ਲੋਕਤੰਤਰ ਦੀ ਮੌਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Loktantr Di Maut – Punjabi Poem || G.S.Nakshdeep Panjkoha

ਲੋਕਤੰਤਰ ਦੀ ਮੌਤ – (ਗ.ਸ.ਨਕਸ਼ਦੀਪ ਪੰਜਕੋਹਾ)
ਲੋਕਤੰਤਰ ਮਰ ਜਾਵੇ,
ਜਦੋਂ ਬੋਲਣ ‘ਤੇ ਪਾਬੰਦੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਜਦੋਂ ਨੇਤਾਵਾਂ ਦੀਂ ਮੰਡੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਕੋਈ ਧਕੇ ਨਾਲ ਧਰਮ ਫਲਾਵੇ !
ਲੋਕਤੰਤਰ ਮਰ ਜਾਵੇ,
ਜਦੋ ਬਲਾਤਕਾਰੀ ਕੋਈ ਨਾ ਸਜ਼ਾ ਪਾਵੇ !
ਲੋਕਤੰਤਰ ਮਰ ਜਾਵੇ,
ਜਦੋਂ ਹੱਕਾਂ ਦੀ ਹੋਵੇ ਲੁਟਾਈ !
ਲੋਕਤੰਤਰ ਮਰ ਜਾਵੇ,
ਜਦੋਂ ਅਮੀਰ ਪੁਗਾਉਣ ਅੜ੍ਹਬਾਈ !
ਲੋਕਤੰਤਰ ਮਰ ਜਾਵੇ,
ਬੁਧੀਜੀਵੀ ਜਦੋਂ ਕੈਦਾਂ ਵਿੱਚ ਹੋਵਣ ਬੰਦ !
ਲੋਕਤੰਤਰ ਮਰ ਜਾਵੇ,
ਜਦੋਂ ਧਰਮ ਰਹੇ ਕਸਾਈਆਂ ਦੇ ਸੰਗ !
ਲੋਕਤੰਤਰ ਮਰ ਜਾਵੇ,
ਜਦ ਅੰਨਦਾਤਾ ਸੜਕਾਂ ‘ਤੇ ਰੁਲ ਜਾਵੇ !
ਲੋਕਤੰਤਰ ਮਰ ਜਾਵੇ,
ਅਫ਼ਸਰਸ਼ਾਹੀ ਬੇਝਿਜਕ ਗੁਲ ਖਲਾਵੇ !
ਲੋਕਤੰਤਰ ਮਰ ਜਾਵੇ,
ਜਦ ਕਾਤਲ ਖੁੱਲ੍ਹਮਖੁਲ੍ਹਾ ਫਿਰੇ ਘੁੰਮਦਾ !
ਲੋਕਤੰਤਰ ਨਕਸ਼ਦੀਪ ਮਰ ਜਾਵੇ,
ਹਾਕਮ ਜਦ ਕੁਝ ਪਰਿਵਾਰਾਂ ਦੇ ਪੈਰ ਚੁੰਮਦਾ !




