Poetry

ਉੱਥੇ ਸਭ ਕੁਝ ਉਵੇਂ ਹੀ ਹੈ

ਗੱਲਾਂ ਨਾਲ ਕਦੇ

ਨਹੀਂ ਘਰ ਵਸਦੇ !

ਗੱਲਾਂ ਨਾਲ ਰੋਗ ਨਹੀਂ ਦੌੜਦੇ!

ਸਭ ਕੁਝ ਉਵੇਂ ਹੀ ਹੈ,

ਉਵੇਂ ਹੀ ਹੈ ਤੰਬੂਆਂ ਵਿੱਚ

ਬੈਠੇ ਹਨ ਹੱਕ ਮੰਗਣ ਵਾਲੇ !

ਲੋਕਤੰਤਰ ਸਮਝ,

ਸਰਕਾਰ ਕੋਲ ਦੁਖ ਦੱਸਣ ਆਏ,

ਆਪਣੇ ਹੱਕ ਮੰਗਣ ਆਏ,

ਮਿੱਟੀ ਦੇ ਜਾਏ !

ਜੋ ਕਿਸੇ ਤੋਂ ਖੋਹਕੇ ਨਹੀਂ ਖਾਂਦੇ

ਉਹ ਬਸ ਇਹੋ ਸੋਚਣ

ਕ੍ਰੋਨਾ ਕਰੋਪੀ ਤੋਂ ਕਿਉਂ ਡਰੀਏ ?

ਚੰਗਾ ਏ ਹੱਕ ਲੈਕੇ ਮਰੀਏ !

ਗੱਲ ਤਾਂ ਇੱਕੋ ਹੈ ਉਹ ਸੋਚਣ,

ਕਿ ਮੌਤ ਤਾਂ ਦੋਨੋ ਪਾਸੇ ਹੈ ਖੜੀ !

ਕਵੀ ਕਵਿਤਾਵਾਂ ਗਾਕੇ,

ਨਵੇਂ ਵਿਸ਼ੇ ਲੱਭਣ

ਕਿਤੇ ਰੁੱਝ ਗਏ ਹੋਣੇ ਨੇ!

ਬੁੱਧੀ ਜੀਵੀ ਤੇਲ ਦੀ ਧਾਰ ਵੇਖਣ ਲੱਗੇ,

ਗਾਇਕ ਗੀਤ ਗਾਕੇ ਤੁਰ ਗਏ !

ਪਰ ਉੱਥੇ ਤਾਂ ਹੁਣ ਵੀ

ਸਭ ਕੁਝ ਉਵੇਂ ਹੀ ਹੈ,!

ਉਵੇਂ ਹੀ ਹੈ ਤੰਬੂਆਂ ਵਿੱਚ

ਤਪਦੀ ਗਰਮੀ ਵਿੱਚ !

ਬੈਠੇ ਹਨ ਹੱਕ ਮੰਗਣ ਵਾਲੇ !

ਜਵਾਨੀ ਦਮਗਜੇ ਮਾਰ ਨਿੱਕੀਆਂ ਗੱਲਾਂ

ਵਿੱਚ ਉਲੱਝ ਗਈ !

ਵਡਾਰੂ ਨਿੰਦਣ ਦੀ ਆਦਿਤ ਛਡਣੋਂ ਮਜਬੂਰ !

ਹਾ ਦਾ ਨਾਹਰਾ ਮਾਰ,

ਨੇਤਾ ਸੱਪ ਵਾਂਗ ਖੁਡ ਵਿੱਚ ਜਾ ਬੈਠੇ !

ਨਵੇਂ ਮੌਸਮ ਚ ਨਿਕਲਣਗੇ !

ਨਾ ਉਹ ਗਰਮੀਆਂ ਹਨ ਉੱਥੇ,

ਨਾ ਬੇਤਾਬੀਆਂ ਪਰ ਇੱਕ ਹੈ ਜਨੂੰਨ

ਜੋ ਦੀਵੇ ਵਾਂਗ ਮੱਚ ਮੱਚ ਜਲਦਾ!

ਇਕੱਲੇ ਛੱਡੇ ਹੋਏ ਚੁੱਚਿਆਂ ਦੀ ਤਰ੍ਹਾਂ,

ਡਟੇ ਹੋਏ ਹਨ ਉਹ ਸ਼ਾਂਤੀ ਸਰੂਪ,

ਭਾਵੇਂ ਸਭ ਕੁਝ ਬਦਲ ਗਿਆ,

ਨਹੀਂ ਪਰ ਬਦਲੇ ਉਹ ਯੋਧੇ 1

ਉੱਥੇ ਸਭ ਕੁਝ ਉਵੇਂ ਹੀ ਹੈ,

ਉਵੇਂ ਹੀ ਹੈ ਤੰਬੂਆਂ ਵਿੱਚ

ਬੈਠੇ ਹਨ ਹੱਕ ਮੰਗਣ ਵਾਲੇ !

ਗ ਸ ਨਕਸ਼ਦੀਪ ਪੰਜਕੋਹਾ

ਉੱਥੇ ਸਭ ਕੁਝ ਉਵੇਂ ਹੀ ਹੈ Read More »

Scroll to Top