ਪਰਵਾਸੀ ਪੰਜਾਬੀ ਨਾਵਲ ਸਿਰਜਣਧਾਰਾ ਵਿੱਚ ਗ.ਸ ਨਕਸਦੀਪ ਪੰਜਕੋਹਾ ਇੱਕ ਪ੍ਰੀਚਿਤ ਨਾਮ ਹੈ । ਇਸ ਨਾਵਲਕਾਰ ਨੇ ਹੁਣ ਤੱਕ ਅੱਠ ਨਾਵਲ ਲਿਖੇ । ਉਸ ਦਾ ਅੱਠਵਾ ਨਾਵਲ ਤਲਵਾਰ ਦੀ ਧਾਰ ‘ਤੇ 2023 ਵਿੱਚ ਪ੍ਰਕਾਸਿਤ ਹੋਇਆ । ਇਸ ਨਾਵਲ ਦੀ ਕਹਾਣੀ ਪਿਆਰ, ਪਰਿਵਾਰ ਅਤੇ ਸਮਾਜ ਦੀ ਸੰਰਚਨਾ ਵਿੱਚ ਕੰਮ ਕਰਦੀਆਂ ਅੰਤਰ-ਦ੍ਰਿਸ਼ਟੀਆ ਤੇ ਨਿੱਜ ਤੋਂ ਪਰ ਨਾਲ ਜੁੜੇ ਸਰੋਕਾਰਾਂ ਦੇ ਅਨੇਕਾਂ ਵਿਸਤਾਰ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ । ਦਲਿਤ ਪਰਿਵਾਰ ਦੇ ਪਿਛੋਕੜ ਦੀ ਪਿੱਠ ਭੂਮੀ ਵਿੱਚੋਂ ਵਿਸਥਾਰ ਗ੍ਰਹਿਣ ਕਰਦਾ ਹੋਇਆ ਇਹ ਨਾਵਲ ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਪਰਵਾਸ ਤੱਕ ਯਾਤਰਾ ਕਰਦਾ ਹੈ । ਇਹ ਨਾਵਲ ਦਾ ਮੁੱਖ ਪਾਤਰ ਕੁਲਦੀਪ ਸਿੰਘ ਪਹਿਲਾ ਆਪਣੇ ਪਿਆਰ ਅੰਬਰ ( ਜੋ ਇੱਕ ਮੁਸਲਮਾਨ ਧਰਮ ਨੂੰ ਮੰਨਣ ਵਾਲੀ ) ਨੂੰ ਹਾਸਿਲ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਹੈ ਅਤੇ ਪਿਆਰ ਵਿਆਹ ਕਰਵਾਉਣ ਵਿੱਚ ਸਫਲ ਹੁੰਦਾ ਹੈ, ਜਿਸ ਦੀ ਕੀਮਤ ਅੰਬਰ ਨੂੰ ਕਈ ਪੱਧਰਾ ‘ਤੇ ਤਾਰਨੀ ਪੈਂਦੀ ਹੈ ( ਉਸ ਨੂੰ ਘਰ ਪਰਿਵਾਰ ਹੀ ਛੱਡਣਾ ਨਹੀਂ ਪੈਦਾ ਸਗੋਂ ਭਰਾ ਵੇਲੋ ਮਾਰੀਆ ਗੋਲੀਆਂ ਨਾਲ ਲੰਗੜੀ ਵੀ ਹੋਣਾ ਪੈਦਾ ਹੈ )! ਅੰਬਰ ਦਾ ਪਿਤਾ ਤੇ ਭਰਾ ਉਸ ਦੇ ਵਿਆਹ ਤੋਂ ਖੁਸ ਨਹੀਂ ਸਨ ਤੇ ਉਹ ਉਸ ਦਾ ਅਣਖ ਖਾਤਰ ਕਤਲ ਕਰਨਾ ਚਾਹੁੰਦੇ ਸਨ ਪਰ ਸਫਲ ਨਹੀਂ ਹੁੰਦੇ ਤੇ ਇੱਕ ਦਿਨ ਮਾਂ ਦੀ ਮਮਤਾ ਵੱਸ ਜਦੋਂ ਅੰਬਰ ਮਾਂ ਨੂੰ ਮਿਲਣ ਆਉਂਦੀ ਹੈ ਤਾਂ ਅਚਾਨਕ ਉਸ ਦਾ ਭਰਾ ਘਰ ਆ ਜਾਂਦਾ ਹੈ. ਭਾਵੇ ਅੰਬਰ ਉਸ ਸਮੇਂ ਲੁਕ ਜਾਂਦੀ ਹੈ ਪਰ ਉਸ ਦੇ ਆਉਣ ਦੀ ਕਨਸੋਅ ਭਰਾ ਨੂੰ ਲੱਗ ਜਾਂਦੀ ਹੈ!ਉਹ ਘਰੋਂ ਬਾਹਰ ਆ ਕੇ ਉਸ ਦਾ ਇੰਤਜ਼ਾਰ ਕਰਦਾ ਹੈ । ਜਦੋਂ ਅੰਬਰ ਘਰੋਂ ਬਾਹਰ ਜਾਂਦੀ ਹੈ ਤਾਂ ਉਹ ਗੋਲੀਆਂ ਦੇ ਤਿੰਨ ਫ਼ਾਇਰ ਕਰਕੇ ਆਪਣੇ ਵੱਲੋਂ ਅੰਬਰ ਦਾ ਕੰਮ ਨਿਬੇੜ ਚੁੱਕੀ ਹੁੰਦਾ ਹੈ ਪਰ ਅੰਬਰ ਬਚ ਜਾਂਦੀ ਹੈ । ਅੰਬਰ ਦੇ ਨਾ ਮਰਨ ਦਾ ਝੋਰਾ ਉਸ ਦੇ ਪਿਤਾ ਤੇ ਭਰਾ ਨੂੰ ਨਿਰੰਤਰ ਰਹਿੰਦਾ ਹੈ । ਅਣਖ ਖਾਤਰ ਕਿਸੇ ਵੀ ਇਨਸਾਨ ਦਾ ਕਤਲ ਅਣਮਨੁੱਖੀ ਹੀ ਨਹੀਂ ਸਗੋਂ ਜਾਨਵਰ ਬਿਰਤੀ ਦਾ ਲਖਾਇਕ ਹੈ ਜਿਸ ਨੂੰ ਸੱਭਿਅਕ ਸਮਾਜ ਵਿੱਚ ਨਿੰਦਾ ਦਾ ਪਾਤਰ ਬਣਾਉਣਾ ਚਾਹੀਦਾ ਹੈ। ਦੂਜੇ ਪਾਸੇ ਅੰਬਰ ਆਪਣੇ ਪਿਆਰ ਨੂੰ ਨਾਵਲ ਦੇ ਅੰਤ ਤੱਕ ਆਂਚ ਨਹੀਂ ਆਉਣ ਦਿੰਦੀ । ਦੂਜੇ ਪਾਸੇ ਜਦੋਂ ਕੁਲਦੀਪ ਸਿੰਘ ਦੀ ਧੀ ਆਪਣੀ ਮਰਜ਼ੀ ਦਾ ( ਰਿਚਰਡ) ਵਰ ਚੁਣ ਲੈੰਦੀ ਹੈ ਤਾਂ ਕੁਲਦੀਪ ਉਸ ਵੱਲ ਪਿੱਠ ਕਰਕੇ ਆਪਣੇ ਕਿਰਦਾਰ ਦੀ ਬਲੀ ਲੈ ਲੈੰਦਾ ਹੈ, ਕਿਉਂਕਿ ਉਹ ਆਪਣੀ ਧੀ ਨੂੰ (ਆਪਣੇ ਸੱਭਿਆਚਾਰ ) ਪੰਜਾਬ ਵਿਆਹੁਣਾ ਚਾਹੁੰਦਾ ਹੈ ਪਰ ਧੀ ਆਪਣੇ ਪ੍ਰੇਮੀ ਨਾਲ ਵਿਆਹ ਕਰ ਲੈੰਦੀ ਹੈ। ਇੱਕਵੀ ਸਦੀ ਦੇ ਤੀਜੇ ਦਹਾਕੇ ਵਿੱਚ ਲਿਖਿਆ ਗਿਆ ਇਹ ਨਾਵਲ ਪਰਵਾਸੀ ਦੀਆ ਮੰਨੋ-ਗੁੰਝਲ਼ਾ ਨੂੰ ਬੜੇ ਮਾਰਮਿਕ ਰੂਪ ਵਿੱਚ ਪੇਸ਼ ਕਰਕੇ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਅੰਦਰ ਘਰ ਕਰ ਚੁੱਕੇ ਜਾਤ-ਪਾਤ ਅਤੇ ਧਰਮਾ ਦੇ ਵੱਖਰੇਵਿਆ਼ਂ ਨੇ ਰਿਸ਼ਤਿਆਂ ਦੀਆਂ ਪਵਿੱਤਰ ਸਮੀਕਰਣਾ ਨੂੰ ਤੋੜਿਆ ਹੀ ਨਹੀਂ ਸਗੋਂ ਭੈ-ਭੀਤ ਵੀ ਕੀਤਾ ਹੈ । ਕਦੀ ਅਸੀਂ ਰਿਸ਼ਤਿਆਂ ਨੂੰ ਜਾਤ-ਪਾਤ ਨਾਲ ਜੋੜਦੇ ਹਾਂ, ਕਦੀ ਧਰਮ ਨਾਲ ਜੋੜਦੇ ਹਾਂ, ਕਦੇ ਆਤਮ ਗਿਲਾਨੀ ਨਾਲ ਜੋੜ ਕੇ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੇ ਆਹਰ ਵਿੱਚ ਸਭ ਕੁਝ ਭਸਮ ਕਰ ਦਿੰਦੇ ਹਾਂ । ਅਸਲ ਵਿੱਚ ਮਨੁੱਖੀ ਮਨ ਆਪਣੀ ਘੁੰਮਣ-ਘੇਰੀ ਵਿੱਚ ਅਜਿਹਾ ਫਸਦਾ ਹੈ ਕਿ ਚੌਰਾਹੇ ‘ਤੇ ਖਲੋਤਾ ਫੈਸਲਾ ਹੀ ਨਹੀਂ ਪਾਉਂਦਾ ਕਿ ਕੀ ਠੀਕ ਤੇ ਕੀ ਗਲਤ! ਸਿੱਟੇ ਵਜੋਂ ਘਰ-ਪਰਿਵਾਰ ਤੇ ਰਿਸ਼ਤੇਦਾਰ ਵੀ ਇਸ ਵਿਡੰਬਨਾ ਦਾ ਦੁੱਖ ਭੋਗਦੇ ਹਨ । ਇਹ ਨਾਵਲ ਰਿਸ਼ਤਿਆਂ ਦੇ ਕਿਰ ਜਾਣ ਦੀ , ਭੁਰ ਜਾਣ ਦੀ, ਵਿਛੁੰਨੇ ਜਾਣ ਦੀ ਤਸਵੀਰਕਸੀ ਕਰਨ ਦੇ ਨਾਲ ਨਾਲ ਪਿਆਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ।ਪਰਵਾਸੀ ਪੰਜਾਬੀ ਨਾਵਲ ਸਿਰਜਣਧਾਰਾ ਵਿੱਚ ਗ.ਸ ਨਕਸਦੀਪ ਪੰਜਕੋਹਾ ਇੱਕ ਪ੍ਰੀਚਿਤ ਨਾਮ ਹੈ । ਇਸ ਨਾਵਲਕਾਰ ਨੇ ਹੁਣ ਤੱਕ ਅੱਠ ਨਾਵਲ ਲਿਖੇ । ਉਸ ਦਾ ਅੱਠਵਾ ਨਾਵਲ ਤਲਵਾਰ ਦੀ ਧਾਰ ‘ਤੇ 2023 ਵਿੱਚ ਪ੍ਰਕਾਸਿਤ ਹੋਇਆ । ਇਸ ਨਾਵਲ ਦੀ ਕਹਾਣੀ ਪਿਆਰ, ਪਰਿਵਾਰ ਅਤੇ ਸਮਾਜ ਦੀ ਸੰਰਚਨਾ ਵਿੱਚ ਕੰਮ ਕਰਦੀਆਂ ਅੰਤਰ-ਦ੍ਰਿਸ਼ਟੀਆ ਤੇ ਨਿੱਜ ਤੋਂ ਪਰ ਨਾਲ ਜੁੜੇ ਸਰੋਕਾਰਾਂ ਦੇ ਅਨੇਕਾਂ ਵਿਸਤਾਰ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ । ਦਲਿਤ ਪਰਿਵਾਰ ਦੇ ਪਿਛੋਕੜ ਦੀ ਪਿੱਠ ਭੂਮੀ ਵਿੱਚੋਂ ਵਿਸਥਾਰ ਗ੍ਰਹਿਣ ਕਰਦਾ ਹੋਇਆ ਇਹ ਨਾਵਲ ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਪਰਵਾਸ ਤੱਕ ਯਾਤਰਾ ਕਰਦਾ ਹੈ । ਇਹ ਨਾਵਲ ਦਾ ਮੁੱਖ ਪਾਤਰ ਕੁਲਦੀਪ ਸਿੰਘ ਪਹਿਲਾ ਆਪਣੇ ਪਿਆਰ ਅੰਬਰ ( ਜੋ ਇੱਕ ਮੁਸਲਮਾਨ ਧਰਮ ਨੂੰ ਮੰਨਣ ਵਾਲੀ ) ਨੂੰ ਹਾਸਿਲ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਹੈ ਅਤੇ ਪਿਆਰ ਵਿਆਹ ਕਰਵਾਉਣ ਵਿੱਚ ਸਫਲ ਹੁੰਦਾ ਹੈ, ਜਿਸ ਦੀ ਕੀਮਤ ਅੰਬਰ ਨੂੰ ਕਈ ਪੱਧਰਾ ‘ਤੇ ਤਾਰਨੀ ਪੈਂਦੀ ਹੈ ( ਉਸ ਨੂੰ ਘਰ ਪਰਿਵਾਰ ਹੀ ਛੱਡਣਾ ਨਹੀਂ ਪੈਦਾ ਸਗੋਂ ਭਰਾ ਵੇਲੋ ਮਾਰੀਆ ਗੋਲੀਆਂ ਨਾਲ ਲੰਗੜੀ ਵੀ ਹੋਣਾ ਪੈਦਾ ਹੈ )! ਅੰਬਰ ਦਾ ਪਿਤਾ ਤੇ ਭਰਾ ਉਸ ਦੇ ਵਿਆਹ ਤੋਂ ਖੁਸ ਨਹੀਂ ਸਨ ਤੇ ਉਹ ਉਸ ਦਾ ਅਣਖ ਖਾਤਰ ਕਤਲ ਕਰਨਾ ਚਾਹੁੰਦੇ ਸਨ ਪਰ ਸਫਲ ਨਹੀਂ ਹੁੰਦੇ ਤੇ ਇੱਕ ਦਿਨ ਮਾਂ ਦੀ ਮਮਤਾ ਵੱਸ ਜਦੋਂ ਅੰਬਰ ਮਾਂ ਨੂੰ ਮਿਲਣ ਆਉਂਦੀ ਹੈ ਤਾਂ ਅਚਾਨਕ ਉਸ ਦਾ ਭਰਾ ਘਰ ਆ ਜਾਂਦਾ ਹੈ. ਭਾਵੇ ਅੰਬਰ ਉਸ ਸਮੇਂ ਲੁਕ ਜਾਂਦੀ ਹੈ ਪਰ ਉਸ ਦੇ ਆਉਣ ਦੀ ਕਨਸੋਅ ਭਰਾ ਨੂੰ ਲੱਗ ਜਾਂਦੀ ਹੈ!ਉਹ ਘਰੋਂ ਬਾਹਰ ਆ ਕੇ ਉਸ ਦਾ ਇੰਤਜ਼ਾਰ ਕਰਦਾ ਹੈ । ਜਦੋਂ ਅੰਬਰ ਘਰੋਂ ਬਾਹਰ ਜਾਂਦੀ ਹੈ ਤਾਂ ਉਹ ਗੋਲੀਆਂ ਦੇ ਤਿੰਨ ਫ਼ਾਇਰ ਕਰਕੇ ਆਪਣੇ ਵੱਲੋਂ ਅੰਬਰ ਦਾ ਕੰਮ ਨਿਬੇੜ ਚੁੱਕੀ ਹੁੰਦਾ ਹੈ ਪਰ ਅੰਬਰ ਬਚ ਜਾਂਦੀ ਹੈ । ਅੰਬਰ ਦੇ ਨਾ ਮਰਨ ਦਾ ਝੋਰਾ ਉਸ ਦੇ ਪਿਤਾ ਤੇ ਭਰਾ ਨੂੰ ਨਿਰੰਤਰ ਰਹਿੰਦਾ ਹੈ । ਅਣਖ ਖਾਤਰ ਕਿਸੇ ਵੀ ਇਨਸਾਨ ਦਾ ਕਤਲ ਅਣਮਨੁੱਖੀ ਹੀ ਨਹੀਂ ਸਗੋਂ ਜਾਨਵਰ ਬਿਰਤੀ ਦਾ ਲਖਾਇਕ ਹੈ ਜਿਸ ਨੂੰ ਸੱਭਿਅਕ ਸਮਾਜ ਵਿੱਚ ਨਿੰਦਾ ਦਾ ਪਾਤਰ ਬਣਾਉਣਾ ਚਾਹੀਦਾ ਹੈ। ਦੂਜੇ ਪਾਸੇ ਅੰਬਰ ਆਪਣੇ ਪਿਆਰ ਨੂੰ ਨਾਵਲ ਦੇ ਅੰਤ ਤੱਕ ਆਂਚ ਨਹੀਂ ਆਉਣ ਦਿੰਦੀ । ਦੂਜੇ ਪਾਸੇ ਜਦੋਂ ਕੁਲਦੀਪ ਸਿੰਘ ਦੀ ਧੀ ਆਪਣੀ ਮਰਜ਼ੀ ਦਾ ( ਰਿਚਰਡ) ਵਰ ਚੁਣ ਲੈੰਦੀ ਹੈ ਤਾਂ ਕੁਲਦੀਪ ਉਸ ਵੱਲ ਪਿੱਠ ਕਰਕੇ ਆਪਣੇ ਕਿਰਦਾਰ ਦੀ ਬਲੀ ਲੈ ਲੈੰਦਾ ਹੈ, ਕਿਉਂਕਿ ਉਹ ਆਪਣੀ ਧੀ ਨੂੰ (ਆਪਣੇ ਸੱਭਿਆਚਾਰ ) ਪੰਜਾਬ ਵਿਆਹੁਣਾ ਚਾਹੁੰਦਾ ਹੈ ਪਰ ਧੀ ਆਪਣੇ ਪ੍ਰੇਮੀ ਨਾਲ ਵਿਆਹ ਕਰ ਲੈੰਦੀ ਹੈ। ਇੱਕਵੀ ਸਦੀ ਦੇ ਤੀਜੇ ਦਹਾਕੇ ਵਿੱਚ ਲਿਖਿਆ ਗਿਆ ਇਹ ਨਾਵਲ ਪਰਵਾਸੀ ਦੀਆ ਮੰਨੋ-ਗੁੰਝਲ਼ਾ ਨੂੰ ਬੜੇ ਮਾਰਮਿਕ ਰੂਪ ਵਿੱਚ ਪੇਸ਼ ਕਰਕੇ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਅੰਦਰ ਘਰ ਕਰ ਚੁੱਕੇ ਜਾਤ-ਪਾਤ ਅਤੇ ਧਰਮਾ ਦੇ ਵੱਖਰੇਵਿਆ਼ਂ ਨੇ ਰਿਸ਼ਤਿਆਂ ਦੀਆਂ ਪਵਿੱਤਰ ਸਮੀਕਰਣਾ ਨੂੰ ਤੋੜਿਆ ਹੀ ਨਹੀਂ ਸਗੋਂ ਭੈ-ਭੀਤ ਵੀ ਕੀਤਾ ਹੈ । ਕਦੀ ਅਸੀਂ ਰਿਸ਼ਤਿਆਂ ਨੂੰ ਜਾਤ-ਪਾਤ ਨਾਲ ਜੋੜਦੇ ਹਾਂ, ਕਦੀ ਧਰਮ ਨਾਲ ਜੋੜਦੇ ਹਾਂ, ਕਦੇ ਆਤਮ ਗਿਲਾਨੀ ਨਾਲ ਜੋੜ ਕੇ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੇ ਆਹਰ ਵਿੱਚ ਸਭ ਕੁਝ ਭਸਮ ਕਰ ਦਿੰਦੇ ਹਾਂ । ਅਸਲ ਵਿੱਚ ਮਨੁੱਖੀ ਮਨ ਆਪਣੀ ਘੁੰਮਣ-ਘੇਰੀ ਵਿੱਚ ਅਜਿਹਾ ਫਸਦਾ ਹੈ ਕਿ ਚੌਰਾਹੇ ‘ਤੇ ਖਲੋਤਾ ਫੈਸਲਾ ਹੀ ਨਹੀਂ ਪਾਉਂਦਾ ਕਿ ਕੀ ਠੀਕ ਤੇ ਕੀ ਗਲਤ! ਸਿੱਟੇ ਵਜੋਂ ਘਰ-ਪਰਿਵਾਰ ਤੇ ਰਿਸ਼ਤੇਦਾਰ ਵੀ ਇਸ ਵਿਡੰਬਨਾ ਦਾ ਦੁੱਖ ਭੋਗਦੇ ਹਨ । ਇਹ ਨਾਵਲ ਰਿਸ਼ਤਿਆਂ ਦੇ ਕਿਰ ਜਾਣ ਦੀ , ਭੁਰ ਜਾਣ ਦੀ, ਵਿਛੁੰਨੇ ਜਾਣ ਦੀ ਤਸਵੀਰਕਸੀ ਕਰਨ ਦੇ ਨਾਲ ਨਾਲ ਪਿਆਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ।