Poetry

ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Gille Shikveyan Nu Dfna Ke – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ”

ਗਿਲੇ ਸ਼ਿਕਵਿਆਂ ਨੂੰ ਦਫ਼ਨਾਕੇ

ਉਮਰ ਗੁਜਰਗੀ ਨਾਲ ਅਸਹਿਤਕਾਂ, ਪਾਉਂਦੇ ਰਹੇ ਜੋ ਸ਼ੋਰ ਬੜੇ |

ਇਸ਼ਕ ਤੋਂ ਹੀ ਨਹੀਂ ਮਿਲੇ ਦੁੱਖ ਸਾਨੂੰ, ਜ਼ਿੰਦਗੀ ਦੇ ਦੁੱਖ ਹੋਰ ਬੜੇ |

ਡਰਾ ਇਸ਼ਕ ਨੂੰ ਨਾ ਮਾਰੂਥਲ ਪਾਏ, ਨਾ ਸ਼ੁਕਦੀਆਂ ਝਨਾਵਾਂ ਹੀ,

ਕੈਦੋਂ ਹੀ ਬਦਨਾਮ ਹੋਇਆ ਹੈ, ਪਰ ਹੁੰਦੇ ਹੋਰ ਵੀ ਚੁਗਲਖੋਰ ਬੜੇ |

ਮੈਂ ਲੋਕੋ ਮਿੰਟ ਨਾ ਲਾਵਾਂ, ਇਸ ਮਨਹੂਸ ਜਿਹੇ ਪਿੰਜਰ ਤੋੜਨ ਨੂੰ,

ਹੱਸਦਾ ਚਾਹਵਾਂ ਆਪਣੇ ਸੱਜਣ ਨੂੰ, ਜਿਸ ਦੇ ਮੇਰੇ ‘ਤੇ ਜੋਰ ਬੜੇ |

ਕਿੰਨੀ ਵਾਰ ਆਏ ਨਾ ਮਿਲੇ ਸਾਨੂੰ, ਤਲਖੀ ਜਾਂ ਕੋਈ ਹੋਰ ਰੁਝੇਵਾਂ ਸੀ,

ਧਰਤੀ ਬੜੀ ਹੀ ਬੇਆਸ ਰਹੀ, ਭਾਵੇਂ ਚੜ੍ਹੇ ਬਦੱਲ ਘਨਘੋਰ ਬੜੇ |

ਸੰਭਲ ਸੰਭਲਕੇ ਰਹਿਣਾ ਸਿੱਖਲੋ, ਦਿਨ ਉੱਤੇ ਵੀ ਛਾਏ ਹਨੇਰੇ ਨੇ,

ਬੇਵਫਾ ਹੋ ਗਏ ਨੇ ਪਹਿਰੇਦਾਰ, ਚਾਰ ਚੁਫੇਰੇ ਵਸਦੇ ਚੋਰ ਬੜੇ |

ਪਤਝੜ ਹਰ ਥਾਂ ਨੱਚੇ ਕੁਦੇ, ਦਾਸਤਾਨ ਸੁਣਾਵੇ ਟੁੱਟੇ ਪੱਤਿਆਂ ਦੀ,

ਬਹਾਰ ਮੁਕਰ ਗਈ ਇਸ ਵਾਰ ਆਉਣੋਂ, ਪੈਲਾਂ ਪਾਉਂਦੇ ਮੋਰ ਬੜੇ |

ਤੂੰ ਬੈਠਾ ਜਿਸ ਕੁਰਸੀ ਤੇ, ਉਸ ਖਾਤਰ ਖਿੜਮਤ ਸਾਥੋਂ ਨਹੀਂ ਹੋਣੀ,

ਆਪਣੀ ਸਾਨੂੰ ਸਿਲ੍ਹੀ ਬਸਤੀ ਚੰਗੀ, ਖੇੜਿਆਂ ਦੇ ਆਸ਼ਿਕ ਹੋਰ ਬੜੇ |

ਨੇਤਾ ਵਿਕਦੇ ਰਾਹਗੀਰ ਵੀ ਵਿਕਦੇ, ਜੰਗਲ ਦੇ ਵਿੱਚ ਜਿੰਦ ਅਕੇਲੀ,

ਲੱਭਦੀ ਫਿਰੇ ਪੈੜ ਰਹਿਬਰ ਦੀ, ਪਰ ਉਹਨੂੰ ਮਿਲੇ ਹਰਾਮਖੋਰ ਬੜੇ|

ਜਿੰਦਾ ਰਹੇ ਜਿਆਦਤੀਆਂ ਸਹਿਕੇ, ਦਫ਼ਨ ਕਰ ਗਿਲੇ ਸ਼ਿਕਵਿਆਂ ਨੂੰ,

ਨਕਸ਼ਦੀਪ ਲੋੜੇ ਉਨ੍ਹਾਂ ਸ਼ਬਦਾਂ ਨੂੰ , ਮਨਾ ਲੈਣ ਜੋ ਦਿਲ ਕਠੋਰ ਬੜੇ |

ਗ ਸ ਨਕਸ਼ਦੀਪ ਪੰਜਕੋਹਾ

ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Gille Shikveyan Nu Dfna Ke – Punjabi Poem || G.S.Nakshdeep Panjkoha Read More »

ਵਿਕੀਆਂ ਕਲਮਾਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikiyan Klman – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਵਿਕੀਆਂ ਕਲਮਾਂ”

ਵਿਕੀਆਂ ਕਲਮਾਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikiyan Klman – Punjabi Poem || G.S.Nakshdeep Panjkoha Read More »

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha

07.08.2022 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਕਾਵਿ ਕਿਆਰੀ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ ਵੇਖੋ ਲਿੰਕ :

https://www.punjabitribuneonline.com/…/kavi-kyari-169618

ਗ. ਸ. ਨਕਸ਼ਦੀਪ ਪੰਜਕੋਹਾ

ਇੰਝ ਵੀ

ਇੱਕ ਆਪਣੀ ਇਕੱਲ ਸੀ, ਕੁਝ ਮਿੱਤਰਾਂ ਦੇ ਛੱਲ ਸੀ

ਫਿਰ ਵੀ ਪਤਾ ਨਹੀਂ ਕਿਉਂ, ਮੈਨੂੰ ਵਫਾ ਦਾ ਝੱਲ ਸੀ|

ਤੁਰ ਪਏ ਇਕੱਲੇ ਹੀ, ਰਸਤੇ ਬਹੁਤ ਅਣਜਾਣ ਜਿਹੇ

ਮੇਰੀ ਜ਼ਿੰਦਗੀ ਬਣੀ, ਇੰਝ ਸੱਧਰਾਂ ਦਾ ਮਾਰੂਥਲ ਸੀ|

ਵਕਤ ਨਹੀਂ ਬਦਲਦਾ, ਸਿਰਫ਼ ਦੁਨੀਆ ਏ ਬਦਲਦੀ

ਉਹ ਅੱਜ ਉਹ ਹੀ ਨਹੀਂ, ਜਿਹੋ ਜਿਹਾ ਉਹ ਕੱਲ੍ਹ ਸੀ|

ਮੇਰੇ ਆਪਣੇ ਹੀ ਮੈਨੂੰ ਜਦ, ਵਿੱਚ ਮੰਡੀ ਲੈ ਆ ਗਏ

ਜੂਝਣ ਤੋਂ ਬਿਨਾਂ ਮੇਰੇ ਕੋਲ, ਨਾ ਰਿਹਾ ਕੋਈ ਹੱਲ ਸੀ|

ਅੱਗੇ ਮੇਰੇ ਸਵੈਮਾਣ ਦੇ, ਰਾਖ ਬਣ ਕੇ ਸੀ ਉੱਡ ਗਈ

ਮਾਰੀ ਹੋਈ ਨਕਸ਼ਦੀਪ, ਜਿਹੜੀ ਗੈਰਾਂ ਨੇ ਮੱਲ ਸੀ|

*******

ਗ. ਸ. ਨਕਸ਼ਦੀਪ ਪੰਜਕੋਹਾ

ਵਿਖਾਵੇ ਤੇ ਮੈਂ

ਨਾ ਤੇਰੀ ਕੋਈ ਖਤਾ ਹੈ

ਤੇ ਨਾ ਮੇਰਾ ਹੀ ਕੋਈ ਕਸੂਰ ਹੈ

ਪਤਝੜ ’ਚ ਝੜ ਜਾਣਾ

ਰਿਹਾ ਪੱਤਿਆਂ ਦਾ ਦਸਤੂਰ ਹੈ|

ਜੋ ਤੁਹਾਨੂੰ ਰਾਹ ਸਵੱਲੇ ਲੱਗਦੇ

ਉਹ ਨਹੀਂ ਮੇਰੇ ਹਾਣਦੇ

ਤੁਹਾਨੂੰ ਵਿਹਲ ’ਤੇ ਮਾਣ ਹੈ

ਮੈਨੂੰ ਮਿਹਨਤ ’ਤੇ ਗਰੂਰ ਹੈ|

ਕੋਈ ਮਖਮਲਾਂ ’ਤੇ ਸੌਂਦਾ ਹੈ

ਕੋਈ ਨੰਗੀ ਧਰਤ ’ਤੇ ਲੇਟਦਾ

ਕੋਈ ਫਿਰੇ ਭੋਜਨ ਸੁੱਟਦਾ

ਕੋਈ ਬੁਰਕੀ ਲਈ ਮਜਬੂਰ ਹੈ|

ਨਾ ਲਿਖਤ ਹੀ ਕੋਈ ਦਿਲਕਸ਼

ਨਾ ਕੋਈ ਬੋਲਣ ’ਚ ਰਸ ਹੈ

ਪਰ ਆਪਣੀ ਸਭਾ ਦੇ ਵਿੱਚ

ਉਹ ਹੋਇਆ ਬੜਾ ਮਸ਼ਹੂਰ ਹੈ|

ਹਮਦਰਦੀ ਦੇ ਚਾਰ ਸ਼ਬਦ

ਤੁਸੀਂ ਤਾਂ ਬੋਲ ਕੇ ਹੋ ਸਾਰ ਲੈਂਦੇ

ਤੁਸੀਂ ਕੀ ਸਮਝ ਸਕਦੇ

ਕਿਵੇਂ ਤਪਦਾ ਪੇਟ ਦਾ ਤੰਦੂਰ ਹੈ?

ਅੰਦਰਲਾ ਭਰਮ ਉਗਲਕੇ

ਚੰਗਾ ਹੋਇਆ ਮਨੋ ਕੱਢ ਦਿੱਤਾ

ਸੰਭਲਗੇ ਜਲਦੀ ਅਸੀਂ

ਨਹੀਂ ਹੋਇਆ ਦਿਲ ਚਕਨਾਚੂਰ ਹੈ|

ਘਰ ਆਪਣੇ ਹੀ ਹਨ ਭਰਦੇ

ਲੈ ਲੈ ਕੇ ਸਿਰਜਣਹਾਰ ਦਾ ਨਾਂ

ਨਕਸ਼ਦੀਪ ਕਿਵੇਂ ਭੁੱਲ ਜਾਂਦੇ ਕਿ

ਹਰ ਵਿੱਚ ਉਸੇ ਦਾ ਨੂਰ ਹੈ|

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha Read More »

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਇੰਝ ਵੀ..”

ਇੰਝ ਵੀ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Enjh Vi – Punjabi Poem || G.S.Nakshdeep Panjkoha Read More »

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਵਿਖਾਵੇ ਤੇ ਮੈਂ “

ਵਿਖਾਵੇ ਤੇ ਮੈਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Vikhave Te Mai – Punjabi Poem || G.S.Nakshdeep Panjkoha Read More »

Scroll to Top