ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਦਾ ਲੇਖ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ ਸੁਲਗਦੀ ਅੱਗ ਬਾਰੇ ਛਪਿਆ ” ਆਪਣੀ ਆਵਾਜ਼ ” ਵਿੱਚ

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਦਾ ਲੇਖ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ ਸੁਲਗਦੀ ਅੱਗ ਬਾਰੇ ਛਪਿਆ ” ਆਪਣੀ ਆਵਾਜ਼ ” ਵਿੱਚ Read More »

23.01.2022 ਨੂੰ ਕਾਵਿਲੋਕ ਵਿਚ ਛਪੀ ਮੇਰੀ ਕਵਿਤਾ

ਬਲਾਤਕਾਰ

(ਗ ਸ ਨਕਸ਼ਦੀਪ ਪੰਜਕੋਹਾ)

ਕਦੇ ਸ਼ੀਸ਼ੇ ‘ਤੇ ਪਈ

ਤ੍ਰੇੜ ਨੂੰ ਵੇਖਣਾ

ਜੋ ਹਮੇਸ਼ਾਂ ਲਈ

ਅਕਸ ਨੂੰ ਹੈ ਵਿਗਾੜ ਛੱਡਦੀ !

ਕਦੇ ਤੂਫਾਨ ਵਿੱਚ

ਟੁੱਟੇ ਪੌਦੇ ਵੇਖਣਾ

ਜੋ ਜਿਉਂਣ ਲਈ ਰਹਿੰਦੇ ਸਹਿਕਦੇ !

ਹੁੰਦਾ ਹੈ ਇੰਝ ਹੀ

ਜਦ ਜਾਨਵਰ ਨੁਮਾ ਬਲਾਤਕਾਰੀ

ਕਿਸੇ ਦੇ ਜ਼ਿਹਨ ਅਤੇ ਰੂਹ ਨੂੰ

ਖਰੋਚਕੇ, ਝਰੀਟਕੇ ਕੁਝ ਪਲ ਦੀ

ਹਵਸ ਵਿੱਚ ਲਿੱਬੜਕੇ

ਮਰ ਮੁੱਕ ਜਾਵੇ ਇੱਕ

ਇਨਸਾਨ ਦੇ ਤੌਰਤੇ |

ਜਮੀਰ ਦੇ ਘਾਓ ਕਦੇ

ਭਰਦੇ ਨਹੀਂ ਹੁੰਦੇ

ਤੇ ਨਾਲ ਵਸਦੀ ਰਹੇ ਹਮੇਸ਼ਾਂ

ਮੂੰਹ ਉੱਤੇ ਨਾ ਥੁੱਕ ਸਕਣ

ਵਾਲੀ ਇੱਕ ਠੰਡੀ ਬੇਵਸੀ !

ਵੱਡੀ ਧੂਣੀ ਦੇ ਵਾਂਗ

ਉਹ ਕੁਝ ਪਲਾਂ ਦੇ ਘਾਓ

ਬੜੇ ਧੁਖਦੇ ਰਹਿਣ

ਖਰੀਂਡ ਵਾਲੇ ਫੋੜੇ ਵਾਂਗ

ਬੜੇ ਦੁਖਦੇ ਰਹਿਣ!

ਰਾਤ ਦੇ ਹਨੇਰੇ ਵਿੱਚ

ਤਨਹਾਈ ਦੀਆਂ ਖਾਈਆਂ

ਵਿੱਚ ਉਲਟੇ ਪਿਆਂ

ਨਸੂਰ ਬਣ ਤੜਫਾਉਂਦੇ ਰਹਿਣ !

ਹਾਂ ਉਹ ਘਾਓ

ਜ਼ਿਹਨ ਵਿੱਚ ਗੱਡ ਜਾਂਦਾ

ਸਮਿੰਟ ਵਿੱਚ ਉਤਾਰੇ ਕਿੱਲ ਵਾਂਗ

ਅਤੀਤ ਅਤੇ ਹੁਣ ਨੂੰ

ਜੋੜਕੇ ਰੱਖਣ ਲਈ !

ਚੰਬੜ ਜਾਂਦਾ ਇਹ ਫਿਰ

ਕੱਪੜੇ ‘ਤੇ ਲੱਗੀ

ਧੰਦਿਆਈ ਵਾਂਗ ਹਮੇਸ਼ਾ ਲਈ

ਕੋਹੇ ਪਲਾਂ ਦੀ ਯਾਦ ਬਣਕੇ !

ਬੜਾ ਛੋਟਾ ਹੁੰਦਾ ਜੋ

ਇੱਕ ਨਾਂਹ ਹੀ ਨਾ

ਬਰਦਾਸ਼ਤ ਕਰ ਸਕੇ !

ਕੋਈ ਫੇਰ ਦੱਸਣਾ

ਜਬਰਦਸਤੀ ਕਿਉਂ ਸਹੇ ?

ਚੰਗਾ ਤਾਂ ਇਹੋ ਹੈ ਕਿ

ਬਲਾਤਕਾਰੀ ਆਪਣੀ ਮਾਂ ਦੀ

ਕੁੱਖ ਵਿੱਚ ਗਲ ਜਾਏ

ਉਹ ਗਲ ਸੜ ਜਾਏ ਤਾਂਕਿ ਮਾਂ

ਫੇਰ ਤੋਂ ਜਿਉਂਦੀ ਨਾ ਮਰੇ |

ਇੱਕ ਵਾਰ ਦੀ ਜਬਰਦਸਤੀ

ਇੱਕ ਵਾਰ ਦਾ ਸ਼ੋਸ਼ਣ

ਉਮਰ ਦੀ ਤਾਰੀਖ ਬਦਲ ਦੇਵੇ

ਦੁਖਦੇ ਪਲ ਭੁਲਾਉਣ ਦੀ

ਬੇਕਾਰ ਜਿਹੀ ਕੋਸ਼ਿਸ਼ ਵਿੱਚ !

ਸ਼ੀਸ਼ੇ ‘ਤੇ ਪਈ

ਤ੍ਰੇੜ ਨੂੰ ਵੇਖਣਾ

ਜੋ ਹਮੇਸ਼ਾਂ ਲਈ

ਅਕਸ ਨੂੰ ਵਿਗਾੜ ਛੱਡਦੀ !

23.01.2022 ਨੂੰ ਕਾਵਿਲੋਕ ਵਿਚ ਛਪੀ ਮੇਰੀ ਕਵਿਤਾ Read More »

Scroll to Top