ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha

07.08.2022 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਕਾਵਿ ਕਿਆਰੀ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ ਵੇਖੋ ਲਿੰਕ :

https://www.punjabitribuneonline.com/…/kavi-kyari-169618

ਗ. ਸ. ਨਕਸ਼ਦੀਪ ਪੰਜਕੋਹਾ

ਇੰਝ ਵੀ

ਇੱਕ ਆਪਣੀ ਇਕੱਲ ਸੀ, ਕੁਝ ਮਿੱਤਰਾਂ ਦੇ ਛੱਲ ਸੀ

ਫਿਰ ਵੀ ਪਤਾ ਨਹੀਂ ਕਿਉਂ, ਮੈਨੂੰ ਵਫਾ ਦਾ ਝੱਲ ਸੀ|

ਤੁਰ ਪਏ ਇਕੱਲੇ ਹੀ, ਰਸਤੇ ਬਹੁਤ ਅਣਜਾਣ ਜਿਹੇ

ਮੇਰੀ ਜ਼ਿੰਦਗੀ ਬਣੀ, ਇੰਝ ਸੱਧਰਾਂ ਦਾ ਮਾਰੂਥਲ ਸੀ|

ਵਕਤ ਨਹੀਂ ਬਦਲਦਾ, ਸਿਰਫ਼ ਦੁਨੀਆ ਏ ਬਦਲਦੀ

ਉਹ ਅੱਜ ਉਹ ਹੀ ਨਹੀਂ, ਜਿਹੋ ਜਿਹਾ ਉਹ ਕੱਲ੍ਹ ਸੀ|

ਮੇਰੇ ਆਪਣੇ ਹੀ ਮੈਨੂੰ ਜਦ, ਵਿੱਚ ਮੰਡੀ ਲੈ ਆ ਗਏ

ਜੂਝਣ ਤੋਂ ਬਿਨਾਂ ਮੇਰੇ ਕੋਲ, ਨਾ ਰਿਹਾ ਕੋਈ ਹੱਲ ਸੀ|

ਅੱਗੇ ਮੇਰੇ ਸਵੈਮਾਣ ਦੇ, ਰਾਖ ਬਣ ਕੇ ਸੀ ਉੱਡ ਗਈ

ਮਾਰੀ ਹੋਈ ਨਕਸ਼ਦੀਪ, ਜਿਹੜੀ ਗੈਰਾਂ ਨੇ ਮੱਲ ਸੀ|

*******

ਗ. ਸ. ਨਕਸ਼ਦੀਪ ਪੰਜਕੋਹਾ

ਵਿਖਾਵੇ ਤੇ ਮੈਂ

ਨਾ ਤੇਰੀ ਕੋਈ ਖਤਾ ਹੈ

ਤੇ ਨਾ ਮੇਰਾ ਹੀ ਕੋਈ ਕਸੂਰ ਹੈ

ਪਤਝੜ ’ਚ ਝੜ ਜਾਣਾ

ਰਿਹਾ ਪੱਤਿਆਂ ਦਾ ਦਸਤੂਰ ਹੈ|

ਜੋ ਤੁਹਾਨੂੰ ਰਾਹ ਸਵੱਲੇ ਲੱਗਦੇ

ਉਹ ਨਹੀਂ ਮੇਰੇ ਹਾਣਦੇ

ਤੁਹਾਨੂੰ ਵਿਹਲ ’ਤੇ ਮਾਣ ਹੈ

ਮੈਨੂੰ ਮਿਹਨਤ ’ਤੇ ਗਰੂਰ ਹੈ|

ਕੋਈ ਮਖਮਲਾਂ ’ਤੇ ਸੌਂਦਾ ਹੈ

ਕੋਈ ਨੰਗੀ ਧਰਤ ’ਤੇ ਲੇਟਦਾ

ਕੋਈ ਫਿਰੇ ਭੋਜਨ ਸੁੱਟਦਾ

ਕੋਈ ਬੁਰਕੀ ਲਈ ਮਜਬੂਰ ਹੈ|

ਨਾ ਲਿਖਤ ਹੀ ਕੋਈ ਦਿਲਕਸ਼

ਨਾ ਕੋਈ ਬੋਲਣ ’ਚ ਰਸ ਹੈ

ਪਰ ਆਪਣੀ ਸਭਾ ਦੇ ਵਿੱਚ

ਉਹ ਹੋਇਆ ਬੜਾ ਮਸ਼ਹੂਰ ਹੈ|

ਹਮਦਰਦੀ ਦੇ ਚਾਰ ਸ਼ਬਦ

ਤੁਸੀਂ ਤਾਂ ਬੋਲ ਕੇ ਹੋ ਸਾਰ ਲੈਂਦੇ

ਤੁਸੀਂ ਕੀ ਸਮਝ ਸਕਦੇ

ਕਿਵੇਂ ਤਪਦਾ ਪੇਟ ਦਾ ਤੰਦੂਰ ਹੈ?

ਅੰਦਰਲਾ ਭਰਮ ਉਗਲਕੇ

ਚੰਗਾ ਹੋਇਆ ਮਨੋ ਕੱਢ ਦਿੱਤਾ

ਸੰਭਲਗੇ ਜਲਦੀ ਅਸੀਂ

ਨਹੀਂ ਹੋਇਆ ਦਿਲ ਚਕਨਾਚੂਰ ਹੈ|

ਘਰ ਆਪਣੇ ਹੀ ਹਨ ਭਰਦੇ

ਲੈ ਲੈ ਕੇ ਸਿਰਜਣਹਾਰ ਦਾ ਨਾਂ

ਨਕਸ਼ਦੀਪ ਕਿਵੇਂ ਭੁੱਲ ਜਾਂਦੇ ਕਿ

ਹਰ ਵਿੱਚ ਉਸੇ ਦਾ ਨੂਰ ਹੈ|

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha Read More »

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਇੰਝ ਵੀ..”

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha Read More »

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਵਿਖਾਵੇ ਤੇ ਮੈਂ “

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha Read More »

ਕਵੀ ਦਰਬਾਰ || ਗ. ਸ. ਨਕਸ਼ਦੀਪ ਪੰਜਕੋਹਾ || Kavi Darbar || Nakshdeep Panjkoha

ਪਰਵਾਸੀ ਸਾਹਿਤ ਅਧਿਅਨ ਕੇਂਦਰ ਅਤੇ ਗੁਜਰਾਂਵਾਲਾਂ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏ “ਕਵੀ ਦਰਬਾਰ” ਵਿੱਚ ਗ. ਸ. ਨਕਸ਼ਦੀਪ ਪੰਜਕੋਹਾ
Parvasi Sahitya Adhyayan Kendra and Gujranwala Guru Nanak Khalsa College Ludhiana organized a “Kavi Darbar” (online Poetic event – 05.09.2020) G. S. Nakshdeep Panjkoha participated in it.

ਕਵੀ ਦਰਬਾਰ || ਗ. ਸ. ਨਕਸ਼ਦੀਪ ਪੰਜਕੋਹਾ || Kavi Darbar || Nakshdeep Panjkoha Read More »

Scroll to Top