from Komaldeep Kaur 

ਜੀਵਨ ਖੁਸ਼ੀ ਗਮੀ ਦੇ ਪਲਾਂ ਦੀ ਯਾਤਰਾ ਹੀ ਤੇ ਹੈ ਪਰ ਤੁਸੀਂ ਸ਼ਾਮ ਨੂੰ ਘਰ ਆਓ ਤੇ ਸੋਹਣੀ ਜਿਹੀ ਕਵਿਤਾ ਦੀ ਕਿਤਾਬ ਤੁਹਾਡੇ ਇੰਤਜ਼ਾਰ ਚ ਹੋਵੇ ਜਿਸ ਵਿੱਚ ਤੁਹਾਡੀ ਅਜਿਹੀ ਕਵਿਤਾ ਜੋ ਤੁਸੀਂ ਕਿਸੇ ਮੰਚ ਤੇ ਨਾ ਪੜ੍ਹੀ ਹੋਵੇ , ਸੁਰਜੀਤ ਪਾਤਰ , ਗੁਭਜਨ ਗਿੱਲ ਅਤੇ ਜਸਵੰਤ ਜ਼ਫ਼ਰ ਜਿਹੇ ਮਹਾਂਰਥੀਆਂ ਦੀਆਂ ਕਵਿਤਾਵਾਂ ਦੇ ਨਾਲ ਸੰਕਲਿਤ ਹੋਵੇ ਅਜਿਹੇ ਖੁਸ਼ੀ ਦੇ ਪਲ ਤਾਂ ਅਨਮੋਲ ਹੀ ਹੁੰਦੇ ਨੇ । ਅਜਿਹੇ ਸਮੇਂ ਵਿੱਚ ਜਦ ਹਰ ਕੋਈ ਆਪਣੇ ਹੀ ਪ੍ਰਚਾਰ ਅਤੇ ਪ੍ਰਸਾਰ ਲਈ ਲੱਗਾ ਹੋਇਆ , ਮੈਨੂੰ ਬੜੀ ਖੁਸ਼ੀ ਭਰੀ ਹੈਰਾਨੀ ਹੋਈ ਕਿ ਕੋਈ ਅਜਿਹਾ ਲੇਖਕ ਵੀ ਹੈ ਜੋ ਦੂਜਿਆਂ ਨੂੰ ਪੜ੍ਹ ਕੇ ,ਉਸਦੀ ਪੜਚੋਲ ਕਰ ਕੇ ਉਸ ਬਾਰੇ ਸਿਰਫ਼ ਫੇਸਬੁੱਕ ਤੇ ਹੀ ਲਿਖਦਾ ਨਹੀਂ ਬਲਕਿ ਉਸ ਸਾਰੇ ਨੂੰ ਇਕ ਕਿਤਾਬ ਰੂਪ ਚ “ਅਦਬ ਸੁਨੇਹੇ “ਨਾਂ ਤੇ ਸਾਮਣੇ ਵੀ ਲੈ ਕੇ ਆਉਣ ਦਾ ਵੱਡਾ ਉਪਰਾਲਾ ਕਰਦਾ ਹੈ । ਮੈਨੂੰ ਬਹੁਤ ਵਾਰੀ ਕਈ ਜਗ੍ਹਾ ਤੋਂ ਏਸ ਤਰਾਂ ਦੇ ਪ੍ਰਸਤਾਵ ਤਾਂ ਆਏ ਕਿ ਚਾਰ ਕਵਿਤਾ ਤੇ ਦੋ ਹਜ਼ਾਰ ਭੇਜੋ ਸਾਂਝੀ ਕਿਤਾਬ ਛਾਪੀ ਜਾਏਗੀ ।ਪਰ G.S. Nakshdeep Panjkoha ਜਿਹਾ ਚੰਗੀਆਂ ਕਲਮਾਂ ਦਾ ਪ੍ਰਸ਼ੰਸ਼ਕ ਨਹੀਂ ਵੇਖਿਆ ਕਿ ਚੰਗੀਆਂ ਲਿਖਤਾਂ ਦੀ ਨਾ ਸਿਰਫ਼ ਸਰਾਹਨਾ ਕਰੇ ਸਗੋਂ ਪੱਲਿਓਂ ਖਰਚਾ ਕਰ ਕੇ ‘ਅਦਬ- ਸੁਨੇਹੇ’ ਵਰਗੀ ਖੂਬਸੂਰਤ ਕਿਤਾਬ ਪਾਠਕਾਂ ਦੀ ਝੋਲੀ ਪਾਵੇ । ਬਹੁਤ ਧੰਨਵਾਦ GS Nakshdeep ਜੀ ਇਸ ਖੂਬਸੂਰਤ ਤੋਹਫੇ ਲਈ ।ਸ਼ਾਲਾ ਤੁਸੀਂ ਅਜਿਹੇ ਉਪਰਾਲੇ ਕਰਦੇ ਰਹੋ । —Komaldeep Kaur 

from Komaldeep Kaur  Read More »

I received this book yesterday.

Salute to dedication and impartial selection of G.S. Nakshdeep Panjkoha ji .

Thanks for sharing my poem with much effective introductory words.

Regard

Harvinder Singh

Read More »

“ਅਦਬ‌ ਸੁਨੇਹੇ” ਗ.ਸ. ਨਕਸ਼ਦੀਪ ਪੰਜਕੋਹਾ ਦੁਆਰਾ ਰਚਿਤ ‌ਕਿਤਾਬ ਜਿਸ ਵਿੱਚ ਉਨ੍ਹਾਂ ਨੇ ਚੰਗੇ ਸਾਹਿਤਕਾਰਾਂ ਕਵੀਆਂ ਦੀਆਂ ਕਵਿਤਾਵਾਂ ਦਾ ਸਾਰ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ।ਇਸ ਨਿਮਾਣੀ ਦੀ ਕਵਿਤਾ ਨੂੰ ਕਿਤਾਬ ਵਿੱਚ ਸ਼ਾਮਲ ਕਰਣ ਲਈ ਨਕਸ਼ਦੀਪ ਜੀ ਦਾ ਬਹੁਤ-ਬਹੁਤ ਧੰਨਵਾਦ।

Read More »

Scroll to Top