G. Poetry

ਨੋਦੀਪ ਨੂੰ

ਤੇਰੇ ਵਿੱਚ ਕੁੜੇ ਦਰਦ ਸੀ ਦਇਆ ਸੀ, ਤੇ ਦੁਖ ਦਾ ਅਹਿਸਾਸ ਸੀ !

ਤੇਰੇ ਪਾਸ ਬੜਾ ਸਾਹਸ ਸੀ ਤੇ ਦਿਲ ਜੋਰਾਵਰ ਦੇ ਧੱਕੇ ਤੋਂ ਨਿਰਾਸ਼ ਸੀ!

ਮਨੁੱਖਤਾ ਦੇ ਹਾਰ ਪਾਕੇ ਮੁਟਿਆਰੇ ਤੂੰ, ਨਿਧਿੱੜਕ ਪਹੁੰਚੀ ਅੱਗ ਪਾਸ ਸੀ

ਦਰਿੰਦੇ ਰਖਵਾਲੇ ਅਖਵਾਉਣ ਵਾਲੇ, ਫਿਰ ਲੋਚਨ ਲੱਗੇ ਤੇਰਾ ਮਾਸ ਸੀ

ਤੂੰ ਅਭੈ ਬਣ ਪਰ ਅੱਗ ਵੱਲ ਤੁਰੀ ਗਈ, ਤੈਨੂੰ ਤਾਂ ਜਿੱਤ ਦੀ ਤਲਾਸ਼ ਸੀ

ਕਿੱਥੇ ਸੀ ਕਾਨੂੰਨ ਵਾਲੇ ਜਾਂ ਯੋਧੇ ਸੂਰਮੇ?ਕਿਉਂ ਇਹ ਮਨੁੱਖਤਾ ਖਲਾਸ ਸੀ ?

ਬੇਪੱਤੀ ਹੋਈ ਪਰ ਕੁਝ ਵੀ ਨਾ ਹੋਇਆ, ਇਹ ਕਿਹਾ ਜਿਹਾ ਇਨਸਾਫ ਸੀ ?

ਬਹੁਤ ਤਾਕਤ ਸੀ ਲੋਕਾਂ ਦੀ, ਪਰ ਤਾਂ ਵੀ ਇੱਕ ਉਦਾਸ ਧੀ ਬੇਆਸ ਸੀ !

ਉੱਠੇਗਾ ਸੂਰਮਾ ਨਕਸ਼ਦੀਪ ਫੇਰ, ਇਹੋ ਤਾਂ ਦੱਸਦਾ ਰਿਹਾ ਇਤਿਹਾਸ ਸੀ !

ਗ ਸ ਨਕਸ਼ਦੀਪ ਪੰਜਕੋਹਾ

ਨੋਦੀਪ ਨੂੰ Read More »

Scroll to Top