ਰਹਿਬਰ ਅਤੇ ਅਸੀਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Rehbar Ate Asi|| G.S.Nakshdeep Panjkoha || Punjabi Poem

ਮੈਂ ਦੀਵਾਲੀ ਨਹੀਂ ਮਨਾਉਣੀ
ਧੁੱਪਾਂ ਦੀ ਤਪਸ਼
ਬਰਸਾਤਾਂ ਦੇ ਰੋਣੇ
ਝੁੱਗੀਆਂ ਦੀ ਬੇਵਸੀ
ਹੁਕਮਰਾਨ ਦੀ ਬੇਰੁਖੀ
ਵਿੱਚ ਲਿਪਟਕੇ ਰਹਿ ਗਈ
ਦੀਪਾਂ ਵਾਲੀ ਦੀਵਾਲੀ !
ਮੈਂ ਦੀਵਾਲੀ ਨਹੀਂ ਮਨਾਉਣੀ !
ਦੀਵੇ ਬਾਲਾਂ ਕਿਸ ਲਈ ?
ਭੁੱਖ ਦੀਆਂ ਤਲਵਾਰਾਂ
ਭੁੱਖ ਦੇ ਜਖਮ ਕਿੰਝ ਪਾਉਂਦੇ
ਅਰਾਮ ਦੀ ਨੀਂਦ ਸੌਂਣ ਵਾਲੇ ਕੀ ਜਾਣਨ?
ਵਿਖਾਵਿਆਂ ਦੇ ਸਰਾਪ
ਨਸੂਰ ਬਣਕੇ ਰਹਿ ਜਾਂਦੇ
ਚਾਨਣ ਨੂੰ ਹਨੇਰੇ ਦੀ ਚਾਦਰ
ਰੋਜ ਢੱਕਦੀ ਰਹਿੰਦੀ
ਇਹ ਦੀਵੇ ਕੀ ਕਰਨਗੇ ?
ਬੇਸ਼ਰਮੀ ਸਿਰ ਚੜ੍ਹ ਨੱਚਦੀ
ਘਰ ਘਰ ਵਿੱਚ ਮੰਡੀ ਲਾ
ਖਰੀਦਣ ਖਰੀਦਦਾਰ
ਰਾਜਨੀਤੀ ਤੇ ਧਰਮ ਦੇ ਨੇਤਾ !
ਰੋਹ ਸਿਸਕ ਰਿਹਾ
ਬੇਵਸੀ ਦੇ ਵਿਹੜੇ ਵਿੱਚ !
ਕੰਨ ਬੰਦ ਕਰਕੇ
ਦੀਵਾਲੀ ਦੀਆਂ ਵਧਾਈਆਂ
ਦੇਵਣ ਵਾਲੇ ਇਹ ਹਨ ਕੌਣ?
ਯਾਦ ਰੱਖਣਾ ਜਿਉਂਦੀ ਜਿੰਦ
ਡੁੱਬ ਜਾਂਦੀ ਪਰ ਮਰਕੇ
ਤਰਦੀ ਹੈ ਤਾਰੂਆਂ ਵਾਂਗਰ !
ਇਹ ਸਭ ਵਿਕਾਊਆਂ ਦੇ ਜਸ਼ਨ
ਪਰ ਜੋ ਅਮੁੱਲ ਉਹ ਤਾਂ ਰਹਿ ਗਏ
ਮਿੱਟੀ ਵਿੱਚ ਰੁਲਕੇ!
ਕਿਵੇਂ ਮਨਾਵਾਂ ਕਿਸ ਲਈ ਮਨਾਵਾਂ ?
ਮੈਂ ਨਹੀਂ ਮਨਾਉਣੀ ਇਹ ਦੀਵਾਲੀ !
(ਗ ਸ ਨਕਸ਼ਦੀਪ ਪੰਜਕੋਹਾ )

ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਮੁਸ਼ਕਿਲ “
ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਜਿੰਨਾ ਚਿਰ ਚੜ੍ਹਤ ਰਹੀ”
ਗ. ਸ. ਨਕਸ਼ਦੀਪ ਪੰਜਕੋਹਾ ਦੀ ਇਕ ਕਵਿਤਾ ਸ. ਅਵਤਾਰ ਸਿੰਘ ਢਿੱਲੋਂ ਆਲ ਇੰਡੀਆ ਰੇਡੀਓ ਦਿੱਲੀ ਵਾਲਿਆਂ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ | ਕਵਿਤਾ ਦਾ ਨਾਂ ਹੈ : “ਇਕੱਲਾ”