from Kulwinder Kaur 

ਲੇਖਕ ਗ.ਸ. ਨਕਸ਼ਦੀਪ ਪੰਜਕੋਹਾ ਜੀ ਹੁਣ ਤੱਕ ਸੱਤ ਨਾਵਲ ਲਿਖ ਚੁੱਕੇ ਹਨ। ਇਨ੍ਹਾਂ ਦਾ ਹਰ ਨਾਵਲ ਇੱਕ ਵਖ ਦਿਸ਼ਾ ਵੱਲ ਜਾਣ ਨੂੰ ਮਜਬੂਰ ਕਰ ਦਿੰਦਾ ਹੈ। ਵੱਖਰੀ ਸੋਚ, ਵੱਖਰੇ ਵਿਸ਼ੇ, ਵੱਖਰੀ ਪਛਾਣ ਵਾਲੇ ਨਕਸ਼ਦੀਪ ਜੀ ਦਾ ਨਾਵਲ ” ਸੁਲਗਦੀ ਅੱਗ ” ਮੇਰੇ ਦਿਲ ਦੇ ਬਹੁਤ ਕਰੀਬ ਰਿਹਾ ਜੋ ੨੦੨੦ ਵਿੱਚ ਆਇਆ ਸੀ। ਹੁਣ ਪਾਠਕਾਂ ਦੀ ਝੋਲੀ ਪਿਆ ਹੈ ਨਵਾਂ ਨਾਵਲ ” ਲਾਲ ਲਕੀਰੋਂ ਪਾਰ “(੨੦੨੧) ਇਹ ਨਾਵਲ ਮੈਨੂੰ ਅੱਜ ਹੀ ਮਿਲਿਆ ਤੇ ਮੈਂ ਨਕਸ਼ਦੀਪ ਜੀ ਨੂੰ ਇਸ ਨਵੇਂ ਨਾਵਲ ਲਈ ਵਧਾਈ ਦੇਂਦੀ ਹਾਂ।

ਨਾਵਲ ਵਿੱਚ ਸਮਾਜਿਕ ਵਾਹੀਆਂ ਹੋਇਆ ਲਾਲ ਲਕੀਰਾਂ ਦੀ ਪਾਬੰਦੀ ਨਿਭਦੀ ਚਲੀ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਕੁੱਝ ਅਜਿਹੇ ਪੜਾਅ ਵੀ ਆਉਂਦੇ ਹਨ ਜਦੋਂ ਇਹ ਵਾਹੀਆਂ ਲਾਲ ਲਕੀਰਾਂ ਟੱਪਣੀਆਂ ਪੈਂਦੀਆਂ ਹਨ, ਨਹੀਂ ਤਾਂ ਜ਼ਿੰਦਗੀ ਮਾਨਸਿਕ ਰੋਗਾਂ ਦੀ ਭੇਟ ਚੜ੍ਹ ਜਾਏਗੀ।

ਇਹ ਲਕੀਰ ਨਿੱਜੀ ਹਿੱਤਾਂ,ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਬੁਰਿਆਈ ਦੀ ਉਪਜ ਵੀ ਹੈ। ਬੇਬਸੀ, ਲਾਚਾਰੀ ਅਤੇ ਮਜ਼ਬੂਰੀ ਵਿੱਚ ਟੱਪੀ ਲਾਲ ਲਕੀਰ ਜ਼ਿਦੰਗੀ ਦਾ ਅਹਿਲ ਕੰਮ ਹੋ ਨਿਬੜਦੀ ਹੈ। ਜੋਂ ਕਦਮ ਇਹ ਲਕੀਰ ਟੱਪ ਕੇ ਲਏ ਜਾਂਦੇ ਹਨ, ਵੱਖੋ ਵੱਖਰੇ ਸਮਾਜਾਂ ਵਿੱਚ ਸਹੀ ਗ਼ਲਤ ਕਰਾਰ ਦਿੱਤੇ ਜਾਂਦੇ ਹਨ। ਇਸ ਗੱਲ ਨੂੰ ਸਪੱਸ਼ਟਤਾ ਨਾਲ ਇਸ ਲਕੀਰ ਨੂੰ ਪਾਰ ਕਰਨ ਵਾਲਾ ਵਿਅਕਤੀ ਹੀ ਦੱਸ ਸਕਦਾ ਹੈ ਕਿ ਉਹ ਲਾਲ ਲਕੀਰ ਦੇ ਪਾਰ ਕਿਉਂ ਗਿਆ ਤੇ ਹੋਰ ਦੂਸਰੇ ਰਾਸਤੇ ਕਿਉਂ ਨਹੀਂ ਚੁਣ ਸਕਿਆ।

ਤੁਸੀਂ ਇਸ ਵੱਖਰੇ ਨਾਵਲ ਨੂੰ ਜ਼ਰੂਰ ਪੜ੍ਹੋ ਤੇ ਦਸਣਾਂ ਤੁਸੀਂ ਕਦੇ ਕਿਸੇ ਲਾਲ ਲਕੀਰ ਪਾਰ ਗਏ ਹੋ?

ਕੁਲਵਿੰਦਰ ਕੌਰ ਸੈਣੀ ✍️

from Kulwinder Kaur  Read More »

Scroll to Top