
ਕੱਲ੍ਹ ਤੇ ਅੱਜ
ਤੂੰ ਤਾਂ ਜੋਰਾਵਰ ਏਂ, ਤੇਰੀ ਫਿਤਰਤ ਹੈ ਜਬਰ ਬਣੀ !
ਸਾਡੀ ਅਸੀਮਤ ਤਾਕਤ ਪਰ, ਸਾਡਾ ਸਬਰ ਬਣੀ!
ਬੜੇ ਘੱਟ ਸਜਾਏ ਸਪਨੇ, ਅਸੀਂ ਜਦ ਵੀ ਸਜਾਏ,
ਹੋ ਨਹੀਂ ਸਕਦਾ ਕਿ ਕਦੇ, ਉਨਾਂ ਦੀ ਕਬਰ ਬਣੀ !
ਜਿਸ ਰਸਤੇ ਤੇ ਤੂੰ, ਬੜੇ ਫਖਰ ਨਾਲ ਚਲਦਾ ਏਂ,
ਉਹ ਤਾਂ ਚੋਰਾਂ ਠੱਗਾਂ ਦੀ, ਹੁਣ ਹੈ ਡਗਰ ਬਣੀ!
ਬਹੁਤ ਕੁਝ ਵਾਪਰਦਾ ਹੈ, ਇਸ ਦੁਨੀਆਂ ਦੇ ਵਿੱਚ,
ਸਾਡੇ ਅੰਦੋਲਨ ਦੀ ਹਰ ਥਾਂ, ਵੱਡੀ ਹੈ ਖਬਰ ਬਣੀ!
ਵਾਹਦੇ ਕਰ ਕਰ ਤੂੰ, ਸਾਡੇ ਘਰ ਸੀ ਆਇਆ ਕਦੇ,
ਹੁਣ ਦੱਸ ਸਾਨੂੰ ਕਿਉਂ, ਬੇਵਫ਼ਾ ਤੇਰੀ ਨਜਰ ਬਣੀ ?
ਅਸੀਂ ਵਿਛਾਇਆ ਰੇਸ਼ਮ, ਕਦੇ ਤੇਰੇ ਰਾਹਾਂ ਉੱਤੇ ,
ਵਾਟ ਸਾਡੀ ਕਿਉਂ ਹੈ ਹੁਣ, ਕੰਡਿਆਲੀ ਮਗਰ ਬਣੀ?
ਰੁੱਖਾਂ ਵੰਗਰ ਉੱਗੇ ਫਲੇ, ਤੇ ਸਭ ਨੂੰ ਵੰਡਦੇ ਰਹੇ ਹਾਂ,
ਜ਼ਿੰਦਗੀ ਸਾਡੀ ਕਦੇ ਬਿੰਦੂ, ਕਦੇ ਲੰਮੀ ਜੱਫਰ ਬਣੀ !
ਲੱਖ ਸੋਨੇ ਦੇ ਬਣ ਕੇ, ਅਸੀਂ ਰਹਿੰਦੇ ਰਹੇ ਨਕਸ਼ਦੀਪ,
ਜੂਝਣ ਦੀ ਤਕਦੀਰ ਹੀ ਕਿਉਂ, ਸਾਡੀ ਹਮਸਫ਼ਰ ਬਣੀ ?
