GSN

ਲੋਕਤੰਤਰ ਦੀ ਮੌਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Loktantr Di Maut – Punjabi Poem || G.S.Nakshdeep Panjkoha

ਲੋਕਤੰਤਰ ਦੀ ਮੌਤ – (ਗ.ਸ.ਨਕਸ਼ਦੀਪ ਪੰਜਕੋਹਾ)
ਲੋਕਤੰਤਰ ਮਰ ਜਾਵੇ,
ਜਦੋਂ ਬੋਲਣ ‘ਤੇ ਪਾਬੰਦੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਜਦੋਂ ਨੇਤਾਵਾਂ ਦੀਂ ਮੰਡੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਕੋਈ ਧਕੇ ਨਾਲ ਧਰਮ ਫਲਾਵੇ !
ਲੋਕਤੰਤਰ ਮਰ ਜਾਵੇ,
ਜਦੋ ਬਲਾਤਕਾਰੀ ਕੋਈ ਨਾ ਸਜ਼ਾ ਪਾਵੇ !
ਲੋਕਤੰਤਰ ਮਰ ਜਾਵੇ,
ਜਦੋਂ ਹੱਕਾਂ ਦੀ ਹੋਵੇ ਲੁਟਾਈ !
ਲੋਕਤੰਤਰ ਮਰ ਜਾਵੇ,
ਜਦੋਂ ਅਮੀਰ ਪੁਗਾਉਣ ਅੜ੍ਹਬਾਈ !
ਲੋਕਤੰਤਰ ਮਰ ਜਾਵੇ,
ਬੁਧੀਜੀਵੀ ਜਦੋਂ ਕੈਦਾਂ ਵਿੱਚ ਹੋਵਣ ਬੰਦ !
ਲੋਕਤੰਤਰ ਮਰ ਜਾਵੇ,
ਜਦੋਂ ਧਰਮ ਰਹੇ ਕਸਾਈਆਂ ਦੇ ਸੰਗ !
ਲੋਕਤੰਤਰ ਮਰ ਜਾਵੇ,
ਜਦ ਅੰਨਦਾਤਾ ਸੜਕਾਂ ‘ਤੇ ਰੁਲ ਜਾਵੇ !
ਲੋਕਤੰਤਰ ਮਰ ਜਾਵੇ,
ਅਫ਼ਸਰਸ਼ਾਹੀ ਬੇਝਿਜਕ ਗੁਲ ਖਲਾਵੇ !
ਲੋਕਤੰਤਰ ਮਰ ਜਾਵੇ,
ਜਦ ਕਾਤਲ ਖੁੱਲ੍ਹਮਖੁਲ੍ਹਾ ਫਿਰੇ ਘੁੰਮਦਾ !
ਲੋਕਤੰਤਰ ਨਕਸ਼ਦੀਪ ਮਰ ਜਾਵੇ,
ਹਾਕਮ ਜਦ ਕੁਝ ਪਰਿਵਾਰਾਂ ਦੇ ਪੈਰ ਚੁੰਮਦਾ !

ਲੋਕਤੰਤਰ ਦੀ ਮੌਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Loktantr Di Maut – Punjabi Poem || G.S.Nakshdeep Panjkoha Read More »

ਇੱਕ ਨਵਾਂ ਸੂਰਜ ਚੜ੍ਹਿਆ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ek Nwan Surj Charheya – Punjabi Poem || G.S.Nakshdeep Panjkoha

ਇੱਕ ਨਵਾਂ ਸੂਰਜ ਚੜ੍ਹਿਆ
ਹੁਣ ਇੱਕ ਨਵਾਂ ਸੂਰਜ ਚੜ੍ਹਿਆ, ਧੁੰਦਾ ਕਰਲੋ ਧੂਆਂ ਕਰਲੋ,
ਕਰਲੋ ਜੋ ਵੀ ਚਾਹੋ ਪਰ ਨਹੀਂ, ਇਹ ਕਦੇ ਵੀ ਛੁਪਣ ਵਾਲਾ !
ਇਸ ਸੂਰਜ ਦੀਆਂ ਲਾਟਾਂ ਅੰਦਰ, ਰਸ ਰਸ ਪਸੀਨਾ ਬਲਦਾ,
ਜੱਗ ਜਾਣਦਾ ਇਹ ਪਸੀਨਾ, ਨਹੀਂ ਹੁੰਦਾ ਕਦੇ ਸੁੱਕਣ ਵਾਲਾ !
ਇਸ ਸੂਰਜ ‘ਚ ਏਕੇ ਦੀਆਂ, ਹਨ ਵੰਨ ਸਵੰਨੀਆਂ ਤੰਦਾਂ,
ਜਿਨ੍ਹਾਂ ਤੋਂ ਬਣਿਆ ਇਹ ਹਾਰ ਹੈ, ਇਹ ਨਹੀਂ ਟੁੱਟਣ ਵਾਲਾ !
ਇਸ ਸੂਰਜ ਵਿੱਚ ਹੱਠ ਦਾ ਤੇਲ, ਘੋਟ ਘੋਟ ਕੇ ਪਾਇਆ,
ਜਿੰਨਾਂ ਮਰਜੀ ਇਸ ਨੂੰ ਜਾਲੋ, ਨਹੀਂ ਇਹ ਮੁੱਕਣ ਵਾਲਾ !
ਇਸ ਸੂਰਜ ਵਿੱਚ ਹੱਕ ਦਾ ਲਾਵਾ, ਦਗਦਾ ਪਿਆ ਦਿਨ ਰਾਤੇ,
ਜਿੰਨਾਂ ਮਰਜੀ ਜ਼ੋਰ ਲਗਾਲੋ, ਨਹੀਂ ਹੈ ਇਹ ਲੁਕਣ ਵਾਲਾ !
ਜੱਗ ਅਜਿਹੇ ਸੂਰਜ ਦੇ ਅੱਗੇ, ਝੁਿਕਆ ਬਹੁਤ ਹੀ ਵਾਰੀ,
ਨਕਸ਼ਦੀਪ ਇਹ ਅਟੱਲ ਸੱਚਾਈ, ਇਹ ਨਹੀਂ ਝੁੱਕਣ ਵਾਲਾ !

ਇੱਕ ਨਵਾਂ ਸੂਰਜ ਚੜ੍ਹਿਆ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ek Nwan Surj Charheya – Punjabi Poem || G.S.Nakshdeep Panjkoha Read More »

ਮਰਜੀਵੜਿਆਂ ਦੀ ਰੁੱਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mrjivrhiyan Di Rut – Punjabi Poem || G.S.Nakshdeep Panjkoha

ਮਰਜੀਵੜਿਆਂ ਦੀ ਰੁੱਤ
ਸਮਰਪਤ : ਸ਼ਹੀਦਾਂ ਤੇ ਕਿਸਾਨ ਕਾਮਿਆਂ ਨੂੰ !
ਸਾਡੀਆਂ ਤਕਦੀਰਾਂ ਦੇ ਫੈਸਲੇ, ਿਕਉਂ ਕਰੇ ਭਲਾਂ ਕੋਈ ਤਾਕਤਵਰ ?
ਤਕਦੀਰਾਂ ਤਾਂ ਅਸੀਂ ਖੁਦ ਿਸਰਜੀਆਂ, ਕਦੇ ਜੀਕੇ ਕਦੇ ਮਰ – ਮਰਕੇ !
ਕਦੇ ਸਾਡੇ ਬੱਚੇ ਗਏ ਨੀਹਾਂ ਿਵੱਚ ਿਚਣੇ, ਕਦੇ ਲੜ ਮੁੱਕੇ ਜੰਗੇ ਮੈਦਾਨ ਿਵੱਚ,
ਟੋਟੇ ਟੋਟੇ ਕਰਵਾ ਬੱਚੇੇ ਗਲੀਂ ਪਵਾਏ, ਸੀਿਨਆਂ ਤੇ ਿਸਤਮ ਜ਼ਰ – ਜ਼ਰਕੇ !
ਕੀ ਕੋਈ ਤਾਕਤ ਕਰਲੇਗੀ ਤਲਵਾਰ ‘ਤੇ, ਤੁਰਦੇ ਮਰਜੀਵਿੜਆਂ ਨੂੰ,
ਕਾਿਤਲ ਵੀ ਉਹਨਾਂਂਂ ਕੋਲੇ ਆਇਆ, ਹਮੇਸ਼ਾਂ ਹੀ ਬਹੁਤ ਡਰ – ਡਰਕੇ !
ਠੰਡੇ ਬੁਰਜ ਿਵੱਚ ਿਸਰਜੇ ਕੋਈ, ਨਵੇਂ ਇਤਿਹਾਸ ਨੂੰ ਪੋਹ ਦੇ ਮਹੀਨੇ,
ਜਾਲਮ ਜ਼ੁਲਮ ਸੋਚਦੇ ਰਹੇ, ਰਜਾਈਆਂ ਦੇ ਿਨਘ ਿਵੱਚ ਠਰ – ਠਰਕੇ !
ਚਾਰ ਪੁੱਤਰਾਂ ਨੂੰ ਵਾਰ ਕੇ ਗੁਰੂ ਨੇ, ਜਨਿਮਆ ਲੱਖਾਂ ਿਨਡਰ ਰੂਹਾਂ ਨੂੰ,
ਲੱਖਾਂ ਨਾਲ ਲੜਾਏ ਚਾਲੀ, ਿਕਤੇ ਤੋਰੇ ਯੋਧੇ ਸੀਸ ਤਲੀ ਧਰ – ਧਰਕੇ !
ਰੁੱਤ ਸ਼ਾਇਦ ਆ ਗਈ ਏ ਹੁਣ, ਫੇਰ ਕੁਰਬਾਨੀਆਂ ਦੀ ਨਕਸ਼ਦੀਪ,
ਸ਼ਹੀਦੀਆਂ ਪੈਣਗੀਆਂ ਫੇਰ, ਪਰ ਮੁੜਨਗੇ ਯੋਧੇ ਮੈਦਾਨ ਨੂੰ ਸਰ ਕਰਕੇ !

ਮਰਜੀਵੜਿਆਂ ਦੀ ਰੁੱਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Mrjivrhiyan Di Rut – Punjabi Poem || G.S.Nakshdeep Panjkoha Read More »

ਰੁੱਕਾ ਯੋਧਿਆਂ ਨੂੰ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ruka Yodheyan Nu – Punjabi Poem || G.S.Nakshdeep Panjkoha

ਰੁੱਕਾ ਯੋਧਿਆਂ ਨੂੰ
ਇਸ ਮਾਹੌਲ ਵਿੱਚ ਜੋ ਫੈਲੀ ਹੈ, ਉਸ ਹਵਾ ਨੂੰ ਤੁਸੀਂ ਪੜ੍ਹੋ !
ਚਲਾਕੀਆਂ ਦੀ ਧੂੜ ਵਿੱਚ, ਰਲੇ ਹੋਏ ਗੈਰਾਂ ਨੂੰ ਤੁਸੀਂ ਫੜੋ !
ਜੀਵਨ ਖੋਹਿਆ ਜਾ ਰਿਹੈ, ਇਹ ਜਰੂਰੀ ਹੈ ਕਿ ਤੁਸੀਂ ਲੜੋ !
ਕੋਝੇ ਹੱਥਕੰਡਿਆਂ ਦਾ ਮੈਦਾਨ ਇਹ, ਲੋੜ ਹੈ ਕਿ ਤੁਸੀਂ ਖੜੋ !
ਆਪਣੇ ਇਸ ਹੱਕ ਦੇ ਤਾਜ ਤੇ, ਕੁਰਬਾਨੀਆਂ ਦੇ ਲਾਲ ਜੜ੍ਹੋ!
ਝੂਠ ਦੇ ਲਾਰਿਆਂ ਨੂੰ ਤੁਸੀਂ, ਆਪਣੀ ਨਾਲ ਦ੍ਰਿੜਤਾ ਦੇ ਦੜੋ !
ਧੱਕਿਆਂ ਦੇ ਗਰਮ ਤੇਲ ਵਿੱਚ, ਜੇ ਸੜਨਾ ਵੀ ਪਵੇ ਤਾਂ ਸੜੋ !
ਇਹ ਜੰਗ ਹੈ ਲੰਬਾ ਬੜਾ, ਨਾਲ ਧਿਆਨ ਨੀਤੀ ਨਿਤ ਘੜੋ !
ਹੱਕ ਨਕਸ਼ਦੀਪ ਟੀਸੀ ਤੇ ਤੁਹਾਡਾ, ਬੇਖੌਫ਼ ਹੋਕੇ ਟੀਸੀ ਚੜ੍ਹੋ !
ਇਸ ਮਾਹੌਲ ਵਿੱਚ ਜੋ ਫੈਲੀ ਹੈ, ਉਸ ਹਵਾ ਨੂੰ ਤੁਸੀਂ ਪੜ੍ਹੋ !
ਚਲਾਕੀਆਂ ਦੀ ਧੂੜ ਵਿੱਚ, ਰਲੇ ਹੋਏ ਗੈਰਾਂ ਨੂੰ ਤੁਸੀਂ ਫੜੋ !

ਰੁੱਕਾ ਯੋਧਿਆਂ ਨੂੰ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ruka Yodheyan Nu – Punjabi Poem || G.S.Nakshdeep Panjkoha Read More »

ਕੱਲ੍ਹ ਤੇ ਅੱਜ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Klh Te Ajj – Punjabi Poem || G.S.Nakshdeep Panjkoha

ਕੱਲ੍ਹ ਤੇ ਅੱਜ
ਤੂੰ ਤਾਂ ਜੋਰਾਵਰ ਏਂ, ਤੇਰੀ ਫਿਤਰਤ ਹੈ ਜਬਰ ਬਣੀ !
ਸਾਡੀ ਅਸੀਮਤ ਤਾਕਤ ਪਰ, ਸਾਡਾ ਸਬਰ ਬਣੀ!
ਬੜੇ ਘੱਟ ਸਜਾਏ ਸਪਨੇ, ਅਸੀਂ ਜਦ ਵੀ ਸਜਾਏ,
ਹੋ ਨਹੀਂ ਸਕਦਾ ਕਿ ਕਦੇ, ਉਨਾਂ ਦੀ ਕਬਰ ਬਣੀ !
ਜਿਸ ਰਸਤੇ ਤੇ ਤੂੰ, ਬੜੇ ਫਖਰ ਨਾਲ ਚਲਦਾ ਏਂ,
ਉਹ ਤਾਂ ਚੋਰਾਂ ਠੱਗਾਂ ਦੀ, ਹੁਣ ਹੈ ਡਗਰ ਬਣੀ!
ਬਹੁਤ ਕੁਝ ਵਾਪਰਦਾ ਹੈ, ਇਸ ਦੁਨੀਆਂ ਦੇ ਵਿੱਚ,
ਸਾਡੇ ਅੰਦੋਲਨ ਦੀ ਹਰ ਥਾਂ, ਵੱਡੀ ਹੈ ਖਬਰ ਬਣੀ!
ਵਾਹਦੇ ਕਰ ਕਰ ਤੂੰ, ਸਾਡੇ ਘਰ ਸੀ ਆਇਆ ਕਦੇ,
ਹੁਣ ਦੱਸ ਸਾਨੂੰ ਕਿਉਂ, ਬੇਵਫ਼ਾ ਤੇਰੀ ਨਜਰ ਬਣੀ ?
ਅਸੀਂ ਵਿਛਾਇਆ ਰੇਸ਼ਮ, ਕਦੇ ਤੇਰੇ ਰਾਹਾਂ ਉੱਤੇ ,
ਵਾਟ ਸਾਡੀ ਕਿਉਂ ਹੈ ਹੁਣ, ਕੰਡਿਆਲੀ ਮਗਰ ਬਣੀ?
ਰੁੱਖਾਂ ਵੰਗਰ ਉੱਗੇ ਫਲੇ, ਤੇ ਸਭ ਨੂੰ ਵੰਡਦੇ ਰਹੇ ਹਾਂ,
ਜ਼ਿੰਦਗੀ ਸਾਡੀ ਕਦੇ ਬਿੰਦੂ, ਕਦੇ ਲੰਮੀ ਜੱਫਰ ਬਣੀ !
ਲੱਖ ਸੋਨੇ ਦੇ ਬਣ ਕੇ, ਅਸੀਂ ਰਹਿੰਦੇ ਰਹੇ ਨਕਸ਼ਦੀਪ,
ਜੂਝਣ ਦੀ ਤਕਦੀਰ ਹੀ ਕਿਉਂ, ਸਾਡੀ ਹਮਸਫ਼ਰ ਬਣੀ ?

ਕੱਲ੍ਹ ਤੇ ਅੱਜ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Klh Te Ajj – Punjabi Poem || G.S.Nakshdeep Panjkoha Read More »

Scroll to Top