Poetry

ਉੱਚੇ ਨੀਵੇਂ

“ਤੁਸੀਂ ਨੀਵੇਂ ਤੇ ਨੀਵੇਂ ਹੀ ਰਹੋਗੇ

ਇਹੋ ਹੈ ਸਾਡੇ ਸ਼ਾਸ਼ਤਰ ਦਾ ਕਥਨ

ਤੋੜਕੇ ਤਾਰੇ ਭਾਵੇਂ ਟੰਗੋ

ਤੁਸੀਂ ਮੇਰੇ ਤਾਜ ਵਿੱਚ |

ਮਿੱਟੀ ਉਪਜਾਉ ਹੈ

ਮਿੱਟੀ ਸਿਰ ‘ਤੇ ਨਹੀਂ ਚੁੱਕੀ ਜਾਂਦੀ |”

“ਤਾਰੇ ਤੋੜਕੇ ਲਿਆਵਾਂਗੇ

ਇਹ ਹੈ ਸਾਡਾ ਅਕੀਦਾ!

ਇਹ ਤਾਜ ਤੇਰਾ ਨਹੀਂ

ਇਹ ਉਨ੍ਹਾਂ ਦਾ ਜਿਨ੍ਹਾਂ

ਇਸ ਨੂੰ ਬਣਾਇਆ ਸਜਾਇਆ !

ਮਿੱਟੀ ਦਾ ਇਹ ਹੈ ਕਰਮ,

ਤੇਰੇ ਸਿਰ ਦੀ ਕੀ ਗੱਲ

ਤੈਨੂੰ ਸਾਰੇ ਨੂੰ ਢੱਕ

ਲਵੇਗੀ ਇੱਕ ਦਿਨ,

ਬਸ ਵਕਤ ਦੀ ਹੈ ਗੱਲ |

ਚੜ੍ਹਦੇ ਸੂਰਜ ਦੀ ਰੌਸ਼ਨੀ ਨੂੰ

ਕਾਲੀਆਂ ਘਟਾਵਾਂ

ਕੀ ਕਦੇ ਰੋਕ ਸਕੀਆਂ ਨੇ ਪੂਰੀ ਤਰ੍ਹਾਂ ?”

ਗ ਸ ਨਕਸ਼ਦੀਪ ਪੰਜਕੋਹਾ

ਉੱਚੇ ਨੀਵੇਂ Read More »

Scroll to Top