Misc.

ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ

ਮੇਰੇ ਪਿਆਰੇ ਮਿੱਤਰ ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ | ਮੈਂ ਕਵੀ ਜੀ ਦੇ ਖਿਆਲ ਨਾਲ ਸਹਿਮਤ ਨਾ ਹੋ ਸਕਿਆ | ਹਰਵਿੰਦਰ ਜੀ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ ਅਤੇ ਕਵੀ ਜੀ ਆਪਣੇ ਹੱਕ ਵਿੱਚ ਆਖੈ ਸ਼ਬਦਾਂ ਦੀ ਲੋਰੀ ਲੈਂਦੇ ਲੈਂਦੇ ਮੇਰੀ ਅਸਹਿਮਤੀ ਨੂੰ ਭਵਕਤਾ ਨਾਲ ਬੰਨ੍ਹ ਗਏ | ਮੈਂ ਸਵਾਲ ਕੀਤਾ ਤਦ ਉਹ ਗੁਮਾਨਨੁਮਾ ਅੰਦਾਜ ਨਾਲ ਬਹਿਸ ਤੋਂ ਕਤਰਾ ਗਏ ਕਿਉਂਕਿ ਸਿਰਫ਼ ਚੰਗੇ ਸ਼ਬਦ ਸੁਣਨਾ ਹੀ ਚੰਗਾ ਲੱਗਿਆ ਕਰਦਾ ਹੈ| ਮੈਂ ਇਸ ਤੱਥ ਨੂੰ ਕਿ ਮੁਹੱਬਤ ਜਿਸਮ ਤੀਕ ਸੀਮਤ ਨਹੀਂ ਇੱਕ ਕਵਿਤਾ ਰਾਹੀਂ ਪੇਸ਼ ਕੀਤਾ ਹੈ ਇਹ ਸੋਚ ਕਿ ਹਮ ਭੀ ਮੂੰਹ ਮੇ ਜੁਬਾਨ ਰੱਖਤੇ ਹਾਂ…….. ਕਿਸੇ ਨੂੰ ਇਹ ਅੱਖਰ ਜਾਵੇ ਪਹਿਲਾਂ ਹੀ ਮੁਆਫੀ ਦਾ ਜਾਚਿਕ ਹਾਂ !

ਮੁਹੱਬਤ ਤੇ ਜਿਸਮ

ਮੁਹੱਬਤ ਨੂੰ ਜੋ ਜਿਸਮ ਤੀਕ ਬੰਨ੍ਹਦਾ ਹੈ

ਤਰਕ ਦੀਆਂ ਦਲੀਲਾਂ ਦੇਕੇ,

ਉਹ ਉਹ ਹੈ ਜੋ ਉਤਲੀ ਤਹਿ ਤੇ ਤੈਰਕੇ

ਸਮੁੰਦਰ ਦੀ ਗਹਿਰਾਈ ਮਾਪਣ ਦਾ ਦਾਹਵਾ ਕਰਦਾ ਹੈ !

ਵਸਤੂ ਦੇ ਨਾਲ ਲਗਾਓ ਮੁਹੱਬਤ ਨਹੀ,

ਭੌਤਿਕ ਹੋਂਦ ਮੁਹੱਬਤ ਲਈ ਜਰੂਰੀ ਨਹੀਂ ਕਿਉਂਕਿ

ਕੰਨ ਵਿੱਚ ਛਣਕਦੇ ਬੋਲ ਹਉਂ ਦੀਆਂ ਦੀਵਾਰਾਂ ਭੰਨਕੇ

ਮੁਹੱਬਤ ਦਾ ਰਾਗ ਸਿਰਜਦੇ ਹਨ ਇੱਕ ਮੂਰਤੀਕਾਰ ਵਾਂਗ

ਜੋ ਮਿੱਟੀ ਦੇ ਗੋਲੇ ਵਿੱਚ ਕੁਝ ਘੜ ਕੇ ਮੁਸਕਰਾਉਂਦਾ ਹੈ !

ਜਿਸ ਨੇ ਜਿਸਮ ਤੀਕ ਹੀ ਮੁਹੱਬਤ ਦਾ ਅਹਿਸਾਸ ਕੀਤਾ ਏ

ਉਸ ਨੇ ਤਾਂ ਮੁਹੱਬਤ ਕੀਤੀ ਹੀ ਨਹੀਂ ਕਿਉਂਕਿ

ਉਹ ਤਾਂ ਲਗਾਓ ਦੀ ਭੁੱਖ ਨੂੰ ਮੁਹੱਬਤ ਸਮਝ ਬੈਠਿਆ !

ਮੁਹੱਬਤ ਦੇ ਇਤਿਹਾਸ ਵਿੱਚ ਜਿਸਮ ਦਾ ਬੰਧਨ

ਭੁੱਖ ਦੀ ਇੱਕ ਕਿਸਮ ਹੋ ਉਘੜਦਾ ਹੈ !

ਜਿਸਮ ਤੀਕ ਮੁਹੱਬਤ ਨੂੰ ਬੰਨਣਾ ਨਵਾਂ ਖਿਆਲ ਨਹੀਂ

ਤਰਕ ਦੇ ਫਰੇਬਾਂ ਦਾ ਉਬਾਲ ਹੈ,

ਸਰੀਰਕ ਭੁੱਖ ਦੀ ਝੂਠੀ ਗਵਾਹੀ ਹੈ !

ਨੇਤ੍ਰਹੀਣ ਦੀ ਮੁਹੱਬਤ ਦਾ ਮਜਾਕ ਹੈ !

ਜੇ ਬਹੁਮਤ ਸੁੰਗੜ ਕੇ ਜਿਸਮ ਤੀਕ

ਡੁੱਲ੍ਹ ਗਿਆ ਹੋਵੇ ਤਦ ਮੁਹੱਬਤ ਦੇ ਅਰਥ ਸੀਮਤ ਨਹੀਂ ਹੁੰਦੇ !

ਮੁਹੱਬਤ ਵਹਾ ਹੈ ਅਣਮਿਣੇ ਭਾਵਾਂ ਦਾ

ਜੋ ਜਿਸਮ ਦੇ ਦਾਇਰਿਆਂ ਨਾਲ ਕਦੇ ਰੁਕਦਾ ਨਹੀਂ !

ਇਹ ਮਨ ਦੀ ਤਹਿ ਵਿੱਚ ਉਤਰਿਆ ਉਹ ਸੱਚ ਹੈ

ਜੋ ਬਿਨ ਵਸਲ ਪਲਦਾ ਹੈ !

ਜੇ ਤੁਹਾਡੀ ਤਰਕ ਇਸ ਮੁਹੱਬਤ ਦੇ ਮੇਚਦੀ ਨਹੀਂ

ਤਦ ਬਿਨ ਜਿਸਮ ਦੀ ਖਿੱਚ ਤੋਂ ਮੁਹੱਬਤ ਕਰਕੇ ਵੇਖਣਾ

ਮਹਿਸੂਸਣਾ ਕਿ ਅਣਦਿੱਖ ਨਾਲ ਜੁੜੀ ਸਮਾਧੀ

ਰੁੱਖੇ ਤਰਕ ਦੇ ਖਿਆਲ ਨਾਲ ਟੁੱਟਦੀ ਨਹੀਂ !

ਸਭ ਭਾਵ ਤਰਕ ਦੇ ਗੁਲਾਮ ਨਹੀਂ ਹੁੰਦੇ

ਤੇ ਬਨੇਰੇ ਤੇ ਬੋਲਿਆ ਕਾਂ ਸੁਨੇਹਾ ਦੇਣ ਹੀ ਨਹੀਂ ਬੋਲਦਾ !

ਹਰਵਿੰਦਰ ਜੀ ਚੰਡੀਗੜ ਨੇ ਪ੍ਰਸਿੱਧ ਕਵੀ ਰਵਿੰਦਰ ਰਵਿ ਜੀ ਦੀ ਇੱਕ ਕਵਿਤਾ ਬਾਰੇ ਪੋਸਟ ਪਾਈ Read More »

ਕੋਮਲਦੀਪ

ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਉਂਕਿ ਹਰ ਕਿਸਾਨ ਨੇ ਦੂਰ ਅੰਦੇਸ਼ੀ ਨਾਲ ਇਹ ਜਾਣ ਲਿਆ ਹੈ ਕਿ ਅਮੀਰ ਉਸ ਦਾ ਬਿਸਤਰਾ ਗੋਲ ਕਰਨ ਉੱਤੇ ਤੁਰ ਆਏ ਹਨ; ਨਵੇਂ ਬਿੱਲ ਇੰਝ ਹਨ ਜਿਵੇਂ ਮਿੱਠੀਆਂ ਗੋਲੀਆਂ ਵਿੱਚ ਲਪੇਟਕੇ ਕੋਈ ਜਹਿਰ ਧੱਕੇ ਨਾਲ ਦੇ ਰਿਹਾ ਹੋਵੇ | ਪੰਜਾਬ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਇਸ ਅੰਦੋਲਨ ਦੇ ਹੱਕ ਵਿੱਚ ਖੂਬ ਲਿਖਿਆ ਹੈ | ਕਿਸਾਨਾਂ ਦੇ ਏਕੇ ਦੇ ਜਸ ਗਾਏ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਜਾਣੂੰ ਕਰਵਾਇਆ ਹੈ ਕਿ ਬਹੁਸਮਤੀ ਲੈਕੇ ਸਰਕਾਰ ਨੂੰ ਅਜਿਹੇ ਕਾਨੂੰਨ ਨਹੀਂ ਬਣਾਉਣੇ ਚਾਹੀਦੇ ਜੋ ਸਿਰਫ਼ ਕੁੱਝ ਲੋਕਾਂ ਦੇ ਹੱਕ ਵਿੱਚ ਹੋਣ | ਪਰ ਇੱਕ ਕਵਿਤਰੀ ਜੀ ਉਹ ਹਨ ਜੋ ਸਰਕਾਰ ਅਤੇ ਲੋਕਾਂ ਨੂੰ ਆਪਣੀ ਕਵਿਤਾ ਵਿੱਚ ਵੱਖਰਾ ਜਿਹਾ ਸੁਨੇਹਾ ਦੇ ਰਹੇ ਹਨ | ਇਸ ਕਵਿਤਰੀ ਬਾਰੇ ਮੈਨੂੰ ਬਹੁਤ ਕੁਝ ਫੇਸਬੁੱਕ ਤੋਂ ਨਹੀਂ ਮਿਲਿਆ ਸਿਵਾਏ ਇਸ ਦੇ ਕਿ ਉਨ੍ਹਾਂ ਦਾ ਨਾਂ ਸ਼੍ਰੀਮਤੀ ਕੋਮਲਦੀਪ ਕੌਰ ਹੈ ਅਤੇ ਉਹ ਲੁਧਿਆਣੇ ਰਹਿੰਦੇ ਹਨ | ਕਵਿਤਾ ਵਿੱਚ ਇੱਕ ਨੁਕਤਾ ਹੈ ਜੋ ਉਸ ਸਾਰੇ ਦੇਸ਼ ਲਈ ਹੈ ਜਿੱਥੇ ਪੰਜਾਬ ਸੂਬੇ ਦੇ ਲੋਕਾਂ ਨੂੰ ਇੱਕ ਫਿਲਮ ਰਾਹੀਂ ਨਸ਼ੇ ਵਿੱਚ ਡੁੱਬੇ ਲੋਕਾਂ ਦਾ ਸੂਬਾ ਦਰਸਾਇਆ ਗਿਆ ਹੈ | ਬੰਬਈ ਦੀ ਫਿਲਮ ਇਂਡਸਟਰੀ ਨੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਫਿਲਮਾਂ ਰਾਹੀਂ ਮਜਾਕ ਦਾ ਨਿਸ਼ਾਨਾ ਬਣਾਈ ਰੱਖਿਆ ਹੈ | ਇੱਕ ਫਿਲਮ ਬਣਾਈ ਗਈ ਸੀ ਜਿਸ ਵਿੱਚ ਪੰਜਾਬੀਆਂ ਨੂੰ ਨਸ਼ੇਪੱਤੇ ਵਿੱਚ ਗਰਕੇ ਵਿਖਾਇਆ ਗਿਆ ਸੀ ਇਸੇ ਕਰਕੇ ਫਿਲਮ ਦਾ ਨਾਂ ਜਾਣ ਕੇ ਰੱਖਿਆ ਗਿਆ ਸੀ “ਉੱਡਦਾ ਪੰਜਾਬ” | ਛੋਟੀ ਸੋਚ ਵਾਲੇ ਲੋਕ ਕਈ ਵਾਰ ਇੱਕ ਕਮਿਉਟੀ ਨੂੰ ਮਜਾਕ ਦਾ ਨਿਸ਼ਾਨਾ ਬਣਾ ਲਿਆ ਕਰਦੇ ਹਨ | ਇੱਕ ਛੋਟੀ ਜਿਹੀ ਕਵਿਤਾ ਰਾਹੀਂ ਸ਼੍ਰੀਮਤੀ ਕੋਮਲਦੀਪ ਕੌਰ ਨੇ ਸਾਰੇ ਦੇਸ਼ ਨੂੰ ਦੱਸਿਆ ਹੈ ਕਿ ਕਿਵੇਂ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਇੱਕ ਹੋਕੇ ਇੱਕ ਅੰਦੋਲਨ ਚਲਾਇਆ ਜਿਸ ਵਿੱਚ ਸਾਰੇ ਦੇਸ਼ ਤੋਂ ਲੋਕ ਤੇ ਕਿਸਾਨ ਆ ਕੇ ਰੱਲ ਗਏ , ਪਰ ਸ਼ੁਰੂਆਤ ਪੰਜਾਬੀਆਂ ਨੇ ਕੀਤੀ ਜਿਨ੍ਹਾਂ ਨੂੰ ਛੋਟੀ ਸੋਚ ਵਾਲੇ ਲੋਕ ਨਸ਼ੇਪੱਤੇ ਵਾਲੇ ਲੋਕ ਦੱਸਦੇ ਸਨ | ਇਹ ਆਗੂਪਣਾ, ਉਹ ਵੀ ਐਡਾ ਵੱਡਾ, ਨਸ਼ੇਪੱਤੇ ਲੋਕ ਵਾਲੇ ਨਹੀਂ ਕਰ ਸਕਦੇ ਬਲਕਿ ਬਹੁਤ ਹੀ ਸਮਝ ਵਾਲੇ ਲੋਕ ਹੀ ਕਰ ਸਕਦੇ ਹਨ | ਕਿਸਾਨ ਅੰਦੋਲਨ ਹੁਣ ਸਾਰੇ ਭਾਰਤ ਦੇ ਕਿਸਾਨਾਂ ਦਾ ਬਣ ਚੁੱਕਿਆ ਹੈ ਅਤੇ ਇਹ ਉਨ੍ਹਾਂ ਲੋਕਾਂ ਦਾ ਵੀ ਬਣ ਗਿਆ ਹੈ ਜੋ ਇਸ ਅੰਦੋਲਣ ਨਾਲ ਜੁੜੇ ਹਨ; ਇਸੇ ਪਰਸੰਗ ਵਿੱਚ ਇਹ ਕਹਿਣਾ ਵੀ ਸੱਚ ਹੈ ਕਿ ਪੰਜਾਬੀਆਂ ਦੇ ਸ਼ਾਂਤ ਮਈ ਹੌਸਲੇ ਅਤੇ ਦ੍ਰਿੜਤਾ ਇਹ ਯਾਦ ਕਰਵਾਉਂਦੇ ਹਨ ਕਿ ਪੰਜਾਬੀ ਨਸ਼ੇ ਵਿੱਚ ਗੜੁਚ ਨਹੀਂ; ਸ਼੍ਰੀਮਤੀ ਕੋਮਲਦੀਪ ਕੌਰ ਜੀ ਸਭਨਾ ਨੂੰ ਇਸ ਸੱਚਾਈ ਦਾ ਸਾਹਮਣਾ ਕਰਨ ਨੂੰ ਆਖ ਰਹੇ ਹਨ | ਤੁਨੀਸ਼ਿਆ ਨਿਵਾਸੀ ਅਬੂ ਅਲ ਕਾਸਿਮ ਅਲ ਸ਼ਬੀ (Abu Al-Qasim Al-Shabi) ਨੇ ਇੱਕ ਕਵਿਤਾ ਲਿਖੀ ਸੀ “Will to Live/ਜੀਓਣ ਦੀ ਚਾਹਤ ” ਜਦੋਂ ਤੁਨੀਸ਼ਿਆ ਫਰਾਂਸ ਦੇ ਕਬਜੇ ਹੇਠ ਤੜਫ ਰਿਹਾ ਸੀ; ਉਹ ਕਵਿਤਾ ਤੁਨੀਸ਼ਿਆ ਹੀ ਨਹੀਂ ਬਲਕਿ ਮਿਸਰ ਵਿੱਚ ਵੀ ਇਨਕਲਾਬ ਦੇ ਢੋਲ ਵਜਾ ਗਈ |ਉਸ ਕਵਿਤਾ ਵਿੱਚੋਂ ਕੁੱਝ ਸਤਰਾਂ ਪੇਸ਼ ਹਨ

If one day, a people desire to live,

then fate will answer their call

And their night will then begin to fade,

and their chains break and fall.

ਉਸ ਕਵਿਤਾ ਵਾਂਗ ਹੀ ਪੰਜਾਬੀ ਕਿਸਾਨਾਂ ਨੇ ਸਾਰੇ ਭਾਰਤ ਦੇ ਕਿਸਾਨ ਹੀ ਨਹੀਂ ਹੋਰ ਦੂਸਰੇ ਲੋਕਾਂ ਨੂੰ ਵੀ ਆਪਣੇ ਨਾਲ ਲਾਇਆ ਹੈ ਜਿਨ੍ਹਾਂ ਦਾ ਖੇਤੀ ਨਾਲ ਸੰਬੰਧ ਨਹੀਂ ਹੈ ਅਤੇ ਜੋ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਕਿਸਾਨ ਦੀ ਤਕਦੀਰ ਨਾਲ ਉਨ੍ਹਾਂ ਦਾ ਵੀ ਸੰਬੰਧ ਹੈ | ਕਿਸਾਨ ਧੱਕੇਸ਼ਾਹੀ ਤੋਂ ਮੁਨਕਰ ਹੋਕੇ ਅਤੇ ਇਕਮਿਕ ਹੋਕੇ ਆਪਣੇ ਹੱਕ ਲਈ ਡਟ ਚੁੱਕੇ ਹਨ ; ਉਨ੍ਹਾਂ ਨੇ ਆਪਣੇ ਉਤੇ ਧੱਕੇ ਨਾਲ ਠੋਸੇ ਜਾ ਰਹੇ ਅਮੀਰ ਹਮਾਇਤੀ ਕਾਨੂੰਨਾ ਦੇ ਵਿਰੋਧ ਵਿੱਚ ਸ਼ਾਂਤੀ ਨਾਲ ਯੁੱਧ ਆਰੰਭਿਆ ਹੈ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਸ਼੍ਰੀਮਤੀ ਕੋਮਲਦੀਪ ਕੌਰ ਵੱਲੋਂ ਲਿਖੀ ਗਈ ਇਹ ਛੋਟੀ ਕਵਿਤਾ ਬਹੁਤ ਸ਼ਿਲਾਘਾ ਯੋਗ ਹੈ ਅਤੇ ਇਹ ਕਿਸਾਨ ਅੰਦੋਲਨ ਦੇ ਪਰਸੰਗ ਵਿੱਚ ਇੱਕ ਵਿਲੱਖਣ ਸੰਦੇਸ਼ ਵੀ ਦੇਂਦੀ ਹੈ | ਇਸ ਕਵਿਤਾ ਵਿੱਚ ਇੱਕ ਲਗਾਤਾਰ ਕੋਹਝੀ ਚਾਲ ਨਾਲ ਇੱਕ ਕਮਿਊਨਟੀ ਨੂੰ ਬਦਨਾਮ ਕਰਨ ਉੱਤੇ ਕਵਿਤਰੀ ਨੇ ਬਹੁਤ ਵੱਡਾ ਕਿੰਤੂ ਕਰਕੇ ਇਹ ਸਿੱਧ ਕੀਤਾ ਹੈ ਕਿ ਪੰਜਾਬੀ ਜੀਂਦੇ ਹਨ ਅਤੇ ਅਣਖ, ਧੀਰਜ ਅਤੇ ਇਖਲਾਕ ਉਨ੍ਹਾਂ ਦਾ ਹੁਣ ਵੀ ਧਨ ਹੈ; ਉਹ ਨਿਡਰ ਹਨ ਅਤੇ ਕਿਸੇ ਵੀ ਮੁਹਿੰਮ ਵਿੱਚ ਹੋਰਾਂ ਦੀ ਅਗਵਾਈ ਕਰ ਸਕਦੇ ਹਨ | ਜਰਾ ਇਨ੍ਹਾਂ ਸਤਰਾਂ ਨੂੰ ਪੜ੍ਹਨਾ ਕਿ ਪੰਜਾਬੀਆਂ ਦੇ ਇਤਿਹਾਸ ਦੇ ਸੁਭਾਅ ਨੂੰ ਛੇਵਾਂ ਦਰਿਆ ਆਖਕੇ ਪੰਜਾਬੀਆਂ ਨੂੰ ਗਲਤ ਸਮਝਣ ਵਾਲਿਆਂ ਨੂੰ ਸ਼ਾਇਰਾ ਨੇ ਕਿਵੇਂ ਵੰਗਾਰਿਆ ਹੈ :

“ਛੇਵਾਂ ਦਰਿਆ

ਨਸ਼ੇ ਦਾ ਨਹੀਂ

ਹੋਸ਼ ਭਰੇ ਜੋਸ਼ ਦਾ ਹੈ”

ਇਹ ਕਵਿਤਾ ਨੂੰ ਵਾਰ ਵਾਰ ਪੜ੍ਹਨ ਤੋਂ ਪਤਾ ਚੱਲਦਾ ਹੈ ਕਿ ਇਹ ਕੋਈ ਨਾਹਰੇਬਾਜ਼ੀ ਵਾਲੀ ਕਵਿਤਾ ਨਹੀਂ ਬਲਕਿ ਇਹ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆਏ ਉਸ ਸੱਚ ਨੂੰ ਪੇਸ਼ ਕਰਦੀ ਹੈ ਜਿਸ ਨੂੰ ਕੇਂਦਰ ਪਿਛਲੇ 70 ਸਾਲਾਂ ਤੋਂ ਅਣਡਿੱਠ ਹੀ ਨਹੀਂ ਕਰ ਰਿਹਾ ਬਲਕਿ ਇੱਕ ਝੂਠ ਦੀ ਧੁੰਦ ਨਾਲ ਢੱਕਣ ਵਿੱਚ ਲੱਗਿਆ ਰਿਹਾ ਹੈ ! ਇਸ ਕਵਿਤਾ ਵਿੱਚ ਇੱਕ ਸੁਝਾਅ ਹੋਰ ਵੀ ਹੈ ਕਿ ਵੰਡਕੇ ਲੋਕਾਂ ਦੀ ਤਾਕਤ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਏਕਤਾ ਉਨ੍ਹਾਂ ਦੀ ਅਟੁੱਟ ਤਾਕਤ ਹੈ ! ਬਹੁਤ ਹੌਲੀ ਤੇ ਧਿਆਨ ਨਾਲ ਪੜ੍ਹਨਾ; ਕਵਿਤਾ ਦਾ ਅੰਤ ਕਲਪਿਤ ਝੂਠ ਅਤੇ ਹਾਜਰ ਨਾਜਰ ਸੱਚ ਨੂੰ ਉਘਾੜਦਾ ਹੈ | ਹਾਜਰ ਹੈ ਤੁਹਾਡੇ ਅੱਗੇ ਉਹ ਕਵਿਤਾ ਜਿਸ ਨੂੰ ਕੋਈ ਨਾਮ ਨਹੀਂ ਦਿੱਤਾ ਗਿਆ :

“ਵਿਖਾ ਦਿੱਤਾ

ਉੱਡਦਾ ਪੰਜਾਬ

ਕਿਵੇਂ

ਉਡਾਰੀ ਮਾਰ

ਜਾ ਬੈਠਿਆ

ਦਿੱਲੀ ਦੀ ਹਿੱਕ ਤੇ

ਦੁਨੀਆ

ਵੇਖ ਰਹੀ

ਛੇਵਾਂ ਦਰਿਆ

ਨਸ਼ੇ ਦਾ ਨਹੀਂ

ਹੋਸ਼ ਭਰੇ ਜੋਸ਼ ਦਾ ਹੈ

ਸੇਵਾ ਦਾ ਹੈ

ਤੁਸੀਂ ਜਿਨ੍ਹਾਂ ਨੂੰ

ਸਮਝਿਆ

ਚੁਟਕਲਿਆਂ ਲਈ

ਮਾਕੂਲ

ਕਿਰਦਾਰ

ਓਹ੍ਹ

ਆ ਖੜੇ

ਤੇਰੇ ਬੂਹੇ

ਕੀ ਗੱਲ ?

ਹੁਣ

ਤਾੜੀ ਮਾਰ

ਹੱਸਦਾ

ਕਿਉਂ

ਨਹੀਂ !

………………………ਕੋਮਲਦੀਪ

ਕੋਮਲਦੀਪ Read More »

ਰਾਣਾ ਰਣਬੀਰ

ਮੈਂ ਆਪਣੇ ਨਾਵਲ ‘ਗਿਰਵੀ ਹੋਏ ਮਨ’ ਵਿੱਚ ਇੱਕ ਖਿਆਲ ਨੂੰ ਉਸ ਦੇ ਸ਼ੁਰੂ ਵਿੱਚ ਆਪਣੀ ਇੱਕ ਛੋਟੀ ਜਿਹੀ ਕਵਿਤਾ ਦੀਆਂ ਚਾਰ ਸਤਰਾਂ ਵਿੱਚ ਬੰਦ ਕੀਤਾ ਸੀ, ਭਾਵੇਂ ਨਾਵਲ ਦਾ ਵਿਸ਼ਾ ਉਸ ਦਾ ਨਿੱਕੇ ਨਿੱਕੇ ਦਾਇਰਿਆਂ (ਨਸਲ, ਜਾਤ ਪਾਤ ਅਤੇ ਕਲਾਸ ) ਵਿੱਚ ਵਿਕੇ ਮਨਾਂ ਦੇ ਪਰਸਪਰ ਵਿਰੋਧ ਦਾ ਵਿਸ਼ਲੇਸ਼ਣ ਹੈ (ਕਵਿਤਾ ਸੀ :‘ਤੁਸੀਂ ਜੋ ਵੀ ਹੋ ,ਉਹ ਤੁਸੀਂ ਨਹੀਂ, ਕਿਸੇ ਬੁੱਤ ਵਾਂਗ ਘੜੇ ਗਏ ਹੋ !ਕਿਸੇ ਤਸਵੀਰ ਵਾਂਗ ਫ੍ਰੇਮ ਵਿੱਚ ਜੜੇ ਗਏ ਹੋ !ਤੂਸੀਂ ਮੰਨੋ , ਨਾ ਮੰਨੋ , ਤੁਸੀਂ ਓਪਰੀ ਸੋਚ ਹੇਠ ,ਗਿਰਵੀ ਧਰੇ ਹੋਏ ਹੋ |”) ਮੈਂਨੂੰ ਲੱਗਦਾ ਹੈ ਕਿ ਉਸੇ ਖਿਆਲ ਜੋ 22 ਸਾਲ ਪਹਿਲਾਂ ਮੈਂ ਲਿਖਿਆ ਸੀ ਦਾ ਜਵਾਬ ਦੇ ਦਿੱਤਾ ਹੋਵੇ ਇਸ ਕਵਿਤਾ ਨੇ ਜੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾਂ ਰਿਹਾ ਹਾਂ,| ਇਸ ਕਵਿਤਾ ਦੇ ਕਰਤੇ ਨੂੰ ਵੀ ਮੈਂ ਨਹੀਂ ਜਾਣਦਾ ਨਿੱਝੀ ਤੌਰਤੇ | ਜਿਵੇਂ ਹੋਰਾਂ ਕਵੀਆਂ ਦੀਆਂ ਖੂਬਸੂਰਤ ਕਵਿਤਾਵਾਂ, ਜੋ ਮੇਰੇ ਲਈ ਅਣਜਾਣੇ ਸਨ, ਬਾਰੇ ਮੈਂ ਲਿਖਿਆ ਏ; ਇੰਝ ਹੀ ਇਸ ਕਵਿਤਾ ਬਾਰੇ ਲਿਖ ਰਿਹਾ ਹਾਂ | ਇਸ ਦੇ ਕਰਤਾ ਹਨ ਰਾਣਾ ਰਣਬੀਰ; ਉਨਾਂ ਦੇ ਫੇਸ ਬੁੱਕ ਦੇ ਸਫ਼ੇ ਤੋਂ ਜਾਣਿਆ ਹੈ ਕਿ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਮਸ਼ਹੂਰ ਜਾਪਦੇ ਹਨ ਇੱਕ ਅਕਟਰ ਅਤੇ ਡਿਰੈਕਟਰ ਤੌਰਤੇ ਮਤਲਬ ਇੱਕ ਸੈਲੱਬਰਟੀ ਹਨ ਅਤੇ ਸਾਹਿਤਕ ਦਾਇਰਿਆਂ ਵਿੱਚ ਸਤਕਾਰੇ ਜਾਣ ਵਾਲੇ ਹਨ, ਪਰ ਮੇਰੇ ਲਈ ਉਹ ਨਵੇਂ ਸ਼ਖਸ਼ੀਅਤ ਹਨ ਕਿਉਂਕਿ ਪਿਛਲੇ 30 ਸਾਲ ਤੋਂ ਅਮਰੀਕਾ ਨਿਵਾਸੀ ਹੋਣ ਦੇ ਨਾਤੇ, ਮੈਂ ਹਿੰਦੀ ਯਾ ਪੰਜਾਬੀ ਫਿਲਮਾਂ ਨਾ ਮਾਤਰ ਹੀ ਵੇਖੀਆਂ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਛਲੇ 16 ਸਾਲ ਤੋਂ ਸਾਹਿਤ ਨਾਲੋਂ ਵੀ ਮੈਂ ਤਕਰੀਬਨ ਟੁੱਟਿਆ ਰਿਹਾ ਹਾਂ ਭਾਵੇਂ ਮੈਂ ਪੰਜਾਬੀ ਤੇ ਅੰਗਰੇਜੀ ਵਿੱਚ ਲਿਖਣਾ ਜਾਰੀ ਰੱਖਿਆ ਹੈ ਹਮੇਸ਼ਾਂ | ਉਨਾਂ ਦੀ ਇਸ ਕਵਿਤਾ ਵਿੱਚ ਦਮ ਹੈ, ਮੌਲਕਤਾ ਦੀ ਹੋਂਦ ਦਾ/; ਭੇਡ ਚਾਲ ਅਤੇ ਪ੍ਰਭਾਵ ਪਾਉਣ ਵਾਲਿਆਂ ਤੋਂ ਉਤਾਂਹ ਉੱਠੇ ਮਨ ਦੀ ਕਥਾ ਹੈ ਇਹ ਕਵਿਤਾ | ਇਸ ਵਿੱਚ ਨਿਰਾਲੇਪਨ ਦੀ ਹੂਕ ਹੈ; ਜੋ ਲੋਕ ਜਲਦੀ ਪ੍ਰਭਾਵਿਤ ਹੁੰਦੇ ਹਨ, ਉਹ ਆਪਣੇ ‘ਤੇ ਪਏ ਜਾਂ ਆਪ ਲਏ ਪ੍ਰਭਾਵ ਦੇ ਕਾਰਣ ਇੱਕ ਤਰਫ ਵੱਲ ਤੱਕਣ ਯੋਗੇ ਹੀ ਰਹਿ ਜਾਂਦੇ ਹਨ, ਪਰ ਜੋ ਨਿੱਝ ਦੀ ਹੋਂਦ ਦੇ ਪਹਿਰੇਦਾਰ ਹੁੰਦੇ ਹਨ, ਉਨਾਂ ਦੀ ਮਨ ਦੀ ਐਨਕ ਬਹੁਤ ਵੱਡੀ ਹੋਈ ਰਹਿੰਦੀ ਹੈ | ਅਮਰੀਕੀ ਕਵਿਤਰੀ ਐਲਾ ਵੀਲਰ ਵਿਲਕੋਕਸ (Ella Wheeler Wilcox) ਦਾ ਕਥਨ ਹੈ “A poor original is better than a good imitation ( ਇੱਕ ਆਮ ਜਿਹਾ ਮੌਲਕ ਵਿਚਾਰ ਇੱਕ ਵਧੀਆ ਨਕਲ ਨਾਲੋਂ ਵਧੀਆ ਹੁੰਦਾ ਏ )” | ਇਸੇ ਤਰ੍ਹਾਂ ਕਲਪਨਾ ਕੇਂਦਰਤ ਲਿਖਤਾਂ ਦੀ ਲੇਖਿਕਾ ਨੈਂਸੀ ਸਪ੍ਰਿੰਗਰ (Nancy Springer ) ਦਾ ਕਹਿਣਾ ਹੈ “Conform, go crazy, or become an artist. ( ਜਾਂ ਤਾਂ ਮਗਰਲੱਗੂ ਹੋ ਜਾਵੋ ਜਾਂ ਪਾਗਲ ਹੋ ਜਾਵੋ (unfit ) ਜਾਂ ਫੇਰ ਇੱਕ ਕਲਾਕਾਰ ਬਣ ਜਾਵੋ ” ). ਕਲਾਕਾਰ ਦੀ ਤਬੀਅਤ ਵਿੱਚ ਮੌਲਤਾ ਦਾ ਪਹਿਰਾ ਜਰੂਰੀ ਹੈ, ਨਹੀਂ ਤਾਂ “ਨਕਲੀ ਕਲਾਕਾਰੀ” ਦਾ ਧੱਬਾ ਦਾਮਨ ‘ਤੇ ਚਿਪਕਾ ਦਿਆ ਕਰਦੇ ਹਨ ਦਨਸ਼ਵੰਦ, ਮਤਲਬ ਇਹੋ ਹੈ ਕਿ ਮੌਲਕਤਾ ਬਹੁਤ ਅਹਿਮੀਅਤ ਰੱਖਦੀ ਹੈ ; ਮੌਲਕਤਾ ਹੀ ਇਨਸਾਨ ਨੂੰ ਇੱਕ ਭੀੜ ਵਿੱਚੋਂ ਬਾਹਰ ਲੈ ਆਉਂਦੀ ਹੈ ਨਹੀਂ ਤਾਂ ਇੱਕ ਭੀੜ ਵਿੱਚ ਇੱਕ ਦੀ ਕੀ ਬੁੱਕਤ ? ਮੈਂ ਆਖਿਆ ਸੀ ਆਪਣੀ ਕਵਿਤਾ ਵਿੱਚ ਕਿ ਤੁਸੀਂ ਕਿਸੇ ਨਾ ਕਿਸੇ ਸੋਚ ਅਧੀਨ ਗਿਰਵੀ ਧਰੇ ਹੋਏ ਹੋ, ਪਰ ਰਾਣਾ ਰਣਬੀਰ ਉਸ ਕਥਨ ਤੋਂ ਵਿਧਰੋਹ ਕਰਦੇ ਹਨ ਅਤੇ ਇਹੋ ਉਨਾਂ ਦਾ ਪੈਗਾਮ ਹੈ ਅਤੇ ਇਹੋ ਵਡਤਣ ਹੈ ਇਸ ਕਵਿਤਾ ਦੀ | ਲਾਜਵਾਬ ਸਹਸ ਹੈ ਕਵਿਤਾ ਵਿੱਚ ਅਤੇ ਮਗਰਲੱਗੂ ਸੁਭਾਹ ਤੋਂ ਕੋਰਾ ਇਨਕਾਰ | ਧਿਆਨ ਦੇਣਾ ਕਵਿਤਾ ਦੇ ਇਨਾਂ ਬੰਦਾਂ ਬਾਰੇ “ ਮੈਂ ਨਾ ਤਾਂ ਬਿਰਖ

ਨਾ ਸੱਤਵਾਂ ਸੁਰ

ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ

ਨਾ ਵਰਖਾ ਹਾਂ ਨਾ ਸੋਕਾ ਹਾਂ

ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ

ਮੈਂ ਤਾਂ ਆਪੇ ਨਾਲ ਰਲਿਆ

ਬੰਦੇ ਦਾ ਅਸਲ ਹਾਂ |” ਵੇਖੋ ਇਨਾਂ ਸ਼ਬਦਾਂ ਨੂੰ, ‘ਬਿਰਖ, ਸੁਰ, ਹਵਾ ਦਾ ਝੌਂਕਾ, ਵਰਖਾ, ਸੋਕਾ ਅਤੇ ਬਿੰਬ ਜਾਂ ਪ੍ਰਤੀਕ’, ਇਹ ਸਾਰੇ ਕਿਸੇ ਨਾ ਕਿਸੇ ਪ੍ਰਭਾਵ ਅਧੀਨ ਹਨ, ਪਰ ਸੋਚ ਦੀ ਮੌਲਕਤਾ ਪ੍ਰਭਾਵ ਅਧੀਨ ਨਹੀਂ ਹੁੰਦੀ ਜੇ ਉਹ ਇੱਕ ਵਲਖਣ ਖਿਆਲ ਵਾਂਗ ਅਟੁੱਟ ਰਹੇ | ਬੰਦੇ ਦਾ ਅਸਲ ਹੀ ਖੋਜੀ ਹੋ ਨਿਬੜਦਾ ਹੈ; ਜਿੱਥੇ ਅੱਜ ਸਭਿਆਤਾ ਸਾਨੂੰ ਲੈ ਆਈ ਹੈ, ਇਹ ਬੰਦੇ ਦੇ ਅਸਲ ਕਾਰਣ ਹੀ ਤਾਂ ਹੈ; ਬਾਕੀ ਸਭ ਕੁਝ ਤਾਂ ਮਗਰ ਲੱਗਣ ਦੀ ਰੁਚੀ ਵਿੱਚ ਹੀ ਜਬਤ ਹੋ ਜਾਂਦਾ ਹੈ |

ਪੇਸ਼ ਏ ਤੁਹਾਡੇ ਸਾਹਮਣੇ ਰਾਣਾ ਰਣਬੀਰ ਹੋਰਾਂ ਦੀ ਕਵਿਤਾ “ਮੈਂ ਕੋਰਾ ਵਰਕਾ ਨਹੀਂ “ ਜਿਸ ਵਿੱਚ ਕੀਤੇ ਗਏ ਬੰਦ ਖਿਆਲ ਨੂੰ ਹਰੇਕ ਕਵੀ ਕਵਿਤਰੀ ਨੂੰ ਗਲ ਲਾਉਣਾ ਚਾਹੀਦਾ ਹੈ !

ਹਲਫ਼ੀਆ ਬਿਆਨ – ਰਾਣਾ ਰਣਬੀਰ

ਮੈਂ ਕੋਰਾ ਵਰਕਾ ਨਹੀਂ

ਕਿ ਮੇਰੇ ’ਤੇ ਜੋ ਚਾਹੋ ਲਿਖ ਦੇਵੋ

ਮੈਨੂੰ ਤੁਸੀਂ ਸੁਣਾ ਸਕਦੇ ਹੋ

ਪੜ੍ਹਾ ਸਕਦੇ ਹੋ

ਮੇਰੇ ’ਤੇ ਆਪਣੀ ਛਾਪ ਨਹੀਂ ਲਗਾ ਸਕਦੇ

ਕਰਾਂਗਾ ਤਾਂ ਮੈਂ ਉਹੀ

ਜੋ ਮੈਂ ਕਰਨਾ ਚਾਹੁੰਦਾ ਹਾਂ

ਸ਼ੁਗਲ ਦੇ ਤੌਰ ਤੇ ਮੈਂ ਤੁਹਾਡੀ ਨਕਲ ਕਰ ਸਕਦਾਂ

ਰਵਾਇਤ ਦੇ ਤੌਰ ਤੇ ਹੁੰਗਾਰਾ ਭਰ ਸਕਦਾਂ

ਪਰ ਚੱਲਾਂਗਾ ਆਪਣੀ ਹੀ ਚਾਲ

ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ ’ਤੇ ਹੀ ਹਾਂ

ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ

ਮੈਂ ਨਾ ਤਾਂ ਬਿਰਖ

ਨਾ ਸੱਤਵਾਂ ਸੁਰ

ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ

ਨਾ ਵਰਖਾ ਹਾਂ ਨਾ ਸੋਕਾ ਹਾਂ

ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ

ਮੈਂ ਤਾਂ ਆਪੇ ਨਾਲ ਰਲਿਆ

ਬੰਦੇ ਦਾ ਅਸਲ ਹਾਂ

ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ

ਸਗੋਂ ਧਰਤੀ ਦੀ ਹੀ ਕੋਈ ਚੀਜ਼ ਹੋਵੇਗੀ

ਬੱਦਲ ਮੈਂ ਛੋਹ ਕੇ ਨਹੀਂ ਵੇਖੇ

ਧਰਤੀ ਨੂੰ ਮੈਂ ਹੰਢਾ ਰਿਹਾਂ!

ਰਾਣਾ ਰਣਬੀਰ Read More »

ਅਰਤਿੰਦਰ ਸੰਧੂ

ਮੈਂ ਇੱਕ ਪੰਜਾਬੀ ਨਾਵਲਕਾਰ ਹੋਣ ਦੇ ਨਾਤੇ ਵੀ ਆਪਣੀ ਜਿੰਦਗੀ ਧੜਿਆਂ ਤੋਂ ਵੱਖ ਰਹਿਕੇ ਜੀਵੀ ਹੈ; ਕਿਸੇ ਵੀ ਸਾਹਿਤਕ ਸਭਾ ਦਾ ਮੈਂਬਰ ਬਣਨ ਤੋਂ ਮੈਂ ਗੁਰੇਜ ਕੀਤਾ ਹੈ , ਭਾਵੇਂ ਇਹ ਮੈਂ ਮੰਨਦਾ ਹਾਂ ਕਿ ਜੋ ਮਹਾਨ ਲੋਕ ਸਾਹਿਤਕ ਸਭਾਵਾਂ ਬਣਾਕੇ ਸਾਹਿਤ ਦੀ ਸੇਵਾ ਕਰਦੇ ਹਨ ਉਹ ਮੇਰੇ ਨਾਲੋਂ ਬੇਹਤਰ ਹਨ; ਉਨਾਂ ਦੀ ਇਸ ਪਰਸੰਗ ਵਿੱਚ ਕੀਤੀ ਮਿਹਨਤ ਸ਼ਿਲਾਘਾ ਯੋਗ ਹੁੰਦੀ ਹੈ, ਪਰ ਆਖ ਲਵੋ ਕਿ ਮੇਰੇ ਸੁਭਾਹ ਨੂੰ ਕਦੇ ਇਹ ਰਾਸ ਹੀ ਨਹੀਂ ਆਇਆ | ਇਸ ਕਰਕੇ ਬਹੁਤੀ ਵਾਰ ਇਕੱਲਾ ਹੀ ਰਹਿ ਜਾਂਦਾ ਰਿਹਾ ਹਾਂ, ਪਰ ਫੇਰ ਵੀ ਮੇਰਾ ਬਹੁਤ ਖੂਬਸੂਰਤ ਸ਼ਖਸ਼ਿਆਤਾਂ ਨਾਲ ਮੇਲ ਮਿਲਾਪ ਵੀ ਹੁੰਦਾ ਰਿਹਾ ਜੋ ਵੱਖਰੀਆਂ ਵੱਖਰੀਆਂ ਸਾਹਿਤਕ ਸਭਾਵਾਂ ਦੇ ਮੈਂਬਰ ਹਨ | ਕਵਿਤਾ ਹਮੇਸ਼ਾ ਮੇਰੇ ਸੰਗ ਰਹੀ ਹੈ ਤੇ ਆਪਣੇ ਹਰ ਨਾਵਲ ਵਿੱਚ ਮੈਂ ਇਸ ਨੂੰ ਵਰਤਦਾ ਆਇਆ ਹਾਂ | ਲਾਕਡੌਨ ਕਰਕੇ ਕੁਝ ਅਰਸੇ ਲਈ ਏਧਰ ਪੰਜਾਬ ਵਿੱਚ ਠਹਿਰਨਾ ਪਿਆ ਤੇ ਸੋਚਿਆ ਪੰਜਾਬੀ ਕਵੀਆਂ/ਕਵਿਤਰੀਆਂ ਦੀਆਂ ਕਵਿਤਾਵਾਂ ਬਾਰੇ ਕੁਝ ਲਿਖਾਂ, ਭਾਵ ਉਨਾਂ ਦੀਆਂ ਕਵਿਤਾਵਾਂ ਅੰਦਰਲੇ ਉਹ ਸੁਨੇਹੇ ਤੁਹਾਨੂੰ ਵੀ ਸੁਣਾਵਾਂ ਜੋ ਮੈਂ ਸੁਣੇ| ਇੰਝ ਪਿਛਲੇ ਮਹੀਨੇ ਤੋਂ, ਉਨਾਂ ਕਵੀਆਂ /ਕਵਿਤਰੀਆਂ ਬਾਰੇ ਮੈਂ ਲਿਖਿਆ ਜਿਨਾਂ ਨੂੰ ਮੈਂ ਨਹੀਂ ਸੀ ਜਾਣਦਾ ਜਿਵੇਂ ਮਨਜੀਤ ਇੰਦਰਾ , ਹਰਵਿੰਦਰ ਚੰਡੀਗੜ,ਜਗਦੀਪ ਸਿੱਧੂ, ਰਵਿੰਦਰ ਸੰਧੂ, ਸਿਮਰਨ ਅਕਸ, ਪਾਲ ਕੌਰ, ਕੁਲਵਿੰਦਰ ਕੌਰ ਸੈਣੀ, ਜਸਵੰਤ ਸਿੰਘ ਜਫਰ,ਬੀਬੀ ਸੁਰਜੀਤ ਕੌਰ ਸੈਕਰਾਮੈਂਟੋ,ਜਸ ਪ੍ਰੀਤ, ਤਿਰਲੋਕ ਬੀਰ ਅਤੇ ਰਾਜਿੰਦਰ ਕੌਰ ਮਾਵੀ, ਕਿਉਂਕਿ ਮੇਰੀ ਨਜਰ ਵਿੱਚ ਚੰਗੀ ਰਚਨਾ ਕੋਈ ਵੀ ਇਨਸਾਨ ਲਿਖੇ, ਉਸਦੀ ਸ਼ਿਲਾਘਾ ਕਰਨੀ ਬਣਦੀ ਹੈ | ਇਸ ਵਾਰ ਮੈਂ ਅਰਤਿੰਦਰ ਸੰਧੂ ਹੋਰਾਂ ਦੀ ਇੱਕ ਖੂਬਸੂਰਤ ਕਵਿਤਾ ਤੁਹਾਡੇ ਅੱਗੇ ਰੱਖ ਰਿਹਾ ਹਾਂ ਜੋ ਇੱਕ ਵੱਡੇ ਪਰਸੰਗ ਨੂੰ ਛੇੜ ਦੀ ਹੈ | ਅਰਤਿੰਦਰ ਸੰਧੂ ਜੀ ਬਾਰੇ ਮੈਂ ਬਹੁਤਾ ਨਹੀਂ ਜਾਣਦਾ ਸਵਾਏ ਇਸ ਦੇ ਕਿ ਉਹ “ਏਕਮ” ਨਾਂ ਦਾ ਪੰਜਾਬੀ ਵਿੱਚ ਰਿਸਾਲਾ ਕੱਢਦੇ ਹਨ ਜੋ ਕਿ ਆਪਣੇ ਆਪ ਵਿੱਚ ਬਹੁਤ ਹਿੱਮਤ ਵਾਲਾ ਕੰਮ ਹੈ ਕਿਉਂਕਿ ਬੱਲੇ ਬੱਲੇ ਕਰਨ ਵਾਲੇ ਵੀ ਕਈ ਵਾਰ ਇਸ ਕੰਮ ਵਿੱਚ ਸਾਥ ਨਹੀਂ ਦੇ ਪਾਉਂਦੇ ; ਇਸ ਤੋਂ ਬਿਨਾਂ ਉਹ ਇੱਕ ਚੰਗੇ ਲੇਖਿਕਾ, ਕਵਿਤਰੀ ਅਤੇ ਚਿੰਤਕ ਹਨ | ਕਵਿਤਾ ਦਾ ਨਾਂ ਹੀ ਦੱਸਦਾ ਹੈ ਕਿ ਜੰਗਲ ਸ਼ਬਦ ਜੰਗਲ ਤੀਕ ਸੀਮਤ ਨਹੀਂ; ਇਸ ਦੇ ਪਰਛਾਵਿਆਂ ਨਾਲ ਸਾਡੀ ਦੁਨੀਆਂ ਰੱਤ ਤੇ ਪਸੀਨੇ ਨਾਲ ਦਾਗੀ ਜਾਂਦੀ ਰਹੀ ਹੈ; ਸਾਡੇ ਸਮਾਜ ਸਭਿਅਤਾ ਦੇ ਪਰਦੇ ਪਾਕੇ ਉਸੇ ਜੰਗਲ ਦੀ ਤਰ੍ਹਾਂ ਕਾਇਦੇ ਘੜਕੇ ਆਪਣੇ ਕੁਝ ਵਰਗਾਂ ਨੂੰ ਸਿਰਫ਼ “ਟਾਰਗਟ /ਨਿਸ਼ਾਨੇ “ ਤੀਕ ਸੀਮਤ ਕਰਕੇ ਰੱਖ ਦੇਂਦੇ ਹਨ | ਇੱਕ ਜੰਗਲ ਹੈ ਜਿੱਥੇ ਪਛੂ, ਪੰਛੀ ਤੇ ਹੋਰ ਬਹੁਤ ਤਰਾਂ ਦੇ ਜੀਵ ਜਿਉਂਦੇ ਹਨ, ਪਰ ਉੱਥੇ ਕੋਈ ਕਾਨੂੰਨ ਨਹੀਂ ਜੋ ਕਿਸੇ ਨੂੰ ਬਚਾਉਣ ਦਾ ਦਾਹਵਾ ਕਰੇ, ਜਿਵੇਂ ਸਾਡੇ ਜਾਂ ਸਭਨਾ ਸਮਾਜਾਂ ਵਿੱਚ ਕਾਨੂੰਨ ਬਣਾਏ ਹੋਏ ਹਨ, ਭਾਵੇਂ ਇਨਾਂ ਦੀ ਵਰਤੋਂ ਦੁਰਵਰਤੋਂ ਜਾਰੀ ਰਹਿੰਦੀ ਹੈ | ਇਹ ਕਵਿਤਾ ਜਾਨਵਰ/ਪੰਛੀ /ਜੀਵਾਂ ਦੀ ਬੇਵਸੀ ਅਤੇ ਏਕਤਾ ਦੀ ਚੇਤੰਨਤਾ ਤੋਂ ਸੱਖਣੇ ਰਹਿਣ ਦੀ ਅਵਸਥਾ ਦੀ ਬਾਤ ਪਾਕੇ, ਮਨੁੱਖੀ ਸਮਾਜ ਦੇ ਫੋਕੇ ਕਾਨੂੰਨਨ ਦਾਹਵੇ ਵੱਲ ਇਸ਼ਾਰਾ ਕਰਦੀ ਹੈ |ਜੰਗਲ ਨਿਵਾਸੀ ਜਾਨਵਰ /ਪੰਛੀ /ਜੀਵ ਸਾਡੇ ਵਾਂਗ ਹਰ ਤਰ੍ਹਾਂ ਦੀ ਚੇਤੰਨਤਾ ਨਹੀਂ ਰੱਖਦੇ, ਪਰ ਸਾਡੇ ਲੋਕ ਚੇਤੰਨਤਾ ਰੱਖਕੇ ਵੀ ਹੋਰਾਂ ਦੇ ਸ਼ਿਕਾਰ ਬਣੇ ਰਹਿੰਦੇ ਹਾਂ, ਖਾਸ ਕਰਕੇ ਨਾਰੀ ਵਰਗ, ਗਰੀਬ ਲੋਕ ਜਾਂ ਘੱਟ ਗਿਣਤੀ ਵਾਲੇ ਲੋਕ | ਕਵਿਤਾ ਆਮ ਲੋਕਾਂ, ਬੁੱਧੀਜੀਵੀਆਂ, ਲੇਖਿਕਾਂ ਵੱਲ ਇੱਕ ਸਵਾਲ ਲੈਕੇ ਵੇਖਦੀ ਹੈ ਕਿ ਸੋਚੋ ਕੁਝ | ਮੈਨੂੰ ਇਹ ਕਵਿਤਾ ਜੌਰਜ ਔਰਵੇਲ (George Orwell) ਦੇ ਨਾਵਲ ਐਨੀਮਲ ਫ਼ਾਰਮ (Animal Farm ) ਦੀ ਯਾਦ ਦੁਵਾਉਂਦੀ ਹੈ; ਭਾਵੇਂ ਔਰਵੇਲ ਆਪਣੇ ਇਸ ਨਾਵਲ ਵਿੱਚ ਜੋਸਫ ਸਟਾਲਿਨ ਅਤੇ ਲਿਓਨ ਟਰੋਟਸਕੀ ( Joseph Stalin and Leon Trotsky) ਦੀਆਂ ਤਾਨਾਸ਼ਾਹੀ ਪੁੱਲੀਸੀਆਂ ਉੱਤੇ ਨਿਸ਼ਾਨਾ ਸੇਧਦਾ ਹੈ, ਪਰ ਇਸ ਨਾਵਲ ਦਾ ਪਾਤਰ ਨਿਪੋਲੀਅਨ ਸਚੀਂ ਮੁਚੀਂ ਸਾਡੇ ਸਮਾਜ ਦੇ ਲੁਟੇਰਿਆਂ, ਮੁਰਜਮਾਂ ਅਤੇ ਭ੍ਰਿਸ਼ਟਾਚਾਰ ਵਿੱਚ ਗਰਕ ਹੋਏ ਤਹਨਸ਼ਾਹ ਰਾਜਨੀਤੀਵਾਨਾਂ ਦੀ ਹੋਂਦ ਨੂੰ ਯਾਦ ਕਰਵਾਉਂਦਾ ਹੈ ਜਿਨਾਂ ਵੱਲ ਇਹ ਕਵਿਤਾ ਉਭਰ ਕੇ ਇਸ਼ਾਰੇ ਕਰਦੀ ਹੈ | ਅਰਤਿੰਦਰ ਸੰਧੂ ਜੀ ਇਸ ਬਾਰੇ ਕਵਿਤਾ ਦੇ ਅੰਤ ਵਿੱਚ ਵੱਡਾ ਇਸ਼ਾਰਾ ਕਰਦੇ ਹਨ “: ਫੇਰ ਜੀਣ ਦਾ ਚਾਅ, ਮੌਤ ਦੇ ਡਰ ਦੇ ਉੱਪਰ ਹੋਕੇ ਵਹਿੰਦਾ ਹੈ, ਜੰਗਲ ਦਾ ਕਾਇਦਾ ਬਣ ਜਾਂਦਾ ਹੈ |” ਜਿੰਦਗੀ ਚਲਦੀ ਹੈ, ਜੀਵਨ ਦਾ ਚਾਅ ਹੀ ਤਾਂ ਹੈ ਜੋ ਅਰੁਕ ਹੈ, ਪਰ ਉਸ ਚਾਅ ਦੀ ਸੁਰੱਖਿਆ ਬਾਰੇ ਚੇਤੰਨਤਾ ਗਾਇਬ ਰਹਿੰਦੀ ਹੈ ਤੇ ਮੌਤ ਨਾਲ ਹੀ ਤੁਰਦੀ ਫਿਰਦੀ ਰਹਿੰਦੀ ਹੈ; ਸ਼ਾਇਦ ਉਹ ਇਸ ਆਫਤ ਵੱਲ ਕੇਂਦਰਤ ਹੁੰਦੇ ਹੀ ਨਹੀਂ;ਬਹੁਤ ਵਾਰ ਇਹ ਸਥਿਤੀ ਕੁਦਰਤ ਦਾ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ 955” ਨਿਯਮ ਬਣ ਕੇ ਰਹਿ ਜਾਂਦੀ ਹੈ; ਫੇਰ ਏਧਰ ਓਧਰ ਨਵ ਜਨਮੇ ਜੀਵ ਧੱਕੇ ਦਾ ਸ਼ਿਕਾਰ ਹੋਈ ਜਾਂਦੇ ਹਨ ਅਤੇ ਇਸ ਹਾਜਰ ਨਜਰ ਮੌਤ ਤੋਂ ਬਚਾਓ ਦਾ ਅਭਾਵ ਬਣਿਆ ਰਹਿੰਦਾ ਹੈ| ਇੰਝ ਜੰਗਲ ਵਿੱਚ ਚੱਲਦੇ ਧੱਕੇ ਨੂੰ ਬਸ ਗਲ ਲਾ ਲਿਆ ਜਾਂਦਾ ਹੈ | ਕਵਿਤਰੀ ਦਾ ਇੱਕ ਸਵਾਲ ਹੈ ਸਾਡੇ ਸਾਹਮਣੇ ਹੈ “ ਕੀ ਇੰਝ ਇਹ ਧੱਕੇ/ ਇਹ ਸ਼ੋਸ਼ਣ ਅਸੀਂ ਸਵੀਕਾਰ ਕਰਨੇ ਹਨ ਜੀਵਨ ਦੇ ਚਾਅ ਅਧੀਨ ਜਾਂ ਨਹੀਂ ?” ਦੂਜੇ ਸ਼ਬਦਾਂ ਵਿੱਚ ਕੀ ਸਾਡਾ ਸਮਾਜ ਵੀ ਜੰਗਲ ਦਾ ਸੁਭਾਹ ਨਹੀਂ ਛੱਡ ਪਏਗਾ ਜਾਂ ਅਸੀਂ ਇਸ ਪ੍ਰਸੰਗ ਵਿੱਚ ਕੋਈ ਕੋਸ਼ਿਸ਼ ਨਹੀਂ ਕਰਾਂਗੇ ? ਕਵਿਤਰੀ ਦੇ ਸਵਾਲ ਦਾ ਚੇਤੰਨਤਾ ਵੱਲੋਂ ਜਵਾਬ ਹੋਏਗਾ “ਨਹੀਂ, ਹਾਂ ਕੋਸ਼ਿਸ਼ ਜਾਰੀ ਰਹੇਗੀ” ਪਰ ਜਿੱਥੇ ਚੇਤੰਨਤਾ ਦਾ ਅਭਾਵ ਹੈ, ਉੱਥੇ ਇਸ ਦਾ ਉੱਤਰ ਹੋਏਗਾ “ ਕੋਈ ਨਾ |” ਫੇਰ ਇਸ “ਕੋਈ ਨਾ” ਕਰਕੇ, ਮਨੁੱਖੀ ਸੋਚ ਦੀ ਖੜੋਤ ਦਾ ਕੱਦ ਪਹਾੜ ਜਿੱਡਾ ਹੋ ਜਾਏਗਾ | ਹਾਜਰ ਹੈ ਇਹ ਖੂਬਸੂਰਤ ਕਵਿਤਾ ਜੋ ਵੱਡੀਆਂ ਗੱਲਾਂ ਕਰਦੀ ਹੈ :

ਅਰਤਿੰਦਰ ਸੰਧੂ Read More »

Scroll to Top