ ਜਮਾਤੀ ਸਮਾਜ ਬਿਨਾ ਜਾਤ ਪਾਤ ਨਹੀਂ ਮੁੱਕਣ ਅਤੇ ਜਮਾਤੀ ਸਮਾਜ ਵਿਚ ਬੰਦਾ ਆਰਥਿਕ ਤਰੱਕੀ ਕਰਕੇ ਵੀ ਜਾਤ ਪਾਤ ਤੋਂ ਮੁਕਤ ਨਹੀਂ ਹੋ ਸਕਦਾ
ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ “ਤਲਵਾਰ ਦੀ ਧਾਰ ਤੇ” ਰਿਲੀਜ਼ ਕਰਦੇ ਹੋਏ Read More »
ਮੇਰਾ ਟਿਕਾਣਾ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mera Tikana || G.S.Nakshdeep Panjkoha || Punjabi Poem
ਪੰਜਾਬੀ ਟ੍ਰਿਬਿਊਨ 09.08.2023 ਦੇ ਪ੍ਰਵਾਸੀ ਪੇਜ਼ ਉਤੇ ਛਪੀ ਕਵਿਤਾ “ਮੇਰਾ ਟਿਕਾਣਾ”
https://www.punjabitribuneonline.com/…/dia…/my-location/
ਮੇਰਾ ਟਿਕਾਣਾ (ਗ.ਸ. ਨਕਸ਼ਦੀਪ ਪੰਜਕੋਹਾ)
ਰੁੱਖ ਤੋਂ ਟੁੱਟਿਆ ਪੱਤਾ ਹਾਂ ਮੈਂ, ਨਾ ਹੁਣ ਜਾਣਾ ਕੀ ਏ ਟਿਕਾਣਾ ਮੇਰਾ
ਮੇਰਿਆਂ ਨੂੰ ਹੀ ਅੱਖਰ ਗਿਆ ਹੈ, ਕਿਉਂ ਘਰ ਉਨ੍ਹਾਂ ਦੇ ਆਣਾ ਮੇਰਾ
ਮੈਂ ਵਗਦੀ ਹਵਾ ਦੇ ਵਰਗਾ, ਮੈਂ ਹਾਂ ਧੁੱਪ ਛਾਂ ਦੇ ਨਿੱਘ ’ਚ ਲਿਪਟਿਆ
ਮੇਰੇ ਅੰਦਰ ਜਗ ਦੀਆਂ ਸੁੱਖਾਂ, ਨਾ ਵੇਖਣਾ ਤੁਸੀਂ ਇਹ ਬਾਣਾ ਮੇਰਾ।
ਖੇਡ ਜ਼ਿੰਦਗੀ ਦੀ ਖੇਡ ਲਈ ਏ, ਕਦੇ ਜਿੱਤ ਮਿਲੀ ਕਦੇ ਹਾਰ ਮਿਲੀ
ਭੀੜ ਦਾ ਹਿੱਸਾ ਮੈਂ ਨਹੀਂ ਬਣਿਆ, ਕਿਹਨੂੰ ਦੁਖਣਾ ਏਥੋਂ ਜਾਣਾ ਮੇਰਾ?
ਮੇਰੀ ਲੈ ਜਾਣਗੇ ਸੀਵਿਆਂ ਨੂੰ ਅਰਥੀ, ਇਹੋ ਰਸਤਾ ਹੁੰਦਾ ਸਭਨਾਂ ਦਾ
ਕੀ ਜਾਣੇਗਾ ਦੱਸੋ ਕੀ ਸਮਝੇਗਾ, ਬਿਨ ਸਾਹੋਂ ਇਹ ਤਨ ਪੁਰਾਣਾ ਮੇਰਾ!
ਧੱਕੇ ਤੇ ਹੇਰਾ ਫੇਰੀ ਤੋਂ ਅੱਕ ਅੱਕ ਕੇ, ਮੈਂ ਜੰਗ ਤਾਂ ਛੇੜ ਲਈ ਹੈ ਹੁਣ
ਮੌਤ ਨਾਲ ਪਿਆਰ ਪਾ ਲਿਆ ਹੈ, ਦੱਸੋ ਕੀ ਕਰੇਗਾ ਜਰਵਾਣਾ ਮੇਰਾ
ਮੁੜ੍ਹਕੇ ਦੀ ਖੁਸ਼ਬੂ ਵਿੱਚ ਉੱਗਕੇ, ਮੁੜ੍ਹਕੇ ਨੂੰ ਹੀ ਹੈ ਧਰਮ ਬਣਾ ਲਿਆ
ਟੀਸੀ ’ਤੇ ਮੇਰਾ ਹੱਕ ਨਿਸ਼ਾਨਾ, ਹੁਣ ਕੰਮ ਹੈ ਉਹਨੂੰ ਹਥਿਆਣਾ ਮੇਰਾ।
ਉਹ ਮਿਥਲ ਕੇ ਧਰ ਦਿੱਤੇ, ਜਿਨ੍ਹਾਂ ਨੇ ਵੀ ਕਦੇ ਗੱਲ ਕੀਤੀ ਹੱਕਾਂ ਦੀ
ਬੇਵੱਸ ਹੋ ਤਰਕਸ਼ ਚੁੱਕਿਆ ਹੁਣ, ਕਿਉਂ ਚੁੱਭਦਾ ਤਰਕਸ਼ ਚਲਾਣਾ ਮੇਰਾ?
ਜੋ ਆਖਿਆ ਉਨ੍ਹਾਂ ਨੇ ਉਹੋ ਮੰਨਿਆ, ਆਪਣੀ ਅੰਹਿ ਨੂੰ ਮੈਂ ਪਾਸੇ ਕਰਕੇ
ਪਰ ਉਹ ਖੁਸ਼ ਨਾ ਹੋਏ ਗਿਆ ਐਵੇਂ ਹੀ, ਆਪਣਾ ਆਪ ਗਵਾਣਾ ਮੇਰਾ।
ਸਾਨੂੰ ਦਾਅਵੇ ਨਾਲ ਜੋ ਸੀ ਆਂਹਦੇ, ਅਸੀਂ ਤਾਂ ਖੜ੍ਹਾਂਗੇ ਅੰਤ ਤੀਕ ਨਾਲੇ
ਨਜ਼ਰ ਨਹੀਂ ਆਏ ਜਦ ਉਨ੍ਹਾਂ ਤੱਕਿਆ, ਕੰਡਿਆ ਉੱਤੇ ਸਿਰਹਾਣਾ ਮੇਰਾ
ਨਾ ਕਿਸੇ ਤੋਂ ਮੰਗਿਆ ਕੁਝ ਮੈਂ, ਨਾ ਤੰਗ ਕਰਿਆ ਨਕਸ਼ਦੀਪ ਕਿਸੇ ਨੂੰ
ਫਿਰ ਕਿਉਂ ਚੁੱਭਦਾ ਖੱਬੀ ਖਾਨਾ ਨੂੰ, ਇਕੱਲ ਵਿੱਚ ਡੰਗ ਟਪਾਣਾ ਮੇਰਾ?


