GSN

ਸ਼ਹੀਦ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Shaheed – Punjabi Poem || G.S.Nakshdeep Panjkoha

ਸ਼ਹੀਦ – ਲੇਖਕ : ਗ ਸ ਨਕਸ਼ਦੀਪ ਪੰਜਕੋਹਾ
ਤੇਈ ਮਾਰਚ ਉੰਨੀ ਸੌ ਇਕੱਤੀ ਨੂੰ,
ਬੁਜਦਿਲ ਲਾਵੇ ਦੀਆਂ ਲਾਟਾਂ ਨੂੰ ਠੰਡਾ ਕਰਨ ਦਾ
ਭੁਲੇਖਾ ਖਾ ਬੈਠੇ !
ਲਾਵਾ ਚਿੰਨ ਬਣ ਗਿਆ ਅਣਗਿਣਤ ਲੋਕਾਂ ਦੇ ਜ਼ਿਹਨ ਵਿੱਚ !
ਪੁੱਛੋ ਮੂਰਖਾਂ ਨੂੰ ਕਿ ਸੋਚ ਕਦੇ ਮਰਿਆ ਕਰਦੀ ਹੈ ?
ਲਾਵਾ ਠੰਡਾ ਕਰਨ ਵਾਲਿਆਂ ਦੇ ਵਾਰਿਸ
ਆਪਣੇ ਵਡਾਰੂਆਂ ‘ਤੇ ਸ਼ਰਮਿੰਦਾ ਹਨ ਕਿਉਂਕਿ
ਉਹ ਜਾਣਦੇ ਹਨ ਚਿੱਕੜ ਨੂੰ ਚੀਰਕੇ ਕੇ ਕਮਲ
ਖਿੱਲਦਾ ਹੈ ਖੁੱਲ੍ਹੀ ਫ਼ਿਜ਼ਾ ਵਿੱਚ !
ਆਜ਼ਾਦ ਉਡਾਰੂ ਪਿੰਜਰੇ ਵਿੱਚ ਨਹੀਂ ਰਹਿੰਦੇ ;
ਪਿੰਜਰਾਂ ਤੋੜ ਦੇਂਦੇ ਹਨ ਜਾਂ ਮਰ ਜਾਂਦੇ ਹਨ ਅਤੇ
ਚੜ੍ਹੇ ਪਾਣੀ ਨਕਿਆਂ ਨਾਲ ਨਹੀਂ ਰੁਕਿਆ ਕਰਦੇ !
ਇਹ ਦਿਨ ਉਨਾਂ ਦੇ ਵਡਾਰੂਆਂ ਦੇ ਮੂੰਹ ‘ਤੇ
ਥੱਪੜ ਬਣਕੇ ਚਿੰਬੜ ਗਿਆ ਹੈ !
ਓਹੋ ਸੋਚ ਹਰ ਜਮਾਨੇ ਵਿੱਚ ਉੱਠਦੀ ਹੈ
ਲਾਵਾ ਬਣਕੇ ਨਵੇਂ ਲਹੂ ਵਿੱਚ ;
ਕਦੇ ਅੱਗ ਲਾਉਂਦੀ ਹੈ,
ਕਦੇ ਬੀਨ ਬਣਕੇ ਉਹ
ਸੰਗੀਤ ਛੇੜ ਦਿਆ ਕਰਦੀ ਹੈ !
ਜਿਸ ਆਜ਼ਾਦ ਫ਼ਿਜ਼ਾ ਖਾਤਰ ਫਾਂਸੀ ਨੂੰ ਉਹ ਚੁੰਮ ਗਏ ਸੀ
ਉਹ ਅੱਜ ਗੰਧਲਾ ਦਿੱਤੀ ਗਈ ਹੈ !
ਪਰ ਉਨਾਂ ਦੀ ਸੋਚ ਹਮੇਸ਼ਾ ਜੀਂਦੀ ਰਹੇਗੀ !
ਦੇਸ਼ ਨੂੰ ਲੁਟਕੇ ਖਾਣ ਵਾਲਿਆਂ ਦੇ ਮੱਥੇ ਕਲੰਕਤ ਹਨ
ਡਰ ਵਿੱਚ ਸਹਿਮੇ ਹੋਏ ਵੀ ਕਲੰਕਤ ਹਨ ਕਿਉਂਕਿ
ਤੇਈ ਮਾਰਚ ਉੰਨੀ ਸੌ ਇਕੱਤੀ ਨੂੰ,
ਜੋ ਸੋਚ ਕੁਤਬ ਮੀਨਾਰ ਵਾਂਗ ਬੁਲੰਦ ਹੋਈ
ਅੱਜ ਵੀ ਦਗ ਦਗ ਕਰਦੀ ਹੈ !
ਇਹ ਦਿਨ ਸਿਰਫ਼ ਮਨਾਉਣ ਲਈ ਨਹੀਂ,
ਸੋਚਣ ਲਈ ਵੀ ਹੈ ਕਿ ਡਰ ਤੇ ਗੁਲਾਮੀ ਵਿੱਚ ਕੋਈ ਅੰਤਰ ਨਹੀਂ ਹੁੰਦਾ

ਸ਼ਹੀਦ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Shaheed – Punjabi Poem || G.S.Nakshdeep Panjkoha Read More »

ਜੂਠ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jooth – Punjabi Poem || G.S.Nakshdeep Panjkoha

ਜੂਠ – ਲੇਖਕ : ਗ ਸ ਨਕਸ਼ਦੀਪ ਪੰਜਕੋਹਾ

ਢਾਬੇ ‘ਤੇ ਖਾਣਾ ਖਾ ਮੈਂ ਨਿਕਲਿਆ

ਰੈਸਟ ਰੂਮ ਦੀ ਤਰਫ !

ਰੈਸਟ ਰੂਮ ਨਾਲ ਲੱਗਦੀ ਕੰਧ ਦੇ ਪਿੱਛੇ,

ਮੇਰੀ ਨਜਰ ਇੱਕ ਬੱਚੇ ਤੇ ਪਈ |

ਸੁੰਗੜਿਆ ਬੈਠਾ ਸੀ ਉਹ!

ਉਸ ਦੀ ਹਾਲਤ ਦਿਲ ਨੂੰ ਹਿਲਾ ਗਈ

ਤੇ ਮੈਂ ਕਿਹਾ “ਰੋਟੀ ਘੱਲਵਾਉਂਦਾ ਤੈਨੂੰ,

ਏਥੇ ਹੀ ਬੈਠ !”

:ਨਹੀਂ ਜੀ, ਨਹੀਂ ਜੀ”, ਰੋਣ ਹਾਕੀ ਅਵਾਜ ਵਿੱਚ

ਹੱਥ ਜੋੜ ਉਹ ਕਹਿੰਦਾ ਹੈ

“ਪਾਪਾ ਕੰਮ ਕਰਦੇ ਹਨ ਅੰਦਰ,

ਜੂਠ ਤੇ ਬਚਿਆ ਖਾਣਾ ਏਥੇ ਫੜਾ ਦੇਣਗੇ !”

ਮੈਂ ਸੁੰਨ ਹੋ ਜਾਂਦਾ ਹਾਂ !

ਕੋਈ ਆਖੇ ਜੂਠ ਵਿੱਚ ਸੁੱਚ ਨਹੀਂ ਪਰ

ਜੂਠ ਵਿੱਚ ਹੀ ਕੋਈ ਜ਼ਿੰਦਗੀ ਫਲਦੀ ਹੈ !

ਅਸੀਂ ਆਪਣੇ ਆਪ ਵਿੱਚ ਗ੍ਰਹਸਤ ਹਾਂ

ਸਰਕਾਰ ਘਪਲਿਆਂ ਵਿੱਚ,

70 ਸਾਲ ਦੀ ਅਜ਼ਾਦੀ

ਬੱਚਿਆਂ ਨੂੰ ਅਜੇ ਜੂਠ ਤੇ ਪਾਲਦੀ ਹੈ !

ਵਾਹਦੇ ਹੋਣਗੇ

ਨਾਹਰੇ ਲੱਗਣਗੇ

ਵੋਟਾਂ ਭੁਗਤਣਗੀਆਂ

ਪਰ ਬੱਚਿਆਂ ਨੂੰ

ਜੁਠਾਂ ਹੀ ਮਿਲਣਗੀਆਂ ,

ਕਿਉਂਕਿ ਰੱਜੇ ਹੋਏ ਵੀ

ਹਨ ਅਜੇ ਭੁੱਖੇ !

ਲੇਖਕ : ਗ ਸ ਨਕਸ਼ਦੀਪ ਪੰਜਕੋਹਾ

ਜੂਠ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jooth – Punjabi Poem || G.S.Nakshdeep Panjkoha Read More »

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Kalman De Muh Te Lagge Jindre – Punjabi Poem || G.S.Nakshdeep Panjkoha

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ – ਗ.ਸ.ਨਕਸ਼ਦੀਪ ਪੰਜਕੋਹਾ
ਕਲਮ ਕਲਾ ਹੈ ਪਰ ਕਿਰਤ ਦੇ, ਮੁੜ੍ਹਕੇ ਲਈ ਤੜਫ ਨਹੀਂ ਹੈ!
ਕੋਈ ਵੀ ਵਿਰੋਧ ਭਰਿਆ ਸ਼ਬਦ ਨਹੀਂ, ਕੋਈ ਹਰਫ਼ ਨਹੀਂ ਹੈ!
ਲੱਗੀ ਹੋਈ ਇਨਾਮਾਂ ਦੀ ਦੌੜ ਹੈ, ਅਤੇ ਬੜੀ ਨਾਂ ਦੀ ਭੁੱਖ ਹੈ!
ਪਰ ਮਿਹਨਤਕਸ਼ਾਂ ਉੱਤੇ ਹੁੰਦੇ, ਧੱਕਿਆਂ ਦਾ ਨਹੀਂ ਕੋਈ ਦੁੱਖ ਹੈ!
ਜਬਰ ਜੋਰ ਸਹੇ ਜਾ ਰਹੇ ਹਨ, ਅੱਜ ਕਲਮ ਕਲਾ ਕਿਉਂ ਚੁੱਪ ਹੈ!
ਜਿਉਂਦੇ ਜੀਵ ਹੀ ਗਾਇਬ ਹਨ, ਇਹ ਕਿਸ ਤਰ੍ਹਾਂ ਦੀ ਆਈ ਰੁੱਤ ਹੈ?
ਮੂੰਹਾਂ ‘ਤੇ ਜਿੰਦੇ ਜਿਵੇਂ ਲਾ ਦਿੱਤੇ, ਉਨ੍ਹਾਂ ਦੇ ਅੱਜ ਕਿਸੇ ਨੇ ਜ਼ੋਰ ਨਾਲ!
ਕੰਨ ਵੀ ਬੰਦ ਕਰ ਬੈਠਗੇ ਹਨ, ਹੁਣ ਉਹ ਕਮੀਨਗੀ ਦੇ ਸ਼ੋਰ ਨਾਲ!
ਇਨਕਲਾਬ ਦੇ ਇਸ ਦੌਰ ਵਿੱਚ, ਜੇ ਅੱਜ ਕਲਮ ਹੀ ਬਜਾਰੂ ਹੋ ਗਈ!
ਸਮਝ ਲੈਣਾ ਇਤਿਹਾਸ ਵਿੱਚ, ਉਹ ਕੰਡੇ ਹੈ ਆਪਣੇ ਲਈ ਆਪੇ ਬੋ ਗਈ!
ਫਿਰ ਵੀ ਕੋਈ ਅਭੈ ਹੋ ਲਿਖੇਗਾ ਅਤੇ ਗਾਵੇਗਾ, ਤੇ ਸੁੱਤਿਆਂ ਨੂੰ ਜਗਾਵੇਗਾ!
ਉਜਾੜੇ ਜਾ ਰਹੇ ਬਾਗ ਵਿੱਚ ਵੀ ਉਹ, ਫਿਰ ਤੋਂ ਸਦਾ ਬਹਾਰ ਫੁੱਲ ਲਾਵੇਗਾ!
ਫਿਰ ਤੋਂ ਖਰੀਦਦਾਰ ਖਰੀਦਣਗੇ ਉਨ੍ਹਾਂ ਨੂੰ, ਜੋ ਤਿਆਰ ਹਨ ਵਿਕਣ ਲਈ!
ਪਰ ਜਿੰਦਾਦਿਲ ਸਦਾ ਰਹਿਣਗੇ ਤਿਆਰ, ਹੱਕਾਂ ਦੇ ਹੱਕ ਵਿੱਚ ਲਿਖਣ ਲਈ!
ਬੁਲਿਆਂ ਦੇ ਟੰਗੇ ਹੋਏ ਇਹ ਜੋ, ਕਾਗਜ ਦਰਖੱਤਾਂ ਦੀਆਂ ਟੀਸੀਆਂ ‘ਤੇ!
ਆਪ ਹੀ ਉਹ ਹੇਠਾਂ ਡਿਗਣਗੇ, ਇੱਕ ਦਿਨ ਵਕਤ ਦੀਆਂ ਕਚੀਚੀਆਂ ‘ਤੇ!
ਅਸੀਂ ਵੇਖਾਂਗੇ ਰੁਲਦੇ ਇੱਕ ਦਿਨ, ਉਨ੍ਹਾਂ ਨੂੰ ਵਕਤ ਦੀਆਂ ਤਹਿਹਾਂ ਵਿੱਚ!
ਨਕਸ਼ਦੀਪ ਆਖਰ ਚੁੱਪ ਹੋ ਜਾਂਦੇ, ਜੋ ਬੋਲਣ ਕਿਸੇ ਦੀਆਂ ਸ਼ਹਿਹਾਂ ਵਿੱਚ!

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Kalman De Muh Te Lagge Jindre – Punjabi Poem || G.S.Nakshdeep Panjkoha Read More »

ਅਜਬ ਪਰਿਥਤੀਆਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ajb Prisithitiyan – Punjabi Poem || G.S.Nakshdeep Panjkoha

ਅਜਬ ਪਰਿਥਤੀਆਂ (ਗ.ਸ.ਨਕਸ਼ਦੀਪ ਪੰਜਕੋਹਾ)
ਸੱਭ ਮੇਰੇ ਆਪਣੇ ਮੇਰੇ ਆਲੇ ਦੁਆਲੇ,
ਫਿਰ ਇਕੱਲ ਦਾ ਹੀ ਜੋਰ ਕਿਉਂ ਹੈ ?
ਜਿਸ ਤੇ ਕਰਿਆ ਅਸੀਂ ਮਾਣ ਬੜਾ,
ਭਲਾਂ ਉਹ ਆਪਣਾ ਹੀ ਹੋਰ ਕਿਉਂ ਹੈ ?
ਸੰਗੀਤ ਮੁਸ਼ਾਇਰੇ ਲੱਗੇ ਆਲੇ ਦੁਆਲੇ,
ਪਰ ਇਹ ਬਣ ਗਿਆ ਸ਼ੋਰ ਕਿਉਂ ਹੈ?
ਸਾਰੀ ਉਮਰ ਪਿਆਲਾ ਮੂੰਹ ਨਾ ਲਾਇਆ,
ਫਿਰ ਸਾਨੂੰ ਚੜ੍ਹ ਗਈ ਲੋਰ ਕਿਉਂ ਹੈ ?
ਜੋ ਅਖਵਾਉਂਦੇ ਸੀ ਸੱਚ ਦੇ ਆਸ਼ਿਕ,
ਉਨ੍ਹਾਂ ਦੀ ਹੁਣ ਬਿਗੜੀ ਤੋਰ ਕਿਉਂ ਹੈ ?
ਜੋ ਨਾ ਸੰਗ ਖੜ੍ਹੇ ਨਾ ਪਿਆਰ ਦੇ ਸਾਂਝੀ,
ਉਨ੍ਹਾਂ ਦੇ ਹੱਥ ਸਾਡੀ ਡੋਰ ਕਿਉਂ ਹੈ ?
ਜੋ ਦਾਹਵੇ ਕਰਕੇ ਰਖਵਾਲਾ ਬਣਿਆ,
ਉਹ ਹੀ ਬਣ ਗਿਆ ਚੋਰ ਕਿਉਂ ਹੈ ?
ਨਕਸ਼ਦੀਪ ਜੋ ਕੁਚਲੇ ਦੱਬੇ ਗਏ,
ਉਨਾਂ ਦਾ ਜੋਸ਼ ਫਿਰ ਨਵਾਂ ਨਕੋਰ ਕਿਉਂ ਹੈ ?

ਅਜਬ ਪਰਿਥਤੀਆਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ajb Prisithitiyan – Punjabi Poem || G.S.Nakshdeep Panjkoha Read More »

Scroll to Top