ਮੇਰਾ ਟਿਕਾਣਾ… ਲੇਖ਼ਕ….ਗ ਸ ਨਕਸ਼ਦੀਪ ਪੰਜਕੋਹਾ… ਆਵਾਜ਼… ਅਵਤਾਰ ਸਿੰਘ ਢਿੱਲੋਂ
ਮੇਰਾ ਟਿਕਾਣਾ… ਲੇਖ਼ਕ….ਗ ਸ ਨਕਸ਼ਦੀਪ ਪੰਜਕੋਹਾ… ਆਵਾਜ਼… ਅਵਤਾਰ ਸਿੰਘ ਢਿੱਲੋਂ Read More »
ਪੰਜਾਬੀ ਟ੍ਰਿਬਿਊਨ 09.08.2023 ਦੇ ਪ੍ਰਵਾਸੀ ਪੇਜ਼ ਉਤੇ ਛਪੀ ਕਵਿਤਾ “ਮੇਰਾ ਟਿਕਾਣਾ”
https://www.punjabitribuneonline.com/…/dia…/my-location/
ਮੇਰਾ ਟਿਕਾਣਾ (ਗ.ਸ. ਨਕਸ਼ਦੀਪ ਪੰਜਕੋਹਾ)
ਰੁੱਖ ਤੋਂ ਟੁੱਟਿਆ ਪੱਤਾ ਹਾਂ ਮੈਂ, ਨਾ ਹੁਣ ਜਾਣਾ ਕੀ ਏ ਟਿਕਾਣਾ ਮੇਰਾ
ਮੇਰਿਆਂ ਨੂੰ ਹੀ ਅੱਖਰ ਗਿਆ ਹੈ, ਕਿਉਂ ਘਰ ਉਨ੍ਹਾਂ ਦੇ ਆਣਾ ਮੇਰਾ
ਮੈਂ ਵਗਦੀ ਹਵਾ ਦੇ ਵਰਗਾ, ਮੈਂ ਹਾਂ ਧੁੱਪ ਛਾਂ ਦੇ ਨਿੱਘ ’ਚ ਲਿਪਟਿਆ
ਮੇਰੇ ਅੰਦਰ ਜਗ ਦੀਆਂ ਸੁੱਖਾਂ, ਨਾ ਵੇਖਣਾ ਤੁਸੀਂ ਇਹ ਬਾਣਾ ਮੇਰਾ।
ਖੇਡ ਜ਼ਿੰਦਗੀ ਦੀ ਖੇਡ ਲਈ ਏ, ਕਦੇ ਜਿੱਤ ਮਿਲੀ ਕਦੇ ਹਾਰ ਮਿਲੀ
ਭੀੜ ਦਾ ਹਿੱਸਾ ਮੈਂ ਨਹੀਂ ਬਣਿਆ, ਕਿਹਨੂੰ ਦੁਖਣਾ ਏਥੋਂ ਜਾਣਾ ਮੇਰਾ?
ਮੇਰੀ ਲੈ ਜਾਣਗੇ ਸੀਵਿਆਂ ਨੂੰ ਅਰਥੀ, ਇਹੋ ਰਸਤਾ ਹੁੰਦਾ ਸਭਨਾਂ ਦਾ
ਕੀ ਜਾਣੇਗਾ ਦੱਸੋ ਕੀ ਸਮਝੇਗਾ, ਬਿਨ ਸਾਹੋਂ ਇਹ ਤਨ ਪੁਰਾਣਾ ਮੇਰਾ!
ਧੱਕੇ ਤੇ ਹੇਰਾ ਫੇਰੀ ਤੋਂ ਅੱਕ ਅੱਕ ਕੇ, ਮੈਂ ਜੰਗ ਤਾਂ ਛੇੜ ਲਈ ਹੈ ਹੁਣ
ਮੌਤ ਨਾਲ ਪਿਆਰ ਪਾ ਲਿਆ ਹੈ, ਦੱਸੋ ਕੀ ਕਰੇਗਾ ਜਰਵਾਣਾ ਮੇਰਾ
ਮੁੜ੍ਹਕੇ ਦੀ ਖੁਸ਼ਬੂ ਵਿੱਚ ਉੱਗਕੇ, ਮੁੜ੍ਹਕੇ ਨੂੰ ਹੀ ਹੈ ਧਰਮ ਬਣਾ ਲਿਆ
ਟੀਸੀ ’ਤੇ ਮੇਰਾ ਹੱਕ ਨਿਸ਼ਾਨਾ, ਹੁਣ ਕੰਮ ਹੈ ਉਹਨੂੰ ਹਥਿਆਣਾ ਮੇਰਾ।
ਉਹ ਮਿਥਲ ਕੇ ਧਰ ਦਿੱਤੇ, ਜਿਨ੍ਹਾਂ ਨੇ ਵੀ ਕਦੇ ਗੱਲ ਕੀਤੀ ਹੱਕਾਂ ਦੀ
ਬੇਵੱਸ ਹੋ ਤਰਕਸ਼ ਚੁੱਕਿਆ ਹੁਣ, ਕਿਉਂ ਚੁੱਭਦਾ ਤਰਕਸ਼ ਚਲਾਣਾ ਮੇਰਾ?
ਜੋ ਆਖਿਆ ਉਨ੍ਹਾਂ ਨੇ ਉਹੋ ਮੰਨਿਆ, ਆਪਣੀ ਅੰਹਿ ਨੂੰ ਮੈਂ ਪਾਸੇ ਕਰਕੇ
ਪਰ ਉਹ ਖੁਸ਼ ਨਾ ਹੋਏ ਗਿਆ ਐਵੇਂ ਹੀ, ਆਪਣਾ ਆਪ ਗਵਾਣਾ ਮੇਰਾ।
ਸਾਨੂੰ ਦਾਅਵੇ ਨਾਲ ਜੋ ਸੀ ਆਂਹਦੇ, ਅਸੀਂ ਤਾਂ ਖੜ੍ਹਾਂਗੇ ਅੰਤ ਤੀਕ ਨਾਲੇ
ਨਜ਼ਰ ਨਹੀਂ ਆਏ ਜਦ ਉਨ੍ਹਾਂ ਤੱਕਿਆ, ਕੰਡਿਆ ਉੱਤੇ ਸਿਰਹਾਣਾ ਮੇਰਾ
ਨਾ ਕਿਸੇ ਤੋਂ ਮੰਗਿਆ ਕੁਝ ਮੈਂ, ਨਾ ਤੰਗ ਕਰਿਆ ਨਕਸ਼ਦੀਪ ਕਿਸੇ ਨੂੰ
ਫਿਰ ਕਿਉਂ ਚੁੱਭਦਾ ਖੱਬੀ ਖਾਨਾ ਨੂੰ, ਇਕੱਲ ਵਿੱਚ ਡੰਗ ਟਪਾਣਾ ਮੇਰਾ?

ਗ. ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਤੇਰੇ ਬਿਨਾਂ” ਨਰਿੰਦਰਜੀਤ ਕੌਰ ਅਨੰਦਪੂਰੀ ਬੀਬਾ ਦੀ ਆਵਾਜ਼ ਵਿੱਚ। ਇਹ ਕਵਿਤਾ “ਰਾਤ ਦੀ ਕੁੱਖ” ਕਾਵਿ ਸੰਗ੍ਰਿਹ ਵਿੱਚੋਂ ਲਈ ਗਈ ਹੈ।
ਤੇਰੇ ਬਿਨਾਂ (ਗ. ਸ. ਨਕਸ਼ਦੀਪ ਪੰਜਕੋਹਾ)
ਤੇਰੇ ਬਿਨਾਂ ਮੇਰੇ ਮੀਤ ਸੱਚੀਂ ਮੁਚੀਂ ਤੇਰੇ ਬਿਨਾਂ
ਰੋਜ਼ ਵਾਂਗ ਸੂਰਜ ਚੜ੍ਹਦਾ ਤੇ ਛਿਪਦਾ ਰਿਹਾ |
ਕਰੋੜਾਂ ਸਿਤਾਰੇ ਚੜ੍ਹਦੇ ਰਹੇ ਸੂਰਜ ਦੀ ਲਪੇਟੇ,
ਅੰਬਰਾਂ ਚ ਮੈਨੂੰ ਸਿਰਫ ਤੂੰ ਹੀ ਵਿਖਦਾ ਰਿਹਾ |
ਜੰਗਲਾਂ ਚ ਲੱਗੀ ਅੱਗ ਭਲਾਂ ਕੀਹਨੇ ਸੀ ਬੁਝਾਉਣੀ,
ਜੋ ਵੀ ਆਇਆ ਬਸ ਭਾਹ ਕੌਡੀਆਂ ਦੇ ਵਿਕਦਾ ਰਿਹਾ |
ਤੇਰੇ ਨਾਮ ਤੇ ਬਾਜ਼ਾਰੀਆਂ ਨੇ ਬਾਜ਼ਾਰ ਖੋਹਲ ਰੱਖੇ,
ਲੱਭਿਆ ਨਾ ਸੱਚ ਝੂਠ ਧੜਾ ਧੜ ਵਿਕਦਾ ਰਿਹਾ |
ਤੇਰੇ ਚਾਨਣੇ ਨੂੰ ਅਸੀਂ ਰਹੇ ਮੁਠੀ ਚ ਸੰਭਾਲਦੇ,
ਹੌਕਿਆਂ ਦੇ ਭਾਰ ਉਹ ਵੀ ਹੱਥੋਂ ਖਿਸਦਾ ਰਿਹਾ |
ਮੱਲਾਂ ਮਾਰ ਮਾਰ ਬੈਠੇ ਇਹ ਸਭ ਸੰਸਾਰੀ,
ਉਮਰਾਂ ਦੀ ਡੋਰ ਚੂਹਾ ਰੋਜ਼ ਕੱਟਦਾ ਰਿਹਾ |
ਸੀ ਬੇਵੱਸ ਹੋਕੇ ਬੈਠੇ ਖੱਬੀਖਾਨ ਸ਼ਿਕਰੇ,
ਬੇਫਿਕਰੀ ਚ ਬਿੱਲਾ ਰਾਹ ਮਿਥਦਾ ਰਿਹਾ |
ਲਿਖ ਮਾਰੇ ਗ੍ਰੰਥੀਆਂ ਗ੍ਰੰਥ ਵੱਡੇ ਵੱਡੇ,
ਤੇਰਾ ਦਾਸ ਸਿਰਫ ਤੇਰਾ ਨਾਂ ਲਿਖਦਾ ਰਿਹਾ |
ਲੰਘ ਗਏ ਪਾਣੀਆਂ ਦੇ ਨਾ ਪਿਛੇ ਕੋਈ ਦੌੜਿਆ,
ਕੋਈ ਮਰਦਾ ਰਿਹਾ ਤੇ ਕੋਈ ਜਿੱਤ ਦਾ ਰਿਹਾ |
ਸੂਰਜੇ ਤੋਂ ਪਹਿਲਾਂ ਹੀ ਸੀ ਮਰ ਗਈ ਜ਼ਿੰਦਗੀ,
ਸਾਹ ਬੇਵੱਸ ਭੌਰਾ ਪਿਆ ਐਵੇਂ ਖਿੱਚਦਾ ਰਿਹਾ |
ਨਕਸ਼ਦੀਪ ਕਹੇ ਮੀਤ ਤੇਰੇ ਬਿਨਾਂ ਸੱਚੀਂ ਮੁਚੀਂ,
ਰੋਜ਼ ਵਾਂਗ ਸੂਰਜ ਚੜ੍ਹਦਾ ਤੇ ਛੁਪਦਾ ਰਿਹਾ |
ਰੋਜ਼ ਸਿਤਾਰੇ ਚੜ੍ਹਦੇ ਰਹੇ ਸੂਰਜ ਦੀ ਲਪੇਟੇ,
ਅੰਬਰਾਂ ਦੇ ਚ ਬਸ ਤੁਹੀਂ ਮੈਨੂੰ ਵਿਖਦਾ ਰਿਹਾ |
“ਰਾਤ ਦੀ ਕੁੱਖ” ਕਾਵਿ ਸੰਗ੍ਰਿਹ
ਗ.ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਸਿੱਖ ਲੈ”, ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਦੀ ਦਿਲਕਸ਼ ਆਵਾਜ਼ ਚ ਆਡੀਓ ਰੂਪ ਵਿੱਚ
Punjabi poem “Sikh Lai” written by G.S.Nakshdeep Panjkoha in voice of S. Avtar Singh Dhillon
ਸਿੱਖ ਲੈ (ਗ.ਸ. ਨਕਸ਼ਦੀਪ ਪੰਜਕੋਹਾ)
ਜੇ ਸੱਜਣਾ ਸੱਚ ਦੇ ਨਾਲ ਤੂੰ ਖੜਨਾ,
ਫਿਰ ਤੂੰ ਇਕੱਲੇ ਰਹਿਣਾ ਸਿੱਖ ਲੈ।
ਦਿਲ ਖੋਹਲਕੇ ਸੱਚ ਦੀਆਂ ਗੱਲਾਂ,
ਫਿਰ ਸਭ ਲੋਕਾਂ ਨੂੰ ਕਹਿਣਾ ਸਿੱਖ ਲੈ।
ਜੰਗਲ ਵਰਗੀ ਫ਼ਿਜ਼ਾ ਹੋ ਗਈ ਹੈ,
ਆਪੋ ਧਾਪੀ ਵਿੱਚ ਨੇ ਲੋਕ ਵਿਚਰਦੇ,
ਬਰਫ਼ ਦੀ ਸਿਲ੍ਹ ‘ਤੇ ਹੈ ਆਸਣ ਤੇਰਾ,
ਇਸ ਉੱਤੇ ਤੂੰ ਬਹਿਣਾ ਸਿੱਖ ਲੈ।
ਰਸਤੇ ਚੁਣਕੇ ਮਾਰੂਥਲ ਦੇ ਤੂੰ,
ਕਿਉਂ ਕਰੇਂ ਸ਼ਿਕਾਇਤਾਂ ਗਰਮੀ ਦੀਆਂ,
ਜੇ ਮੰਜਿਲ ਤੈਨੂੰ ਹੈ ਪਿਆਰੀ,
ਸੂਰਜ ਦੀ ਤਪਸ਼ ਵੀ ਸਹਿਣਾ ਸਿੱਖ ਲੈ।
ਸਭ ਕੁਝ ਖੋਹ ਲੈਣ ਜੇ ਦੁਸ਼ਮਣ,
ਦਿਲ ਫਿਰ ਵੀ ਕਦੇ ਨਹੀਂ ਹਾਰੀਦਾ,
ਆਪਣੀ ਮੰਜਿਲ ‘ਤੇ ਅੱਖਾਂ ਰੱਖ ਤੂੰ,
ਗੈਰਾਂ ਦੇ ਵਿੱਚ ਰਹਿਣਾ ਸਿੱਖ ਲੈ।
ਫੂਕ ਦੇਂਦੀ ਇੱਕ ਚਿਣਗ ਜੰਗਲ ਨੂੰ,
ਅੱਗ ਦੇ ਰਾਓਂ ਨੂੰ ਤੂੰ ਸਮਝ ਜਰਾ,
ਮੂਰਖਾਂ ਸੰਗ ਛੱਡ ਝਗੜੇ ਕਰਨੇ,
ਬਣਾਉਣਾ ਧੀਰਜ ਨੂੰ ਗਹਿਣਾ ਸਿੱਖ ਲੈ।
ਖਿੜੇ ਫੁੱਲਾਂ ਨੂੰ ਹਰ ਵੇਲੇ ਤੱਕ ਤੂੰ,
ਉੱਡਦੇ ਪਰਿੰਦਿਆਂ ਨੂੰ ਵੇਖਦਾ ਰਹਿ ਤੂੰ,
ਧਰਤੀ ਆਪੇ ਨਕਸ਼ਦੀਪ ਝੁਕ ਜਾਂਦੀ,
ਤੂੰ ਦਰਿਆਵਾਂ ਵਾਂਗਰ ਵਹਿਣਾ ਸਿੱਖ ਲੈ।
15.02.2023 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ਼ ਦੇਸ ਪਰਦੇਸ਼ ਵਸਦਾ ਪੰਜਾਬ “ਪੰਜਾਬੀ ਪੈੜਾਂ” ਦੇ ਪਰਵਾਸੀ ਕਾਵਿ ਤੇ ਛਪੀ ਹੈ ਵੇਖੋ ਲਿੰਕ: