Poetry

ਜੂਠ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jooth – Punjabi Poem || G.S.Nakshdeep Panjkoha

ਜੂਠ – ਲੇਖਕ : ਗ ਸ ਨਕਸ਼ਦੀਪ ਪੰਜਕੋਹਾ

ਢਾਬੇ ‘ਤੇ ਖਾਣਾ ਖਾ ਮੈਂ ਨਿਕਲਿਆ

ਰੈਸਟ ਰੂਮ ਦੀ ਤਰਫ !

ਰੈਸਟ ਰੂਮ ਨਾਲ ਲੱਗਦੀ ਕੰਧ ਦੇ ਪਿੱਛੇ,

ਮੇਰੀ ਨਜਰ ਇੱਕ ਬੱਚੇ ਤੇ ਪਈ |

ਸੁੰਗੜਿਆ ਬੈਠਾ ਸੀ ਉਹ!

ਉਸ ਦੀ ਹਾਲਤ ਦਿਲ ਨੂੰ ਹਿਲਾ ਗਈ

ਤੇ ਮੈਂ ਕਿਹਾ “ਰੋਟੀ ਘੱਲਵਾਉਂਦਾ ਤੈਨੂੰ,

ਏਥੇ ਹੀ ਬੈਠ !”

:ਨਹੀਂ ਜੀ, ਨਹੀਂ ਜੀ”, ਰੋਣ ਹਾਕੀ ਅਵਾਜ ਵਿੱਚ

ਹੱਥ ਜੋੜ ਉਹ ਕਹਿੰਦਾ ਹੈ

“ਪਾਪਾ ਕੰਮ ਕਰਦੇ ਹਨ ਅੰਦਰ,

ਜੂਠ ਤੇ ਬਚਿਆ ਖਾਣਾ ਏਥੇ ਫੜਾ ਦੇਣਗੇ !”

ਮੈਂ ਸੁੰਨ ਹੋ ਜਾਂਦਾ ਹਾਂ !

ਕੋਈ ਆਖੇ ਜੂਠ ਵਿੱਚ ਸੁੱਚ ਨਹੀਂ ਪਰ

ਜੂਠ ਵਿੱਚ ਹੀ ਕੋਈ ਜ਼ਿੰਦਗੀ ਫਲਦੀ ਹੈ !

ਅਸੀਂ ਆਪਣੇ ਆਪ ਵਿੱਚ ਗ੍ਰਹਸਤ ਹਾਂ

ਸਰਕਾਰ ਘਪਲਿਆਂ ਵਿੱਚ,

70 ਸਾਲ ਦੀ ਅਜ਼ਾਦੀ

ਬੱਚਿਆਂ ਨੂੰ ਅਜੇ ਜੂਠ ਤੇ ਪਾਲਦੀ ਹੈ !

ਵਾਹਦੇ ਹੋਣਗੇ

ਨਾਹਰੇ ਲੱਗਣਗੇ

ਵੋਟਾਂ ਭੁਗਤਣਗੀਆਂ

ਪਰ ਬੱਚਿਆਂ ਨੂੰ

ਜੁਠਾਂ ਹੀ ਮਿਲਣਗੀਆਂ ,

ਕਿਉਂਕਿ ਰੱਜੇ ਹੋਏ ਵੀ

ਹਨ ਅਜੇ ਭੁੱਖੇ !

ਲੇਖਕ : ਗ ਸ ਨਕਸ਼ਦੀਪ ਪੰਜਕੋਹਾ

ਜੂਠ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Jooth – Punjabi Poem || G.S.Nakshdeep Panjkoha Read More »

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Kalman De Muh Te Lagge Jindre – Punjabi Poem || G.S.Nakshdeep Panjkoha

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ – ਗ.ਸ.ਨਕਸ਼ਦੀਪ ਪੰਜਕੋਹਾ
ਕਲਮ ਕਲਾ ਹੈ ਪਰ ਕਿਰਤ ਦੇ, ਮੁੜ੍ਹਕੇ ਲਈ ਤੜਫ ਨਹੀਂ ਹੈ!
ਕੋਈ ਵੀ ਵਿਰੋਧ ਭਰਿਆ ਸ਼ਬਦ ਨਹੀਂ, ਕੋਈ ਹਰਫ਼ ਨਹੀਂ ਹੈ!
ਲੱਗੀ ਹੋਈ ਇਨਾਮਾਂ ਦੀ ਦੌੜ ਹੈ, ਅਤੇ ਬੜੀ ਨਾਂ ਦੀ ਭੁੱਖ ਹੈ!
ਪਰ ਮਿਹਨਤਕਸ਼ਾਂ ਉੱਤੇ ਹੁੰਦੇ, ਧੱਕਿਆਂ ਦਾ ਨਹੀਂ ਕੋਈ ਦੁੱਖ ਹੈ!
ਜਬਰ ਜੋਰ ਸਹੇ ਜਾ ਰਹੇ ਹਨ, ਅੱਜ ਕਲਮ ਕਲਾ ਕਿਉਂ ਚੁੱਪ ਹੈ!
ਜਿਉਂਦੇ ਜੀਵ ਹੀ ਗਾਇਬ ਹਨ, ਇਹ ਕਿਸ ਤਰ੍ਹਾਂ ਦੀ ਆਈ ਰੁੱਤ ਹੈ?
ਮੂੰਹਾਂ ‘ਤੇ ਜਿੰਦੇ ਜਿਵੇਂ ਲਾ ਦਿੱਤੇ, ਉਨ੍ਹਾਂ ਦੇ ਅੱਜ ਕਿਸੇ ਨੇ ਜ਼ੋਰ ਨਾਲ!
ਕੰਨ ਵੀ ਬੰਦ ਕਰ ਬੈਠਗੇ ਹਨ, ਹੁਣ ਉਹ ਕਮੀਨਗੀ ਦੇ ਸ਼ੋਰ ਨਾਲ!
ਇਨਕਲਾਬ ਦੇ ਇਸ ਦੌਰ ਵਿੱਚ, ਜੇ ਅੱਜ ਕਲਮ ਹੀ ਬਜਾਰੂ ਹੋ ਗਈ!
ਸਮਝ ਲੈਣਾ ਇਤਿਹਾਸ ਵਿੱਚ, ਉਹ ਕੰਡੇ ਹੈ ਆਪਣੇ ਲਈ ਆਪੇ ਬੋ ਗਈ!
ਫਿਰ ਵੀ ਕੋਈ ਅਭੈ ਹੋ ਲਿਖੇਗਾ ਅਤੇ ਗਾਵੇਗਾ, ਤੇ ਸੁੱਤਿਆਂ ਨੂੰ ਜਗਾਵੇਗਾ!
ਉਜਾੜੇ ਜਾ ਰਹੇ ਬਾਗ ਵਿੱਚ ਵੀ ਉਹ, ਫਿਰ ਤੋਂ ਸਦਾ ਬਹਾਰ ਫੁੱਲ ਲਾਵੇਗਾ!
ਫਿਰ ਤੋਂ ਖਰੀਦਦਾਰ ਖਰੀਦਣਗੇ ਉਨ੍ਹਾਂ ਨੂੰ, ਜੋ ਤਿਆਰ ਹਨ ਵਿਕਣ ਲਈ!
ਪਰ ਜਿੰਦਾਦਿਲ ਸਦਾ ਰਹਿਣਗੇ ਤਿਆਰ, ਹੱਕਾਂ ਦੇ ਹੱਕ ਵਿੱਚ ਲਿਖਣ ਲਈ!
ਬੁਲਿਆਂ ਦੇ ਟੰਗੇ ਹੋਏ ਇਹ ਜੋ, ਕਾਗਜ ਦਰਖੱਤਾਂ ਦੀਆਂ ਟੀਸੀਆਂ ‘ਤੇ!
ਆਪ ਹੀ ਉਹ ਹੇਠਾਂ ਡਿਗਣਗੇ, ਇੱਕ ਦਿਨ ਵਕਤ ਦੀਆਂ ਕਚੀਚੀਆਂ ‘ਤੇ!
ਅਸੀਂ ਵੇਖਾਂਗੇ ਰੁਲਦੇ ਇੱਕ ਦਿਨ, ਉਨ੍ਹਾਂ ਨੂੰ ਵਕਤ ਦੀਆਂ ਤਹਿਹਾਂ ਵਿੱਚ!
ਨਕਸ਼ਦੀਪ ਆਖਰ ਚੁੱਪ ਹੋ ਜਾਂਦੇ, ਜੋ ਬੋਲਣ ਕਿਸੇ ਦੀਆਂ ਸ਼ਹਿਹਾਂ ਵਿੱਚ!

ਕਲਮਾਂ ਦੇ ਮੂੰਹ ‘ਤੇ ਲੱਗੇ ਜਿੰਦਰੇ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Kalman De Muh Te Lagge Jindre – Punjabi Poem || G.S.Nakshdeep Panjkoha Read More »

ਅਜਬ ਪਰਿਥਤੀਆਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ajb Prisithitiyan – Punjabi Poem || G.S.Nakshdeep Panjkoha

ਅਜਬ ਪਰਿਥਤੀਆਂ (ਗ.ਸ.ਨਕਸ਼ਦੀਪ ਪੰਜਕੋਹਾ)
ਸੱਭ ਮੇਰੇ ਆਪਣੇ ਮੇਰੇ ਆਲੇ ਦੁਆਲੇ,
ਫਿਰ ਇਕੱਲ ਦਾ ਹੀ ਜੋਰ ਕਿਉਂ ਹੈ ?
ਜਿਸ ਤੇ ਕਰਿਆ ਅਸੀਂ ਮਾਣ ਬੜਾ,
ਭਲਾਂ ਉਹ ਆਪਣਾ ਹੀ ਹੋਰ ਕਿਉਂ ਹੈ ?
ਸੰਗੀਤ ਮੁਸ਼ਾਇਰੇ ਲੱਗੇ ਆਲੇ ਦੁਆਲੇ,
ਪਰ ਇਹ ਬਣ ਗਿਆ ਸ਼ੋਰ ਕਿਉਂ ਹੈ?
ਸਾਰੀ ਉਮਰ ਪਿਆਲਾ ਮੂੰਹ ਨਾ ਲਾਇਆ,
ਫਿਰ ਸਾਨੂੰ ਚੜ੍ਹ ਗਈ ਲੋਰ ਕਿਉਂ ਹੈ ?
ਜੋ ਅਖਵਾਉਂਦੇ ਸੀ ਸੱਚ ਦੇ ਆਸ਼ਿਕ,
ਉਨ੍ਹਾਂ ਦੀ ਹੁਣ ਬਿਗੜੀ ਤੋਰ ਕਿਉਂ ਹੈ ?
ਜੋ ਨਾ ਸੰਗ ਖੜ੍ਹੇ ਨਾ ਪਿਆਰ ਦੇ ਸਾਂਝੀ,
ਉਨ੍ਹਾਂ ਦੇ ਹੱਥ ਸਾਡੀ ਡੋਰ ਕਿਉਂ ਹੈ ?
ਜੋ ਦਾਹਵੇ ਕਰਕੇ ਰਖਵਾਲਾ ਬਣਿਆ,
ਉਹ ਹੀ ਬਣ ਗਿਆ ਚੋਰ ਕਿਉਂ ਹੈ ?
ਨਕਸ਼ਦੀਪ ਜੋ ਕੁਚਲੇ ਦੱਬੇ ਗਏ,
ਉਨਾਂ ਦਾ ਜੋਸ਼ ਫਿਰ ਨਵਾਂ ਨਕੋਰ ਕਿਉਂ ਹੈ ?

ਅਜਬ ਪਰਿਥਤੀਆਂ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ajb Prisithitiyan – Punjabi Poem || G.S.Nakshdeep Panjkoha Read More »

ਲੋਕਤੰਤਰ ਦੀ ਮੌਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Loktantr Di Maut – Punjabi Poem || G.S.Nakshdeep Panjkoha

ਲੋਕਤੰਤਰ ਦੀ ਮੌਤ – (ਗ.ਸ.ਨਕਸ਼ਦੀਪ ਪੰਜਕੋਹਾ)
ਲੋਕਤੰਤਰ ਮਰ ਜਾਵੇ,
ਜਦੋਂ ਬੋਲਣ ‘ਤੇ ਪਾਬੰਦੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਜਦੋਂ ਨੇਤਾਵਾਂ ਦੀਂ ਮੰਡੀ ਹੈ ਲਗਦੀ !
ਲੋਕਤੰਤਰ ਮਰ ਜਾਵੇ,
ਕੋਈ ਧਕੇ ਨਾਲ ਧਰਮ ਫਲਾਵੇ !
ਲੋਕਤੰਤਰ ਮਰ ਜਾਵੇ,
ਜਦੋ ਬਲਾਤਕਾਰੀ ਕੋਈ ਨਾ ਸਜ਼ਾ ਪਾਵੇ !
ਲੋਕਤੰਤਰ ਮਰ ਜਾਵੇ,
ਜਦੋਂ ਹੱਕਾਂ ਦੀ ਹੋਵੇ ਲੁਟਾਈ !
ਲੋਕਤੰਤਰ ਮਰ ਜਾਵੇ,
ਜਦੋਂ ਅਮੀਰ ਪੁਗਾਉਣ ਅੜ੍ਹਬਾਈ !
ਲੋਕਤੰਤਰ ਮਰ ਜਾਵੇ,
ਬੁਧੀਜੀਵੀ ਜਦੋਂ ਕੈਦਾਂ ਵਿੱਚ ਹੋਵਣ ਬੰਦ !
ਲੋਕਤੰਤਰ ਮਰ ਜਾਵੇ,
ਜਦੋਂ ਧਰਮ ਰਹੇ ਕਸਾਈਆਂ ਦੇ ਸੰਗ !
ਲੋਕਤੰਤਰ ਮਰ ਜਾਵੇ,
ਜਦ ਅੰਨਦਾਤਾ ਸੜਕਾਂ ‘ਤੇ ਰੁਲ ਜਾਵੇ !
ਲੋਕਤੰਤਰ ਮਰ ਜਾਵੇ,
ਅਫ਼ਸਰਸ਼ਾਹੀ ਬੇਝਿਜਕ ਗੁਲ ਖਲਾਵੇ !
ਲੋਕਤੰਤਰ ਮਰ ਜਾਵੇ,
ਜਦ ਕਾਤਲ ਖੁੱਲ੍ਹਮਖੁਲ੍ਹਾ ਫਿਰੇ ਘੁੰਮਦਾ !
ਲੋਕਤੰਤਰ ਨਕਸ਼ਦੀਪ ਮਰ ਜਾਵੇ,
ਹਾਕਮ ਜਦ ਕੁਝ ਪਰਿਵਾਰਾਂ ਦੇ ਪੈਰ ਚੁੰਮਦਾ !

ਲੋਕਤੰਤਰ ਦੀ ਮੌਤ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Loktantr Di Maut – Punjabi Poem || G.S.Nakshdeep Panjkoha Read More »

ਇੱਕ ਨਵਾਂ ਸੂਰਜ ਚੜ੍ਹਿਆ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ek Nwan Surj Charheya – Punjabi Poem || G.S.Nakshdeep Panjkoha

ਇੱਕ ਨਵਾਂ ਸੂਰਜ ਚੜ੍ਹਿਆ
ਹੁਣ ਇੱਕ ਨਵਾਂ ਸੂਰਜ ਚੜ੍ਹਿਆ, ਧੁੰਦਾ ਕਰਲੋ ਧੂਆਂ ਕਰਲੋ,
ਕਰਲੋ ਜੋ ਵੀ ਚਾਹੋ ਪਰ ਨਹੀਂ, ਇਹ ਕਦੇ ਵੀ ਛੁਪਣ ਵਾਲਾ !
ਇਸ ਸੂਰਜ ਦੀਆਂ ਲਾਟਾਂ ਅੰਦਰ, ਰਸ ਰਸ ਪਸੀਨਾ ਬਲਦਾ,
ਜੱਗ ਜਾਣਦਾ ਇਹ ਪਸੀਨਾ, ਨਹੀਂ ਹੁੰਦਾ ਕਦੇ ਸੁੱਕਣ ਵਾਲਾ !
ਇਸ ਸੂਰਜ ‘ਚ ਏਕੇ ਦੀਆਂ, ਹਨ ਵੰਨ ਸਵੰਨੀਆਂ ਤੰਦਾਂ,
ਜਿਨ੍ਹਾਂ ਤੋਂ ਬਣਿਆ ਇਹ ਹਾਰ ਹੈ, ਇਹ ਨਹੀਂ ਟੁੱਟਣ ਵਾਲਾ !
ਇਸ ਸੂਰਜ ਵਿੱਚ ਹੱਠ ਦਾ ਤੇਲ, ਘੋਟ ਘੋਟ ਕੇ ਪਾਇਆ,
ਜਿੰਨਾਂ ਮਰਜੀ ਇਸ ਨੂੰ ਜਾਲੋ, ਨਹੀਂ ਇਹ ਮੁੱਕਣ ਵਾਲਾ !
ਇਸ ਸੂਰਜ ਵਿੱਚ ਹੱਕ ਦਾ ਲਾਵਾ, ਦਗਦਾ ਪਿਆ ਦਿਨ ਰਾਤੇ,
ਜਿੰਨਾਂ ਮਰਜੀ ਜ਼ੋਰ ਲਗਾਲੋ, ਨਹੀਂ ਹੈ ਇਹ ਲੁਕਣ ਵਾਲਾ !
ਜੱਗ ਅਜਿਹੇ ਸੂਰਜ ਦੇ ਅੱਗੇ, ਝੁਿਕਆ ਬਹੁਤ ਹੀ ਵਾਰੀ,
ਨਕਸ਼ਦੀਪ ਇਹ ਅਟੱਲ ਸੱਚਾਈ, ਇਹ ਨਹੀਂ ਝੁੱਕਣ ਵਾਲਾ !

ਇੱਕ ਨਵਾਂ ਸੂਰਜ ਚੜ੍ਹਿਆ || ਕਵਿਤਾ || ਗ.ਸ. ਨਕਸ਼ਦੀਪ ਪੰਜਕੋਹਾ || Ek Nwan Surj Charheya – Punjabi Poem || G.S.Nakshdeep Panjkoha Read More »

Scroll to Top