ਕਈ ਵੇਚਕੇ ਜਮੀਰ ਅਮੀਰਜ਼ਾਦਿਆਂ ਦੇ ਕੋਲੇ,

ਮੁੜ੍ਹਕੇ ‘ਚ ਭਿਝੇ ਅੰਨਦਾਤੇ ਨੂੰ ਸਤਾਉਂਦੇ !

ਕਈ ਵੋਟਾਂ ਦੇ ਫਿਕਰ ਵਿੱਚ ਬੱਲੇ ਬੱਲੇ ਕਰਦੇ,

ਕਈ ਸੀਸ ਤਲੀ ਧਰ ਰਾਜਧਾਨੀ ਵਿੱਚ ਆਉਂਦੇ !

Read More »

ਰਾਣਾ ਰਣਬੀਰ

ਮੈਂ ਆਪਣੇ ਨਾਵਲ ‘ਗਿਰਵੀ ਹੋਏ ਮਨ’ ਵਿੱਚ ਇੱਕ ਖਿਆਲ ਨੂੰ ਉਸ ਦੇ ਸ਼ੁਰੂ ਵਿੱਚ ਆਪਣੀ ਇੱਕ ਛੋਟੀ ਜਿਹੀ ਕਵਿਤਾ ਦੀਆਂ ਚਾਰ ਸਤਰਾਂ ਵਿੱਚ ਬੰਦ ਕੀਤਾ ਸੀ, ਭਾਵੇਂ ਨਾਵਲ ਦਾ ਵਿਸ਼ਾ ਉਸ ਦਾ ਨਿੱਕੇ ਨਿੱਕੇ ਦਾਇਰਿਆਂ (ਨਸਲ, ਜਾਤ ਪਾਤ ਅਤੇ ਕਲਾਸ ) ਵਿੱਚ ਵਿਕੇ ਮਨਾਂ ਦੇ ਪਰਸਪਰ ਵਿਰੋਧ ਦਾ ਵਿਸ਼ਲੇਸ਼ਣ ਹੈ (ਕਵਿਤਾ ਸੀ :‘ਤੁਸੀਂ ਜੋ ਵੀ ਹੋ ,ਉਹ ਤੁਸੀਂ ਨਹੀਂ, ਕਿਸੇ ਬੁੱਤ ਵਾਂਗ ਘੜੇ ਗਏ ਹੋ !ਕਿਸੇ ਤਸਵੀਰ ਵਾਂਗ ਫ੍ਰੇਮ ਵਿੱਚ ਜੜੇ ਗਏ ਹੋ !ਤੂਸੀਂ ਮੰਨੋ , ਨਾ ਮੰਨੋ , ਤੁਸੀਂ ਓਪਰੀ ਸੋਚ ਹੇਠ ,ਗਿਰਵੀ ਧਰੇ ਹੋਏ ਹੋ |”) ਮੈਂਨੂੰ ਲੱਗਦਾ ਹੈ ਕਿ ਉਸੇ ਖਿਆਲ ਜੋ 22 ਸਾਲ ਪਹਿਲਾਂ ਮੈਂ ਲਿਖਿਆ ਸੀ ਦਾ ਜਵਾਬ ਦੇ ਦਿੱਤਾ ਹੋਵੇ ਇਸ ਕਵਿਤਾ ਨੇ ਜੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾਂ ਰਿਹਾ ਹਾਂ,| ਇਸ ਕਵਿਤਾ ਦੇ ਕਰਤੇ ਨੂੰ ਵੀ ਮੈਂ ਨਹੀਂ ਜਾਣਦਾ ਨਿੱਝੀ ਤੌਰਤੇ | ਜਿਵੇਂ ਹੋਰਾਂ ਕਵੀਆਂ ਦੀਆਂ ਖੂਬਸੂਰਤ ਕਵਿਤਾਵਾਂ, ਜੋ ਮੇਰੇ ਲਈ ਅਣਜਾਣੇ ਸਨ, ਬਾਰੇ ਮੈਂ ਲਿਖਿਆ ਏ; ਇੰਝ ਹੀ ਇਸ ਕਵਿਤਾ ਬਾਰੇ ਲਿਖ ਰਿਹਾ ਹਾਂ | ਇਸ ਦੇ ਕਰਤਾ ਹਨ ਰਾਣਾ ਰਣਬੀਰ; ਉਨਾਂ ਦੇ ਫੇਸ ਬੁੱਕ ਦੇ ਸਫ਼ੇ ਤੋਂ ਜਾਣਿਆ ਹੈ ਕਿ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਮਸ਼ਹੂਰ ਜਾਪਦੇ ਹਨ ਇੱਕ ਅਕਟਰ ਅਤੇ ਡਿਰੈਕਟਰ ਤੌਰਤੇ ਮਤਲਬ ਇੱਕ ਸੈਲੱਬਰਟੀ ਹਨ ਅਤੇ ਸਾਹਿਤਕ ਦਾਇਰਿਆਂ ਵਿੱਚ ਸਤਕਾਰੇ ਜਾਣ ਵਾਲੇ ਹਨ, ਪਰ ਮੇਰੇ ਲਈ ਉਹ ਨਵੇਂ ਸ਼ਖਸ਼ੀਅਤ ਹਨ ਕਿਉਂਕਿ ਪਿਛਲੇ 30 ਸਾਲ ਤੋਂ ਅਮਰੀਕਾ ਨਿਵਾਸੀ ਹੋਣ ਦੇ ਨਾਤੇ, ਮੈਂ ਹਿੰਦੀ ਯਾ ਪੰਜਾਬੀ ਫਿਲਮਾਂ ਨਾ ਮਾਤਰ ਹੀ ਵੇਖੀਆਂ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਛਲੇ 16 ਸਾਲ ਤੋਂ ਸਾਹਿਤ ਨਾਲੋਂ ਵੀ ਮੈਂ ਤਕਰੀਬਨ ਟੁੱਟਿਆ ਰਿਹਾ ਹਾਂ ਭਾਵੇਂ ਮੈਂ ਪੰਜਾਬੀ ਤੇ ਅੰਗਰੇਜੀ ਵਿੱਚ ਲਿਖਣਾ ਜਾਰੀ ਰੱਖਿਆ ਹੈ ਹਮੇਸ਼ਾਂ | ਉਨਾਂ ਦੀ ਇਸ ਕਵਿਤਾ ਵਿੱਚ ਦਮ ਹੈ, ਮੌਲਕਤਾ ਦੀ ਹੋਂਦ ਦਾ/; ਭੇਡ ਚਾਲ ਅਤੇ ਪ੍ਰਭਾਵ ਪਾਉਣ ਵਾਲਿਆਂ ਤੋਂ ਉਤਾਂਹ ਉੱਠੇ ਮਨ ਦੀ ਕਥਾ ਹੈ ਇਹ ਕਵਿਤਾ | ਇਸ ਵਿੱਚ ਨਿਰਾਲੇਪਨ ਦੀ ਹੂਕ ਹੈ; ਜੋ ਲੋਕ ਜਲਦੀ ਪ੍ਰਭਾਵਿਤ ਹੁੰਦੇ ਹਨ, ਉਹ ਆਪਣੇ ‘ਤੇ ਪਏ ਜਾਂ ਆਪ ਲਏ ਪ੍ਰਭਾਵ ਦੇ ਕਾਰਣ ਇੱਕ ਤਰਫ ਵੱਲ ਤੱਕਣ ਯੋਗੇ ਹੀ ਰਹਿ ਜਾਂਦੇ ਹਨ, ਪਰ ਜੋ ਨਿੱਝ ਦੀ ਹੋਂਦ ਦੇ ਪਹਿਰੇਦਾਰ ਹੁੰਦੇ ਹਨ, ਉਨਾਂ ਦੀ ਮਨ ਦੀ ਐਨਕ ਬਹੁਤ ਵੱਡੀ ਹੋਈ ਰਹਿੰਦੀ ਹੈ | ਅਮਰੀਕੀ ਕਵਿਤਰੀ ਐਲਾ ਵੀਲਰ ਵਿਲਕੋਕਸ (Ella Wheeler Wilcox) ਦਾ ਕਥਨ ਹੈ “A poor original is better than a good imitation ( ਇੱਕ ਆਮ ਜਿਹਾ ਮੌਲਕ ਵਿਚਾਰ ਇੱਕ ਵਧੀਆ ਨਕਲ ਨਾਲੋਂ ਵਧੀਆ ਹੁੰਦਾ ਏ )” | ਇਸੇ ਤਰ੍ਹਾਂ ਕਲਪਨਾ ਕੇਂਦਰਤ ਲਿਖਤਾਂ ਦੀ ਲੇਖਿਕਾ ਨੈਂਸੀ ਸਪ੍ਰਿੰਗਰ (Nancy Springer ) ਦਾ ਕਹਿਣਾ ਹੈ “Conform, go crazy, or become an artist. ( ਜਾਂ ਤਾਂ ਮਗਰਲੱਗੂ ਹੋ ਜਾਵੋ ਜਾਂ ਪਾਗਲ ਹੋ ਜਾਵੋ (unfit ) ਜਾਂ ਫੇਰ ਇੱਕ ਕਲਾਕਾਰ ਬਣ ਜਾਵੋ ” ). ਕਲਾਕਾਰ ਦੀ ਤਬੀਅਤ ਵਿੱਚ ਮੌਲਤਾ ਦਾ ਪਹਿਰਾ ਜਰੂਰੀ ਹੈ, ਨਹੀਂ ਤਾਂ “ਨਕਲੀ ਕਲਾਕਾਰੀ” ਦਾ ਧੱਬਾ ਦਾਮਨ ‘ਤੇ ਚਿਪਕਾ ਦਿਆ ਕਰਦੇ ਹਨ ਦਨਸ਼ਵੰਦ, ਮਤਲਬ ਇਹੋ ਹੈ ਕਿ ਮੌਲਕਤਾ ਬਹੁਤ ਅਹਿਮੀਅਤ ਰੱਖਦੀ ਹੈ ; ਮੌਲਕਤਾ ਹੀ ਇਨਸਾਨ ਨੂੰ ਇੱਕ ਭੀੜ ਵਿੱਚੋਂ ਬਾਹਰ ਲੈ ਆਉਂਦੀ ਹੈ ਨਹੀਂ ਤਾਂ ਇੱਕ ਭੀੜ ਵਿੱਚ ਇੱਕ ਦੀ ਕੀ ਬੁੱਕਤ ? ਮੈਂ ਆਖਿਆ ਸੀ ਆਪਣੀ ਕਵਿਤਾ ਵਿੱਚ ਕਿ ਤੁਸੀਂ ਕਿਸੇ ਨਾ ਕਿਸੇ ਸੋਚ ਅਧੀਨ ਗਿਰਵੀ ਧਰੇ ਹੋਏ ਹੋ, ਪਰ ਰਾਣਾ ਰਣਬੀਰ ਉਸ ਕਥਨ ਤੋਂ ਵਿਧਰੋਹ ਕਰਦੇ ਹਨ ਅਤੇ ਇਹੋ ਉਨਾਂ ਦਾ ਪੈਗਾਮ ਹੈ ਅਤੇ ਇਹੋ ਵਡਤਣ ਹੈ ਇਸ ਕਵਿਤਾ ਦੀ | ਲਾਜਵਾਬ ਸਹਸ ਹੈ ਕਵਿਤਾ ਵਿੱਚ ਅਤੇ ਮਗਰਲੱਗੂ ਸੁਭਾਹ ਤੋਂ ਕੋਰਾ ਇਨਕਾਰ | ਧਿਆਨ ਦੇਣਾ ਕਵਿਤਾ ਦੇ ਇਨਾਂ ਬੰਦਾਂ ਬਾਰੇ “ ਮੈਂ ਨਾ ਤਾਂ ਬਿਰਖ

ਨਾ ਸੱਤਵਾਂ ਸੁਰ

ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ

ਨਾ ਵਰਖਾ ਹਾਂ ਨਾ ਸੋਕਾ ਹਾਂ

ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ

ਮੈਂ ਤਾਂ ਆਪੇ ਨਾਲ ਰਲਿਆ

ਬੰਦੇ ਦਾ ਅਸਲ ਹਾਂ |” ਵੇਖੋ ਇਨਾਂ ਸ਼ਬਦਾਂ ਨੂੰ, ‘ਬਿਰਖ, ਸੁਰ, ਹਵਾ ਦਾ ਝੌਂਕਾ, ਵਰਖਾ, ਸੋਕਾ ਅਤੇ ਬਿੰਬ ਜਾਂ ਪ੍ਰਤੀਕ’, ਇਹ ਸਾਰੇ ਕਿਸੇ ਨਾ ਕਿਸੇ ਪ੍ਰਭਾਵ ਅਧੀਨ ਹਨ, ਪਰ ਸੋਚ ਦੀ ਮੌਲਕਤਾ ਪ੍ਰਭਾਵ ਅਧੀਨ ਨਹੀਂ ਹੁੰਦੀ ਜੇ ਉਹ ਇੱਕ ਵਲਖਣ ਖਿਆਲ ਵਾਂਗ ਅਟੁੱਟ ਰਹੇ | ਬੰਦੇ ਦਾ ਅਸਲ ਹੀ ਖੋਜੀ ਹੋ ਨਿਬੜਦਾ ਹੈ; ਜਿੱਥੇ ਅੱਜ ਸਭਿਆਤਾ ਸਾਨੂੰ ਲੈ ਆਈ ਹੈ, ਇਹ ਬੰਦੇ ਦੇ ਅਸਲ ਕਾਰਣ ਹੀ ਤਾਂ ਹੈ; ਬਾਕੀ ਸਭ ਕੁਝ ਤਾਂ ਮਗਰ ਲੱਗਣ ਦੀ ਰੁਚੀ ਵਿੱਚ ਹੀ ਜਬਤ ਹੋ ਜਾਂਦਾ ਹੈ |

ਪੇਸ਼ ਏ ਤੁਹਾਡੇ ਸਾਹਮਣੇ ਰਾਣਾ ਰਣਬੀਰ ਹੋਰਾਂ ਦੀ ਕਵਿਤਾ “ਮੈਂ ਕੋਰਾ ਵਰਕਾ ਨਹੀਂ “ ਜਿਸ ਵਿੱਚ ਕੀਤੇ ਗਏ ਬੰਦ ਖਿਆਲ ਨੂੰ ਹਰੇਕ ਕਵੀ ਕਵਿਤਰੀ ਨੂੰ ਗਲ ਲਾਉਣਾ ਚਾਹੀਦਾ ਹੈ !

ਹਲਫ਼ੀਆ ਬਿਆਨ – ਰਾਣਾ ਰਣਬੀਰ

ਮੈਂ ਕੋਰਾ ਵਰਕਾ ਨਹੀਂ

ਕਿ ਮੇਰੇ ’ਤੇ ਜੋ ਚਾਹੋ ਲਿਖ ਦੇਵੋ

ਮੈਨੂੰ ਤੁਸੀਂ ਸੁਣਾ ਸਕਦੇ ਹੋ

ਪੜ੍ਹਾ ਸਕਦੇ ਹੋ

ਮੇਰੇ ’ਤੇ ਆਪਣੀ ਛਾਪ ਨਹੀਂ ਲਗਾ ਸਕਦੇ

ਕਰਾਂਗਾ ਤਾਂ ਮੈਂ ਉਹੀ

ਜੋ ਮੈਂ ਕਰਨਾ ਚਾਹੁੰਦਾ ਹਾਂ

ਸ਼ੁਗਲ ਦੇ ਤੌਰ ਤੇ ਮੈਂ ਤੁਹਾਡੀ ਨਕਲ ਕਰ ਸਕਦਾਂ

ਰਵਾਇਤ ਦੇ ਤੌਰ ਤੇ ਹੁੰਗਾਰਾ ਭਰ ਸਕਦਾਂ

ਪਰ ਚੱਲਾਂਗਾ ਆਪਣੀ ਹੀ ਚਾਲ

ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ ’ਤੇ ਹੀ ਹਾਂ

ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ

ਮੈਂ ਨਾ ਤਾਂ ਬਿਰਖ

ਨਾ ਸੱਤਵਾਂ ਸੁਰ

ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ

ਨਾ ਵਰਖਾ ਹਾਂ ਨਾ ਸੋਕਾ ਹਾਂ

ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ

ਮੈਂ ਤਾਂ ਆਪੇ ਨਾਲ ਰਲਿਆ

ਬੰਦੇ ਦਾ ਅਸਲ ਹਾਂ

ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ

ਸਗੋਂ ਧਰਤੀ ਦੀ ਹੀ ਕੋਈ ਚੀਜ਼ ਹੋਵੇਗੀ

ਬੱਦਲ ਮੈਂ ਛੋਹ ਕੇ ਨਹੀਂ ਵੇਖੇ

ਧਰਤੀ ਨੂੰ ਮੈਂ ਹੰਢਾ ਰਿਹਾਂ!

ਰਾਣਾ ਰਣਬੀਰ Read More »

ਅਰਤਿੰਦਰ ਸੰਧੂ

ਮੈਂ ਇੱਕ ਪੰਜਾਬੀ ਨਾਵਲਕਾਰ ਹੋਣ ਦੇ ਨਾਤੇ ਵੀ ਆਪਣੀ ਜਿੰਦਗੀ ਧੜਿਆਂ ਤੋਂ ਵੱਖ ਰਹਿਕੇ ਜੀਵੀ ਹੈ; ਕਿਸੇ ਵੀ ਸਾਹਿਤਕ ਸਭਾ ਦਾ ਮੈਂਬਰ ਬਣਨ ਤੋਂ ਮੈਂ ਗੁਰੇਜ ਕੀਤਾ ਹੈ , ਭਾਵੇਂ ਇਹ ਮੈਂ ਮੰਨਦਾ ਹਾਂ ਕਿ ਜੋ ਮਹਾਨ ਲੋਕ ਸਾਹਿਤਕ ਸਭਾਵਾਂ ਬਣਾਕੇ ਸਾਹਿਤ ਦੀ ਸੇਵਾ ਕਰਦੇ ਹਨ ਉਹ ਮੇਰੇ ਨਾਲੋਂ ਬੇਹਤਰ ਹਨ; ਉਨਾਂ ਦੀ ਇਸ ਪਰਸੰਗ ਵਿੱਚ ਕੀਤੀ ਮਿਹਨਤ ਸ਼ਿਲਾਘਾ ਯੋਗ ਹੁੰਦੀ ਹੈ, ਪਰ ਆਖ ਲਵੋ ਕਿ ਮੇਰੇ ਸੁਭਾਹ ਨੂੰ ਕਦੇ ਇਹ ਰਾਸ ਹੀ ਨਹੀਂ ਆਇਆ | ਇਸ ਕਰਕੇ ਬਹੁਤੀ ਵਾਰ ਇਕੱਲਾ ਹੀ ਰਹਿ ਜਾਂਦਾ ਰਿਹਾ ਹਾਂ, ਪਰ ਫੇਰ ਵੀ ਮੇਰਾ ਬਹੁਤ ਖੂਬਸੂਰਤ ਸ਼ਖਸ਼ਿਆਤਾਂ ਨਾਲ ਮੇਲ ਮਿਲਾਪ ਵੀ ਹੁੰਦਾ ਰਿਹਾ ਜੋ ਵੱਖਰੀਆਂ ਵੱਖਰੀਆਂ ਸਾਹਿਤਕ ਸਭਾਵਾਂ ਦੇ ਮੈਂਬਰ ਹਨ | ਕਵਿਤਾ ਹਮੇਸ਼ਾ ਮੇਰੇ ਸੰਗ ਰਹੀ ਹੈ ਤੇ ਆਪਣੇ ਹਰ ਨਾਵਲ ਵਿੱਚ ਮੈਂ ਇਸ ਨੂੰ ਵਰਤਦਾ ਆਇਆ ਹਾਂ | ਲਾਕਡੌਨ ਕਰਕੇ ਕੁਝ ਅਰਸੇ ਲਈ ਏਧਰ ਪੰਜਾਬ ਵਿੱਚ ਠਹਿਰਨਾ ਪਿਆ ਤੇ ਸੋਚਿਆ ਪੰਜਾਬੀ ਕਵੀਆਂ/ਕਵਿਤਰੀਆਂ ਦੀਆਂ ਕਵਿਤਾਵਾਂ ਬਾਰੇ ਕੁਝ ਲਿਖਾਂ, ਭਾਵ ਉਨਾਂ ਦੀਆਂ ਕਵਿਤਾਵਾਂ ਅੰਦਰਲੇ ਉਹ ਸੁਨੇਹੇ ਤੁਹਾਨੂੰ ਵੀ ਸੁਣਾਵਾਂ ਜੋ ਮੈਂ ਸੁਣੇ| ਇੰਝ ਪਿਛਲੇ ਮਹੀਨੇ ਤੋਂ, ਉਨਾਂ ਕਵੀਆਂ /ਕਵਿਤਰੀਆਂ ਬਾਰੇ ਮੈਂ ਲਿਖਿਆ ਜਿਨਾਂ ਨੂੰ ਮੈਂ ਨਹੀਂ ਸੀ ਜਾਣਦਾ ਜਿਵੇਂ ਮਨਜੀਤ ਇੰਦਰਾ , ਹਰਵਿੰਦਰ ਚੰਡੀਗੜ,ਜਗਦੀਪ ਸਿੱਧੂ, ਰਵਿੰਦਰ ਸੰਧੂ, ਸਿਮਰਨ ਅਕਸ, ਪਾਲ ਕੌਰ, ਕੁਲਵਿੰਦਰ ਕੌਰ ਸੈਣੀ, ਜਸਵੰਤ ਸਿੰਘ ਜਫਰ,ਬੀਬੀ ਸੁਰਜੀਤ ਕੌਰ ਸੈਕਰਾਮੈਂਟੋ,ਜਸ ਪ੍ਰੀਤ, ਤਿਰਲੋਕ ਬੀਰ ਅਤੇ ਰਾਜਿੰਦਰ ਕੌਰ ਮਾਵੀ, ਕਿਉਂਕਿ ਮੇਰੀ ਨਜਰ ਵਿੱਚ ਚੰਗੀ ਰਚਨਾ ਕੋਈ ਵੀ ਇਨਸਾਨ ਲਿਖੇ, ਉਸਦੀ ਸ਼ਿਲਾਘਾ ਕਰਨੀ ਬਣਦੀ ਹੈ | ਇਸ ਵਾਰ ਮੈਂ ਅਰਤਿੰਦਰ ਸੰਧੂ ਹੋਰਾਂ ਦੀ ਇੱਕ ਖੂਬਸੂਰਤ ਕਵਿਤਾ ਤੁਹਾਡੇ ਅੱਗੇ ਰੱਖ ਰਿਹਾ ਹਾਂ ਜੋ ਇੱਕ ਵੱਡੇ ਪਰਸੰਗ ਨੂੰ ਛੇੜ ਦੀ ਹੈ | ਅਰਤਿੰਦਰ ਸੰਧੂ ਜੀ ਬਾਰੇ ਮੈਂ ਬਹੁਤਾ ਨਹੀਂ ਜਾਣਦਾ ਸਵਾਏ ਇਸ ਦੇ ਕਿ ਉਹ “ਏਕਮ” ਨਾਂ ਦਾ ਪੰਜਾਬੀ ਵਿੱਚ ਰਿਸਾਲਾ ਕੱਢਦੇ ਹਨ ਜੋ ਕਿ ਆਪਣੇ ਆਪ ਵਿੱਚ ਬਹੁਤ ਹਿੱਮਤ ਵਾਲਾ ਕੰਮ ਹੈ ਕਿਉਂਕਿ ਬੱਲੇ ਬੱਲੇ ਕਰਨ ਵਾਲੇ ਵੀ ਕਈ ਵਾਰ ਇਸ ਕੰਮ ਵਿੱਚ ਸਾਥ ਨਹੀਂ ਦੇ ਪਾਉਂਦੇ ; ਇਸ ਤੋਂ ਬਿਨਾਂ ਉਹ ਇੱਕ ਚੰਗੇ ਲੇਖਿਕਾ, ਕਵਿਤਰੀ ਅਤੇ ਚਿੰਤਕ ਹਨ | ਕਵਿਤਾ ਦਾ ਨਾਂ ਹੀ ਦੱਸਦਾ ਹੈ ਕਿ ਜੰਗਲ ਸ਼ਬਦ ਜੰਗਲ ਤੀਕ ਸੀਮਤ ਨਹੀਂ; ਇਸ ਦੇ ਪਰਛਾਵਿਆਂ ਨਾਲ ਸਾਡੀ ਦੁਨੀਆਂ ਰੱਤ ਤੇ ਪਸੀਨੇ ਨਾਲ ਦਾਗੀ ਜਾਂਦੀ ਰਹੀ ਹੈ; ਸਾਡੇ ਸਮਾਜ ਸਭਿਅਤਾ ਦੇ ਪਰਦੇ ਪਾਕੇ ਉਸੇ ਜੰਗਲ ਦੀ ਤਰ੍ਹਾਂ ਕਾਇਦੇ ਘੜਕੇ ਆਪਣੇ ਕੁਝ ਵਰਗਾਂ ਨੂੰ ਸਿਰਫ਼ “ਟਾਰਗਟ /ਨਿਸ਼ਾਨੇ “ ਤੀਕ ਸੀਮਤ ਕਰਕੇ ਰੱਖ ਦੇਂਦੇ ਹਨ | ਇੱਕ ਜੰਗਲ ਹੈ ਜਿੱਥੇ ਪਛੂ, ਪੰਛੀ ਤੇ ਹੋਰ ਬਹੁਤ ਤਰਾਂ ਦੇ ਜੀਵ ਜਿਉਂਦੇ ਹਨ, ਪਰ ਉੱਥੇ ਕੋਈ ਕਾਨੂੰਨ ਨਹੀਂ ਜੋ ਕਿਸੇ ਨੂੰ ਬਚਾਉਣ ਦਾ ਦਾਹਵਾ ਕਰੇ, ਜਿਵੇਂ ਸਾਡੇ ਜਾਂ ਸਭਨਾ ਸਮਾਜਾਂ ਵਿੱਚ ਕਾਨੂੰਨ ਬਣਾਏ ਹੋਏ ਹਨ, ਭਾਵੇਂ ਇਨਾਂ ਦੀ ਵਰਤੋਂ ਦੁਰਵਰਤੋਂ ਜਾਰੀ ਰਹਿੰਦੀ ਹੈ | ਇਹ ਕਵਿਤਾ ਜਾਨਵਰ/ਪੰਛੀ /ਜੀਵਾਂ ਦੀ ਬੇਵਸੀ ਅਤੇ ਏਕਤਾ ਦੀ ਚੇਤੰਨਤਾ ਤੋਂ ਸੱਖਣੇ ਰਹਿਣ ਦੀ ਅਵਸਥਾ ਦੀ ਬਾਤ ਪਾਕੇ, ਮਨੁੱਖੀ ਸਮਾਜ ਦੇ ਫੋਕੇ ਕਾਨੂੰਨਨ ਦਾਹਵੇ ਵੱਲ ਇਸ਼ਾਰਾ ਕਰਦੀ ਹੈ |ਜੰਗਲ ਨਿਵਾਸੀ ਜਾਨਵਰ /ਪੰਛੀ /ਜੀਵ ਸਾਡੇ ਵਾਂਗ ਹਰ ਤਰ੍ਹਾਂ ਦੀ ਚੇਤੰਨਤਾ ਨਹੀਂ ਰੱਖਦੇ, ਪਰ ਸਾਡੇ ਲੋਕ ਚੇਤੰਨਤਾ ਰੱਖਕੇ ਵੀ ਹੋਰਾਂ ਦੇ ਸ਼ਿਕਾਰ ਬਣੇ ਰਹਿੰਦੇ ਹਾਂ, ਖਾਸ ਕਰਕੇ ਨਾਰੀ ਵਰਗ, ਗਰੀਬ ਲੋਕ ਜਾਂ ਘੱਟ ਗਿਣਤੀ ਵਾਲੇ ਲੋਕ | ਕਵਿਤਾ ਆਮ ਲੋਕਾਂ, ਬੁੱਧੀਜੀਵੀਆਂ, ਲੇਖਿਕਾਂ ਵੱਲ ਇੱਕ ਸਵਾਲ ਲੈਕੇ ਵੇਖਦੀ ਹੈ ਕਿ ਸੋਚੋ ਕੁਝ | ਮੈਨੂੰ ਇਹ ਕਵਿਤਾ ਜੌਰਜ ਔਰਵੇਲ (George Orwell) ਦੇ ਨਾਵਲ ਐਨੀਮਲ ਫ਼ਾਰਮ (Animal Farm ) ਦੀ ਯਾਦ ਦੁਵਾਉਂਦੀ ਹੈ; ਭਾਵੇਂ ਔਰਵੇਲ ਆਪਣੇ ਇਸ ਨਾਵਲ ਵਿੱਚ ਜੋਸਫ ਸਟਾਲਿਨ ਅਤੇ ਲਿਓਨ ਟਰੋਟਸਕੀ ( Joseph Stalin and Leon Trotsky) ਦੀਆਂ ਤਾਨਾਸ਼ਾਹੀ ਪੁੱਲੀਸੀਆਂ ਉੱਤੇ ਨਿਸ਼ਾਨਾ ਸੇਧਦਾ ਹੈ, ਪਰ ਇਸ ਨਾਵਲ ਦਾ ਪਾਤਰ ਨਿਪੋਲੀਅਨ ਸਚੀਂ ਮੁਚੀਂ ਸਾਡੇ ਸਮਾਜ ਦੇ ਲੁਟੇਰਿਆਂ, ਮੁਰਜਮਾਂ ਅਤੇ ਭ੍ਰਿਸ਼ਟਾਚਾਰ ਵਿੱਚ ਗਰਕ ਹੋਏ ਤਹਨਸ਼ਾਹ ਰਾਜਨੀਤੀਵਾਨਾਂ ਦੀ ਹੋਂਦ ਨੂੰ ਯਾਦ ਕਰਵਾਉਂਦਾ ਹੈ ਜਿਨਾਂ ਵੱਲ ਇਹ ਕਵਿਤਾ ਉਭਰ ਕੇ ਇਸ਼ਾਰੇ ਕਰਦੀ ਹੈ | ਅਰਤਿੰਦਰ ਸੰਧੂ ਜੀ ਇਸ ਬਾਰੇ ਕਵਿਤਾ ਦੇ ਅੰਤ ਵਿੱਚ ਵੱਡਾ ਇਸ਼ਾਰਾ ਕਰਦੇ ਹਨ “: ਫੇਰ ਜੀਣ ਦਾ ਚਾਅ, ਮੌਤ ਦੇ ਡਰ ਦੇ ਉੱਪਰ ਹੋਕੇ ਵਹਿੰਦਾ ਹੈ, ਜੰਗਲ ਦਾ ਕਾਇਦਾ ਬਣ ਜਾਂਦਾ ਹੈ |” ਜਿੰਦਗੀ ਚਲਦੀ ਹੈ, ਜੀਵਨ ਦਾ ਚਾਅ ਹੀ ਤਾਂ ਹੈ ਜੋ ਅਰੁਕ ਹੈ, ਪਰ ਉਸ ਚਾਅ ਦੀ ਸੁਰੱਖਿਆ ਬਾਰੇ ਚੇਤੰਨਤਾ ਗਾਇਬ ਰਹਿੰਦੀ ਹੈ ਤੇ ਮੌਤ ਨਾਲ ਹੀ ਤੁਰਦੀ ਫਿਰਦੀ ਰਹਿੰਦੀ ਹੈ; ਸ਼ਾਇਦ ਉਹ ਇਸ ਆਫਤ ਵੱਲ ਕੇਂਦਰਤ ਹੁੰਦੇ ਹੀ ਨਹੀਂ;ਬਹੁਤ ਵਾਰ ਇਹ ਸਥਿਤੀ ਕੁਦਰਤ ਦਾ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ 955” ਨਿਯਮ ਬਣ ਕੇ ਰਹਿ ਜਾਂਦੀ ਹੈ; ਫੇਰ ਏਧਰ ਓਧਰ ਨਵ ਜਨਮੇ ਜੀਵ ਧੱਕੇ ਦਾ ਸ਼ਿਕਾਰ ਹੋਈ ਜਾਂਦੇ ਹਨ ਅਤੇ ਇਸ ਹਾਜਰ ਨਜਰ ਮੌਤ ਤੋਂ ਬਚਾਓ ਦਾ ਅਭਾਵ ਬਣਿਆ ਰਹਿੰਦਾ ਹੈ| ਇੰਝ ਜੰਗਲ ਵਿੱਚ ਚੱਲਦੇ ਧੱਕੇ ਨੂੰ ਬਸ ਗਲ ਲਾ ਲਿਆ ਜਾਂਦਾ ਹੈ | ਕਵਿਤਰੀ ਦਾ ਇੱਕ ਸਵਾਲ ਹੈ ਸਾਡੇ ਸਾਹਮਣੇ ਹੈ “ ਕੀ ਇੰਝ ਇਹ ਧੱਕੇ/ ਇਹ ਸ਼ੋਸ਼ਣ ਅਸੀਂ ਸਵੀਕਾਰ ਕਰਨੇ ਹਨ ਜੀਵਨ ਦੇ ਚਾਅ ਅਧੀਨ ਜਾਂ ਨਹੀਂ ?” ਦੂਜੇ ਸ਼ਬਦਾਂ ਵਿੱਚ ਕੀ ਸਾਡਾ ਸਮਾਜ ਵੀ ਜੰਗਲ ਦਾ ਸੁਭਾਹ ਨਹੀਂ ਛੱਡ ਪਏਗਾ ਜਾਂ ਅਸੀਂ ਇਸ ਪ੍ਰਸੰਗ ਵਿੱਚ ਕੋਈ ਕੋਸ਼ਿਸ਼ ਨਹੀਂ ਕਰਾਂਗੇ ? ਕਵਿਤਰੀ ਦੇ ਸਵਾਲ ਦਾ ਚੇਤੰਨਤਾ ਵੱਲੋਂ ਜਵਾਬ ਹੋਏਗਾ “ਨਹੀਂ, ਹਾਂ ਕੋਸ਼ਿਸ਼ ਜਾਰੀ ਰਹੇਗੀ” ਪਰ ਜਿੱਥੇ ਚੇਤੰਨਤਾ ਦਾ ਅਭਾਵ ਹੈ, ਉੱਥੇ ਇਸ ਦਾ ਉੱਤਰ ਹੋਏਗਾ “ ਕੋਈ ਨਾ |” ਫੇਰ ਇਸ “ਕੋਈ ਨਾ” ਕਰਕੇ, ਮਨੁੱਖੀ ਸੋਚ ਦੀ ਖੜੋਤ ਦਾ ਕੱਦ ਪਹਾੜ ਜਿੱਡਾ ਹੋ ਜਾਏਗਾ | ਹਾਜਰ ਹੈ ਇਹ ਖੂਬਸੂਰਤ ਕਵਿਤਾ ਜੋ ਵੱਡੀਆਂ ਗੱਲਾਂ ਕਰਦੀ ਹੈ :

ਅਰਤਿੰਦਰ ਸੰਧੂ Read More »

Scroll to Top