Poetry

ਮੁਸ਼ਕਿਲ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Mushkil – Punjabi Poem ||G.S.Nakshdeep Panjkoha

ਮੁਸ਼ਕਿਲ

ਮਿਲਿਆ ਜੇ ਕੋਈ ਹਮਰਾਹੀ, ਰਾਹੇ ਜ਼ਿੰਦਗੀ ਵਿੱਚ,
ਆਖ ਦਿਆਂਗਾ ਹੁਣ, ਤੈਨੂੰ ਅਸੀਂ ਪਾਸੇ ਹਟਾ ਦਿੱਤਾ |
ਜੋ ਵੀ ਦੁੱਖ ਤੂੰ ਦਿੱਤੇ, ਉਹ ਮੈਂ ਸੀਨੇ ਚ ਉਗਾ ਲਏ,
ਕਿਸੇ ਨੇ ਜੇ ਪੁੱਛਿਆ, ਬਸ ਹਾਲੇ ਦਿਲ ਸੁਣਾ ਦਿੱਤਾ |
ਅਜੇ ਤਾਂ ਇਹ ਜ਼ਿੰਦਗੀ, ਲੋਕੋ ਮੁੱਕ ਗਈ ਨਹੀਂ ਹੈ,
ਅਸੀਂ ਤਨਹਾ ਹਾਂ, ਇਹ ਹਰ ਥਾਂ ਲਿਖਕੇ ਲਾ ਦਿੱਤਾ |
ਮਰ ਗਏ ਤੇ ਬੇਵਫਾ ਵਿੱਚ, ਫਰਕ ਕੋਈ ਨਹੀਂ ਹੁੰਦਾ,
ਤਾਂਹੀ ਮੜ੍ਹੀ ਇਸ਼ਕ ‘ਤੇ, ਅਸੀਂ ਦੀਵਾ ਜਗਾ ਦਿੱਤਾ |
ਤੂੰ ਇੱਕ ਘਟਨਾ ਸੀ, ਘਟਨਾ ਸੀ ਤੇਰੀ ਬੇਵਫਾਈ,
ਵਕਤ ਨੇ ਮੈਨੂੰ ਨਕਸ਼ਦੀਪ, ਹੁਣ ਇਹੋ ਸਿੱਖਾ ਦਿੱਤਾ |
ਗ ਸ ਨਕਸ਼ਦੀਪ ਪੰਜਕੋਹਾ

👉 ਇਹ ਕਵਿਤਾ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪ ਚੁੱਕੀ ਹੈ
Published in Punjabi Tribune:
https://www.punjabitribuneonline.com/…

ਮੁਸ਼ਕਿਲ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Mushkil – Punjabi Poem ||G.S.Nakshdeep Panjkoha Read More »

ਇਕੱਲਾ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Ikalla – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਕਵਿਤਾ “ਇਕੱਲਾ”, ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਦੀ ਦਿਲਕਸ਼ ਆਵਾਜ਼ ਚ ਆਡੀਓ ਰੂਪ ਵਿੱਚ

Punjabi poem “Ikalla” written by G.S.Nakshdeep Panjkoha in voice of S. Avtar Singh Dhillon

ਇਕੱਲਾ (ਗ. ਸ. ਨਕਸ਼ਦੀਪ ਪੰਜਕੋਹਾ)
ਹੋਰਾਂ ਨੂੰ ਮਾਰ ਮਾਰ ਧੱਕੇ, ਉਚਾਈਆਂ ਆਪ ਉਹ ਚੜ੍ਹਦੇ ਗਏ |
ਕੁਕਰਮ ਜੋ ਉਨ੍ਹਾਂ ਆਪ ਕੀਤੇ, ਨਾਂ ਹੋਰਾਂ ਦੇ ਉਹ ਮੜ੍ਹਦੇ ਗਏ |
ਇਸ ਦੌਰ ਨੂੰ ਵੀ ਵੇਖੋ, ਮਤਲਬਪ੍ਰਸਤੀ ਵਿੱਚ ਸਭੇ ਹੜ੍ਹਦੇ ਗਏ |
ਗਿਰਵੀ ਧਰਕੇ ਸੁਰਤਿ ਨੂੰ, ਐਵੇਂ ਸੱਚ ਨਾਲ ਹੀ ਲੜਦੇ ਗਏ ?
ਹੈਰਾਨੀ ਨਹੀਂ ਲੋਕ ਇਹ, ਠੱਗਾਂ ਨਾਲ ਹੀ ਕਿਉਂ ਖੜਦੇ ਗਏ ?
ਜ਼ਿੰਦਗੀ ਤਾਂ ਹੈ ਜਿੱਤ ਹਾਰ, ਕਿਉਂ ਲੋਕੀ ਹੋਰਾਂ ‘ਤੇ ਸੜਦੇ ਗਏ ?
ਕਾਹਦੇ ਇਹ ਰਿਸ਼ਤੇ ਜਿਹੜੇ, ਗਰਜਾਂ ਖਾਤਰ ਹੀ ਅੜਦੇ ਗਏ |
ਇਸ਼ਕ ਕਮਾਉਂਦੇ ਲੋਕ, ਕਿਉਂ ਉੱਚੀ ਹੱਕੇ ਹਕੂਕ ਪੜ੍ਹਦੇ ਗਏ |
ਚੰਗਾ ਨਕਸ਼ਦੀਪ ਇਕੱਲਾ, ਪੱਲਾ ਝੂਠਾ ਹੀ ਯਾਰ ਫੜਦੇ ਗਏ |

👉 ਇਹ ਕਵਿਤਾ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪ ਚੁੱਕੀ ਹੈ
Published in Punjabi Tribune:
https://www.punjabitribuneonline.com/news/diaspora/immigrant-poetry-127137?fbclid=IwAR06nq-3cC5cHcyauuJAPaQ1lz5RedcWC2_n1K442B0iBWnNsWz0s6cl9lw

ਇਕੱਲਾ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Ikalla – Punjabi Poem || G.S.Nakshdeep Panjkoha Read More »

ਇੱਕ ਹੰਝੂ ਸੰਗ ਕਰੋੜਾਂ ਹੰਝੂ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Ek Hanjhu Sang Krodhan Hanjhu – Punjabi Poem ||G.S.Nakshdeep Panjkoha

ਇੱਕ ਹੰਝੂ ਸੰਗ ਕਰੋੜਾਂ ਹੰਝੂ – ( ਗ.ਸ.ਨਕਸ਼ਦੀਪ ਪੰਜਕੋਹਾ)
ਇੱਕ ਹੰਝੂ ਬਣ ਗਿਆ ਕਰੋੜਾਂ ਦੇ ਹੰਝੂ,
ਸੀਸ ਤਲੀ ਤੇ ਧਰਕੇ ਕੋਈ ਬੋਲਿਆ ਹੈ !
ਸੱਚ ਕਦੇ ਮਰਦਾ ਨਹੀਂ ਜਾਣੂੰ ਇਹ ਤੱਥ ਨੂੰ,
ਕੁਝ ਪਲਾਂ ਲਈ ਕੋਈ ਰੋਲਿਆ ਹੈ !
ਅੰਨ ਉਗਾਉਣ ਵਾਲਾ ਯੋਧਾ ਅੱਜ ਗੁਲਾਮਾਂ ਨੇ,
ਫਿਰ ਕਉਡੀ ਦੇ ਬਦਲੇ ਤੋਲਿਆ ਹੈ !
ਇਹ ਤਾਂ ਬਸ ਬੀਆਬਾਨ ਬਣਿਆ ਸੀ ਪਰ,
ਬਾਗ ਅੱਜ ਵੀ ਇੱਥੇ ਮਉਲਿਆ ਹੈ !
ਵਰ੍ਹੇ 70 ਬੀਤਗੇ ਨਕਸ਼ਦੀਪ ਅਜ਼ਾਦੀ ਨੂੰ,
ਕਿਸਾਨ ਤਾਂ ਅੱਜ ਵੀ ਅਨਗੌਲਿਆ ਹੈ !

ਇੱਕ ਹੰਝੂ ਸੰਗ ਕਰੋੜਾਂ ਹੰਝੂ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Ek Hanjhu Sang Krodhan Hanjhu – Punjabi Poem ||G.S.Nakshdeep Panjkoha Read More »

ਦੇਸ਼ – ਪਰਵਾਸ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Desh Parvaas – Punjabi Poem ||G.S.Nakshdeep Panjkoha

ਦੇਸ਼ – ਪਰਵਾਸ – ( ਗ.ਸ.ਨਕਸ਼ਦੀਪ ਪੰਜਕੋਹਾ)
ਦੇਸ਼ ਤਾਂ ਇਹ ਸਾਡਾ ਏ ਪਰ ਫਿਰ ਵੀ, ਸਾਨੂੰ ਬੇਗ਼ਾਨਗੀ ਦਾ ਅਹਿਸਾਸ ਕਿਉਂ!
ਕਿਥੇ ਜਾਈਏ ਦੱਸੋ ਲਗਣ ਲਗ ਪਿਆ ਹੈ, ਆਪਣਾ ਹੀ ਦੇਸ਼ ਪਰਵਾਸ ਕਿਉਂ?
ਜੋ ਅੱਗੇ ਕੀਤੇ ਸੀ ਭਰੋਸੇ ਨਾਲ, ਰਿਹਾ ਉਨ੍ਹਾਂ ਵਿੱਚ ਹੀ ਨਹੀਂ ਵਿਸ਼ਵਾਸ਼ ਕਿਉਂ?
ਫੁੱਲ ਤਾਂ ਖਿੜਦੇ ਨੇ ਸਭ ਨੂੰ ਖਿੜ੍ਹਾਉਣ ਲਈ, ਪਰ ਫੁੱਲ ਹੀ ਅੱਜ ਉਦਾਸ ਕਿਉਂ?
ਪਤਝੜ ਤੋਂ ਬਾਅਦ ਆਉਂਦੀ ਬਹਾਰ ਹਮੇਸ਼ਾ, ਕੋਈ ਕਰੇ ਇਹਨੂੰ ਬੇਆਸ ਕਿਉਂ?
ਜਿਸ ਨੂੰ ਵੀ ਭੇਜੀਏ ਸੰਭਾਲਣ ਦੇਸ਼ ਨੂੰ, ਓਹੋ ਲਗ ਜਾਂਦਾ ਨੋਚਣ ਸਾਡਾ ਮਾਸ ਕਿਉਂ?
ਦੰਭੀ ਬੈਠੇ ਕੁਰਸੀਆਂ ਤੇ, ਕੰਮ ਹੈ ਦੰਗੇ ਤੇ ਲੁੱਟਣਾ ਪਰ ਧਾਰਮਿਕ ਲਿਬਾਸ ਕਿਉਂ?
ਖੁਲੇ ਮੈਦਾਨ ਤੇ ਸੁੰਦਰ ਵੈਲੀਆਂ ਹਨ, ਖੁਲ੍ਹੀ ਹਵਾ ਵਿੱਚ ਘੁੱਟ ਰਿਹਾ ਸੁਆਸ ਕਿਉਂ?
ਸੂਰਜ ਨਿਕਲੇ ਹਨ ਕੱਢੋ ਹਨੇਰਾ ਦਿਲਾਂ ਚੋਂ, ਕਰਦੇ ਹੁਣ ਦੀਵਾਰਾਂ ਤੁਸੀਂ ਆਸ ਪਾਸ ਕਿਉਂ ?
ਨਕਸ਼ਦੀਪ ਇਨਸਾਨ ਦੇਵੇ ਧੱਕੇ ਇਨਸਾਨੀਅਤ ਨੂੰ, ਕਰੇ ਪਿਆਰਾ ਕਿਸੇ ਦਾ ਬਕਵਾਸ ਕਿਉਂ?
ਨਕਸ਼ਦੀਪ ਪੰਜਕੋਹਾ

ਦੇਸ਼ – ਪਰਵਾਸ || ਪੰਜਾਬੀ ਕਵਿਤਾ || ਗ. ਸ. ਨਕਸ਼ਦੀਪ ਪੰਜਕੋਹਾ || Desh Parvaas – Punjabi Poem ||G.S.Nakshdeep Panjkoha Read More »

Scroll to Top