In Newspapers

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਵਲੋਂ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਸੁਲਗਦੀ ਅੱਗ” ਬਾਰੇ ਪੁਸਤਕ ਰਿਵਿਊ “ਨਵਾਂ ਜ਼ਮਾਨਾ ” ਅਖਬਾਰ (21.08.2022) ਦੇ ਪੇਜ 3 ਵਿੱਚ

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਵਲੋਂ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਸੁਲਗਦੀ ਅੱਗ” ਬਾਰੇ ਪੁਸਤਕ ਰਿਵਿਊ “ਨਵਾਂ ਜ਼ਮਾਨਾ ” ਅਖਬਾਰ (21.08.2022) ਦੇ ਪੇਜ 3 ਵਿੱਚ

https://epaper.nawanzamana.in/view/113/nawan-zamana/3

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਵਲੋਂ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ “ਸੁਲਗਦੀ ਅੱਗ” ਬਾਰੇ ਪੁਸਤਕ ਰਿਵਿਊ “ਨਵਾਂ ਜ਼ਮਾਨਾ ” ਅਖਬਾਰ (21.08.2022) ਦੇ ਪੇਜ 3 ਵਿੱਚ Read More »

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਦਾ ਲੇਖ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ ਸੁਲਗਦੀ ਅੱਗ ਬਾਰੇ ਛਪਿਆ ” ਆਪਣੀ ਆਵਾਜ਼ ” ਵਿੱਚ

ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ ਦਾ ਲੇਖ ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲ ਸੁਲਗਦੀ ਅੱਗ ਬਾਰੇ ਛਪਿਆ ” ਆਪਣੀ ਆਵਾਜ਼ ” ਵਿੱਚ Read More »

23.01.2022 ਨੂੰ ਕਾਵਿਲੋਕ ਵਿਚ ਛਪੀ ਮੇਰੀ ਕਵਿਤਾ

ਬਲਾਤਕਾਰ

(ਗ ਸ ਨਕਸ਼ਦੀਪ ਪੰਜਕੋਹਾ)

ਕਦੇ ਸ਼ੀਸ਼ੇ ‘ਤੇ ਪਈ

ਤ੍ਰੇੜ ਨੂੰ ਵੇਖਣਾ

ਜੋ ਹਮੇਸ਼ਾਂ ਲਈ

ਅਕਸ ਨੂੰ ਹੈ ਵਿਗਾੜ ਛੱਡਦੀ !

ਕਦੇ ਤੂਫਾਨ ਵਿੱਚ

ਟੁੱਟੇ ਪੌਦੇ ਵੇਖਣਾ

ਜੋ ਜਿਉਂਣ ਲਈ ਰਹਿੰਦੇ ਸਹਿਕਦੇ !

ਹੁੰਦਾ ਹੈ ਇੰਝ ਹੀ

ਜਦ ਜਾਨਵਰ ਨੁਮਾ ਬਲਾਤਕਾਰੀ

ਕਿਸੇ ਦੇ ਜ਼ਿਹਨ ਅਤੇ ਰੂਹ ਨੂੰ

ਖਰੋਚਕੇ, ਝਰੀਟਕੇ ਕੁਝ ਪਲ ਦੀ

ਹਵਸ ਵਿੱਚ ਲਿੱਬੜਕੇ

ਮਰ ਮੁੱਕ ਜਾਵੇ ਇੱਕ

ਇਨਸਾਨ ਦੇ ਤੌਰਤੇ |

ਜਮੀਰ ਦੇ ਘਾਓ ਕਦੇ

ਭਰਦੇ ਨਹੀਂ ਹੁੰਦੇ

ਤੇ ਨਾਲ ਵਸਦੀ ਰਹੇ ਹਮੇਸ਼ਾਂ

ਮੂੰਹ ਉੱਤੇ ਨਾ ਥੁੱਕ ਸਕਣ

ਵਾਲੀ ਇੱਕ ਠੰਡੀ ਬੇਵਸੀ !

ਵੱਡੀ ਧੂਣੀ ਦੇ ਵਾਂਗ

ਉਹ ਕੁਝ ਪਲਾਂ ਦੇ ਘਾਓ

ਬੜੇ ਧੁਖਦੇ ਰਹਿਣ

ਖਰੀਂਡ ਵਾਲੇ ਫੋੜੇ ਵਾਂਗ

ਬੜੇ ਦੁਖਦੇ ਰਹਿਣ!

ਰਾਤ ਦੇ ਹਨੇਰੇ ਵਿੱਚ

ਤਨਹਾਈ ਦੀਆਂ ਖਾਈਆਂ

ਵਿੱਚ ਉਲਟੇ ਪਿਆਂ

ਨਸੂਰ ਬਣ ਤੜਫਾਉਂਦੇ ਰਹਿਣ !

ਹਾਂ ਉਹ ਘਾਓ

ਜ਼ਿਹਨ ਵਿੱਚ ਗੱਡ ਜਾਂਦਾ

ਸਮਿੰਟ ਵਿੱਚ ਉਤਾਰੇ ਕਿੱਲ ਵਾਂਗ

ਅਤੀਤ ਅਤੇ ਹੁਣ ਨੂੰ

ਜੋੜਕੇ ਰੱਖਣ ਲਈ !

ਚੰਬੜ ਜਾਂਦਾ ਇਹ ਫਿਰ

ਕੱਪੜੇ ‘ਤੇ ਲੱਗੀ

ਧੰਦਿਆਈ ਵਾਂਗ ਹਮੇਸ਼ਾ ਲਈ

ਕੋਹੇ ਪਲਾਂ ਦੀ ਯਾਦ ਬਣਕੇ !

ਬੜਾ ਛੋਟਾ ਹੁੰਦਾ ਜੋ

ਇੱਕ ਨਾਂਹ ਹੀ ਨਾ

ਬਰਦਾਸ਼ਤ ਕਰ ਸਕੇ !

ਕੋਈ ਫੇਰ ਦੱਸਣਾ

ਜਬਰਦਸਤੀ ਕਿਉਂ ਸਹੇ ?

ਚੰਗਾ ਤਾਂ ਇਹੋ ਹੈ ਕਿ

ਬਲਾਤਕਾਰੀ ਆਪਣੀ ਮਾਂ ਦੀ

ਕੁੱਖ ਵਿੱਚ ਗਲ ਜਾਏ

ਉਹ ਗਲ ਸੜ ਜਾਏ ਤਾਂਕਿ ਮਾਂ

ਫੇਰ ਤੋਂ ਜਿਉਂਦੀ ਨਾ ਮਰੇ |

ਇੱਕ ਵਾਰ ਦੀ ਜਬਰਦਸਤੀ

ਇੱਕ ਵਾਰ ਦਾ ਸ਼ੋਸ਼ਣ

ਉਮਰ ਦੀ ਤਾਰੀਖ ਬਦਲ ਦੇਵੇ

ਦੁਖਦੇ ਪਲ ਭੁਲਾਉਣ ਦੀ

ਬੇਕਾਰ ਜਿਹੀ ਕੋਸ਼ਿਸ਼ ਵਿੱਚ !

ਸ਼ੀਸ਼ੇ ‘ਤੇ ਪਈ

ਤ੍ਰੇੜ ਨੂੰ ਵੇਖਣਾ

ਜੋ ਹਮੇਸ਼ਾਂ ਲਈ

ਅਕਸ ਨੂੰ ਵਿਗਾੜ ਛੱਡਦੀ !

23.01.2022 ਨੂੰ ਕਾਵਿਲੋਕ ਵਿਚ ਛਪੀ ਮੇਰੀ ਕਵਿਤਾ Read More »

20.01.2022 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ

20.01.2022 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ ਵੇਖੋ ਲਿੰਕ :

https://www.punjabitribuneonline.com/…/immigrant-poetry…

ਜਿੰਨਾਂ ਚਿਰ ਚੜ੍ਹਤ ਰਹੀ

ਨਾ ਉਹ ਬੇਚੈਨੀ ਦਾ ਆਲਮ, ਨਾ ਪਹਿਲਾਂ ਵਰਗੀ ਤੜਫ ਰਹੀ |

ਨਾ ਸਵੈਮਾਣ ਦਾ ਸ਼ੋਰ ਰਿਹਾ, ਨਾ ਪਹਿਲਾਂ ਵਰਗੀ ਮੜਕ ਰਹੀ |

ਲੋਕੀਂ ਕਹਿੰਦੇ ਰਹੇ ਸਾਡੀ ਇੱਕ, ਛੋਟੀ ਗੱਲ ‘ਤੇ ਹੈ ਤਿੜਕ ਰਹੀ |

ਨਾ ਉਹ ਦਾਅਵਿਆਂ ਦੀਆਂ ਗੱਲਾਂ, ਤੇ ਨਾ ਹੀ ਉਹ ਬੜ੍ਹਕ ਰਹੀ|

ਨਾ ਦਿਲ ਨੂੰ ਕੋਈ ਰਾਹ ਰਿਹਾ, ਨਾ ਘਰ ਨੂੰ ਕੋਈ ਸੜਕ ਰਹੀ |

ਥਲਾਂ, ਨਦੀਆਂ, ਖੇੜਿਆਂ ‘ਚ, ਕਹਿੰਦੇ ਮੁਹੱਬਤ ਹੈ ਧੜਕ ਰਹੀ!

ਹੁਣ ਮੁਹੱਬਤ ਯਾਦਾਂ ਦੇ ਵਿੱਚ ਹੀ, ਅਸੀਂ ਵੇਖੀ ਹੈ ਭੜਕ ਰਹੀ |

ਟੁੱਟ ਜਾਵੇ ਰਿਸ਼ਤਾ ਜਿੱਥੇ, ਤਲਵਾਰ ਮਤਲਬ ਦੀ ਲੜਕ ਰਹੀ |

ਨਕਸ਼ਦੀਪ ਨਿਹਾਰਿਆ ਗਿਆ, ਜਿੰਨਾਂ ਚਿਰ ਬਸ ਚੜ੍ਹਤ ਰਹੀ|

ਗ ਸ ਨਕਸ਼ਦੀਪ ਪੰਜਕੋਹਾ

ਮੁਸ਼ਕਿਲ

ਬੜਾ ਮੁਸ਼ਕਿਲ ਸੀ, ਤੈਨੂੰ ਕਦੇ ਭੁੱਲ ਜਾਣਾ

ਪਰ ਕੰਬਖਤ ਵਕਤ ਨੇ, ਤੈਨੂੰ ਵੀ ਭੁਲਾ ਦਿੱਤਾ |

ਅੱਜ ਵੀ ਤੇਰੇ ਸ਼ਾਹਿਰ, ਉਵੇਂ ਸੂਰਜ ਚੜ੍ਹਦਾ ਏ,

ਤੂੰ ਮੇਰੇ ਸ਼ਾਹਿਰ ਦਾ, ਸੂਰਜ ਹੀ ਛਪਾ ਦਿੱਤਾ |

ਤੂੰ ਸੀ ਸ਼ਾਇਦ ਕੀਤੀ, ਜ਼ਿੰਦਗੀ ‘ਚ ਸੌਦੇਬਾਜੀ,

ਅਸੀਂ ਇੱਕੋ ਵਾਰ, ਸਭ ਕੁਝ ਦਾਅ ‘ਤੇ ਲਾ ਦਿੱਤਾ |

ਮਿਲਿਆ ਜੇ ਕੋਈ ਹਮਰਾਹੀ, ਰਾਹੇ ਜ਼ਿੰਦਗੀ ਵਿੱਚ,

ਆਖ ਦਿਆਂਗਾ ਹੁਣ, ਤੈਨੂੰ ਅਸੀਂ ਪਾਸੇ ਹਟਾ ਦਿੱਤਾ |

ਜੋ ਵੀ ਦੁੱਖ ਤੂੰ ਦਿੱਤੇ, ਉਹ ਮੈਂ ਸੀਨੇ ਚ ਉਗਾ ਲਏ,

ਕਿਸੇ ਨੇ ਜੇ ਪੁੱਛਿਆ, ਬਸ ਹਾਲੇ ਦਿਲ ਸੁਣਾ ਦਿੱਤਾ |

ਅਜੇ ਤਾਂ ਇਹ ਜ਼ਿੰਦਗੀ, ਲੋਕੋ ਮੁੱਕ ਗਈ ਨਹੀਂ ਹੈ,

ਅਸੀਂ ਤਨਹਾ ਹਾਂ, ਇਹ ਹਰ ਥਾਂ ਲਿਖਕੇ ਲਾ ਦਿੱਤਾ |

ਮਰ ਗਏ ਤੇ ਬੇਵਫਾ ਵਿੱਚ, ਫਰਕ ਕੋਈ ਨਹੀਂ ਹੁੰਦਾ,

ਤਾਂਹੀ ਮੜ੍ਹੀ ਇਸ਼ਕ ‘ਤੇ, ਅਸੀਂ ਦੀਵਾ ਜਗਾ ਦਿੱਤਾ |

ਤੂੰ ਇੱਕ ਘਟਨਾ ਸੀ, ਘਟਨਾ ਸੀ ਤੇਰੀ ਬੇਵਫਾਈ,

ਵਕਤ ਨੇ ਮੈਨੂੰ ਨਕਸ਼ਦੀਪ, ਹੁਣ ਇਹੋ ਸਿੱਖਾ ਦਿੱਤਾ |

ਗ ਸ ਨਕਸ਼ਦੀਪ ਪੰਜਕੋਹਾ

ਇਕੱਲਾ

ਹੋਰਾਂ ਨੂੰ ਮਾਰ ਮਾਰ ਧੱਕੇ, ਉਚਾਈਆਂ ਆਪ ਉਹ ਚੜ੍ਹਦੇ ਗਏ |

ਕੁਕਰਮ ਜੋ ਉਨ੍ਹਾਂ ਆਪ ਕੀਤੇ, ਨਾਂ ਹੋਰਾਂ ਦੇ ਉਹ ਮੜ੍ਹਦੇ ਗਏ |

ਇਸ ਦੌਰ ਨੂੰ ਵੀ ਵੇਖੋ, ਮਤਲਬਪ੍ਰਸਤੀ ਵਿੱਚ ਸਭੇ ਹੜ੍ਹਦੇ ਗਏ |

ਗਿਰਵੀ ਧਰਕੇ ਸੁਰਤਿ ਨੂੰ, ਐਵੇਂ ਸੱਚ ਨਾਲ ਹੀ ਲੜਦੇ ਗਏ ?

ਹੈਰਾਨੀ ਨਹੀਂ ਲੋਕ ਇਹ, ਠੱਗਾਂ ਨਾਲ ਹੀ ਕਿਉਂ ਖੜਦੇ ਗਏ ?

ਜ਼ਿੰਦਗੀ ਤਾਂ ਹੈ ਜਿੱਤ ਹਾਰ, ਕਿਉਂ ਲੋਕੀ ਹੋਰਾਂ ‘ਤੇ ਸੜਦੇ ਗਏ ?

ਕਾਹਦੇ ਇਹ ਰਿਸ਼ਤੇ ਜਿਹੜੇ, ਗਰਜਾਂ ਖਾਤਰ ਹੀ ਅੜਦੇ ਗਏ |

ਇਸ਼ਕ ਕਮਾਉਂਦੇ ਲੋਕ, ਕਿਉਂ ਉੱਚੀ ਹੱਕੇ ਹਕੂਕ ਪੜ੍ਹਦੇ ਗਏ |

ਚੰਗਾ ਨਕਸ਼ਦੀਪ ਇਕੱਲਾ, ਪੱਲਾ ਝੂਠਾ ਹੀ ਯਾਰ ਫੜਦੇ ਗਏ |

ਗ ਸ ਨਕਸ਼ਦੀਪ ਪੰਜਕੋਹਾ

20.01.2022 ਨੂੰ ਪੰਜਾਬੀ ਟ੍ਰਿਬਿਊਨ ਦੇ ਪੇਜ ਪਰਵਾਸੀ ਕਾਵਿ ਤੇ ਛਪੀਆਂ ਮੇਰੀਆਂ ਕੁਝ ਕਵਿਤਾਵਾਂ Read More »

Scroll to Top